ਰਾਸ਼ਟਰੀ

ਅਹਿਮਦਾਬਾਦ ਵਿੱਚ ਨਹਿਰ ’ਚ ਪਲਟੀ ਕੰਬਾਇਨ, ਪੰਜਾਬ ਦੇ 3 ਨੌਜਵਾਨਾਂ ਦੀ ਮੌਤ
ਅਹਿਮਦਾਬਾਦ, 24 ਮਾਰਚ : ਪੰਜਾਬ ਤੋਂ ਕਣਕ ਕੱਟਣ ਲਈ ਗੁਜਰਾਤ ਜਾ ਰਹੇ ਨੌਜਵਾਨਾਂ ਦੀ ਕੰਬਾਇਨ ਇੱਕ ਨਹਿਰ ਵਿੱਚ ਪਲਟਣ ਕਾਰਨ ਤਿੰਨਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਫਰੀਦਕੋਟ ਦਾ ਵਾਸੀ ਹੈ ਅਤੇ ਦੋ ਨੌਜਵਾਨ ਬਠਿੰਡਾ ਦੇ ਮਹਿਰਾਜ ਪਿੰਡ ਅਤੇ ਬਾਘਾ ਪੁਰਾਣਾ (ਮੋਗਾ) ਨਾਲ ਸਬੰਧਿਤ ਹਨ। ਇਹ ਹਾਦਸਾ ਅਹਿਮਦਾਬਾਦ ਨੇੜੇ ਇੱਕ ਨਹਿਰ ਦੇ ਪੁੱਲ ਤੋਂ ਲੰਘਦੀ ਹੋਈ ਅਚਾਨਕ ਗਰਿੰਲਾਂ ਨੂੰ ਤੋੜਦੀ ਹੋਈ ਨਹਿਰ ਵਿੱਚ ਜਾ ਡਿੱਗੀ। ਇਸ ਦੌਰਾਨ ਕੰਬਾਈਨ ਹੇਠ ਦੱਬ ਕੇ ਤਿੰਨੋਂ....
38 ਕਾਰਪੋਰੇਟ ਸਮੂਹਾਂ ਨੇ ਚੋਣ ਬਾਂਡ ਰਾਹੀਂ ਭਾਜਪਾ ਨੂੰ 2,004 ਕਰੋੜ ਰੁਪਏ ਦਾਨ ਕੀਤੇ ਹਨ : ਪ੍ਰਿਅੰਕਾ ਗਾਂਧੀ 
ਨਵੀਂ ਦਿੱਲੀ, 24 ਮਾਰਚ : ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਚੋਣ ਬਾਂਡ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ 38 ਕਾਰਪੋਰੇਟਾਂ ਨੇ ਚੋਣ ਬਾਂਡ ਰਾਹੀਂ ਭਾਜਪਾ ਨੂੰ 2,004 ਕਰੋੜ ਰੁਪਏ ਦਾਨ ਕੀਤੇ ਹਨ। ਭਾਜਪਾ 'ਤੇ ਦੋਸ਼ ਲਗਾਉਂਦੇ ਹੋਏ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਦੇਸ਼ ਦੇ ਇਤਿਹਾਸ 'ਚ ਕਦੇ ਵੀ ਕਿਸੇ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਕਾਨੂੰਨੀ ਮਾਨਤਾ ਨਹੀਂ ਦਿੱਤੀ ਹੈ। ਐਕਸ 'ਤੇ ਪੋਸਟ ਪਾ ਕੇ ਪ੍ਰਿਅੰਕਾ ਗਾਂਧੀ ਵਾਡਰਾ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ।....
ਰਾਮਪੁਰ 'ਚ ਟਰੈਕਟਰ-ਟਰਾਲੀ ਨਾਲ ਹੋਈ ਟੱਕਰ, 4 ਦੀ ਮੌਤ, 8 ਜ਼ਖਮੀ
ਰਾਮਪੁਰ, 24 ਮਾਰਚ : ਉੱਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਰੀਬ 12 ਜਣੇ ਜ਼ਖ਼ਮੀ ਹੋ ਗਏ। ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਮਿਲਾਕ ਵਿੱਚ ਇੱਕ ਟਰੱਕ ਪਿੱਛੇ ਤੋਂ ਉਨ੍ਹਾਂ ਦੀ ਟਰੈਕਟਰ ਟਰਾਲੀ ਨਾਲ ਟਕਰਾ ਗਿਆ। ਪੀੜਤਾਂ ਦੀ ਪਛਾਣ ਕਵਿਤਾ, ਟਿੰਕੂ ਯਾਦਵ ਉਰਫ ਰਵੀ, ਰਾਮਵਤੀ ਅਤੇ ਸਾਵਿਤਰੀ ਵਜੋਂ ਹੋਈ ਹੈ, ਜੋ ਮੁਰਾਦਾਬਾਦ ਤੋਂ ਬਰੇਲੀ ਵਾਪਸ ਜਾ ਰਹੇ ਸਨ। ਫਿਲਹਾਲ ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਦੀ ਹਾਲਤ ਸਥਿਰ....
ਉੱਤਰੀ ਭਾਰਤ ਦੇ ਰਾਜਾਂ ਵਿੱਚ ਗਰਮੀਆਂ ਸ਼ੁਰੂ, ਤਾਪਮਾਨ 'ਚ ਹੋਇਆ ਵਾਧਾ , ਮੌਸਮ ਵਿਭਾਗ ਵੱਲੋਂ ਹੀਟਵੇਵ ਦੀ ਚੇਤਾਵਨੀ
ਨਵੀਂ ਦਿੱਲੀ, 23 ਮਾਰਚ : ਉੱਤਰੀ ਭਾਰਤ ਦੇ ਰਾਜਾਂ ਵਿੱਚ ਗਰਮੀਆਂ ਸ਼ੁਰੂ ਹੋ ਗਈਆਂ ਹਨ। ਤਾਪਮਾਨ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਉੱਤਰ ਪੱਛਮੀ ਭਾਰਤ ਵਿੱਚ ਵੱਧ ਤੋਂ ਵੱਧ ਤਾਪਮਾਨ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਵਧੇਗਾ। ਇਹ ਅਗਲੇ ਚਾਰ-ਪੰਜ ਦਿਨਾਂ ਵਿੱਚ ਹੋ ਜਾਵੇਗਾ। ਇਸ ਦਾ ਮਤਲਬ ਹੈ ਕਿ ਗਰਮੀ ਹੋਰ ਵਧਣ ਵਾਲੀ ਹੈ। ਗੁਜਰਾਤ ਦੇ ਸੌਰਾਸ਼ਟਰ ਅਤੇ ਕੱਛ ਦੇ ਖੇਤਰਾਂ ਵਿੱਚ ਭਿਆਨਕ ਗਰਮੀ ਪੈ ਰਹੀ ਹੈ ਅਤੇ ਅਗਲੇ ਪੰਜ ਦਿਨਾਂ ਤੱਕ ਹੀਟਵੇਵ....
ਝਾਰਖੰਡ 'ਚ ਬਰਾਤੀਆਂ ਨਾਲ ਭਰੀ ਬੱਸ ਦੀ ਟਰੱਕ ਨਾਲ ਹੋਈ ਭਿਆਨਕ ਟੱਕਰ, ਤਿੰਨ ਬੱਚਿਆਂ ਸਮੇਤ 5 ਲੋਕਾਂ ਦੀ ਮੌਤ, 25 ਜਖ਼ਮੀ
ਗੁਮਲਾ, 23 ਮਾਰਚ : ਝਾਰਖੰਡ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੇਰ ਰਾਤ ਬਰਾਤੀਆਂ ਨਾਲ ਨਾਲ ਭਰੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ ਸੀ। ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਹਾਦਸੇ 'ਚ ਮੌਕੇ 'ਤੇ ਹੀ ਮਰਨ ਵਾਲੇ ਪੰਜ ਲੋਕਾਂ 'ਚ ਪ੍ਰਿਅੰਕਾ ਕੁਜੂਰ (5), ਸੁਮੰਤੀ ਖੇਰਵਾਰ (6), ਛਤਰਪਾਲ ਓਰਾਵਾਂ, ਅਲਤਾਫ ਅਤੇ ਅੱਠ ਮਹੀਨੇ ਦਾ ਬੱਚਾ ਸ਼ਾਮਲ ਹੈ। ਘਟਨਾ ਤੋਂ ਬਾਅਦ ਮੌਕੇ 'ਤੇ ਹੜਕੰਪ....
ਅੱਜ ਸਾਡੇ ਦੇਸ਼ ਵਿਚ ਲੋਕਤੰਤਰ ਦੀ ਹਾਲਤ ਦੇਖ ਕੇ ਭਗਤ ਸਿੰਘ ਦੀ ਆਤਮਾ ਨੂੰ ਵੀ ਦੁੱਖ ਹੋ ਰਿਹਾ ਹੋਵੇਗਾ : ਭਗਵੰਤ ਮਾਨ
ਭਗਵੰਤ ਮਾਨ ਨੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਉਹਨਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਂਟ ਕੀਤੀ ਸਾਡੇ ਸ਼ਹੀਦਾਂ ਨੇ ਲੋਕਤੰਤਰ ਲਿਆਉਣ ਲਈ ਕੁਰਬਾਨੀਆਂ ਦਿੱਤੀਆਂ, ਪਰ ਦੁੱਖ ਦੀ ਗੱਲ ਹੈ ਕਿ ਅੱਜ ਸਾਡੇ ਦੇਸ਼ ਵਿੱਚ ਲੋਕਤੰਤਰ ਹੀ ਨਹੀਂ ਹੈ, ਇਹ ਤਾਨਾਸ਼ਾਹੀ ਸਰਕਾਰ ਸਾਡੇ ਸ਼ਹੀਦਾਂ ਦੀਆਂ ਰੂਹਾਂ ਨੂੰ ਠੇਸ ਪਹੁੰਚਾ ਰਹੀ ਹੈ: ਭਗਵੰਤ ਮਾਨ ਇਹ ਦੇਸ਼ ਕਿਸੇ ਦੀ ਨਿੱਜੀ ਜਾਇਦਾਦ ਨਹੀਂ, ਇਹ 140 ਕਰੋੜ ਲੋਕਾਂ ਦਾ ਹੈ, ਅਸੀਂ ਕਿਸੇ ਤਾਨਾਸ਼ਾਹੀ ਸਰਕਾਰ ਤੋਂ ਨਹੀਂ ਡਰਦੇ, ਅਸੀਂ ਅੰਗਰੇਜ਼ਾਂ ਨਾਲ....
ਬਿਹਾਰ 'ਚ ਨਿਰਮਾਣ ਅਧੀਨ ਪੁਲ ਦਾ ਹਿੱਸਾ ਡਿੱਗਣ ਕਾਰਨ 1 ਮੌਤ, ਕਈਆਂ ਦੇ ਦੱਬੇ ਹੋਣ ਦਾ ਖਦਸ਼ਾ
ਸੁਪੌਲ, 22 ਮਾਰਚ : ਬਿਹਾਰ ਦੇ ਸੁਪੌਲ ਜ਼ਿਲੇ ਵਿਚ ਅੱਜ ਤੜਕੇ ਨਿਰਮਾਣ ਅਧੀਨ ਪੁਲ ਦਾ ਹਿੱਸਾ ਡਿੱਗਣ ਕਾਰਨ ਮਜ਼ਦੂਰ ਦੀ ਮੌਤ ਹੋ ਗਈ ਅਤੇ ਕਈਆਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਇਸ ਘਟਨਾ ਦੌਰਾਨ ਆਸ-ਪਾਸ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। 152, 153 ਅਤੇ 154 ਵਿਚਕਾਰਲੇ ਪਿੱਲਰ ਦਾ ਗਰਡਰ ਡਿੱਗ ਗਿਆ ਹੈ। ਇਹ ਪੁਲ 1200 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੁਲ ਸੁਪੌਲ ਦੇ ਬਕੋਰ ‘ਚ ਬਣ ਰਿਹਾ ਹੈ। ਪੁਲ ਦਾ ਗਰਡਰ ਡਿੱਗਣ ਤੋਂ ਬਾਅਦ ਕੰਪਨੀ ਦੇ ਸਾਰੇ ਲੋਕ ਫ਼ਰਾਰ ਹੋ....
ਹਿਮਾਚਲ 'ਚ ਜੀਪ ਡੂੰਘੀ ਖਾਈ ‘ਚ ਡਿੱਗੀ, ਤਿੰਨ ਨੌਜਵਾਨਾਂ ਦੀ ਮੌਤ
ਮੰਡੀ, 22 ਮਾਰਚ : ਹਿਮਾਚਲ ਦੇ ਮੰਡੀ 'ਚ ਅੱਜ ਸ਼ੁੱਕਰਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਜੀਪ ਮੰਡੀ-ਬਜੌੜਾ ਵਾਇਆ ਕਟੌਲਾ ਹਾਈਵੇਅ 'ਤੇ ਡਰੰਗ ਦੇ ਟਿਹਰੀ ਨੇੜੇ 300 ਮੀਟਰ ਡੂੰਘੀ ਖਾਈ 'ਚ ਡਿੱਗ ਗਈ। ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਤਿੰਨੋਂ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਸਨ ਅਤੇ ਖੋਆ-ਪਨੀਰ ਦਾ ਕਾਰੋਬਾਰ ਕਰਦੇ ਸਨ। ਤਿੰਨੋਂ ਨੌਜਵਾਨ ਮਨਾਲੀ ਵਿੱਚ ਸਪਲਾਈ ਦੇਣ ਤੋਂ ਬਾਅਦ ਵਾਪਸ ਪੰਜਾਬ ਪਰਤ ਰਹੇ ਸਨ। ਥਾਣਾ ਸਦਰ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ....
ਰਾਉਸ ਐਵੇਨਿਊ ਕੋਰਟ 'ਚ ਈਡੀ ਦੀ ਦਲੀਲ - ਕੇਜਰੀਵਾਲ ਸ਼ਰਾਬ ਘੁਟਾਲੇ ਦਾ ਹੈ ਕਿੰਗਪਿੰਨ,  ਕੋਰਟ ਨੇ ਕੇਜਰੀਵਾਲ ਨੂੰ 6 ਦਿਨ ਦੇ ਰਿਮਾਂਡ ‘ਤੇ ਭੇਜਿਆ 
ਨਵੀਂ ਦਿੱਲੀ, 22 ਮਾਰਚ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਪਟੀਸ਼ਨ 'ਤੇ ਅੱਜ ਰੌਸ ਐਵੇਨਿਊ ਕੋਰਟ 'ਚ ਸੁਣਵਾਈ ਹੋਈ। ਈਡੀ ਨੇ ਦਿੱਲੀ ਸ਼ਰਾਬ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਜੱਜ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ 10 ਦਿਨ ਦਾ ਰਿਮਾਂਡ ਮੰਗਿਆ ਹੈ, ਤਾਂ ਜੋ ਇਸ ਹਾਈ ਪ੍ਰੋਫਾਈਲ ਮਾਮਲੇ ਵਿੱਚ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ। ਈਡੀ ਦੀ ਤਰਫੋਂ ਅਦਾਲਤ ਵਿੱਚ ਦਲੀਲਾਂ ਪੇਸ਼ ਕਰ ਰਹੇ ਏਐਸਜੀ ਰਾਜੂ ਨੇ ਕਿਹਾ ਕਿ ਪੀਐਮਐਲਏ ਦੀਆਂ ਵੱਖ-ਵੱਖ ਧਾਰਾਵਾਂ ਦੀ ਪਾਲਣਾ....
ਕੇਂਦਰ ਸਰਕਾਰ ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਸੂਬੇ ਪੰਜਾਬ ਤੋਂ ਨਫਰਤ ਕਰਦੀ ਹੈ : ਭਗਵੰਤ ਮਾਨ
ਕੇਜਰੀਵਾਲ ਇਕ ਵਿਅਕਤੀ ਨਹੀਂ ਬਲਕਿ ਇਕ ਸੋਚ ਹੈ, ਸੋਚ ਨੂੰ ਕਦੇ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ, ਅਸੀਂ ਚਟਾਨ ਵਾਂਗ ਉਹਨਾਂ ਦੇ ਨਾਲ ਖੜੇ ਹਾਂ : ਭਗਵੰਤ ਮਾਨ ਤਾਨਾਸ਼ਾਹ ਸਰਕਾਰ ਵੱਲੋਂ ਏਜੰਸੀਆਂ ਨੂੰ ਹਥਿਆਰਾਂ ਵਜੋਂ ਵਰਤਿਆ ਜਾ ਰਿਹਾ ਹੈ, ਜੇਕਰ ਕੋਈ ਆਗੂ ਭਾਜਪਾ ਦੇ ਜ਼ੁਲਮਾਂ ​​ਖਿਲਾਫ ਬੋਲਦਾ ਹੈ ਤਾਂ ਉਹ ਈਡੀ ਅਤੇ ਸੀਬੀਆਈ ਭੇਜਦੇ ਹਨ : ਮਾਨ ਅਰਵਿੰਦ ਕੇਜਰੀਵਾਲ ਇਸ ਸੰਕਟ ਵਿਚੋਂ ਵੱਡੇ ਨੇਤਾ ਬਣ ਕੇ ਉਭਰਨਗੇ : ਭਗਵੰਤ ਮਾਨ ਭਾਜਪਾ ਅਰਵਿੰਦ ਕੇਜਰੀਵਾਲ ਅਤੇ 'ਆਪ' ਤੋਂ ਡਰਦੀ ਹੈ, ਉਹ ਨਹੀਂ ਚਾਹੁੰਦੇ....
ਈਡੀ ਨੇ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ 
ਨਵੀਂ ਦਿੱਲੀ, 21 ਮਾਰਚ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਈਡੀ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਈਡੀ ਦੀ ਟੀਮ ਪੁੱਛਗਿੱਛ ਲਈ ਕੇਜਰੀਵਾਲ ਦੇ ਘਰ ਪਹੁੰਚੀ ਸੀ। ਕਰੀਬ ਇੱਕ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਟੀਮ ਅਧਿਕਾਰੀ ਕੇਜਰੀਵਾਲ ਨੂੰ ਆਪਣੇ ਨਾਲ ਈਡੀ ਹੈੱਡਕੁਆਰਟਰ ਲੈ ਗਏ। ਇਸ ਤੋਂ ਪਹਿਲਾਂ ਵੀਰਵਾਰ ਦੁਪਹਿਰ 2.30 ਵਜੇ ਹਾਈ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਦੀ ਗ੍ਰਿਫਤਾਰੀ 'ਤੇ ਰੋਕ ਲਗਾਉਣ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।....
ਜੈਪੁਰ 'ਚ ਘਰ ਵਿਚ ਅੱਗ ਲੱਗਣ ਕਾਰਨ 3 ਬੱਚਿਆਂ ਸਮੇਤ 5 ਜ਼ਿੰਦਾ ਸੜੇ, ਮੌਤ  
ਜੈਪੁਰ, 21 ਮਾਰਚ : ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਇੱਕ ਘਰ ਵਿਚ ਅੱਗ ਲੱਗਣ ਕਾਰਨ 3 ਬੱਚਿਆਂ ਸਮੇਤ 5 ਜਿਉਂਦੇ ਸੜ ਗਏ। ਅੱਗ ਇੰਨੀ ਭਿਆਨਕ ਸੀ ਕਿ ਹਾਦਸੇ ‘ਚ ਪੂਰਾ ਪਰਿਵਾਰ ਜ਼ਿੰਦਾ ਸੜ ਗਿਆ। ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ’ਤੇ ਕਾਬੂ ਪਾ ਕੇ ਸੜੀਆਂ ਲਾਸ਼ਾਂ ਨੂੰ ਵਿਸ਼ਵਕਰਮਾ ਥਾਣਾ ਪੁਲਿਸ ਨੇ ਬਾਹਰ ਕੱਢਿਆ। ਪੁਲਿਸ ਨੇ ਪੋਸਟਮਾਰਟਮ ਦੇ ਲਈ ਸਾਰੀ ਲਾਸ਼ਾਂ ਨੂੰ ਹਸਪਤਾਲ ਵਿਚ ਰਖਵਾਇਆ। ਪੁਲਿਸ ਨੇ ਦੱਸਿਆ ਕਿ ਹਾਦਸਾ ਵਿਸ਼ਵਕਰਮਾ ਦੇ ਜੈਸਲਿਆ ਪਿੰਡ ਦਾ ਹੈ। ਮਧੂਬਨੀ ਬਿਹਾਰ ਨਿਵਾਸੀ ਇੱਕ ਪਰਿਵਾਰ....
ਦਿੱਲੀ ਵਿੱਚ ਦੋ ਮੰਜ਼ਿਲਾ ਇਮਾਰਤ ਡਿੱਗੀ, ਦੋ ਦੀ ਮੌਤ, ਤਿੰਨ ਮਜ਼ਦੂਰ ਮਲਬੇ ਹੇਠਾਂ ਦੱਬੇ  
ਨਵੀਂ ਦਿੱਲੀ, 21 ਮਾਰਚ : ਦਿੱਲੀ ਦੇ ਵੈਲਕਮ ਇਲਾਕੇ ਕਬੀਰ ਨਗਰ ਵਿੱਚ ਇੱਕ ਦੋ ਮੰਜ਼ਿਲਾ ਇਮਾਰਤ ਡਿੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਅਧਿਕਾਰੀਆਂ ਮੁਤਾਬਕ ਸਥਾਨਕ ਅਧਿਕਾਰੀਆਂ ਨੂੰ ਤੜਕੇ 2:16 ਵਜੇ ਇਮਾਰਤ ਡਿੱਗਣ ਦੀ ਸੂਚਨਾ ਮਿਲੀ। ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਸਮੇਂ ਇਮਾਰਤ ਦੀ ਪਹਿਲੀ ਮੰਜ਼ਿਲ ਖਾਲੀ ਸੀ, ਜਦੋਂ ਕਿ ਗਰਾਊਂਡ ਫਲੋਰ ਨੂੰ ਜੀਨਸ ਕੱਟਣ ਲਈ ਵਰਤਿਆ ਜਾ ਰਿਹਾ ਸੀ। ਇਮਾਰਤ ਡਿੱਗਣ ਨਾਲ ਤਿੰਨ ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਅਧਿਕਾਰੀ ਨੇ....
ਭਾਰਤ ਨੇ ਆਈਟੀ ਤੇ ਸਾਫਟਵੇਅਰ ਖੇਤਰ ਵਿਚ ਆਪਣੀ ਛਾਪ ਛੱਡੀ ਹੈ : ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 20 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਚ ਭਾਰਤ ਮੰਡਪਮ ਵਿਖੇ ਸਟਾਰਟਅੱਪ ਮਹਾਕੁੰਭ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਪ੍ਰੋਗਰਾਮ ਨੂੰ ਸੰਬੋਧਨ ਵੀ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਸਟਾਰਟਅੱਪ ਮਹਾਕੁੰਭ ਦਾ ਅਜਿਹੇ ਸਮੇਂ ਵਿਚ ਬਹੁਤ ਮਹੱਤਵ ਹੈ, ਜਦੋਂ ਅਸੀਂ 2047 ਦੇ ਵਿਕਸਤ ਭਾਰਤ ਲਈ ਰੋਡਮੈਪ 'ਤੇ ਕੰਮ ਕਰ ਰਹੇ ਹਾਂ। ਸਟਾਰਟਅੱਪ ਮਹਾਕੁੰਭ ਨੂੰ ਸੰਬੋਧਨ ਕਰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਪਿਛਲੇ ਦਹਾਕਿਆਂ ਵਿਚ ਭਾਰਤ ਨੇ ਆਈਟੀ ਤੇ ਸਾਫਟਵੇਅਰ ਖੇਤਰ ਵਿਚ....
ਕੌਮਾਂਤਰੀ ਡਰੱਗ ਸਿੰਡੀਕੇਟ ਦਾ ਪਰਦਾਫ਼ਾਸ਼, ਡੀਆਰਆਈ ਨੇ 100 ਕਰੋੜ ਰੁਪਏ ਮੁੱਲ ਦੀ ਕੋਕੀਨ ਕੀਤੀ ਜ਼ਬਤ, 2 ਵਿਦੇਸ਼ੀ ਔਰਤਾਂ ਗਿ੍ਰਫ਼ਤਾਰ
ਮੁੰਬਈ, 20 ਮਾਰਚ : ਮਾਲੀਆ ਖ਼ੁਫ਼ੀਆ ਡਾਇਰੈਕਟੋਰੇਟ ਦੀ ਮੁੰਬਈ ਜ਼ੋਨਲ ਇਕਾਈ ਨੇ ਦੋ ਵਿਦੇਸ਼ੀ ਯਾਤਰੀਆਂ ਦੇ ਕਬਜ਼ੇ ’ਚੋਂ 100 ਕਰੋੜ ਰੁਪਏ ਮੁੱਲ ਦੀ 9.8 ਕਿਲੋਗ੍ਰਾਮ ਕੋਕੀਨ ਜ਼ਬਤ ਕਰ ਕੇ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਪਰਦਾਫ਼ਾਸ਼ ਕੀਤਾ ਹੈ। ਡੀਆਰਆਈ ਨੇ ਉਨ੍ਹਾਂ ਤੋਂ ਪੁੱਛਗਿੱਛ ਪਿੱਛੋਂ ਗ੍ਰੇਟਰ ਨੋਇਡਾ ਤੋਂ ਇਕ ਨਾਈਜੀਰੀਆਈ ਨਾਗਰਿਕ ਤੇ ਉਸ ਦੇ ਸਹਿਯੋਗੀ ਨੂੰ ਵੀ ਗਿ੍ਰਫ਼ਤਾਰ ਕਰ ਲਿਆ। ਡੀਆਰਆਈ ਨੇ ਦੱਸਿਆ ਕਿ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਤੋਂ ਛੱਤਰਪਤੀ ਸ਼ਿਵਾਜੀ ਕੌਮਾਂਤਰੀ ਹਵਾਈ ਅੱਡੇ ਤੇ ਪੁੱਜਣ....