ਮਾਲਵਾ

ਮੁਕਾਬਲੇਬਾਜ਼ੀ ਦੇ ਦੌਰ ਵਿੱਚ ਸਮੇਂ ਦੇ ਹਾਣੀ ਬਣਨ ਲਈ ਸਿੱਖਿਆ ਸਭ ਤੋਂ ਸਰਲ ਮਾਧਿਅਮ : ਅਪਰਣਾ ਐਮ.ਬੀ
ਯੂਨੀਵਰਸਿਟੀ ਆਫ਼ ਲਾਅਜ਼, ਪੰਜਾਬ ਯੂਨੀਵਰਸਿਟੀ ਖੇਤਰੀ ਕੇਂਦਰ, ਲੁਧਿਆਣਾ ਵੱਲੋਂ ਸੈਮੀਨਾਰ ਆਯੋਜਿਤ ਲੁਧਿਆਣਾ, 28 ਫਰਵਰੀ : ਯੂਨੀਵਰਸਿਟੀ ਆਫ਼ ਲਾਅਜ਼, ਪੰਜਾਬ ਯੂਨੀਵਰਸਿਟੀ ਖੇਤਰੀ ਕੇਂਦਰ, ਲੁਧਿਆਣਾ ਵੱਲੋਂ ਜੀ-20 ਦੇ ਥੀਮ ਤੇ ਕਰਮਚਾਰੀਆਂ ਵਿੱਚ ਲਿੰਗ ਅਧਾਰਤ ਅੰਤਰ ਬਾਰੇ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਆਪਣੇ ਵਿਚਾਰ ਰੱਖਣ ਲਈ ਵਿਸ਼ੇਸ਼ ਤੌਰ ਤੇ ਸਹਾਇਕ ਕਮਿਸ਼ਨਰ (ਜ) ਲੁਧਿਆਣਾ ਅਪਰਣਾ ਐਮ.ਬੀ (ਅੰਡਰ ਟ੍ਰੇਨਿੰਗ ਆਈ.ਏ.ਐਸ) ਨੇ ਸ਼ਮੂਲੀਅਤ ਕੀਤੀ। ਅਪਰਣਾ ਨੇ ਲਾਅ ਦੇ ਵਿਦਿਆਰਥੀਆਂ....
ਸੀ-ਪਾਈਟ ਕੈਂਪ ਲੁਧਿਆਣਾ ਵੱਲੋਂ ਫੌਜ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੀ ਮੁਫਤ ਤਿਆਰੀ ਸੁ਼ਰੂ
ਲੁਧਿਆਣਾ, 28 ਫਰਵਰੀ : ਸੀ-ਪਾਈਟ ਕੈਂਪ, ਲੁਧਿਆਣਾ ਵੱਲੋਂ ਫੌਜ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੀ ਮੁਫਤ ਤਿਆਰੀ ਸੁਰੂ ਕੀਤੀ ਗਈ ਹੈ। ਇਸ ਸਬੰਧੀ ਸੀ-ਪਾਈਟ ਕੈਂਪ, ਲੁਧਿਆਣਾ ਦੇ ਇੰਚਾਰਜ ਸ੍ਰੀ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਅਪ੍ਰੈਲ ਮਹੀਨੇ ਵਿਚ ਹੋ ਰਹੀ ਭਾਰਤੀ ਫੌਜ ਦੀ ਭਰਤੀ ਦਾ ਲਿਖਤੀ ਟੈਸਟ 17 ਅਪ੍ਰੈਲ, 2023 ਨੂੰ ਹੋਣਾ ਹੈ ਜਿਸ ਸਬੰਧੀ ਜ਼ਿਲ੍ਹੇ ਨਾਲ ਸਬੰਧਤ ਨੌਜਵਾਨਾਂ ਲਈ ਸੀ-ਪਾਈਟ ਕੈਂਪ, ਆਈ.ਟੀ.ਆਈ., ਗਿੱਲ ਰੋਡ, ਲੁਧਿਆਣਾ ਵੱਲੋਂ ਲਿਖਤੀ....
ਖਾਲਸਾ ਕਾਲਜ਼ (ਲੜਕੀਆਂ) ਲੁਧਿਆਣਾ ਵਲੋਂ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।
ਲੁਧਿਆਣਾ, 28 ਫਰਵਰੀ : ਖਾਲਸਾ ਕਾਲਜ਼ (ਲੜਕੀਆਂ), ਸਿਵਲ ਲਾਈਨਜ਼, ਲੁਧਿਆਣਾ ਵਲੋਂ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਕਾਲਜ਼ ਦੇ ਪ੍ਰਿੰਸੀਪਲ ਡਾ. ਮੁਕਤੀ ਗਿੱਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ਼ ਦੇ ਕੈਮਿਸਟਰੀ ਵਿਭਾਗ ਵਲੋਂ ਰਾਸ਼ਟਰੀ ਵਿਗਿਆਨ ਦਿਵਸ ਮੌਕੇ 'ਗਲੋਬਲ ਸਾਇੰਸ ਫ਼ਾਰ ਗਲੋਬਲ ਵੈੱਲ ਬੀਇੰਗ' ਵਿਸ਼ੇ 'ਤੇ 'ਡਾਂਸ ਰਾਹੀਂ ਵਿਗਿਆਨ' ਦਾ ਆਯੋਜਨ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਵਿਦਿਆਰਥੀਆਂ ਵਲੋਂ ਰੋਜ਼ਾਨਾ ਜੀਵਨ ਵਿੱਚ ਵਿਗਿਆਨ ਦੀ ਮਹੱਤਤਾ ਅਤੇ ਮਨੁੱਖੀ ਜੀਵਨ ਦੀ ਗੁਣਵੱਤਾ ਨੂੰ....
ਜ਼ਿਲ੍ਹਾ ਰੋਜ਼ਗਾਰ ਵਿਖੇ ਭਲਕੇ ਪਲੇਸਮੈਂਟ ਕੈਂਪ ਦਾ ਆਯੋਜਨ
ਲੁਧਿਆਣਾ, 28 ਫਰਵਰੀ : ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋੋਜ਼ਗਾਰ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪ੍ਰਤਾਪ ਚੌਂਕ, ਸਾਹਮਣੇ ਸੰਗੀਤ ਸਿਨੇਮਾ ਲੁਧਿਆਣਾ ਵਿਖੇ ਭਲਕੇ ਪਹਿਲੀ ਮਾਰਚ (ਸ਼ੁੱਕਰਵਾਰ) ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਸੀ.ਈ.ਓ. ਜ਼ਿਲ੍ਹਾ ਰੋੋਜ਼ਗਾਰ ਅਤੇ ਕਾਰੋੋਬਾਰ ਬਿਊਰੋ, ਲੁਧਿਆਣਾ ਸ਼੍ਰੀ ਅਮਿਤ ਕੁਮਾਰ ਪੰਚਾਲ (ਆਈ.ਏ.ਐਸ.) ਵੱਲੋੋਂ ਕਿਹਾ ਗਿਆ ਕਿ....
ਸਕੱਤਰ ਆਰ.ਟੀ.ਏ. ਵਲੋਂ ਅੱਜ ਖ਼ਰਾਬ ਮੌਸਮ ਦੌਰਾਨ ਵੀ ਕੀਤੀ ਗਈ ਚੈਕਿੰਗ
ਧਾਰਾ 207 ਅਧੀਨ 5 ਗੱਡੀਆਂ ਕੀਤੀਆਂ ਬੰਦ, ਨਿਯਮਾਂ ਦੀ ਉਲੰਘਣਾਂ ਕਰਨ 'ਤੇ 4 ਵਾਹਨਾਂ ਦੇ ਚਾਲਾਨ ਵੀ ਕੀਤੇ ਲੁਧਿਆਣਾ, 28 ਫਰਵਰੀ : ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਤਿਹ ਸਕੱਤਰ ਆਰ.ਟੀ.ਏ. ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਵਲੋਂ ਅੱਜ ਖਰਾਬ ਮੌਸਮ ਦੌਰਾਨ ਵੀ ਲੁਧਿਆਣਾ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੇ ਚੈਕਿੰਗ ਕੀਤੀ ਗਈ। ਸਕੱਤਰ ਆਰ.ਟੀ.ਏ. ਡਾ. ਪੂਨਮ ਪ੍ਰੀਤ ਕੌਰ ਨੇ ਦੱਸਿਆ ਕਿ 5 ਵਾਹਨਾਂ ਨੂੰ ਧਾਰਾ 207 ਤਹਿਤ ਬੰਦ ਕੀਤਾ ਗਿਆ ਜਦਕਿ ਨਿਯਮਾਂ ਦੀ ਉਲੰਘਣਾਂ ਕਰਨ 'ਤੇ 4 ਹੋਰ ਗੱਡੀਆਂ....
ਬੇਅਦਬੀ ਮਾਮਲਿਆਂ ਦੀ ਸੁਣਵਾਈ ਪੰਜਾਬ ਤੋਂ ਕਰਨ ਦਾ ਫ਼ੈਸਲਾ, ਦੋਸ਼ੀਆਂ ਲਈ ਇਹ ਵੱਡੀ ਰਾਹਤ ਹੈ : ਨਿਆਮੀਵਾਲਾ
ਮੋਹਾਲੀ, 28 ਫਰਵਰੀ : ਸੁਪਰੀਮ ਕੋਰਟ ਵਲੋਂ ਅੱਜ ਬੇਅਦਬੀ ਮਾਮਲਿਆਂ ਦੀ ਸੁਣਵਾਈ ਪੰਜਾਬ ਤੋਂ ਬਾਹਰ ਕਰਨ ਦਾ ਫ਼ੈਸਲਾ ਸੁਣਾਇਆ ਗਿਆ ਹੈ ਜਿਸ 'ਤੇ ਬਹਿਬਲ ਕਲਾਂ ਇਨਸਾਫ ਮੋਰਚੇ ਦੇ ਸੁਖਰਾਜ ਸਿੰਘ ਨਿਆਮੀਵਾਲਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਬਲਾਤਕਾਰ ਅਤੇ ਗੁਰੂ ਸਾਹਿਬ ਦੀ ਬੇਅਦਬੀ ਵਰਗੇ ਮਾਮਲਿਆਂ ਦੇ ਦੋਸ਼ੀਆਂ ਲਈ ਇਹ ਵੱਡੀ ਰਾਹਤ ਹੈ। ਇੰਨੇ ਵੱਡੇ ਅਪਰਾਧ ਕਰਨ ਵਾਲਿਆਂ ਨੂੰ ਵਾਰ-ਵਾਰ ਪੈਰੋਲ ਮਿਲਦੀ ਹੈ ਅਤੇ ਉਹ ਜੇਲ੍ਹ ਤੋਂ ਬਾਹਰ ਰਹਿੰਦੇ ਹਨ। ਹੁਣ ਫਿਰ ਸੁਪਰੀਮ ਕੋਰਟ ਨੇ ਉਨ੍ਹਾਂ....
ਪਿ੍ਰੰਸ ਗਰੇਵਾਲ ਤਲਵੰਡੀ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਹਲਕਾ ਰਾਏਕੋਟ ਦੇ ਜੱਥੇਬੰਦੀ ਦਾ ਸਰਪ੍ਰਸਤ ਨਿਯੁਕਤ
ਰਾਏਕੋਟ, 28 ਫਰਵਰੀ (ਚਮਕੌਰ ਸਿੰਘ ਦਿਓਲ) : ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਰਾਏਕੋਟ ਵਿਖੇ ਹੋਏ ਇੱਕ ਜ਼ਿਲ੍ਹਾ ਪੱਧਰੀ ਇਜਲਾਸ ਵਿੱਚ ਕਿਸਾਨ ਜੱਥਬੰਦੀ ਵਲੋਂ ਪਿ੍ਰੰਸ ਗਰੇਵਾਲ ਤਲਵੰਡੀ ਨੂੰ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਮੌਜ਼ੂਦਗੀ ਵਿੱਚ ਹਲਕਾ ਰਾਏਕੋਟ ਲਈ ਜੱਥੇਬੰਦੀ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ ਸੀ। ਇਸ ਨਿਯੁਕਤੀ ਲਈ ਪਿ੍ਰੰਸ ਗਰੇਵਾਲ ਤਲਵੰਡੀ ਨੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਸਮੇਤ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਹ ਉਨ੍ਹਾਂ ਲਈ ਬੜੇ....
ਬੀਕੇਯੂ (ਡਕੌਂਦਾ) ਵੱਲੋਂ ਬਿਜਲੀ ਸਪਲਾਈ ਦਿਨ ਸਮੇਂ ਦੇਣ ਦੀ ਮੰਗ
ਬਰਨਾਲਾ, 28 ਫਰਵਰੀ (ਭੁਪਿੰਦਰ ਧਨੇਰ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਵਫ਼ਦ ਜਗਰਾਜ ਸਿੰਘ ਹਰਦਾਸਪੁਰਾ ਅਤੇ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਅਗਵਾਈ ਵਿੱਚ ਬਿਜਲੀ ਸਪਲਾਈ ਦਿਨ ਸਮੇਂ ਦੇਣ ਨੂੰ ਲੈਕੇ ਸੀਨੀਅਰ ਐਕਸੀਅਨ ਸ਼ਹਿਰੀ ਨੂੰ ਮਿਲਿਆ। ਆਗੂਆਂ ਇਸ ਸਮੇਂ ਕਿਹਾ ਕਿ ਕਣਕ ਦੀ ਫ਼ਸਲ ਨੂੰ ਆਖ਼ਰੀ ਪਾਣੀ ਦੀ ਲੋੜ ਚੱਲ ਰਹੀ ਹੈ। ਪੱਕੀ ਕਣਕ ਦੇ ਨੇੜੇ ਢੁੱਕੀ ਕਣਕ ਦੀ ਫ਼ਸਲ ਨੂੰ ਪਾਣੀ ਪੂਰਾ ਧਿਆਨ ਨਾਲ ਲਾਉਣਾ ਪੈਂਦਾ ਹੈ, ਪਰ ਪਾਵਰਕੌਮ ਵੱਲੋਂ ਲੰਬੇ ਸਮੇਂ ਤੋਂ ਹੀ ਲਗਾਤਾਰ ਹੀ ਰਾਤ ਸਮੇਂ....
ਬੀਕੇਯੂ (ਡਕੌਂਦਾ) ਵੱਲੋਂ ਪਾਰਲੀਮੈਂਟ ਵੱਲ ਕੀਤੇ ਜਾਣ ਵਾਲੇ ਮਾਰਚ ਵਿੱਚ ਹਜ਼ਾਰਾਂ ਜੁਝਾਰੂ ਕਿਸਾਨ ਕਾਫ਼ਲਿਆਂ ਦੀ ਸ਼ਮੂਲੀਅਤ ਕਰਨ ਲਈ ਕੀਤੀ ਵਿਉਂਤਬੰਦੀ
ਬਰਨਾਲਾ, 28 ਫਰਵਰੀ (ਭੁਪਿੰਦਰ ਧਨੇਰ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾਈ ਮੀਟਿੰਗ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਵਿਚਾਰੇ ਗਏ ਅਹਿਮ ਮਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਕਾਰਜਕਾਰੀ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ 20 ਮਾਰਚ ਐਸਕੇਐਮ ਦੇ ਸੱਦੇ ਤੇ ਪਾਰਲੀਮੈਂਟ ਵੱਲ ਕੀਤੇ ਜਾਣ ਵਾਲੇ ਮਾਰਚ ਵਿੱਚ ਹਜ਼ਾਰਾਂ ਜੁਝਾਰੂ ਕਿਸਾਨ ਕਾਫ਼ਲਿਆਂ ਦੀ ਸ਼ਮੂਲੀਅਤ ਕਰਨ ਲਈ ਵਿਉਂਤਬੰਦੀ ਕੀਤੀ ਗਈ। ਮੀਟਿੰਗ ਵਿੱਚ ਪਹੁੰਚੇ....
ਕਮਿਸ਼ਨਰੇਟ ਪੁਲਿਸ ਲੁਧਿਆਣਾ ਦੋਹਰੇ ਕਤਲ ਕਾਂਡ ਦੀ ਗੁੱਥੀ ਨੂੰ ਸੁਲਝਾਇਆ, ਕਥਿਤ ਦੋਸ਼ੀ ਕਾਬੂ
ਲੁਧਿਆਣਾ, 28 ਫਰਵਰੀ : ਕਮਿਸ਼ਨਰੇਟ ਪੁਲਿਸ ਲੁਧਿਆਣਾ ਨੂੰ ਦੋਹਰੇ ਕਤਲ ਕਾਂਡ ਨੂੰ ਸੁਲਝਾਉਣ ਅਤੇ ਦੋਸ਼ੀ ਨੂੰ ਫੜ੍ਹਨ ਵਿੱਚ ਕਾਮਯਾਬੀ ਮਿਲੀ ਹੈ। ਮੁਲਜ਼ਮ ਗਿਰਧਾਰੀ ਲਾਲ ਨੂੰ ਹਰਦੁਆਰ ਹਰ ਕੀ ਪੌੜੀ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਵਾਰਦਾਤ ਵਿੱਚ ਵਰਤਿਆ ਲੋਹੇ ਦਾ ਦਾਤਰ ਵੀ ਬ੍ਰਾਮਦ ਕਰ ਲਿਆ ਗਿਆ ਹੈ। ਮਿਤੀ 26-02-2023 ਨੂੰ ਇੰਸਪੈਕਟਰ ਗੁਰਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਸਦਰ, ਲੁਧਿਆਣਾ ਨੂੰ ਇਤਲਾਹ ਮਿਲੀ ਕਿ ਜੋਤ ਡੇਅਰੀ ਫਾਰਮ, ਸੂਆ ਰੋਡ ਪਿੰਡ ਬੁਲਾਰਾ ਵਿਖੇ ਇਕ ਵਿਅਕਤੀ ਨੇ ਦੋ ਵਿਅਕਤੀਆਂ ਦਾ ਕਤਲ....
ਦੇਸ਼ ਦੇ ਪੁਲਿਸ ਸਟੇਸ਼ਨਾਂ ਦੇ ਸਰਵੇਖਣ ਦੌਰਾਨ ਥਾਣਾ ਮੂਨਕ ਨੂੰ ਚੁਣਿਆ ਪੰਜਾਬ ਦਾ ਸਰਵੋਤਮ ਪੁਲਿਸ ਸਟੇਸ਼ਨ
ਸੰਗਰੂਰ, 28 ਫ਼ਰਵਰੀ : ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਪੂਰੇ ਦੇਸ਼ ਦੇ ਪੁਲਿਸ ਸਟੇਸ਼ਨਾਂ ਦੇ ਮੁਲਾਂਕਣ ਲਈ ਕਰਵਾਏ ਗਏ ਸਰਵੇਖਣ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਥਾਣਾ ਮੂਨਕ ਨੂੰ ਪੰਜਾਬ ਦਾ ਸਰਵੋਤਮ ਪੁਲਿਸ ਸਟੇਸ਼ਨ ਚੁਣਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੰਗਰੂਰ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਬਾਰੇ ਨਵੀਂ ਦਿੱਲੀ ਸਥਿਤ ਮੰਤਰਾਲੇ ਵੱਲੋਂ ਪੁਲਿਸ ਸਟੇਸ਼ਨਾਂ ਦੇ ਮੁਲਾਂਕਣ ਲਈ ਦੇਸ਼ ਵਿੱਚ ਸਭ ਤੋਂ ਵਧੀਆ ਪੁਲਿਸ ਸਟੇਸ਼ਨਾਂ ਦੀ ਚੋਣ....
ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਭਾਵੁਕ ਪੋਸਟ ਕੀਤੀ ਸਾਂਝੀ
“ਹਵੇਲੀ ਆਉਂਦਾ ਹਰ ਸ਼ਖਸ ਜਦ ਮੈਨੂੰ ਤੇਰੇ ਇਨਸਾਫ਼ ਦਾ ਸਵਾਲ ਕਰਦਾ ਤਾਂ ਪੁੱਤ ਮੈਂ ਖਾਮੋਸ਼ ਹੋ ਹੱਥ ਖੜ੍ਹੇ ਕਰ ਦਿੰਦੀ ਆ : ਮਾਂ ਚਰਨ ਕੌਰ ਬੇਕਸੂਰਾਂ ਨੂੰ ਮਰਵਾਉਣ ਵਾਲਿਆਂ ਨੂੰ ਖ਼ਜਾਨੇ ਦੇ ਨਕਸ਼ੇ ਵਾਂਗ ਸਾਂਭ-ਸਾਂਭ ਕਿਉਂ ਰੱਖਿਆ ਹੋਇਆ ਹੈ : ਮਾਂ ਚਰਨ ਕੌਰ ਮਾਨਸਾ, 27 ਫਰਵਰੀ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 10 ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ, ਪਰ ਅੱਜ ਵੀ ਉਸਦੇ ਪ੍ਰਸ਼ੰਸ਼ਕ ਉਸਨੂੰ ਯਾਦ ਕਰਕੇ ਅੱਖਾਂ ‘ਚੋ ਆਪਣੇ ਹੰਝੂਆਂ ਨੂੰ ਵਹਿਣ ਤੋਂ ਨਹੀਂ ਰੋਕ ਸਕੇ। ਜਿੱਥੇ ਮਰਹੂਮ ਗਾਇਕ....
ਪਿੰਡ ਛੀਨੀਵਾਲ ਕਲਾਂ ਦੇ ਨੌਜਵਾਨ ਦੀ ਮਨੀਲਾ ਦੀ ਗੋਲੀਆਂ ਮਾਰ ਕੇ ਹੱਤਿਆ
ਮਹਿਲ ਕਲਾਂ 27ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਰੋਜੀ ਰੋਟੀ ਕਮਾਉਣ ਤੇ ਘਰ ਦੇ ਹਾਲਾਤਾਂ ਨੂੰ ਸੁਧਾਰਨ ਦੇ ਲਈ ਮਨੀਲਾ ਗਏ ਜਿਲ੍ਹਾ ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਦੇ ਇਕ 26ਸਾਲਾਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਦੁਖਦਾਈ ਖਬਰ ਮਿਲੀ ਹੈ । ਪ੍ਰਾਪਤੀ ਕੀਤੀ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਪੁੱਤਰ ਸਵ. ਬਲਵਿੰਦਰ ਸਿੰਘ ਵਾਸੀ ਛੀਨੀਵਾਲ ਕਲਾਂ5 ਸਾਲ ਪਹਿਲਾ ਰੋਜ਼ੀ-ਰੋਟੀ ਤੋਂ ਕਮਾਉਣ ਲਈ ਮਨੀਲਾ ਗਿਆ ਸੀ।ਮੁਢਲੀ ਜਾਂਚ ਦੌਰਾਨ ਪਤਾ ਲੱਗਿਆ ਕਿ ਕੁਲਵਿੰਦਰ ਸਿੰਘ ਦਾ ਕਤਲ ਮੱਥੇ ਚ....
ਜ਼ਿਲ੍ਹਾ ਟਾਸਕ ਫੋਰਸ ਵਲੋਂ ਖੰਨਾ ਬਲਾਕ 'ਚ ਬਾਲ ਮਜ਼ਦੂਰੀ ਦੀ ਰੋਕਥਾਮ ਲਈ ਕੀਤੀ ਕਾਰਵਾਈ
ਲੁਧਿਆਣਾ, 27 ਫਰਵਰੀ : ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋ ਜਾਰੀ ਦਿਸ਼ਾ ਨਿਰਦੇਸ਼ਾ 'ਤੇ ਕਾਰਵਾਈ ਕਰਦਿਆਂ ਬਲਾਕ ਖੰਨਾ, ਜਿਲ੍ਹਾ ਲੁਧਿਆਣਾ ਵਿੱਚ ਬਾਲ ਮਜ਼ਦੂਰੀ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਸ਼ਮੀ ਦੀ ਅਗਵਾਈ 'ਚ ਰੇਡ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋ ਖੰਨਾ ਵਿਖੇ ਬਾਲ ਮਜਦੂਰੀ ਨੂੰ ਰੋਕਣ ਲਈ ਆਮ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ। ਟੀਮ ਵਿੱਚ ਸ਼੍ਰੀਮਤੀ ਰਸ਼ਮੀ (ਜਿਲ੍ਹਾ ਬਾਲ ਸੁਰੱਖਿਆ ਅਫਸਰ), ਸ਼੍ਰੀ....
ਸਰਕਾਰੀ ਪ੍ਰਾਇਮਰੀ ਸਕੂਲ ਵਜੀਦਕੇ ਕਲਾਂ ਵਿਖੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਦੋ ਰੋਜਾ ਵਰਕਸਾਪ ਲਗਾਈ
ਮਹਿਲ ਕਲਾਂ 27 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਸਰਕਾਰੀ ਪ੍ਰਾਇਮਰੀ ਸਕੂਲ ਵਜੀਦਕੇ ਕਲਾਂ ਵਿਖੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਹੱਥੀ ਸਹਾਇਕ ਸੱਮਗਰੀ ਤਿਆਰ ਕਰਨ ਲਈ ਦੋ ਰੋਜ਼ਾ ਵਰਕਸ਼ਾਪ ਸੈਂਟਰ ਹੈੱਡ ਟੀਚਰ ਸ੍ਰੀਮਤੀ ਰਿੰਪੀ ਰਾਣੀ ਜੀ ਦੀ ਅਗਵਾਈ ਵਿੱਚ ਲਗਾਈ ਗਈ ।ਜਿਸ ਵਿੱਚ ਸੈਂਟਰ ਵਜੀਦਕੇ ਕਲਾਂ ਦੇ ਸਾਰੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਅਤੇ ਪ੍ਰਥਮ ਟੀਮ ਨੇ ਭਾਗ ਲਿਆ। ਇਸ ਵਿੱਚ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੁਆਰਾ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਲਈ ਬਹੁਤ ਹੀ ਉਪਜੋਗੀ ਅਤੇ ਵਧੀਆ ਸਹਾਇਕ....