ਫਾਜਿਲਕਾ 21 ਜੂਨ : ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮੈਡਮ ਜਤਿੰਦਰ ਕੌਰ, ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ ਫਾਜ਼ਿਲਕਾ ਦੀ ਰਹਿਨੁੁਮਾਈ ਹੇਠ ਜੁੁਡੀਸ਼ੀਅਲ ਕੋਰਟ ਕੰਪਲੈਕਸ ਫਾਜਿਲਕਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਅ। ਇਸ ਮੋਕੇ ਤੇ ਮੈਡਮ ਜਤਿੰਦਰ ਕੌਰ, ਮਾਨਯੋਗ ਜਿਲ੍ਹਾ ਤੇ ਸੈਸ਼ਨਜ਼ ਜੱਜ ਫਾਜ਼ਿਲਕਾ, ਸ਼੍ਰੀ ਜਗਮੋਹਨ ਸਿੰਘ ਸੰਘੇ ਮਾਨਯੋਗ ਵਧੀਕ ਜਿਲ੍ਹਾ ਤੇ ਸੈਸ਼ਨਜ਼ ਜੱਜ ਫਾਜ਼ਿਲਕਾ, ਸ਼੍ਰਰੀ ਪਰਵੀਨ ਸਿੰਘ, ਮਾਨਯੋਗ ਸਿਵਲ ਜੱਜ ਜੁੁਨੀਅਰ ਡਿਵੀਜਨ, ਫਾਜਿਲਕਾ ਦੇ ਨਾਲ ਜੁੁਡੀਸ਼ੀਅਲ ਕੋਰਟ ਕੰਪਲੈਕਸ ਦੇ ਸਟਾਫ ਨੇ ਇਸ ਯੋਗ ਸ਼ਿਵਰ ਵਿਚ ਭਾਗ ਲਿਆ। ਇਸ ਯੋਗਾ ਸ਼ਿਵਰ ਵਿਚ ਅਚਾਰੀਆ ਸੀਤਾਰਾਮ ਵੱਲੋਂ ਯੋਗਾ ਕਰਵਾਇਆ ਗਿਆ। ਮੈਡਮ ਜਤਿੰਦਰ ਕੌਰ, ਮਾਨਯੋਗ ਜਿਲ੍ਹਾ ਤੇ ਸੈਸ਼ਨਜ਼ ਜੱਜ ਫਾਜ਼ਿਲਕਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਕੇਵਲ ਯੋਗ ਦਿਵਸ ਦਿਨ ਤੇ ਹੀ ਯੋਗਾ ਨਹੀਂ ਕਰਨਾ ਚਾਹੀਦਾ, ਬਲਕਿ ਨਿਯਮਿਤ ਤੋਰ ਤੇ ਰੋਜਾਨਾ ਯੋਗਾ ਕਰਨਾ ਚਾਹੀਦਾ ਹੈ, ਜਿਸ ਨਾਲ ਅਸੀ ਆਪਣੇ ਆਪ ਨੂੰ ਸਰੀਰਕ ਤੇ ਮਾਨਸਿਕ ਪੱਖੋਂ ਤੰਦਰੁੁਸਤ ਰੱਖ ਸਕਦੇ ਹਾਂ ਅਤੇ ਭਿਆਨਕ ਸਰੀਰਕ ਤੇ ਮਾਨਸਿਕ ਬਿਮਾਰੀਆਂ ਤੋਂ ਬੱਚ ਸਕਦੇ ਹਾਂ। ਅਚਾਰੀਆ ਸੀਤਾਰਾਮ ਜੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਅਸੀ ਯੋਗ ਨੂੰ ਰੋਜਾਨਾ ਜਿੰਦਗੀ ਦਾ ਇਕ ਹਿੱਸਾ ਬਣਾ ਲਈਏ ਤੇ ਨਿਯਮਿਤ ਰੂਪ ਵਿਚ ਯੋਗ ਕਰਦੇ ਰਹੀਏ ਤਾਂ ਜਿੰਦਗੀ ਵਿਚ ਅਸੀ ਕਦੇ ਬਿਮਾਰ ਜਾਂ ਲਾਚਾਰ ਨਹੀਂ ਹੋ ਸਕਦੇ । ਜੇਕਰ ਅਸੀ ਨਿਯਮਿਤ ਰੂਪ ਵਿਚ ਯੋਗ ਕਰਾਂਗੇ ਤਾਂ ਸਾਡਾ ਮੰਨ ਚੰਗਾ ਰਹੇਗਾ ਅਤੇ ਵਿਚਾਰ ਚੰਗੇ ਰਹਿਣਗੇ। ਅਚਾਰੀਆ ਜੀ ਨੇ ਦੱਸਿਆ ਕਿ ਯੋਗ, ਆਤਮਾ ਨੂੰ ਪਰਮਾਤਮਾਂ ਨਾਲ ਮਿਲਾਉਣ ਦਾ ਇਕ ਉਚਿਤ ਸਾਧਨ ਹੈ।