ਰਾਸ਼ਟਰੀ

ਪੰਜਾਬ ਦੀ ਆਈਏਐਸ ਅਫਸਰ ਰਵਨੀਤ ਕੌਰ ਨੂੰ 'ਭਾਰਤੀ ਪ੍ਰਤੀਯੋਗਤਾ ਕਮਿਸ਼ਨ' ਦੀ ਨਵੀਂ ਚੇਅਰਪਰਸਨ ਲਾਇਆ
ਨਵੀਂ ਦਿੱਲੀ, 16 ਮਈ : ਭਾਰਤ ਸਰਕਾਰ ਨੇ 1988 ਬੈਚ ਦੀ ਪੰਜਾਬ ਕੇਡਰ ਦੀ ਆਈਏਐਸ ਅਧਿਕਾਰੀ ਰਵਨੀਤ ਕੌਰ ਨੂੰ ਭਾਰਤੀ ਮੁਕਾਬਲਾ ਕਮਿਸ਼ਨ (ਸੀਸੀਆਈ) ਦੀ ਨਵੀਂ ਚੇਅਰਪਰਸਨ ਨਿਯੁਕਤ ਕੀਤਾ ਹੈ। ਉਸਦੀ ਨਿਯੁਕਤੀ ਪੰਜ ਸਾਲਾਂ ਲਈ ਹੋਵੇਗੀ ਜਦੋਂ ਤੋਂ ਉਹ ਆਪਣਾ ਚਾਰਜ ਸੰਭਾਲਣਗੇ ਜਾਂ 65 ਸਾਲ ਦੀ ਉਮਰ ਤੱਕ ਜਾਂ ਅਗਲੇ ਹੁਕਮਾਂ ਤੱਕ, ਜੋ ਵੀ ਪਹਿਲਾਂ ਹੋਵੇ। ਇਸ ਵੇਲੇ ਸੰਗੀਤਾ ਵਰਮਾ ਸੀਸੀਆਈ ਦੀ ਕਾਰਜਕਾਰੀ ਚੇਅਰਪਰਸਨ ਵਜੋਂ ਸੇਵਾਵਾਂ ਨਿਭਾਅ ਰਹੀ ਹੈ। ਵਰਤਮਾਨ ਵਿੱਚ, ਰਵਨੀਤ ਕੌਰ ਚੰਡੀਗੜ੍ਹ ਵਿੱਚ ਮਾਲ, ਮੁੜ....
ਬੜੇ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਪਹਿਲਵਾਨਾਂ ਦੀ ਆਵਾਜ਼ ਨਹੀਂ ਸੁਣ ਰਹੇ :  ਚੌਧਰੀ 
ਨਵੀਂ ਦਿੱਲੀ, 16 ਮਈ : ਕਾਂਗਰਸ ਦੇ ਲੋਕ ਸਭਾ ਮੈਂਬਰ ਅਧੀਰ ਰੰਜਨ ਚੌਧਰੀ ਦਿੱਲੀ ਦੇ ਜੰਤਰ-ਮੰਤਰ ‘ਤੇ ਪਹਿਲਵਾਨਾਂ ਦੇ ਧਰਨੇ ਦੌਰਾਨ ਉਨ੍ਹਾਂ ਦਾ ਸਮਰਥਨ ਕਰਨ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚੌਧਰੀ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਦੀ ਆਵਾਜ਼ ਨਹੀਂ ਸੁਣ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਖਿਡਾਰੀਆਂ ਨਾਲ ਬੇਇਨਸਾਫੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖਿਡਾਰੀਆਂ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਆਪਣੇ ਸੰਸਦ ਮੈਂਬਰ....
2047 ਤੱਕ ਭਾਰਤ ਇੱਕ ਵਿਕਸਤ ਦੇਸ਼ ਬਣ ਜਾਵੇਗਾ :  ਰਾਜਨਾਥ ਸਿੰਘ
ਪੁਣੇ, 15 ਮਈ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਰੱਖਿਆ ਖੇਤਰ 'ਚ ਸਾਈਬਰ ਸਪੇਸ ਦੇ ਵਧਦੇ ਖ਼ਤਰਿਆਂ ਦਰਮਿਆਨ 2047 ਤੱਕ ਭਾਰਤ ਇੱਕ ਵਿਕਸਤ ਦੇਸ਼ ਬਣ ਜਾਵੇਗਾ। ਰੱਖਿਆ ਮੰਤਰੀ ਨੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਰਾਜਨਾਥ ਸਿੰਘ ਨੇ ਮਹਾਰਾਸ਼ਟਰ ਦੇ ਪੁਣੇ ਜ਼ਿਲੇ 'ਚ ਡਿਫੈਂਸ ਇੰਸਟੀਚਿਊਟ ਆਫ ਐਡਵਾਂਸਡ ਟੈਕਨਾਲੋਜੀ (ਡੀਆਈਏਟੀ) ਦੇ ਕਨਵੋਕੇਸ਼ਨ 'ਚ ਕਿਹਾ ਕਿ ਦੇਸ਼ ਹੁਣ ਆਤਮ-ਨਿਰਭਰ ਹੋ ਰਿਹਾ ਹੈ ਅਤੇ ਆਰਥਿਕ ਮਾਹਿਰਾਂ ਮੁਤਾਬਕ ਭਾਰਤ 2027 ਤੱਕ ਵਿਸ਼ਵ ਅਰਥਵਿਵਸਥਾ....
ਆਂਧਰਾ ਪ੍ਰਦੇਸ਼ ਦੇ ਕੁਡੱਪਾ ਵਿਚ ਮੰਦਰ ਦੇ ਦਰਸ਼ਨਾਂ ਤੋਂ ਪਰਤਦੇ ਸਮੇਂ ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ 
ਆਂਧਰਾ ਪ੍ਰਦੇਸ਼, 15 ਮਈ : ਆਂਧਰਾ ਪ੍ਰਦੇਸ਼ ਦੇ ਕੁਡੱਪਾ ਜ਼ਿਲ੍ਹੇ ਵਿਚ ਸੋਮਵਾਰ ਤੜਕੇ ਇਕ ਮੰਦਰ ਦੇ ਦਰਸ਼ਨਾਂ ਤੋਂ ਪਰਤਦੇ ਸਮੇਂ ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਅੰਬੁਰਾਜਨ ਨੇ ਦੱਸਿਆ ਕਿ ਇਹ ਲੋਕ ਤਿਰੂਪਤੀ ਦੇ ਪ੍ਰਸਿੱਧ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਤਾੜੀਪਤਰੀ ਵੱਲ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਅਨੰਤਪੁਰਮ ਭੇਜ ਦਿੱਤਾ ਗਿਆ ਹੈ, ਜਦੋਂਕਿ ਮ੍ਰਿਤਕਾਂ ਦੇ ਨਾਵਂ ਦਾ ਪਤਾ ਨਹੀਂ....
ਕਾਂਗੜਾ ‘ਚ ਬੇਕਾਬੂ ਹੋ ਕੇ ਕੈਂਟਰ ਖੱਡ ‘ਚ ਡਿੱਗਾ, ਪਤੀ-ਪਤਨੀ ਅਤੇ ਧੀ ਸਮੇਤ 5 ਦੀ ਮੌਤ
ਕਾਂਗੜਾ, 15 ਮਈ : ਹਿਮਾਂਚਲ ਦੇ ਕਾਂਗੜਾ ‘ਚ ਇੱਕ ਕੈਂਟਰ ਬੇਕਾਬੂ ਹੋ ਕੇ ਸੜਕ ਤੋਂ ਕਰੀਬ 100 ਮੀਟਰ ਹੇਠਾਂ ਖੱਡ ‘ਚ ਡਿੱਗਣ ਕਾਰਨ ਪਤੀ-ਪਤਨੀ ਅਤੇ ਧੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਧਰਮਸ਼ਾਲਾ ਦੇ ਅਧੀਨ ਯੋਲ ਦੇ ਨੇੜਲੇ ਉਥਾਗਰਾਨ ‘ਚ ਇੱਕ ਕੈਂਟਰ ਬੇਕਾਬੂ ਹੋ ਕੇ ਖੱਡ ‘ਚ ਜਾ ਡਿੱਗਾ, ਜਿਸ ਕਾਰਨ ਇਸ ਹਾਦਸੇ ‘ਚ 4 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ, ਜਦੋਂ ਕਿ ਇੱਕ ਨੇ ਟਾਂਡਾ ਦੇ ਹਸਪਤਾਲ ‘ਚ ਦਮਤੋੜ ਦਿੱਤਾ। ਉਨ੍ਹਾਂ ਤੋਂ ਇਲਾਵਾ 5 ਲੋਕ ਜਖ਼ਮੀ ਹੋ....
ਐਨਸੀਐਸਸੀ ਵਲੋਂ ਬਿਹਾਰ ਸਰਕਾਰ ਦੀ ਦੋ ਦਿਨਾਂ ਰਾਜ ਸਮੀਖਿਆ ਮੀਟਿੰਗ 18 ਮਈ ਤੋਂ ਸ਼ੁਰੂ
ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੁਆਰਾ 18 ਮਈ ਤੋਂ ਬਿਹਾਰ ਸਰਕਾਰ ਦੀ ਦੋ ਰੋਜ਼ ਰਾਜ ਸਮੀਖਿਆ ਮੀਟਿੰਗ ਅਨੁਸੂਚਿਤ ਜਾਤੀ ਭਾਈਚਾਰੇ ਦੇ ਖਿਲਾਫ ਅੱਤਿਆਚਾਰ ਦੇ ਮਾਮਲਿਆਂ, ਪੀੜਤਾਂ ਦੇ ਮੁੜ ਵਸੇਬੇ ਅਤੇ ਕਾਨੂੰਨ ਅਨੁਸਾਰ ਮੁਆਵਜ਼ੇ ਦੀ ਵੰਡ ਦੀ ਸਮੀਖਿਆ ਕਰੇਗਾ ਪਟਨਾ, 15 ਮਈ : ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ (ਐਨਸੀਐਸਸੀ) ਦੇ ਚੇਅਰਮੈਨ/ਪ੍ਰਧਾਨ ਵਿਜੇ ਸਾਂਪਲਾ ਬਿਹਾਰ ਰਾਜ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਟਨਾ ਵਿੱਚ 18 ਮਈ ਤੋਂ ਬਿਹਾਰ ਸਰਕਾਰ....
ਤਾਮਿਲਨਾਡੂ ਦੇ ਵਿਲੁਪੁਰਮ ‘ਚ ਦੇਸ਼ੀ ਸ਼ਰਾਬ ਪੀਣ ਕਾਰਨ ਤਿੰਨ ਲੋਕਾਂ ਦੀ ਮੌਤ 
ਵਿਲੁਪੁਰਮ, 14 ਮਈ : ਤਾਮਿਲਨਾਡੂ ਦੇ ਵਿਲੁਪੁਰਮ ‘ਚ ਕਥਿਤ ਤੌਰ ਤੇ ਦੇਸ਼ੀ ਸ਼ਰਾਬ ਪੀਣ ਨਾਲ ਤਿੰਨ ਲੋਕਾਂ ਦੀ ਮੌਤ ਹੋਣ ਜਾਣ ਦੀ ਖ਼ਬਰ ਹੈ ਅਤੇ 11 ਲੋਕਾਂ ਨੂੰ ਸਿਹਤ ਖਰਾਬ ਹੋਣ ਕਰਕੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਏਕਿਆਰਕੁਪਮ ਦੀ ਮਛੇਰਾ ਕਲੋਨੀ ‘ਚ ਇੱਕ ਸਮਾਗਮ ਦੌਰਾਨ ਲੋਕਾਂ ਨੇ ਦੇਸ਼ੀ ਸ਼ਰਾਬ ਪੀਤੀ, ਜਿਸ ਕਾਰਨ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਮਾਗਮ ‘ਚ ਪੁੱਜੇ ਲੋਕਾਂ ਵੱਲੋਂ ਦੇਰ ਰਾਤ ਸ਼ਰਾਬ ਪੀਣ ਵਾਲਿਆਂ ਨੂੰ ਉਲਟੀਆਂ ਆਉਣ....
ਕਰਨਾਟਕ ਦੇ ਡੀਜੀਪੀ ਪ੍ਰਵੀਨ ਸੂਦ ਨੂੰ ਸੀਬੀਆਈ ਡਾਇਰੈਕਟਰ ਨਿਯੁਕਤ ਕੀਤਾ
ਨਵੀਂ ਦਿੱਲੀ, 14 ਮਈ : ਪ੍ਰਵੀਨ ਸੂਦ ਸੁਬੋਧ ਕੁਮਾਰ ਜੈਸਵਾਲ ਤੋਂ ਅਹੁਦਾ ਸੰਭਾਲਣਗੇ, ਜਿਨ੍ਹਾਂ ਦਾ ਸੀਬੀਆਈ ਡਾਇਰੈਕਟਰ ਵਜੋਂ ਕਾਰਜਕਾਲ 25 ਮਈ ਨੂੰ ਖ਼ਤਮ ਹੋ ਰਿਹਾ ਹੈ। ਦਰਅਸਲ ਕਰਨਾਟਕ ਦੇ ਡੀਜੀਪੀ ਪ੍ਰਵੀਨ ਸੂਦ ਨੂੰ ਅਮਲਾ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਦੇ ਹੁਕਮ ਅਨੁਸਾਰ 14 ਮਈ ਨੂੰ ਯਾਨੀ ਅੱਜ ਸੀਬੀਆਈ ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਗੁਜਰਾਤ ਵਿੱਚ ਝੀਲ ‘ਚ ਡੁੱਬਣ ਕਾਰਨ ਪੰਜ ਬੱਚਿਆਂ ਦੀ ਮੌਤ 
ਗਾਂਧੀਨਗਰ, 14 ਮਈ : ਗੁਜਰਾਤ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ। ਬੋਟਾਦ ਜ਼ਿਲ੍ਹੇ ਵਿੱਚ ਝੀਲ ਵਿੱਚ ਡੁੱਬਣ ਕਾਰਨ ਪੰਜ ਬੱਚਿਆਂ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਸ ਅਤੇ ਬਚਾਅ ਟੀਮ ਮੌਕੇ 'ਤੇ ਪਹੁੰਚੀ ਅਤੇ ਡੁੱਬੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਝੀਲ 'ਚ ਡੁੱਬਣ ਕਾਰਨ ਜਾਨ ਗਵਾਉਣ ਵਾਲੇ ਸਾਰੇ ਬੱਚਿਆਂ ਦੀ ਉਮਰ 16 ਤੋਂ 17 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਘਟਨਾ 13 ਮਈ ਦੀ ਹੈ, ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਬੋਟਾਦ ਸ਼ਹਿਰ ਦੇ ਬਾਹਰ....
"ਆਪ" ਸਰਕਾਰ ਵੱਲੋਂ ਪਿਛਲੇ ਇੱਕ ਸਾਲ ਵਿੱਚ ਪੰਜਾਬ ਵਿੱਚ ਕੀਤੇ ਲੋਕ-ਪੱਖੀ ਕੰਮਾਂ ਕਾਰਨ ਜਲੰਧਰ ਦੇ ਲੋਕਾਂ ਨੇ ਦਿੱਤਾ ਭਾਰੀ ਸਮਰਥਨ : ਰਿੰਕੂ
ਸੁਸ਼ੀਲ ਕੁਮਾਰ ਰਿੰਕੂ ਨੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਲੋਕ ਸੇਵਾ ਦਾ ਮੰਤਰ ਲਿਆ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਸਦ ਮੈਂਬਰ ਸੁਸ਼ੀਲ ਰਿੰਕੂ ਨਾਲ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੇ ਅਸੀਂ ਆਪਣਾ ਰੋਡਮੈਪ ਸਿਰਫ਼ 11 ਮਹੀਨਿਆਂ ਦਾ ਨਹੀਂ, ਸਗੋਂ ਉਸ ਤੋਂ ਬਾਅਦ ਅਗਲੇ 5 ਸਾਲਾਂ ਦਾ ਵੀ ਨਾਲ ਲੈ ਕੇ ਚੱਲ ਰਹੇ ਹਾਂ - ਸੁਸ਼ੀਲ ਕੁਮਾਰ ਰਿੰਕੂ ਜਲੰਧਰ ਸੰਸਦੀ ਸੀਟ 'ਤੇ ਹੋਈ ਉਪ ਚੋਣ 'ਚ 'ਆਪ' ਉਮੀਦਵਾਰ ਸੁਸ਼ੀਲ ਕੁਮਾਰ....
ਭਾਰਤੀ ਓਲੰਪਿਕ ਸੰਘ  ਨੇ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਸਾਰੇ ਅਹੁਦੇਦਾਰਾਂ 'ਤੇ ਲਗਾਈ ਪਾਬੰਦੀ 
ਨਵੀਂ ਦਿੱਲੀ, 13 ਮਈ : ਭਾਰਤੀ ਓਲੰਪਿਕ ਸੰਘ (IOA) ਨੇ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ (WFI) ਦੇ ਸਾਰੇ ਅਹੁਦੇਦਾਰਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਆਈਓਏ ਦੇ ਸੰਯੁਕਤ ਸਕੱਤਰ ਕਲਿਆਣ ਚੌਬੇ ਨੇ ਕੁਸ਼ਤੀ ਸੰਘ ਨੂੰ ਹੁਕਮ ਜਾਰੀ ਕਰਕੇ ਇਸ ਦੇ ਸਾਰੇ ਅਹੁਦੇਦਾਰਾਂ ਦੇ ਪ੍ਰਸ਼ਾਸਨਿਕ, ਆਰਥਿਕ ਕੰਮਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਆਈਓਏ ਨੇ ਕੁਸ਼ਤੀ ਸੰਘ ਨੂੰ ਵਿਦੇਸ਼ੀ ਟੂਰਨਾਮੈਂਟਾਂ, ਵੈੱਬਸਾਈਟ ਸੰਚਾਲਨ ਲਈ ਭੇਜੀਆਂ ਗਈਆਂ ਐਂਟਰੀਆਂ ਲਈ ਸਾਰੇ ਦਸਤਾਵੇਜ਼, ਖਾਤੇ ਅਤੇ ਲਾਗਇਨ ਤੁਰੰਤ ਸੌਂਪਣ ਲਈ ਕਿਹਾ ਹੈ....
ਕਰਨਾਟਕ 'ਚ ਕਾਂਗਰਸ ਨੇ ਜਿੱਤ, 135 ਸੀਟਾਂ ਮਿਲੀਆਂ : ਕਿਹਾ- ਸੋਨੀਆ ਗਾਂਧੀ ਜੇਲ੍ਹ 'ਚ ਉਨ੍ਹਾਂ ਨੂੰ ਮਿਲਣ ਆਈ ਸੀ, ਮੈਂ ਉਨ੍ਹਾਂ ਨਾਲ ਜਿੱਤ ਦਾ ਵਾਅਦਾ ਕੀਤਾ ਸੀ : ਸ਼ਿਵਕੁਮਾਰ
ਕਰਨਾਟਕ, 13 ਮਈ : ਕਰਨਾਟਕ 'ਚ ਕਾਂਗਰਸ ਨੇ ਜਿੱਤ ਹਾਸਲ ਕਰ ਲਈ ਹੈ। ਕਾਂਗਰਸ ਨੂੰ 135 ਸੀਟਾਂ ਮਿਲੀਆਂ ਹਨ ਜਦਕਿ ਭਾਜਪਾ ਨੂੰ 65 ਤੇ ਜਨਤਾ ਦਲ ਨੂੰ 19 ਸੀਟਾਂ ਹਾਸਲ ਹੋਈਆਂ ਹਨ। ਦੁਪਹਿਰ 12 ਵਜੇ ਤੋਂ ਪਹਿਲਾਂ ਦੇ ਰੁਝਾਨਾਂ 'ਚ ਇਹ ਸਾਫ਼ ਹੋ ਗਿਆ ਸੀ ਕਿ ਕਾਂਗਰਸ ਦੀ ਜਿੱਤ ਹੋ ਰਹੀ ਹੈ। 12 ਵਜੇ ਕਰਨਾਟਕ ਕਾਂਗਰਸ ਦੇ ਮੁਖੀ ਡੀਕੇ ਸ਼ਿਵਕੁਮਾਰ ਘਰ ਦੀ ਬਾਲਕੋਨੀ 'ਚ ਆਏ, ਕਾਂਗਰਸ ਦਾ ਝੰਡਾ ਲਹਿਰਾਇਆ ਅਤੇ ਵਰਕਰਾਂ ਦੇ ਸਾਹਮਣੇ ਹੱਥ ਜੋੜ ਕੇ ਸੰਬੋਧਨ ਕੀਤਾ। ਮੀਡੀਆ ਵਿਚਾਲੇ ਪਹੁੰਚ ਕੇ ਉਹ ਭਾਵੁਕ ਹੋ ਗਏ....
ਨੇਵੀ ਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਜਹਾਜ਼ ’ਚੋਂ ਲਗਪਗ 12 ਹਜ਼ਾਰ ਕਰੋੜ ਦਾ ਲਗਪਗ 25 ਸੌ ਕਿੱਲੋ ਨਸ਼ੀਲਾ ਪਦਾਰਥ ਮੈਥਾਮਫੇਟਾਮਾਈਨ ਕੀਤਾ ਜ਼ਬਤ 
ਕੇਰਲ, 13 ਮਈ : ਨੇਵੀ ਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਸਾਂਝੀ ਮੁਹਿੰਮ ਦੌਰਾਨ ਕੇਰਲ ਤਟ ਨੇੜੇ ਭਾਰਤੀ ਜਲ ਖੇਤਰ ’ਚ ਇਕ ਜਹਾਜ਼ ’ਚੋਂ ਲਗਪਗ 12 ਹਜ਼ਾਰ ਕਰੋੜ ਰੁਪਏ ਦਾ ਲਗਪਗ 25 ਸੌ ਕਿੱਲੋ ਨਸ਼ੀਲਾ ਪਦਾਰਥ ਮੈਥਾਮਫੇਟਾਮਾਈਨ ਜ਼ਬਤ ਕੀਤਾ ਹੈ। ਇਹ ਦੇਸ਼ ’ਚ ਮੈਥਾਮਫੇਟਾਮਾਈਨ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਇਸ ਮਾਮਲੇ ਵਿਚ ਇਕ ਪਾਕਿਸਤਾਨੀ ਨਾਗਰਿਕ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਐੱਨਸੀਬੀ ਦੇ ਉਪ ਮਹਾਨਿਰਦੇਸ਼ਕ (ਆਪ੍ਰੇਸ਼ਨ) ਸੰਜੇ ਕੁਮਾਰ ਸਿੰਘ ਨੇ ਸ਼ਨਿਚਨਰਵਾਰ ਨੂੰ ਕਿਹਾ ਕਿ ਇਹ ਕਾਰਵਾਈ....
ਅੱਤਵਾਦੀਆਂ ਨੇ ਘੁਸਪੈਠ ਦੀ ਕੀਤੀ ਕੋਸ਼ਿਸ਼, ਫ਼ੌਜ ਨੇ ਦੋ ਘੁਸਪੈਠੀਆਂ ਨੂੰ ਕੀਤਾ ਢੇਰ
ਸ੍ਰੀਨਗਰ, 13 ਮਈ : ਉੱਤਰੀ ਕਸ਼ਮੀਰ ਦੇ ਉੜੀ (ਬਾਰਾਮੁਲਾ) ਸੈਕਟਰ ’ਚ ਸਰਹੱਦ ਪਾਰ ਤੋਂ ਅੱਤਵਾਦੀਆਂ ਦੇ ਦਲ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ। ਫ਼ੌਜ ਨੇ ਤੁਰੰਤ ਕਰਾਵਾਈ ਕਰ ਕੇ ਦੋ ਘੁਸਪੈਠੀਆਂ ਨੂੰ ਮਾਰ ਦਿੱਤਾ ਪਰ ਉਨ੍ਹਾਂ ਦੀਆਂ ਲਾਸ਼ਾਂ ਕੰਟਰੋਲ ਰੇਖਾ ’ਤੇ ਪਾਕਿਸਤਾਨੀ ਫ਼ੌਜ ਦੀ ਸਿੱਧੀ ਫਾਇਰਿੰਗ ਰੇਂਜ ’ਚ ਹੋਣ ਕਾਰਨ ਕਬਜ਼ੇ ’ਚ ਨਹੀਂ ਲਈਆਂ ਜਾ ਸਕੀਆਂ। ਹੋਰ ਘੁਸਪੈਠੀਏ ਵਾਪਸ ਭੱਜ ਗਏ। ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਹੈ। ਹਾਲਾਂਕਿ ਫ਼ੌਜ ਨੇ ਘੁਸਪੈਠੀਆਂ ਦੇ ਮਾਰੇ ਜਾਣ ਦੀ....
ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ
ਨਵੀਂ ਦਿੱਲੀ, 13 ਮਈ : ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਅੱਜ 13 ਮਈ ਦੀ ਸ਼ਾਮ ਨੂੰ ਮੰਗਣੀ ਕਰ ਲਈ ਹੈ। ਉਨ੍ਹਾਂ ਦੀ ਮੰਗਣੀ ਦਿੱਲੀ ਦੇ ਕਪੂਰਥਲਾ ਹਾਊਸ 'ਚ ਹੋਈ, ਜਿਸ ਨੂੰ ਫੁੱਲਾਂ ਅਤੇ ਲਾਈਟਾਂ ਨਾਲ ਸਜਾਇਆ ਗਿਆ ਸੀ। ਮੰਗਣੀ ਤੋਂ ਬਾਅਦ ਦੋਵਾਂ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਤਰ੍ਹਾਂ ਸਗਾਈ ਦੇ ਮੌਕੇ 'ਤੇ ਬਾਂਦਰਾ ਸਥਿਤ ਪਰਿਣੀਤੀ ਦੇ ਘਰ ਨੂੰ ਸਜਾਇਆ ਗਿਆ ਹੈ, ਉਸੇ ਤਰ੍ਹਾਂ ਰਾਘਵ ਦੇ ਦਿੱਲੀ ਸਥਿਤ ਘਰ ਨੂੰ ਵੀ ਲਾਈਟਾਂ ਅਤੇ ਫੁੱਲਾਂ ਨਾਲ....