ਮੁਹਾਲੀ , 4 ਮਾਰਚ : ਮੁਹਾਲੀ ਦੀ ਅਦਾਲਤ ਵਲੋਂ ਅੱਜ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਜ਼ਮਾਨਤ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਸਾਧੂ ਸਿੰਘ ਧਰਮਸੋਤ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਦੌਰਾਨ ਇਸ ਅਰਜ਼ੀ ਨੂੰ ਰੱਦ ਕੀਤਾ ਗਿਆ।
ਮਾਲਵਾ
ਜੁਲਾਈ ਮਹੀਨੇ ਤੱਕ 250 ਖੱਡਾਂ ਚਾਲੂ ਕਰਨਾ ਪੰਜਾਬ ਸਰਕਾਰ ਦਾ ਟੀਚਾ - ਖਣਨ ਮੰਤਰੀ ਰੇਤੇ ਦੀ ਚੋਰ ਬਾਜ਼ਾਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਸੂਬੇ ਨੂੰ 7 ਬਲਾਕਾਂ ਵਿੱਚੋਂ ਤੋੜ ਕੇ 100 ਬਲਾਕਾਂ ਵਿੱਚ ਵੰਡਿਆ ਪਿੰਡ ਸੇਖਾ ਕਲਾਂ ਵਿਖੇ 13.50 ਕਰੋੜ ਰੁਪਏ ਦੀ ਲਾਗਤ ਨਾਲ ਸਿਵੀਆਂ ਰਜਬਾਹਾ ਪੱਕਾ ਕਰਨ ਦਾ ਨੀਂਹ ਪੱਥਰ ਰੱਖਿਆ ਬਾਘਾ ਰਜਬਾਹਾ ਦਾ ਕੰਮ ਅਗਲੇ ਸਾਲ ਚਾਲੂ ਕਰਨ ਅਤੇ ਬਾਘਾਪੁਰਾਣਾ ਵਿੱਚ ਨਵਾਂ ਸੁਵਿਧਾ ਕੇਂਦਰ ਖੋਲ੍ਹਣ ਦਾ ਐਲਾਨ ਬਾਘਾਪੁਰਾਣਾ, 4 ਮਾਰਚ : ਗੁਰਮੀਤ ਸਿੰਘ ਮੀਤ ਹੇਅਰ, ਕੈਬਨਿਟ....
ਮਾਨਸਾ: 3 ਮਾਰਚ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਹੈ ਕਿ ਮੂਸੇਵਾਲਾ ਦੀ ਪਹਿਲੀ ਬਰਸੀ 19 ਮਾਰਚ ਨੂੰ ਮਾਨਸਾ ਵਿਖੇ ਮਨਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ 'ਕਿਉਂਕਿ ਮੂਸੇਵਾਲਾ ਦੀ ਪਹਿਲੀ ਬਰਸੀ 'ਤੇ ਭਾਰੀ ਇਕੱਠ ਹੋਵੇਗਾ, ਇਸ ਨੂੰ ਦੇਖਦੇ ਹੋਏ ਬਹੁਤੀ ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਰਸੀ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।
ਬਠਿੰਡਾ, 03 ਮਾਰਚ : ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਬੀਜੇਪੀ ਪੰਜਾਬੀਆਂ ਨੂੰ ਦੱਸੇ ਕਿ ਉਹ ਬਲਵੰਤ ਸਿੰਘ ਰਾਜੋਆਣਾ ਸਣੇ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦੀ ਆਪਣੀ ਵਚਨਬੱਧਤਾ ਤੋਂ ਪਿੱਛੇ ਕਿਉਂ ਹਟ ਗਈ ਹੈ। ਹਰਸਿਮਰਤ ਕੌਰ ਅੱਜ ਸ਼ੁੱਕਰਵਾਰ ਨੂੰ ਇੱਥੇ ਸੁਰਜੀਤ ਫਾਊਂਡੇਸ਼ਨ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਤੋਂ....
ਲੁਧਿਆਣਾ, 03 ਮਾਰਚ : ਡਾਕ ਵਿਭਾਗ, ਲੁਧਿਆਣਾ ਸਿਟੀ ਡਵੀਜ਼ਨ, ਲੁਧਿਆਣਾ ਦੇ ਸੁਪਰਡੰਟ ਵਿਕਾਸ ਸ਼ਰਮਾ ਵਲੋਂ ਲੁਧਿਆਣਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਭਾਗ ਵਲੋਂ ਜਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਸੁਪਰਡੰਟ ਸ਼ਰਮਾਂ ਨੇ ਅੱਗੇ ਕਿਹਾ ਕਿ 'ਮੈਨੂੰ ਇਹ ਜਾਣਕਾਰੀ ਸਾਂਝੀ ਕਰਦਿਆਂ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ ਕਿ ਇੰਡੀਆ ਪੋਸਟ ਦੁਨੀਆ ਦਾ ਸਭ ਤੋਂ ਵੱਡਾ ਅਦਾਰਾ ਹੈ ਜਿੱਥੇ 1.5 ਲੱਖ ਤੋਂ ਵੱਧ ਡਾਕਘਰਾਂ ਦਾ ਇੱਕ ਵੱਡਾ ਨੈੱਟਵਰਕ ਹੋਣ ਕਰਕੇ, ਡਾਕ ਵਿਭਾਗ ਦੇਸ਼ ਦੇ ਹਰ....
ਲੁਧਿਆਣਾ, 03 ਮਾਰਚ : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਸ੍ਰੀ ਅਮਿਤ ਕੁਮਾਰ ਪੰਚਾਲ ਵੱਲੋਂ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਖਪਤਕਾਰਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਘਰੇਲੂ ਬਗੀਚੀ ਲਈ ਗਰਮ ਰੁੱਤ ਦੇ ਸਬਜੀ ਬੀਜਾਂ ਦੀਆਂ ਮਿੰਨੀ ਕਿੱਟਾਂ ਨੂੰ ਵੱਖ-ਵੱਖ ਵਿਭਾਗਾਂ ਅਤੇ ਕਿਸਾਨਾਂ ਵਿੱਚ ਪਹੁੰਚਾਉਣ ਤੋਂ ਪਹਿਲਾਂ ਸ਼ੁਰੂਆਤੀ ਆਗਾਜ਼ ਕੀਤਾ ਗਿਆ। ਇਹ ਸਬਜੀ ਬੀਜ ਦੀ ਇੱਕ ਮਿੰਨੀ ਕਿੱਟ ਲਗਭੱਗ 4 ਮਰਲੇ ਲਈ ਕਾਫੀ ਹੈ। ਜਿਸ ਨਾਲ ਪਰਿਵਾਰ ਦੇ 6....
ਲੁਧਿਆਣਾ, 03 ਮਾਰਚ : ਆਮ ਲੋਕਾਂ ਦੀ ਚੰਗੀ ਸਿਹਤ ਸੰਭਾਲ ਲਈ ਵਚਨਬੱਧ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ, ਸਿਵਲ ਸਰਜਨ ਡਾ ਹਿਤਿੰਦਰ ਕੌਰ ਦੀ ਅਗਵਾਈ ਵਿੱਚ ਜ਼ਿਲ੍ਹੇ ਭਰ ਵਿੱਚ 'ਸੁਣਨ ਸ਼ਕਤੀ ਸਬੰਧੀ ਵਿਸ਼ਵ ਦਿਵਸ' ਮਨਾਇਆ ਗਿਆ ਜਿਸਦੇ ਤਹਿਤ ਵੱਖ-ਵੱਖ ਸਿਹਤ ਕਂੇਦਰਾਂ ਵਿੱਚ ਸੈਮੀਨਾਰ ਅਤੇ ਚੈਕਅਪ ਕੈਪ ਵੀ ਆਯੋਜਿਤ ਕੀਤੇ ਗਏ। ਇਸ ਸਬੰਧੀ ਲੋੜਵੰਦ ਵਿਅਕਤੀਆਂ ਨੂੰ ਡਾਕਟਰੀ ਸਹਾਇਤਾ ਦਾ ਲਾਭ ਲੈਣ ਲਈ ਵੀ ਜਾਗਰੂਕ ਕੀਤਾ ਗਿਆ। ਵਿਸ਼ਵ ਸੁਣਨ ਸ਼ਕਤੀ ਦਿਵਸ ਦਾ ਜ਼ਿਲ੍ਹਾ ਪੱਧਰੀ ਸੈਮੀਨਾਰ ਸਿਵਲ ਹਸਪਤਾਲ ਲੁਧਿਆਣਾ....
ਲੁਧਿਆਣਾ, 03 ਮਾਰਚ : ਕੈਬਿਨਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਕੁਲਦੀਪ ਸਿੰਘ ਜਸੋਵਾਲ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਵਲੋਂ ਸਿੱਖਿਆਰਥੀਆਂ ਲਈ ਚਲਾਈ ਜਾ ਰਹੀ 2 ਹਫਤੇ ਦੀ ਡੇਅਰੀ ਸਿਖਲਾਈ ਸਮਾਪਤ ਹੋਣ 'ਤੇ ਸਿਖਿਆਰਥੀਆਂ ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਬੀਜਾ ਵਿਖੇ ਸਰਟੀਫਿਕੇਟਾਂ ਦੀ ਵੰਡ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਸ੍ਰੀ ਦਲਬੀਰ ਕੁਮਾਰ ਵਲੋਂ ਕੀਤੀ ਗਈ। ਇਸ ਮੌਕੇ ਭਾਗ ਲੈਣ ਵਾਲੇ ਸਿਖਿਆਰਥੀਆਂ....
ਉਦਘਾਟਨ ਡਾ. ਸ ਪ ਸਿੰਘ ਤੇ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕੀਤੀ ਲੁਧਿਆਣਾ, 03 ਮਾਰਚ : ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਵੱਲੋਂ ਵੱਖ ਵੱਖ ਮੁਲਕਾਂ ਵਿਚ ਵੱਸਦੇ ਪਰਵਾਸੀ ਪੰਜਾਬੀ ਲੇਖਕਾਂ ਨੂੰ ਸ੍ਰੋਤਿਆਂ ਦੇ ਰੂ ਬ ਰੂ ਕਰਵਾਉਣ ਹਿੱਤ ‘ਪਰਵਾਸੀ ਲੇਖਕ ਮਿਲਣੀ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦਘਾਟਨ ਡਾਃ ਸ ਪ ਸਿੰਘ ਤੇ ਸਮਾਗਮ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ, ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ....
ਲੁਧਿਆਣਾ, 02 ਮਾਰਚ : ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਵੱਲੋਂ ਅਮਰੀਕਾ, ਕੈਨੇਡਾ, ਯੂ ਕੇ, ਆਸਟਰੇਲੀਆ ਤੇ ਹੋਰ ਮੁਲਕਾਂ ਵਿਚ ਵੱਸਦੇ ਪਰਵਾਸੀ ਪੰਜਾਬੀ ਲੇਖਕਾਂ ਦਾ ਵਿਸ਼ਾਲ ਕੌਮਾਂਤਰੀ ਸੰਮੇਲਨ 3ਮਾਰਚ ਨੂੰ ਦੁਪਹਿਰ 12 ਵਜੇ ਤੋਂ ਆਰੰਭ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਗਿੱਲ, ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਕਰਨਗੇ। ਇਸ ਪ੍ਰੋਗਰਾਮ ਵਿਚ ਵੱਖ ਵੱਖ ਮੁਲਕਾਂ ਵਿਚ ਵੱਸਦੇ 24 ਲੇਖਕ ਸ਼ਾਮਿਲ....
ਲੁਧਿਆਣਾ, 02 ਮਾਰਚ : ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 08 ਮਾਰਚ (ਬੁੱਧਵਾਰ) ਨੂੰ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰਾਂ ਵਿੱਚ ਛੁੱਟੀ ਹੋਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੋਲੀ ਦੇ ਤਿਓਹਾਰ ਨੂੰ ਮੁੱਖ ਰੱਖਦੇ ਹੋਏ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਦਿਨ ਸੇਵਾ ਕੇਂਦਰ ਵੀ ਬੰਦ ਰਹਿਣਗੇ।
ਮਹਿਲ ਕਲਾਂ 03 ਮਾਰਚ (ਗੁਰਸੇਵਕ ਸਿੰਘ ਸਹੋਤਾ) : ਪੰਜਾਬ ਪੁਲਿਸ ਵਿੱਚ ਹੋਮ ਗਾਰਡਜ਼ ਵਾਲੰਟੀਅਰ ਵਜੋਂ ਥਾਣਾ ਮਹਿਲ ਕਲਾਂ ਵਿਖੇ ਸੇਵਾਵਾਂ ਨਿਭਾਉਂਦੇ ਆ ਰਹੇ ਹੋਮਗਾਰਡ ਵਾਲੰਟੀਅਰ ਸ਼ੇਰ ਸਿੰਘ ਦੱਧਾਹੂਰ ਦੇ ਸੇਵਾ ਮੁਕਤ ਹੋਣ ਤੇ ਸਮੂਹ ਸਟਾਫ ਵੱਲੋਂ ਉਨ੍ਹਾਂ ਨੂੰ ਪੰਜਾਬ ਪੁਲਸ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਗਿਫਟ ਭੇਟ ਕਰ ਕੇ ਸਨਮਾਨ ਕਰਦਿਆਂ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦਿੱਤੀ ।ਇਸ ਮੌਕੇ ਸਬ-ਡਵੀਜ਼ਨ ਮਹਿਲ ਕਲਾਂ ਦੇ ਡੀਐਸਪੀ ਗਮਦੂਰ ਸਿੰਘ ਚਾਹਲ, ਇੰਸਪੈਕਟਰ ਕਮਲਜੀਤ ਸਿੰਘ ਗਿੱਲ ,ਐਸ....
ਮਹਿਲ ਕਲਾਂ 02 ਮਾਰਚ (ਗੁਰਸੇਵਕ ਸਿੰਘ ਸਹੋਤਾ) : ਐਸਜੀਪੀਸੀ ਦੇ ਹਲਕਾ ਚੰਨਣਵਾਲ ਤੋਂ ਐਸਜੀਪੀਸੀ ਮੈਂਬਰ ਸਵ: ਸੰਤ ਦਲਬਾਰ ਸਿੰਘ ਛੀਨੀਵਾਲ ਮੈਂਬਰ ਸ਼ੋ੍ਰਮਣੀ ਕਮੇਟੀ ਦੀ ਦੂਸਰੀ ਸਾਲਾਨਾ ਬਰਸੀ ਸੰਬੰਧੀ ਮਹਾਨ ਗੁਰਮਤਿ ਸਮਾਗਮ 10 ਮਾਰਚ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਛੀਨੀਵਾਲ ਕਲਾਂ (ਬਰਨਾਲਾ) ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਰਾਜਿੰਦਰ ਸਿੰਘ ਗੋਗੀ ਛੀਨੀਵਾਲ ਨੇ ਦੱਸਿਆ ਸਣਤ ਦਲਬਾਰ ਸਿੰਘ ਦੀ ਬਰਸੀ ਸਬੰਧੀ ਪਰਿਵਾਰ ਵੱਲੋਂ ਸਾਰੀਆਂ....
ਮਹਿਲ ਕਲਾਂ, 02 ਮਾਰਚ (ਗੁਰਸੇਵਕ ਸਿੰਘ ਸਹੋਤਾ) : ਪਾਵਰਕੌਮ ਦੇ ਜੇ.ਈ ਸਮਾਜ ਸੇਵੀ ਇੰਜ:ਭਾਨ ਸਿੰਘ ਜੱਸੀ ਨੂੰ ਸਰਕਲ ਸੇਰਪੁਰ ਦੇ ਇਕ ਪੈਲੇਸ ਵਿਚ ਹੋਈ ਵਿਦਾਇਗੀ ਪਾਰਟੀ ਦੌਰਾਨ ਵੱਖ ਵੱਖ ਰਾਜਨੀਤਕ ,ਧਾਰਮਿਕ ,ਮੁਲਾਜ਼ਮ ਜਥੇਬੰਦੀਆਂ ਅਤੇ ਸਮਾਜ ਸੇਵੀਆਂ ਵੱਲੋਂ ਸਨਮਾਨਿਤ ਕਰਨ ਉਪਰੰਤ ਵਧਾਈਆਂ ਦਿੱਤੀਆਂ ਗਈਆਂ!ਇਸ ਮੌਕੇ ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ ਰਜਿ:ਪੰਜਾਬ ਦੀ ਸਮੁੱਚੀ ਸੂਬਾ,ਸਰਕਲ ਡਵੀਜ਼ਨਾਂ ਅਤੇ ਸਬ ਡਵੀਜ਼ਨਾਂ ਵੱਲੋਂ ਸੂਬਾ ਪ੍ਰਧਾਨ ਇੰਜ:ਅਵਤਾਰ ਸਿੰਘ ਸ਼ੇਰਗਿੱਲ,ਇੰਜ:ਦਵਿੰਦਰ ਸਿੰਘ ਪਸੌਰ....
ਮਹਿਲ ਕਲਾਂ, 02 ਮਾਰਚ (ਗੁਰਸੇਵਕ ਸਿੰਘ ਸਹੋਤਾ) : ਇੱਥੋਂ ਨਜ਼ਦੀਕੀ ਪਿੰਡ ਹਮੀਦੀ ਵਿਖੇ ਗ੍ਰਾਮ ਪੰਚਾਇਤ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਕਮਰੇ ਦੀ ਨੀਂਹ ਰੱਖੀ ਗਈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੰਚ ਜਸਵਿੰਦਰ ਸਿੰਘ ਮਾਂਗਟ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਵਧਦੀ ਗਿਣਤੀ ਨੂੰ ਲੈ ਕੇ ਪੰਚਾਇਤ ਵੱਲੋਂ ਖਰੀਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ ,ਜਿਸ ਨਾਲ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੰਚਾਇਤ ਵੱਲੋਂ ਕਮਰਿਆਂ ਦੀ ਉਸਾਰੀ....