ਬਰਨਾਲਾ, 21 ਜੂਨ : ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਵਿਸ਼ਵ ਯੋਗ ਦਿਵਸ ਮੌਕੇ ਜ਼ਿਲ੍ਹਾ ਅਦਾਲਤ ਕੰਪਲੈਕਸ, ਬਰਨਾਲਾ ਵਿਖੇ ਯੋਗ ਕੈਂਪ ਲਾਇਆ ਗਿਆ। ਇਹ ਯੋਗ ਕੈਂਪ ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸ਼ੈਸ਼ਨਜ਼ ਜੱਜ (ਇੰਚਾਰਜ), ਬਰਨਾਲਾ ਦੀ ਅਗਵਾਈ ਹੇਠ ਲਾਇਆ ਗਿਆ। ਇਸ ਕੈਂਪ ਵਿੱਚ ਸ੍ਰੀ ਭਾਰਤ ਭੂਸ਼ਣ ਵੱਲੋਂ ਯੋਗ ਇੰਸਟ੍ਰੱਕਟਰ ਵਜੋਂ ਯੋਗ ਆਸਣ ਕਰਵਾਏ ਗਏ। ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੋਗ ਕੇਵਲ ਸਰੀਰਕ ਜਾਂ ਮਾਨਸਿਕ ਵਿਕਾਸ ਲਈ ਹੀ ਜ਼ਰੂਰੀ ਨਹੀਂ ਹੈ ਸਗੋਂ ਅਧਿਆਤਮਿਕ ਸਕੂਨ, ਸਥਿਰਤਾ, ਇਕਾਗਰਤਾ ਲਈ ਵੀ ਲਾਜ਼ਮੀ ਹੈ। ਅੱਜ ਦੁਨੀਆ ਦੇ ਅਨੇਕ ਮੁਲਕਾਂ ਵਿੱਚ ਤੰਦਰੁਸਤੀ ਲਈ ਅਪਣਾਇਆ ਗਿਆ ਹੈ। ਮੌਜੂਦਾ ਸਮੇਂ ਵਿੱਚ ਯੋਗ ਦਿਵਸ ਮਨਾਉਣ ਦਾ ਮੁੱਖ ਮੰਤਵ ਰੋਗਮੁਕਤ ਸੰਸਾਰ ਹੈ। ਇਸ ਕੈਂਪ ਦੌਰਾਨ ਸ੍ਰੀ ਮਨੀਸ਼ ਗਰਗ, ਮਾਨਯੋਗ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ, ਬਰਨਾਲਾ, ਐਡਵੋਕੇਟਸ ਅਤੇ ਪੈਨਲ-ਐਡਵੋਕੇਟਸ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਦਾ ਸਟਾਫ ਹਾਜ਼ਰ ਰਿਹਾ।