ਦੰਤੇਵਾੜਾ, 20 ਮਈ : ਛੱਤੀਸ਼ਗੜ੍ਹ ਦੇ ਨਕਸਲ ਪ੍ਰਭਾਵਿਤ ਇਲਾਕੇ ਦੰਤੇਵਾੜਾ ‘ਚ ਬਾਰੂਦੀ ਸੁਰੰਗ ਵਿਸਫੋਟ ਦੀ ਘਟਨਾਂ ‘ਚ 10 ਪੁਲਿਸ ਦੇ ਜਵਾਨਾਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਮੌਤ ਦੇ ਮਾਮਲੇ ’ਚ ਪੁਲਸ ਨੇ 7 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ‘ਚ 13 ਨਕਸਲੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, 4 ਨਬਾਲਗਾਂ ਨੂੰ ਵੀ ਹਿਰਾਸਤ ‘ਚ ਲਿਆ ਹੈ। ਅਧਿਕਾਰੀਆਂ ਮੁਤਾਬਕ 26 ਅਪ੍ਰੈਲ ਨੂੰ ਅਰਨਪੁਰ ਥਾਨਾ ਖੇਤਰ ’ਚ ਬਾਰੂਦੀ ਸੁਰੰਗ ਵਿਸਫੋਟ ਮਾਮਲੇ ’ਚ ਪੁਲਸ ਨੇ ਕੇਸ ਦਰਜ ਕਰ ਘਟਨਾ ਲਈ ਜ਼ਿੰਮੇਵਾਰ ਨਕਸਲੀਆਂ ਦੀ ਤਲਾਸ਼ ਸ਼ੁਰੂ ਕੀਤੀ ਸੀ। ਇਸ ਮਾਮਲੇ ’ਚ ਪਹਿਲਾਂ 6 ਨਕਸਲੀਆਂ ਨੂੰ ਗ੍ਰਿਫ਼ਤਾਰ ਅਤੇ 3 ਨਾਬਾਲਿਗਾਂ ਨੂੰ ਹਿਰਾਸਤ ’ਚ ਲਿਆ ਗਿਆ ਸੀ। ਜਦੋਂ ਨਕਸਲੀਆਂ ਵਲੋਂ ਪੁੱਛਗਿਛ ਕੀਤੀ ਗਈ, ਉਦੋਂ ਉਨ੍ਹਾਂ ਨੇ ਕੁਝ ਮਹੱਤਵਪੂਰਨ ਜਾਣਕਾਰੀ ਪੁਲਸ ਨੂੰ ਦਿੱਤੀ। ਇਸ ਜਾਣਕਾਰੀ ਦੇ ਆਧਾਰ 'ਤੇ ਪੁਲਸ ਨੇ 7 ਨਕਸਲੀਆਂ ਨੂੰ ਫੜਿਆ ਅਤੇ ਇਕ ਨਾਬਾਲਗ ਨੂੰ ਵੀ ਹਿਰਾਸਤ ’ਚ ਲਿਆ। ਗ੍ਰਿਫ਼ਤਾਰ ਨਕਸਲੀ ਦਰਭਾ ਡਿਵੀਜਨ ਦੇ ਮਲਾਂਗਿਰ ਏਰਿਆ ਕਮੇਟੀ ਦੇ ਮਿਲਿਸ਼ਿਆ ਮੈਂਬਰ ਦੇ ਰੂਪ ’ਚ ਸਰਗਰਮ ਸਨ।