ਰਾਸ਼ਟਰੀ

ਮਹਾਰਾਸ਼ਟਰ ਵਿੱਚ ਹੋਏ ਦੋ ਭਿਆਨਕ ਹਾਦਸਿਆਂ 'ਚ 12 ਲੋਕਾਂ ਦੀ ਮੌਤ
ਬੁਲਢਾਨਾ, 23 ਮਈ : ਮਹਾਰਾਸ਼ਟਰ ਵਿੱਚ ਦੋ ਭਿਆਨਕ ਸੜਕ ਹਾਦਸੇ ਹੋਏ ਹਨ। ਇਨ੍ਹਾਂ ਹਾਦਸਿਆਂ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋਏ ਹਨ। ਪਹਿਲਾ ਹਾਦਸਾ ਬੁਲਢਾਨਾ ‘ਚ ਨਾਗਪੁਰ-ਪੁਣੇ ਹਾਈਵੇਅ ‘ਤੇ ਵਾਪਰਿਆ। ਇੱਥੇ ਬੱਸ-ਟਰੱਕ ਦੀ ਟੱਕਰ ਵਿੱਚ 7 ​​ਲੋਕਾਂ ਦੀ ਮੌਤ ਹੋ ਗਈ ਅਤੇ 13 ਜ਼ਖਮੀ ਹੋ ਗਏ। ਇਹ ਬੱਸ ਪੁਣੇ ਤੋਂ ਮੇਹਕਰ ਜਾ ਰਹੀ ਸੀ ਜਦੋਂ ਉਸ ਨੂੰ ਉਲਟ ਦਿਸ਼ਾ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਬੁਲਢਾਣਾ ‘ਚ ਵਾਪਰਿਆ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ....
ਕੇਜਰੀਵਾਲ ਅਤੇ ਮਾਨ ਪਹੁੰਚੇ ਕੋਲਕਾਤਾ, ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ
ਕੋਲਕਾਤਾ , 23 ਮਈ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਕੋਲਕਾਤਾ ਪਹੁੰਚ ਗਏ ਹਨ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮੰਗਲਵਾਰ ਨੂੰ ਕੋਲਕਾਤਾ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਗੂ ਸੰਜੇ ਸਿੰਘ ਅਤੇ ਰਾਘਵ ਚੱਢਾ ਵੀ ਮੌਜੂਦ ਹਨ। ਇਸ ਮੀਟਿੰਗ ਦੌਰਾਨ ਉਹ ਕੇਂਦਰ ਦੇ ਆਰਡੀਨੈਂਸ ਦਾ ਵਿਰੋਧ ਕਰਨ ਲਈ ਸਮਰਥਨ ਮੰਗਣਗੇ। ਅਰਵਿੰਦ ਕੇਜਰੀਵਾਲ ਲੋਕਤੰਤਰ....
ਇਨਕਲਾਬੀ ਕੇਂਦਰ ਪੰਜਾਬ ਵੱਲੋਂ ਪਹਿਲਵਾਨ ਖਿਡਾਰਨਾਂ ਦੇ ਸੰਘਰਸ਼ 'ਚ ਜੰਤਰ ਮੰਤਰ ਦਿੱਲੀ ਵਿਖੇ  ਭਰਵੀਂ ਸ਼ਮੂਲੀਅਤ 
ਪਹਿਲਵਾਨ ਖਿਡਾਰਨਾਂ ਦੇ ਸੰਘਰਸ਼ ਪ੍ਰਤੀ ਮੋਦੀ ਹਕੂਮਤ ਦੀ ਸ਼ਹਿ ਤੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਸਾਜ਼ਿਸ਼ਾਂ ਨੂੰ ਚਕਨਾਚੂਰ ਕਰੋ: ਇਨਕਲਾਬੀ ਕੇਂਦਰ ਦਹਿ ਹਜ਼ਾਰਾਂ ਦਸਖ਼ਤ ਹਾਸਲ ਕਰਨ ਤੋਂ ਬਾਅਦ ਦਿੱਲੀ ਜੰਤਰ ਮੰਤਰ ਵੱਲ ਰੋਸ ਮਾਰਚ ਨਵੀਂ ਦਿੱਲੀ, 22 ਮਈ : ਦਹਿ ਹਜ਼ਾਰਾਂ ਦਸਖ਼ਤ ਹਾਸਲ ਕਰਨ ਤੋਂ ਬਾਅਦ ਅੱਜ ਇਨਕਲਾਬੀ ਕੇਂਦਰ ਪੰਜਾਬ ਦੀ ਅਗਵਾਈ ਵਿੱਚ ਦਿੱਲੀ ਜੰਤਰ ਮੰਤਰ ਵੱਲ ਜੋਸ਼ੀਲਾ ਇਨਕਲਾਬੀ ਮਾਰਚ ਕਰਕੇ ਬੱਝਵੀਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਇਨਕਲਾਬੀ ਕੇਂਦਰ, ਪੰਜਾਬ ਵੱਲੋਂ ਪਹਿਲਵਾਨ ਖਿਡਾਰਨਾਂ....
ਮਨੀਪੁਰ ਵਿੱਚ ਮੁੜ ਭੜਕੀ ਹਿੰਸਾ, ਭੀੜ ਵੱਲੋਂ ਕੁਝ ਘਰਾਂ ਨੂੰ ਲਗਾਈ ਗਈ ਅੱਗ 
ਇੰਫਾਲ, 22 ਮਈ : ਮਨੀਪੁਰ ਵਿੱਚ ਅੱਜ ਮੁੜ ਹਿੰਸਾ ਭੜਕ ਗਈ। ਅੱਜ ਸਵੇਰੇ ਇੱਥੇ ਇੰਫਾਲ ਦੇ ਨਿਊ ਲਾਂਬੂਲੇਨ ਇਲਾਕੇ ਵਿੱਚ ਭੀੜ ਵੱਲੋਂ ਕੁਝ ਘਰਾਂ ਨੂੰ ਅੱਗ ਲਾ ਦਿੱਤੀ ਗਈ। ਸੁਰੱਖਿਆ ਕਰਮਚਾਰੀ ਅੱਗ ਬੁਝਾਉਣ ਲਈ ਮੌਕੇ 'ਤੇ ਪਹੁੰਚੇ। ਸਥਿਤੀ 'ਤੇ ਕਾਬੂ ਪਾਉਣ ਲਈ ਫੌਜ ਅਤੇ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਅੱਗਜ਼ਨੀ ਦੀਆਂ ਖ਼ਬਰਾਂ ਤੋਂ ਬਾਅਦ ਸੂਬੇ ਭਰ 'ਚ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰਫਿਊ ਲਗਾ ਦਿੱਤਾ ਗਿਆ। ਇਸ ਤੋਂ ਪਹਿਲਾਂ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਕਰਫਿਊ....
ਗੰਗਾ ਨਦੀ ‘ਚ ਕਿਸ਼ਤੀ ਡੁੱਬਣ ਕਾਰਨ 3 ਦੀ ਮੌਤ, ਦੋ ਦਰਜਨ ਲਾਪਤਾ
ਬਲੀਆ, 22 ਮਈ : ਗੰਗਾ ਨਦੀ ‘ਚ 40 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਦੇ ਪਲਟ ਜਾਣ ਕਰਕੇ 3 ਲੋਕਾਂ ਦੀ ਮੌਤ ਅਤੇ ਦੋ ਦਰਜਨ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮਾਲਦੇਪੁਰ ਗੰਗਾ ਘਾਟ ਤੇ ਮੁੰਡਨ ‘ਚ ਸ਼ਾਮਲ ਹੋਣ ਲਈ ਜਾ ਰਹੇ 40 ਲੋਕਾਂ ਲਿਜਾ ਰਹੀ ਕਿਸ਼ਤੀ ਘਾਟ ਤੋਂ ਥੋੜ੍ਹੀ ਦੂਰੀ ਤੇ ਪੁੱਜੀ ਤਾਂ ਅਚਾਨਕ ਕਿਸ਼ਤੀ ਓਵਰਲੋਡਿੰਗ ਕਾਰਨ ਪਲਟ ਗਈ, ਕਿਸ਼ਤੀ ਨੂੰ ਡੁੱਬਦਾ ਦੇਖ ਹਫੜਾ-ਦਫੜੀ ਮੱਚ ਗਈ, ਸੁਰੱਖਿਆ ‘ਚ ਤਾਇਨਾਤ ਜਵਾਨਾਂ ਅਤੇ ਸਥਾਨਕ ਲੋਕਾਂ ਨੇ ਮੂਸਤੈਦੀ ਦਿਖਾਉਂਦੇ ਹੋਏ ਡੁੱਬ....
ਦੇਵਰੀਆ ‘ਚ ਕਾਰ ਅਤੇ ਟਰੱਕ ਦੀ ਹੋਈ ਆਹਮੋ-ਸਾਹਮਣੇ ਟੱਕਰ, ਇੱਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ
ਦੇਵਰੀਆ, 22 ਮਈ : ਉੱਤਰ ਪ੍ਰਦੇਸ਼ ਦੇ ਦੇਵਰੀਆ ‘ਚ ਕਾਰ ਅਤੇ ਟਰੱਕ ਦੀ ਹੋਈ ਆਹਮੋ-ਸਾਹਮਣੇ ਟੱਕਰ ‘ਚ 5 ਲੋਕਾਂ ਦੀ ਮੌਤ ਅਤੇ 3 ਦੇ ਗੰਭੀਰ ਜਖ਼ਮੀ ਹੋ ਜਾਣ ਦੀ ਖਬਰ ਹੈ। ਮੌਕੇ ਤੇ ਮੌਜ਼ੂਦ ਲੋਕਾਂ ਨੇ ਟਰੱਕ ਚਾਲਕ ਨੂੰ ਕਾਬੂ ਕਰਲਿਆ। ਮਿਲੀ ਜਾਣਕਾਰੀ ਅਨੁਸਾਰ ਐਡਵੋਕੇਟ ਆਨੰਦ ਮਿਸ਼ਰਾ ਵਾਸੀ ਰੁਦਰਪੁਰ ਦਾ ਪਰਿਵਾਰ, ਜੋ ਬਿਹਾਰ ਦੇ ਹਰੀਰਾਮ ਬ੍ਰਹਮਾ ਅਸਥਾਨ, ਮੇਰਵਾ ਵਿਖੇ ਪੂਜਾ ਕਰਨ ਲਈ ਜਾ ਰਹੇ ਸਨ, ਜਦੋਂ ਉਹ ਮਝੌਲੀਰਾਜ-ਮੇਰਵਾ ਰੋਡ ਤੇ ਪਿੰਡ ਬਹਿਯਾਰੀ ਬਘੇਲ ਪੁੱਜੇ ਤਾਂ ਉਨ੍ਹਾਂ ਦੀ ਕਾਰ ਦਾ ਟਾਇਰ ਫਟ ਗਿਆ....
ਸਿੱਧਰਮਈਆ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਐਕਸ਼ਨ ਮੋਡ 'ਚ, ਪੰਜ ਗਾਰੰਟੀਆਂ ਨੂੰ ਦਿੱਤੀ ਪ੍ਰਵਾਨਗੀ
ਬੈਂਗਲੁਰੂ, ਏਐੱਨਆਈ : ਸਿੱਧਰਮਈਆ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਐਕਸ਼ਨ ਮੋਡ 'ਚ ਆ ਗਏ ਹਨ। ਬੀਤੇ ਦਿਨ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਹੋਈ, ਜਿਸ ਵਿੱਚ ਕਾਂਗਰਸ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਵਿੱਚ ਐਲਾਨੀਆਂ ਗਈਆਂ ਪੰਜ ਗਾਰੰਟੀਆਂ ਨੂੰ ਪ੍ਰਵਾਨਗੀ ਦਿੱਤੀ ਗਈ। ਸਰਕਾਰ ਦੇ ਇਸ ਫੈਸਲੇ ਨਾਲ ਲੱਖਾਂ ਲੋਕਾਂ ਨੂੰ ਕਈ ਵੱਡੀਆਂ ਸੇਵਾਵਾਂ ਦਾ ਮੁਫਤ ਲਾਭ ਮਿਲੇਗਾ। ਆਓ ਜਾਣਦੇ ਹਾਂ ਇਨ੍ਹਾਂ ਗਾਰੰਟੀਆਂ ਬਾਰੇ... ਕਾਂਗਰਸ ਪਾਰਟੀ ਵੱਲੋਂ....
ਜਮਹੂਰੀ ਅਧਿਕਾਰ ਸਭਾ ਵੱਲੋਂ ਪਹਿਲਵਾਨਾਂ ਦੇ ਹੱਕ ਵਿੱਚ ਜੰਤਰ ਮੰਤਰ ਦਿੱਲੀ 'ਚ ਰੋਸ ਵਿਖਾਵਾ 
ਨਵੀਂ ਦਿੱਲੀ, 21 ਮਈ : ਓਲੰਪੀਅਨ ਪਹਿਲਵਾਨਾਂ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਦੀ ਅਗਵਾਈ ਹੇਠ ਜੰਤਰ ਮੰਤਰ ਦਿੱਲੀ ਵਿਖੇ ਹੋ ਰਹੇ ਸੰਘਰਸ਼ ਵਿਚ ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਸੀਨੀਅਰ ਮੀਤ ਪ੍ਰਧਾਨ ਪ੍ਰੋਫੈਸਰ ਏ ਕੇ ਮਲੇਰੀ ਅਤੇ ਜਥੇਬੰਦਕ ਸਕੱਤਰ ਨਰਭਿੰਦਰ ਸਿੰਘ ਦੀ ਅਗਵਾਈ ਹੇਠ ਸਭਾ ਦੇ ਸਰਗਰਮ ਸਾਥੀ ਮੈਂਬਰਾਂ ਨਾਲ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਹੱਕ-ਸੱਚ ਦੀ ਲੜਾਈ ਵਿੱਚ ਇਕਮੁੱਠਤਾ ਪ੍ਰਗਟ ਕੀਤੀ। ਜਮਹੂਰੀ ਅਧਿਕਾਰ ਸਭਾ ਤਹਿ ਕੀਤੇ ਪ੍ਰੋਗਰਾਮ ਅਨੁਸਾਰ ਸੰਗਰੂਰ....
ਰਾਸ਼ਟਰਪਤੀ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਾ ਚਾਹੀਦਾ ਹੈ, ਪ੍ਰਧਾਨ ਮੰਤਰੀ ਨੂੰ ਨਹੀਂ : ਰਾਹੁਲ ਗਾਂਧੀ 
ਨਵੀਂ ਦਿੱਲੀ, 21 ਮਈ : ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਇੱਕ ਟਵੀਟ ਕਰਦਿਆਂ ਲਿਖਿਆ ਹੈ ਕਿ ਰਾਸ਼ਟਰਪਤੀ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਾ ਚਾਹੀਦਾ ਹੈ, ਪ੍ਰਧਾਨ ਮੰਤਰੀ ਨੂੰ ਨਹੀਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਸੰਸਦ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕਰਨ ਜਾ ਰਹੇ ਹਨ। ਲੋਕ ਸਭਾ ਸਕੱਤਰੇਤ ਨੇ ਦਸਿਆ ਸੀ ਕਿ ਨਵੀਂ ਬਣੀ ਇਮਾਰਤ ਦਾ ਨਿਰਮਾਣ ਕਾਰਜ ਪੂਰਾ ਹੋਣ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ....
ਹਰਿਦੁਆਰ ਤੋਂ ਫੁੱਲ ਪਾ ਕੇ ਵਾਪਸ ਆਏ ਪਰਿਵਾਰ ਨੂੰ ਤੇਜ਼ ਰਫਤਾਰ ਥਾਰ ਨੇ ਕੁਚਲਿਆ, 3 ਦੀ ਮੌਤ
ਜੈਪੁਰ, 21 ਮਈ : ਹਰਿਦੁਆਰ ਤੋਂ ਫੁੱਲ ਪਾ ਕੇ ਵਾਪਸ ਆਏ ਇੱਕ ਪਰਿਵਾਰ ਨੂੰ ਜੈਪੁਰ ਦੇ ਕੋਟਖਵੜਾ ਨੇੜੇ ਇੱਕ ਥਾਰ ਨੇ ਕੁਚਲ ਦਿੱਤਾ, ਜਿਸ ਕਾਰਨ ਇਸ ਹਾਦਸੇ ‘ਚ ਮ੍ਰਿਤਕ ਦੀ ਪਤਨੀ, ਬੇਟੇ ਸਮੇਤ ਤਿੰਨ ਦੀ ਮੌਤ ਅਤੇ 3 ਲੋਕਾਂ ਦੇ ਗੰਭੀਰ ਰੂਪ ਵਿੱਚ ਜਖ਼ਮੀ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਰਾਮਨਗਰ ਰੋਡ ਤੇ ਦੋਈ ਕੀ ਢਾਣੀ ਦੇ ਵਾਸੀ ਮਦਨ ਪੁੱਤਰ ਬਦਰੀ ਦੀ ਇੱਕ ਬਿਮਾਰੀ ਕਾਰਨ ਮੌਤ ਹੋ ਗਈ ਸੀ, ਜਿਸ ਦੀਆਂ ਅੰਤਿਮ ਰਸ਼ਮਾਂ ਨਿਭਾਉਣ ਤੋਂ ਬਾਅਦ ਉਸਦੇ ਫੁੱਲ ਪਾਉਣ ਲਈ ਮ੍ਰਿਤਕ ਦੀ ਪਤਨੀ....
ਅਦਾਲਤ ਵੱਲੋਂ ਪੁਲਿਸ ਨੂੰ ਸਾਬਕਾ ਮੰਤਰੀ ਰੰਧਾਵਾ ਖਿਲਾਫ ਕੇਸ ਦਰਜ ਕਰਨ ਦੇ ਹੁਕਮ
ਜੈਪੁਰ, 20 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਬਿਆਨ ਦੇਣ ਕਾਰਨ ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸ ਦੇ ਰਾਜਸਥਾਨ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ ਅਦਾਲਤ ਦੇ ਹੁਕਮ ਦੇ ਬਾਵਜੂਦ ਮਾਮਲਾ ਦਰਜ ਨਾ ਕੀਤੇ ਜਾਣ ਤੇ ਕੋਟਾ ਸ਼ਹਿਰ ਦੇ ਪੁਲਿਸ ਸੁਪਰਡੈਂਟ ਸ਼ਰਦ ਚੌਧਰੀ ਸ਼ਨੀਵਾਰ ਨੂੰ ਅਦਾਲਤ ਵਿੱਚ ਤਲਬ ਕੀਤਾ ਗਿਆ। ਭਾਜਪਾ ਵਿਧਾਇਕ ਮਦਨ ਦਿਲਾਵਰ ਨੇ ਰੰਧਾਵਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੇ ਵਕੀਲ ਮਨੋਜ ਪੁਰੀ ਨੇ ਕਿਹਾ ਕਿ ਐਸਪੀ ਨੇ ਜ਼ੁਬਾਨੀ ਤੌਰ ਉਤੇ ਕਿਹਾ ਸੀ ਕਿ ਉਨ੍ਹਾਂ ਉਤੇ....
ਮਿਗ-21 ਲੜਾਕੂ ਜਹਾਜ਼ ਦੇ ਪੂਰੇ ਬੇੜੇ ਦੀ ਉਡਾਣ 'ਤੇ ਲਗਾਈ ਪਾਬੰਦੀ : ਹਵਾਈ ਸੈਨਾ
ਨਵੀਂ ਦਿੱਲੀ, 20 ਮਈ : ਭਾਰਤੀ ਹਵਾਈ ਸੈਨਾ (IAF) ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਰਾਜਸਥਾਨ ਵਿੱਚ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਪੂਰੀ ਹੋਣ ਤੱਕ ਮਿਗ-21 ਲੜਾਕੂ ਜਹਾਜ਼ਾਂ ਦੇ ਆਪਣੇ ਪੂਰੇ ਬੇੜੇ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ। 8 ਮਈ ਨੂੰ ਸੂਰਤਗੜ੍ਹ ਹਵਾਈ ਅੱਡੇ ਤੋਂ ਮਿਗ-21 ਬਾਇਸਨ ਜਹਾਜ਼ ਦੇ ਇੱਕ ਪਿੰਡ ਵਿੱਚ ਹਾਦਸਾਗ੍ਰਸਤ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਸੀਨੀਅਰ ਰੱਖਿਆ ਅਧਿਕਾਰੀਆਂ ਨੇ ਏਐਨਆਈ ਨੂੰ ਦੱਸਿਆ, "ਜਾਂਚ ਪੂਰੀ ਹੋਣ ਅਤੇ ਦੁਰਘਟਨਾ ਦੇ ਕਾਰਨਾਂ ਦਾ ਪਤਾ ਲੱਗਣ ਤੱਕ....
ਬਾਰੂਦੀ ਸੁਰੰਗ ਵਿਸਫੋਟ ਦੀ ਘਟਨਾਂ ‘ਚ ਸ਼ਾਮਲ 7 ਨਕਸਲੀ ਗ੍ਰਿਫ਼ਤਾਰ
ਦੰਤੇਵਾੜਾ, 20 ਮਈ : ਛੱਤੀਸ਼ਗੜ੍ਹ ਦੇ ਨਕਸਲ ਪ੍ਰਭਾਵਿਤ ਇਲਾਕੇ ਦੰਤੇਵਾੜਾ ‘ਚ ਬਾਰੂਦੀ ਸੁਰੰਗ ਵਿਸਫੋਟ ਦੀ ਘਟਨਾਂ ‘ਚ 10 ਪੁਲਿਸ ਦੇ ਜਵਾਨਾਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਮੌਤ ਦੇ ਮਾਮਲੇ ’ਚ ਪੁਲਸ ਨੇ 7 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ‘ਚ 13 ਨਕਸਲੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, 4 ਨਬਾਲਗਾਂ ਨੂੰ ਵੀ ਹਿਰਾਸਤ ‘ਚ ਲਿਆ ਹੈ। ਅਧਿਕਾਰੀਆਂ ਮੁਤਾਬਕ 26 ਅਪ੍ਰੈਲ ਨੂੰ ਅਰਨਪੁਰ ਥਾਨਾ ਖੇਤਰ ’ਚ ਬਾਰੂਦੀ ਸੁਰੰਗ ਵਿਸਫੋਟ ਮਾਮਲੇ....
ਮੱਧ ਪ੍ਰਦੇਸ਼ ਦੇ ਬਰਵਾਨੀ ‘ਚ ਤੇਜ਼ ਰਫਤਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਹਾਦਸੇ ‘ਚ ਪਤੀ-ਪਤਨੀ ਅਤੇ ਪੁੱਤਰ ਦੀ ਮੌਤ
ਬਰਾਵਨੀ, 20 ਮਈ : ਮੱਧ ਪ੍ਰਦੇਸ਼ ਦੇ ਬਰਵਾਨੀ ‘ਚ ਇੱਕ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਤੇ ਸਵਾਰ ਪਤੀ-ਪਤਨੀ ਅਤੇ ਇੱਕ ਬੱਚੇ ਦੀ ਮੌਤ ਹੋ ਗਈ। ਇਹ ਹਾਦਸਾ ਸੇਂਧਵਾ-ਖੇਟੀਆ ਰਾਜ ਮਾਰਗ ਤੇ ਮੇਗੜੀ ਖੇੜਾ ਨੇੜੇ ਵਾਪਰਿਆ, ਇਸ ਹਾਦਸੇ ਦੇ ਮ੍ਰਿਤਕਾਂ ਦੀ ਪਹਿਚਾਣ ਸੁਦਾਮ (28), ਪਤਨੀ ਮਨੀਸ਼ਾ (23) ਅਤੇ ਪੁੱਤਰ ਭਰਤ (6) ਵਜੋਂ ਹੋਈ ਹੈ, ਜੋ ਪਿੰਡ ਕੰਨੜਗਾਓਂ ਦੇ ਰਹਿਣ ਵਾਲੇ ਸਨ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ੁੱਕਰ ਰਾਤ 9:30 ਵਜੇ ਵਾਪਰਿਆ....
2 ਹਜ਼ਾਰ ਦਾ ਨੋਟ ਬੰਦ ਕਰਨ ਦਾ ਐਲਾਨ, 30 ਸਤੰਬਰ ਤੱਕ ਬੈਂਕ 'ਚ ਜਮ੍ਹਾ ਕਰਵਾਓ 
ਨਵੀਂ ਦਿੱਲੀ, 19 ਮਈ : ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੇ ਸਭ ਤੋਂ ਵੱਡੇ ਕਰੰਸੀ ਨੋਟ 2000 ਰੁਪਏ 'ਤੇ ਵੱਡਾ ਫੈਸਲਾ ਲਿਆ ਹੈ। ਭਾਰਤ ਵਿਚ 2000 ਰੁਪਏ ਦੇ ਨੋਟ ਬੰਦ ਹੋਣ ਜਾ ਰਹੇ ਹਨ। ਇਸ ਬਾਰੇ ਅੱਜ ਆਈਬੀਆਈ ਨੇ ਇੱਕ ਅਹਿਮ ਮੀਟਿੰਗ ਫੈਸਲਾ ਲੈਂਦਿਆਂ ਜਾਣਕਾਰੀ ਦਿੱਤੀ ਹੈ ਕਿ 30 ਸਤੰਬਰ 2023 ਤੱਕ ਇਨ੍ਹਾਂ ਨੋਟਾਂ ਨੂੰ ਬਦਲਿਆ ਜਾ ਸਕਦਾ ਹੈ। ਰਿਜ਼ਰਵ ਬੈਂਕ ਮੁਤਾਬਕ 2000 ਰੁਪਏ ਦਾ ਨੋਟ ਕਾਨੂੰਨੀ ਤੌਰ 'ਤੇ ਜਾਰੀ ਰਹੇਗਾ ਪਰ ਇਸ ਨੂੰ ਪ੍ਰਚਲਨ ਤੋਂ ਬਾਹਰ ਕਰ ਦਿੱਤਾ ਜਾਵੇਗਾ। ਭਾਰਤੀ ਰਿਜ਼ਰਵ ਬੈਂਕ ਨੇ....