ਅਰੋੜਾ ਨੇ ਸਾਈਕਲ ਉਦਯੋਗ ਨੂੰ ਸਾਈਕਲ ਲੇਨ ਸਥਾਪਤ ਕਰਨ ਲਈ ਐਨਐਚਏਆਈ ਨੂੰ ਅਪੀਲ ਕਰਨ ਦਾ ਦਿੱਤਾ ਭਰੋਸਾ ਲੁਧਿਆਣਾ, 4 ਜੂਨ : ਲੁਧਿਆਣਾ ਅਤੇ ਰਾਜ ਦੇ ਹੋਰ ਹਿੱਸਿਆਂ ਵਿੱਚ ਸਾਈਕਲ ਲੇਨ ਬਣਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਲੁਧਿਆਣਾ ਤੋਂ 'ਆਪ' ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਕਿਹਾ ਹੈ ਕਿ ਉਹ ਜੂਨ ਨੂੰ ਇਸ ਮਾਮਲੇ ਨੂੰ ਐਨ.ਐਚ.ਏ.ਆਈ. (ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ) ਦੇ ਚੇਅਰਮੈਨ ਦੇ ਸਾਹਮਣੇ ਉਠਾਉਣਗੇ।ਉਨ੍ਹਾਂ ਕਿਹਾ, "ਮੈਂ ਐਨ.ਐਚ.ਏ.ਆਈ. ਦੇ ਚੇਅਰਮੈਨ ਨੂੰ ਅਪੀਲ ਕਰਾਂਗਾ....
ਮਾਲਵਾ
ਮੁਹਾਲੀ, 4 ਜੂਨ : ਮੁਹਾਲੀ ਦੀ ਇਕ ਅਦਾਲਤ ਨੇ ਪਿੰਡ ਬਾਕਰਪੁਰ ਵਿਚ ਬਾਗ ਲਗਾ ਕੇ ਮੁਆਵਜ਼ਾ ਲੈਣ ਦੇ ਮਾਮਲੇ ਵਿਚ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਪਤਨੀ ਜਸਮੀਨ ਕੌਰ, ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ, ਉਸਦੀ ਪਤਨੀ ਕੁਲਵਿੰਦਰ ਕੌਰ ਤੇ ਉਹਨਾਂ ਦੀ ਧੀ ਮਨਪ੍ਰੀਤ ਕੌਰ ਦੀ ਅਗਾਉਂ ਜ਼ਮਾਨ ਅਰਜ਼ੀ ਰੱਦ ਕਰ ਦਿੱਤੀ ਹੈ। ਰਿਪੋਰਟ ਮੁਤਾਬਕ ਅਦਾਲਤ ਨੇ ਕਿਹਾ ਕਿ ਬਿਨੈਕਾਰ ਅਗਾਊਂ ਜ਼ਮਾਨਤ ਲੈਣ ਦਾ ਹੱਕਦਾਰ ਨਹੀ਼ ਹੈ ਅਤੇ ਇਸ ਲਈ ਜਸਮੀਨ ਕੌਰ ਵੱਲੋਂ ਦਾਇਰ ਪਟੀਸ਼ਨ ਮੈਰਿਟ ਵਿਹੂਣੀ ਹੋਣ ਕਾਰਨ....
ਹਰਜੀਤ ਸਿੰਘ ਸਰਾਂ ਜੱਸੋਵਾਲ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਥਾਪਿਆ ਚੌਕੀਮਾਨ 03 ਜੂਨ (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅੱਡਾ ਚੌਕੀਮਾਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ ਦੀ ਪ੍ਰਧਾਨਗੀ ਹੇਠ ਪਿੰਡ ਜੱਸੋਵਾਲ (ਨੇੜੇ ਕੁਲਾਰ) ਵਿਖੇ ਨਵੀਂ ਇਕਾਈ ਦੀ ਚੋਣ ਕੀਤੀ ਗਈ । ਉਥੇ ਹੀ ਸਰਬ ਸੰਮਤੀ ਨਾਲ ਪ੍ਰਧਾਨ ਹਰਜੀਤ ਸਿੰਘ ਸਰਾਂ ਜੱਸੋਵਾਲ ਨੂੰ ਪ੍ਰਧਾਨ ਥਾਪਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅੱਡਾ ਚੌਕੀਮਾਨ ਦੇ ਪ੍ਰਧਾਨ....
ਮੁੱਲਾਂਪੁਰ ਦਾਖਾ 3 ਜੂਨ (ਸਤਵਿੰਦਰ ਸਿੰਘ ਗਿੱਲ) ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਐਮਰਜੈਂਸੀ ਮੀਟਿੰਗ ਅੱਜ ਸਵੱਦੀ ਕਲਾਂ ਵਿਖੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ l ਅੱਜ ਦੀ ਵਿਸ਼ਾਲ ਮੀਟਿੰਗ ਨੂੰ ਯੂਨੀਅਨ ਦੇ ਆਗੂਆਂ - ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਸਕੱਤਰ ਜਸਦੇਵ ਸਿੰਘ ਲਲਤੋਂ, ਜੱਥੇਬੰਦਕ ਸਕੱਤਰ ਅਵਤਾਰ ਸਿੰਘ ਬਿੱਲੂ ਵਲੈਤੀਆ, ਖਜ਼ਾਨਚੀ ਅਮਰੀਕ ਸਿੰਘ ਤਲਵੰਡੀ, ਡਾਕਟਰ ਗੁਰਮੇਲ ਸਿੰਘ ਕੁਲਾਰ ਨੇ ਵਿਸੇਸ਼ ਤੌਰ ਤੇ ਸੰਬੋਧਨ....
ਮੋਗਾ, 3 ਜੂਨ : ਸ੍ਰੀ ਅਕਾਲੀ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਇਤਿਹਾਸ ਚੇਤੇ ਕਰਵਾਇਆ ਹੈ। ਪਿੰਡ ਰੋਡੇ ਵਿਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਨੇ ਕਿਹਾ ਕਿ ਕੋਈ ਸਮਾਂ ਸੀ ਸਾਡੇ ਰਾਜਸੀ ਏਜੰਡੇ ਵਿਚ ਸਿੱਖ ਪੰਥ ਤੇ ਗੁਰਦੁਆਰਾ ਸਾਹਿਬ ਪਹਿਲੇ ਨੰਬਰ ’ਤੇ ਹੁੰਦੇ ਸਨ। ਅਕਾਲੀ ਦਲ ਦੇ 50 ਸਾਲ ਪੁਰਾਣੇ ਸੰਵਿਧਾਨ ਵਿਚ ਸਿੱਖ ਪੰਥ ਤੇ ਗੁਰਦੁਆਰਾ ਸਾਹਿਬ ਦੀ ਚੜ੍ਹਦੀਕਲਾ ਪ੍ਰਮੁੱਖ ਸਨ। ਅੱਜ ਸਾਡੇ ਰਾਜਸੀ ਏਜੰਡੇ ਵਿਚੋਂ ਸਿੱਖ ਪੰਥ ਤੇ ਗੁਰਦੁਆਰਾ....
ਸ੍ਰੀ ਅਨੰਦਪੁਰ ਸਾਹਿਬ , 3 ਜੂਨ : ਮੌਜੂਦਾ ਦੇਸ ਧ੍ਰੋਹ ਕਾਨੂੰਨੀ ਮੱਦ ਵਿਚਲੀਆਂ ਕਾਨੂੰਨ ਕਮਿਸ਼ਨ ਦੀਆਂ ਸਿਫਾਰਸ਼ਾਂ ਸੁਪਰੀਮ ਕੋਰਟ ਦੇ ਫੈਸਲਿਆਂ ਦੀ ਭਾਵਨਾ ਦੇ ਵਿਰੁੱਧ ਹਨ। ਸਰਕਾਰਾਂ ਨੇ ਸਮੇਂ ਸਮੇਂ ਇਸ ਕਾਨੂੰਨ ਦੀ ਦੁਰਵਰਤੋਂ ਕੀਤੀ ਹੈ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸਮੇਂ ਸਮੇਂ ਕਾਨੂੰਨਾਂ ਦੀ ਵਿਆਖਿਆਂ, ਸੋਧ ਅਤੇ ਵਾਧਘਾਟ ਹੁੰਦੀ ਆਈ ਹੈ। ਅੰਗਰੇਜ਼ੀ ਹਕੂਮਤ ਸਮੇਂ ਬਨਾਏ ਕਾਨੂੰਨ ਬਾਜ਼ੀਰਾਬ ਏ ਹਿੰਦ ਆਈ ਪੀ ਸੀ....
ਪਟਿਆਲਾ, 3 ਜੂਨ : ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਵੱਲੋਂ, ਬਦਨਾਮ 'ਕਟਾਰੂਚੱਕ' ਮਾਮਲੇ ਵਿੱਚ, ਮੁੱਖ ਮੰਤਰੀ ਨੂੰ ਸਪਸ਼ਟ ਆਦੇਸ਼ ਤੋਂ ਬਾਅਦ, ਲਾਲ ਚੰਦ ਕਟਾਰੂਚੱਕ ਵਰਗਾ ਆਚਾਰ ਭ੍ਰਿਸ਼ਟ ਮੰਤਰੀ, ਕਿਸੇ ਵੀ ਸੂਰਤ ਵਿੱਚ ਇੱਕ ਪਲ ਲਈ ਵੀ, ਪੰਜਾਬ ਵਜਾਰਤ ਦਾ ਹਿੱਸਾ ਨਹੀਂ ਹੋਣਾ ਚਾਹੀਦਾ, ਤੇ ਉਸਨੂੰ ਪੰਜਾਬ ਦੀ ਵਜਾਰਤ ਵਿੱਚੋਂ ਤੁਰੰਤ ਬਰਤਰਖ਼ ਕਰਨਾ ਬਣਦਾ ਹੈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਟਾਰੂਚੱਕ ਦੇ ਬਚਾਓ ਲਈ ਕੋਈ ਹੋਰ ਅੜਿੰਗਾ ਖੜ੍ਹਾ ਕਰਨਾ ਜਾਂ ਅਜਿਹੇ ਪਥ ਭ੍ਰਿਸ਼ਟ ਵਿਅਕਤੀ....
ਬਠਿੰਡਾ, 3 ਜੂਨ : ਸੂਬੇ ਦੇ ਨਵ ਨਿਯੁਕਤ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਅਤੇ ਡੇਅਰੀ ਵਿਕਾਸ, ਫੂਡ ਪ੍ਰੋਸੈਸਿੰਗ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਅੱਜ ਇੱਥੇ ਲੇਕ ਵਿਊ ਵਿਖੇ ਪਹੁੰਚੇ। ਇਸ ਮੌਕੇ ਪੁਲਿਸ ਦੀ ਟੁਕੜੀ ਵਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ, ਕਾਰਜਕਾਰੀ ਡਿਪਟੀ ਕਮਿਸ਼ਨਰ ਮੈਡਮ ਪਲਵੀ ਚੌਧਰੀ, ਐਸਐਸਪੀ ਸ. ਗੁਲਨੀਤ ਸਿੰਘ ਖੁਰਾਣਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ....
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸ਼ਹੀਦ ਸਹਿਜਪਾਲ ਸਿੰਘ ਨੂੰ ਸ਼ਰਧਾਂਜਲੀ ਸ਼ਹੀਦ ਜਵਾਨ ਸਹਿਜਪਾਲ ਸਿੰਘ ਨਮਿਤ ਅੰਤਿਮ ਅਰਦਾਸ ਸਮਾਰੋਹ ਮੌਕੇ ਸ਼ਰਧਾਂਜਲੀਆਂ ਪਟਿਆਲਾ, 3 ਜੂਨ : ਅਰੁਣਾਚਲ ਪ੍ਰਦੇਸ਼ ਵਿਖੇ ਚੀਨ ਦੀ ਸਰਹੱਦ ਉਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਦਿਆਂ, ਆਪਣੀ ਡਿਊਟੀ ਦੌਰਾਨ ਸ਼ਹੀਦ ਹੋਏ ਸਮਾਣਾ ਹਲਕੇ ਦੇ ਪਿੰਡ ਰੰਧਾਵਾ ਨਿਵਾਸੀ ਅਤੇ ਭਾਰਤੀ ਫ਼ੌਜ ਦੇ ਨੌਜਵਾਨ ਸੈਨਿਕ ਸਹਿਜਪਾਲ ਸਿੰਘ (27 ਸਾਲ) ਦੀ ਨਮਿਤ ਅੰਤਿਮ ਅਰਦਾਸ ਮੌਕੇ ਅੱਜ ਵੱਡੀ ਗਿਣਤੀ ਇਲਾਕਾ ਨਿਵਾਸੀਆਂ ਸਮੇਤ....
ਜੌੜਾਮਾਜਰਾ ਨੇ ਪਟਿਆਲਾ ਜ਼ਿਲ੍ਹੇ ਦੇ ਪਹਿਲੇ ਬਾਇਉਮਾਸ ਪਲਾਂਟ 'ਈਕੋ ਫਰੈਂਡਲੀ ਫ਼ਿਊਲਜ਼' ਦਾ ਨੀਂਹ ਪੱਥਰ ਰੱਖਿਆ 'ਪਰਾਲੀ ਤੋਂ ਬਨਣਗੇ ਪੇਲੈਟਸ, ਪ੍ਰਦੂਸ਼ਣ ਘਟੇਗਾ ਤੇ ਕਿਸਾਨਾਂ ਦੀ ਪਰਾਲੀ ਸੰਭਾਂਲਣ ਦੀ ਸਮੱਸਿਆ ਦਾ ਹੋਵੇਗਾ ਹੱਲ' ਸਮਾਣਾ, 3 ਜੂਨ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਲੀਹਾਂ 'ਤੇ ਲੈਆਂਦਾ ਹੈ। ਉਹ ਅੱਜ ਪਿੰਡ ਬਦਨਪੁਰ ਵਿਖੇ ਪਰਾਲੀ ਤੋਂ ਬਾਇੳਮਾਸ ਪੇਲੈਟਸ ਬਣਾਉਣ ਵਾਲੇ....
ਹੈਲਥ ਐਂਡ ਵੈਲਨੈਸ ਸੈਂਟਰ ਪਿੰਡ ਲੰਗ ’ਚ ਮਨਾਇਆ ਗਿਆ ਵਿਸ਼ਵ ਸਾਈਕਲ ਦਿਵਸ ਪਟਿਆਲਾ, 3 ਜੂਨ : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਤੋਂ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਠੀਕ ਰੱਖਣ ਲਈ ਹੈਲਥ ਐਂਡ ਵੈਲਨੈਸ ਸੈਂਟਰਾਂ ਵਿੱਚ ਵਿਸ਼ਵ ਸਾਈਕਲ ਦਿਵਸ ਮਨਾਉਣ ਦੇ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਹੈਲਥ ਐਂਡ ਵੈਲਨੈਸ ਕੇਂਦਰ ਪਿੰਡ ਲੰਗ ਵਿੱਚ ਵਿਸ਼ਵ ਸਾਈਕਲ ਦਿਵਸ ਦਾ ਆਯੋਜਨ ਕੀਤਾ ਗਿਆ, ਜਿੱਥੋਂ ਕਿ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਜਨ ਜਨ ਵਿੱਚ ਸਾਈਕਲ ਚਲਾਉਣ ਦਾ....
ਚੇਤਨ ਸਿੰਘ ਜੌੜਾਮਾਜਰਾ ਵੱਲੋਂ ਤੰਦਰੁਸਤ ਜੀਵਨ ਲਈ ਸਾਇਕਲ ਚਲਾਉਣ ਦਾ ਸੱਦਾ ਵਿਸ਼ਵ ਬਾਈਸਾਇਕਲ ਦਿਵਸ ਮੌਕੇ ਵਿਦਿਆਰਥੀਆਂ ਦੀ ਸਾਇਕਲ ਰੈਲੀ ਨੂੰ ਹਰੀ ਝੰਡੀ ਦਿੱਤੀ ਸਮਾਣਾ, 3 ਜੂਨ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਤੰਦਰੁਸਤ ਜੀਵਨ ਲਈ ਸਾਇਕਲ ਜਰੂਰ ਚਲਾਉਣ। ਕੈਬਨਿਟ ਮੰਤਰੀ ਜੌੜਾਮਾਜਰਾ, ਅੱਜ ਯੂ.ਐਨ.ਓ. ਵੱਲੋਂ ਸਾਇਕਲਿੰਗ ਨੂੰ ਉਤਸ਼ਾਹਤ ਕਰਨ ਅਤੇ ਆਵਾਜਾਈ ਦੇ ਟਿਕਾਊ ਸਾਧਨ ਵਜੋਂ ਬਾਈਸਾਇਕਲ ਦੀ ਮਹੱਤਤਾ ਬਾਰੇ ਜਾਗਰੂਕਤਾ....
ਕਿਹਾ, 'ਦੇਸ਼ ਦੀ ਸੁਰੱਖਿਆ ਲਈ ਜਾਨ ਵਾਰਨ ਵਾਲੇ ਮੋਹਿਤ ਗਰਗ ਦਾ ਨਾਮ ਸਦਾ ਅਮਰ ਰਹੇਗਾ' ਸਮਾਣਾ, 3 ਜੂਨ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਦੇ ਭਾਰਤੀ ਹਵਾਈ ਫ਼ੌਜ ਦੇ ਸ਼ਹੀਦ ਫਲਾਇਟ ਲੈਫਟੀਨੈਂਟ ਮੋਹਿਤ ਕੁਮਾਰ ਗਰਗ ਦੀ ਸਾਲਾਨਾ ਬਰਸੀ ਮੌਕੇ ਇੱਥੇ ਵਾਤਾਵਰਣ ਪਾਰਕ ਵਿੱਚ ਸਥਾਪਤ ਯਾਦਗਾਰੀ ਸਮਾਰਕ ਵਿਖੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦ ਮੋਹਿਤ ਗਰਗ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਬਣਕੇ ਰਾਹ ਦਸੇਰਾ ਸਾਬਤ....
ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਸੁਖਨਾ ਚੋਅ ਦੀ ਗਾਰ ਕੱਢਣ ਦੇ ਕੰਮ ਵਿਚ ਐਨ. ਜੀ.ਓਜ਼. ਤੇ ਆਮ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਐਸ.ਏ.ਐਸ.ਨਗਰ, 03 ਜੂਨ : ਮੌਨਸੂਨ ਸੀਜ਼ਨ ਦੌਰਾਨ ਸੰਭਾਵੀ ਹੜ੍ਹਾਂ ਦੀ ਰੋਕਥਾਮ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਅਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ....
ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ 07 ਜੂਨ ਨੂੰ ਲਾਏ ਜਾਣ ਵਾਲੇ ਮੇਲੇ ਦੀ ਤਿਆਰੀ ਸਬੰਧੀ ਸਮੀਖਿਆ ਮੀਟਿੰਗ ਐੱਸ.ਏ.ਐੱਸ.ਨਗਰ, 02 ਜੂਨ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ-ਕਮ-ਮਾਡਲ ਕਰੀਅਰ ਸੈਂਟਰ, ਐਸ.ਏ.ਐਸ.ਨਗਰ ਵਲੋਂ ਮਿਤੀ 07-06-2023 ਨੂੰ ਲਾਏ ਜਾ ਰਹੇ ਰੋਜ਼ਗਾਰ ਮੇਲੇ ਦੀ ਤਿਆਰੀ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਬੈਂਬੀ ਵਲੋਂ ਜ਼ਿਲ੍ਹੇ ਦੇ ਕਾਲਜਾਂ/ਯੂਨੀਵਰਸਿਟੀਆਂ ਨਾਲ ਸਬੰਧਿਤ ਨੁਮਾਇੰਦਿਆਂ, ਜ਼ਿਲ੍ਹਾ ਸਿੱਖਿਆ ਅਫਸਰ, ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਵੱਖ....