- ਪੰਜਾਬ ਸਰਕਾਰ ਵੱਲੋਂ ਸੀ. ਐੱਮ. ਯੋਗਸ਼ਾਲਾ ਉਪਰਾਲੇ ਤਹਿਤ ਯੋਗਾ ਇੰਸਟ੍ਰਕਟਰ ਮੁੱਹਈਆ ਕਰਵਾਏ ਜਾਣਗੇ: ਚੇਅਰਮੈਨ ਮੰਨਾ
- ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਲੋਕਾਂ ਨੇ ਸਿੱਖੇ ਯੋਗ ਦੇ ਗੁਰ
ਬਰਨਾਲਾ, 21 ਜੂਨ : ਸ਼ਹੀਦ ਭਗਤ ਸਿੰਘ ਪਾਰਕ ਬਰਨਾਲਾ ਵਿਖੇ ਅੱਜ 9ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ, ਜਿਸ ਤਹਿਤ ਬਰਨਾਲਾ ਵਾਸੀਆਂ ਨੂੰ ਯੋਗ ਦੇ ਗੁਰ ਸਿਖਾਏ ਗਏ। ਇਸ ਮੌਕੇ ਬੋਲਦਿਆਂ ਸ਼੍ਰੀ ਰਾਮ ਤੀਰਥ ਮੰਨਾ ਚੇਅਰਮੈਨ ਨਗਰ ਸੁਧਾਰ ਟਰੱਸਟ ਨੇ ਦੱਸਿਆ ਕਿ ਮੁਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਜਨਤਾ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਵਾਸੀਆਂ ਨੂੰ ਸਿਹਤਯਾਬ ਬਣਾਉਣ ਲਈ ਮੁੱਖ ਮੰਤਰੀ ਵੱਲੋਂ ਸੀ. ਐੱਮ. ਦੀ ਯੋਗਸ਼ਾਲਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਯੋਗ ਸਿਖਾਉਣ ਲਈ ਯੋਗਾ ਇੰਸਟ੍ਰਕਟਰ ਮੁਹਈਆ ਕਰਵਾਏ ਜਾਣਗੇ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ, ਆਯੁਰਵੈਦ ਵਿਭਾਗ, ਸਿਹਤ ਵਿਭਾਗ, ਵੱਖ ਵੱਖ ਗੈਰ ਸਰਕਾਰੀ ਸੰਸਥਾਵਾਂ ਤੇ ਹੋਰਨਾਂ ਵਲੋਂ ਯੋਗਾ ਆਸਣ ਕੀਤੇ ਗਏ। ਸਹਾਇਕ ਕਮਿਸ਼ਨਰ (ਜਨਰਲ) ਸੁਖਪਾਲ ਸਿੰਘ ਨੇ ਕਿਹਾ ਕਿ ਯੋਗ ਨੂੰ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਨੂੰ ਅਪਨਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਜ਼ਿਲ੍ਹਾ ਆਯੁਰਵੈਦ ਅਫਸਰ ਡਾ. ਅਮਨ ਕੌਸ਼ਲ, ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾ. ਰਾਜੀਵ ਜਿੰਦਲ, ਸ੍ਰੀ ਅੰਕੁਰ ਗੋਇਲ, ਹੋਰਨਾਂ ਵਿਭਾਗਾਂ ਦੇ ਅਫਸਰ ਤੇ ਕਰਮਚਾਰੀ ਹਾਜ਼ਰ ਸਨ। ਇਸੇ ਤਰ੍ਹਾਂ ਤਪਾ ਦੇ ਲੇਡੀਜ਼ ਪਾਰਕ ਵਿਖੇ ਵੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਤਪਾ ਸ਼੍ਰੀ ਨਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਯੋਗ ਕਰਨਾ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।