ਮਾਲਵਾ

ਪੀ.ਏ.ਯੂ. ਦੇ ਹੋਸਟਲਾਂ ਵਿੱਚ ਵਿਸਵ ਵਾਤਾਵਰਣ ਦਿਵਸ ਮਨਾਇਆ ਗਿਆ
ਲੁਧਿਆਣਾ 6 ਜੂਨ : ਵਿਸਵ ਵਾਤਾਵਰਣ ਦਿਵਸ ਮੌਕੇ ਪੀ.ਏ.ਯੂ. ਦੇ ਹੋਸਟਲਾਂ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ | ਇਸ ਮੌਕੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਗਿੱਲ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ਼ ਡਾ. ਜਸਵਿੰਦਰ ਕੌਰ ਤੋਂ ਇਲਾਵਾ ਸਹਾਇਕ ਵਾਰਡਨ ਡਾ. ਊਸਾ ਨਾਰਾ, ਡਾ.ਕਮਲਪ੍ਰੀਤ ਕੌਰ, ਡਾ. ਅੰਬਿਕਾ ਰੌਟੇਲਾ ਅਤੇ ਡਾ. ਪ੍ਰਾਚੀ ਬਿਸਟ ਦੇ ਨਾਲ ਹੋਸਟਲ ਦੇ ਵਿਦਿਆਰਥੀ ਅਤੇ ਸਟਾਫ਼ ਮੌਜੂਦ ਰਹੇ | ਸਮਾਗਮ ਦੀ ਸੁਰੂਆਤ ਡਾ. ਜੌੜਾ, ਡਾ. ਗਿੱਲ ਅਤੇ....
ਜੀ.ਐਚ.ਜੀ ਪਬਲਿਕ ਸਕੂਲ ਸਿੱਧਵਾਂ ਖੁਰਦ ਵੱਲੋਂ 'ਅਧਿਆਪਕਾਂ ਲਈ ਪੇਸ਼ੇਵਰ ਨੈਤਿਕਤਾ' ਵਿਸ਼ੇ 'ਤੇ ਸੈਮੀਨਾਰ ਦਾ ਆਯੋਜਨ
ਜਗਰਾਉ 6 ਜੂਨ (ਰਛਪਾਲ ਸਿੰਘ ਸ਼ੇਰਪੁਰੀ) : ਪੇਸ਼ੇਵਰ ਨੈਤਿਕਤਾ ਉਹ ਸਿਧਾਂਤ ਹਨ ਜੋ ਕਾਰੋਬਾਰੀ ਮਾਹੌਲ ਵਿੱਚ ਕਿਸੇ ਵਿਅਕਤੀ ਜਾਂ ਸਮੂਹ ਦੇ ਵਿਵਹਾਰ ਨੂੰ ਨਿਯੰਤ੍ਰਿਤ ਕਰਦੇ ਹਨ। ਕਦਰਾਂ-ਕੀਮਤਾਂ ਵਾਂਗ, ਪੇਸ਼ੇਵਰ ਨੈਤਿਕਤਾ ਇਹ ਨਿਯਮ ਪ੍ਰਦਾਨ ਕਰਦੀ ਹੈ ਕਿ ਸਮੇਂ ਅਨੁਸਾਰ ਵੱਖ-ਵੱਖ ਮਾਹੌਲ ਵਿੱਚ ਇੱਕ ਵਿਅਕਤੀ ਨੂੰ ਦੂਜੇ ਲੋਕਾਂ ਅਤੇ ਸੰਸਥਾਵਾਂ ਪ੍ਰਤੀ ਕਿਵੇਂ ਕੰਮ ਕਰਨਾ ਚਾਹੀਦਾ ਹੈ।'ਪ੍ਰੋਫੈਸ਼ਨਲ ਐਥਿਕਸ' ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਜੀ.ਐੱਚ.ਜੀ ਪਬਲਿਕ ਸਕੂਲ ਸਿੱਧਵਾਂ ਖੁਰਦ ਵਿਖੇ 3 ਜੂਨ, 2023....
ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਨੇ ਕਾਂਗਰਸ ਪਾਰਟੀ ਦੀਆਂ ਜੜਾਂ ਮਜ਼ਬੂਤ ਕੀਤੀਆਂ :ਮਹਿੰਦਰ ਸਿੰਘ ਗਿਲਚੀਆ 
ਰਾਹੁਲ ਗਾਂਧੀ ਦੀ ਸਾਦਗੀ, ਸਚਾਈ ਅਤੇ ਸਪਸ਼ਟਤਾ ਨੇ ਪ੍ਰਵਾਸੀ ਭਾਰਤੀਆਂ ਦੇ ਮਨ ਮੋਹੇ ਰਾਜਾ ਵੜਿੰਗ, ਸਿੰਗਲਾ ਅਤੇ ਬਾਵਾ ਦਾ ਅਮਰੀਕਾ ਆਉਣ 'ਤੇ ਕੀਤਾ ਗਿੱਲ ਨੇ ਧੰਨਵਾਦ ਮੁੱਲਾਂਪੁਰ ਦਾਖਾ, 6 ਜੂਨ : ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਨੇ ਕਾਂਗਰਸ ਦੀਆਂ ਦੇਸ਼ ਵਿਦੇਸ਼ 'ਚ ਜੜਾਂ ਮਜ਼ਬੂਤ ਕੀਤੀਆਂ। ਪ੍ਰਵਾਸੀ ਭਾਰਤੀ 2024 'ਚ ਭਾਰਤ ਦੀ ਵਾਗਡੋਰ ਰਾਹੁਲ ਗਾਂਧੀ ਦੇ ਹੱਥਾਂ 'ਚ ਦੇਖਣਾ ਚਾਹੁੰਦੇ ਹਨ। ਇਹ ਸ਼ਬਦ ਅੱਜ ਮਹਿੰਦਰ ਸਿੰਘ ਗਿਲਚੀਆ ਪ੍ਰਧਾਨ ਓਵਰਸੀਜ਼ ਕਾਂਗਰਸ ਅਮਰੀਕਾ ਅਤੇ ਓਵਰਸੀਜ਼ ਕਾਂਗਰਸ ਪੰਜਾਬ....
ਨਹਿਰੂ ਯੁਵਾ ਕੇਂਦਰ ਲੁਧਿਆਣਾ ਵਲੋਂ ਜ਼ਿਲ੍ਹਾ ਪੱਧਰੀ 'ਯੁਵਾ ਉਤਸਵ' ਦਾ ਆਯੋਜਨ 10 ਜੂਨ ਨੂੰ
ਐਸ.ਸੀ.ਡੀ. ਸਰਕਾਰੀ ਕਾਲਜ਼ ਵਿਖੇ ਕਰਵਾਇਆ ਜਾਵੇਗਾ ਇਹ ਸਮਾਗਮ ਲੁਧਿਆਣਾ, 06 ਜੂਨ : ਨਹਿਰੂ ਯੁਵਾ ਕੇਂਦਰ ਲੁਧਿਆਣਾ ਵੱਲੋਂ ਯੁਵਕ ਮਾਮਲੇ, ਖੇਡ ਮੰਤਰਾਲਾ (ਭਾਰਤ ਸਰਕਾਰ) ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਐਸ.ਸੀ.ਡੀ. ਕਾਲਜ ਲੁਧਿਆਣਾ ਵਿਖੇ ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ ਤਹਿਤ 10 ਜੂਨ, 2023 ਨੂੰ 'ਯੁਵਾ ਉਤਸਵ' 2023-24 ਦਾ ਆਯੋਜਨ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਯੂਵਾ ਅਫ਼ਸਰ (ਡੀ.ਵਾਈ.ਓ) ਰਸ਼ਮੀਤ ਕੌਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਪੰਚ....
ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਨਾਲ ਹਰ ਔਖੀ ਘੜੀ 'ਚ ਚੱਟਾਨ ਵਾਂਗ ਖੜੀ ਹੈ : ਵਿਧਾਇਕ ਛੀਨਾ
ਮੰਦਭਗੀ ਘਟਨਾ ਦੇ ਪੀੜ੍ਹਤ 3 ਹੋਰ ਪਰਿਵਾਰਾਂ ਨੂੰ ਅੱਜ 6 ਲੱਖ ਰੁਪਏ ਦੀ ਮੁਆਵਜਾ ਰਾਸ਼ੀ ਦੇ ਚੈਕ ਸੌਂਪੇ ਲੁਧਿਆਣਾ, 06 ਜੂਨ : ਸੂਬੇ ਵਿੱਚ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਨਾਲ ਹਰ ਔਖੀ ਘੜੀ ਵਿੱਚ ਚੱਟਾਨ ਵਾਂਗ ਖੜੀ ਹੈ ਅਤੇ ਹਰ ਸੰਭਵ ਸਹਿਯੋਗ ਲਈ ਵਚਨਬੱਧ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਸ੍ਰੀਮਤੀ ਰਾਜਿੰਦਰਪਾਲ ਕੌਰ ਛੀਨਾ ਵਲੋਂ ਗਿਆਸਪੁਰਾ ਵਿੱਚ ਗੈਸ ਲੀਕ ਹੋਣ ਕਾਰਣ ਵਾਪਰੀ ਮੰਦਭਗੀ ਘਟਨਾ ਦੇ....
ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਲੁਧਿਆਣਾ ਵੱਲੋਂ 32.02 ਲੱਖ ਰੁਪਏ ਦੇ ਕਰਜ਼ੇ ਮਨਜੂਰ
ਲੁਧਿਆਣਾ, 06 ਜੂਨ : ਜ਼ਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫਸਰ-ਕਮ ਚੇਅਰਮੈਨ ਲੁਧਿਆਣਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫਸਰ ਸ੍ਰੀ ਹਰਪਾਲ ਸਿੰਘ ਗਿੱਲ ਅਤੇ ਸ੍ਰੀ ਸੰਦੀਪ ਕੁਮਾਰ ਜ਼ਿਲ੍ਹਾ ਮੈਨੇਜਰ ਐੱਸ.ਸੀ. ਕਾਰਪੋਰੇਸ਼ਨ ਦੀ ਅਗਵਾਈ ਵਿੱਚ ਪੰਜਾਬ ਅਨੂਸੁਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਕਰਜ਼ਾ ਸਕੀਮਾਂ ਸਬੰਧੀ ਜ਼ਿਲ੍ਹਾ ਪੱਧਰੀ ਸਕਰਿਨਿੰਗ ਕਮੇਟੀ ਦੀ ਮੀਟਿੰਗ ਦਾ ਆਯੋਜਨ ਹੋਇਆ। ਸਕਰਿਨਿੰਗ ਕਮੇਟੀ ਵੱਲੋਂ ਅਨੁਸੂਚਿਤ ਜਾਤੀਆਂ ਦੇ....
ਜ਼ਿਲ੍ਹਾ ਟਾਸਕ ਫੋਰਸ ਟੀਮਾਂ ਵੱਲੋ ਬਚਪਨ ਬਚਾਉਣ ਲਈ ਲੋਕਾਂ ਨੂੰ ਕੀਤਾ ਜਾਗਰੂਕ
ਲੁਧਿਆਣਾ, 06 ਜੂਨ : ਜ਼ਿਲ੍ਹਾ ਲੁਧਿਆਣਾ ਵਿੱਚ 5 ਜ਼ਿਲ੍ਹਾ ਟਾਸਕ ਫੋਰਸ ਟੀਮਾਂ ਵੱਲੋ ਇਲਾਕਿਆ ਵਿੱਚ ਵੱਖ-ਵੱਖ ਥਾਵਾਂ 'ਤੇ ਬਾਲ ਮਜਦੂਰੀ ਦੀ ਰੋਕਥਾਮ ਅਤੇ ਬਚਪਨ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਸ਼ਮੀ ਨੇ ਦੱਸਿਆ ਕਿ ਪਹਿਲੀ ਟੀਮ ਵੱਲੋ ਗਿੱਲ ਚੌਂਕ, ਗਿੱਲ ਚੌਂਕ ਦੇ ਪਿੱਛੇ ਵਾਲੇ ਉਦਯੋਗਿਕ ਖੇਤਰ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜਦਕਿ ਦੂਸਰੀ ਟੀਮ ਵਲੋਂ ਜਨਕ ਪੁਰੀ, ਗਣੇਸ਼ ਨਗਰ ਅਤੇ ਆਸ-ਪਾਸ ਦੇ ਇਲਾਕੇ, ਤੀਸਰੀ ਟੀਮ ਵੱਲੋ ਜੋਧਾਂ, ਪੱਖੋਵਾਲ ਦੇ....
ਗੋਲਡਨ ਲੇਨ ਵੈਲਫੇਅਰ ਸੁਸਾਇਟੀ ਅਰਬਨ ਅਸਟੇਟ ਦੁੱਗਰੀ ਵਲੋਂ ਆਪਣੀਆ ਸਮਸਿਆਵਾਂ ਬਾਰੇ ਵਿਧਾਇਕ ਸਿੱਧੂ ਅਤੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੂੰ ਮੰਗ ਪੱਤਰ ਸੌਂਪਿਆ
ਲੁਧਿਆਣਾ, 06 ਜੂਨ : ਅਰਬਨ ਅਸਟੇਟ ਦੁੱਗਰੀ ਦੇ ਵਾਰਡ ਨੰਬਰ 44 ਵਿੱਚ ਗੋਲਡਨ ਲੇਨ ਵੈਲਫੇਅਰ ਸੋਸਾਇਟੀ ਦੇ ਨਿਵਾਸੀਆਂ ਵਲੋਂ ਆਪਣੀਆਂ ਸਮਸਿਆਵਾਂ ਦਾ ਸਮਾਧਾਨ ਕਰਨ ਲਈ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਨੂੰ ਬੁਲਾ ਕੇ ਆਪਣੀਆਂ ਸਮਸਿਆਵਾਂ ਬਾਰੇ ਮੀਟਿੰਗ ਦਾ ਆਯੋਜਨ ਕੀਤਾ। ਗੋਲਡਨ ਲੇਨ ਵੈਲਫੇਅਰ ਸੁਸਾਇਟੀ ਵਲੋਂ ਅਮਿਤ ਗੋਇਲ, ਲਲਿਤ ਸੂਦ, ਪੁਸ਼ਪਿੰਦਰ ਸੋਹਲ, ਰਾਜੀਵ ਸੇਠੀ....
ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਨੇ ਸੀ. ਏ. ਗਲਾਡਾ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਬਾਰੇ ਮੀਟਿੰਗ ਕੀਤੀ
ਲੁਧਿਆਣਾ, 06 ਜੂਨ : ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਨੇ ਗਲਾਡਾ ਦੇ ਨਵੇਂ ਨਿਯੁਕਤ ਕੀਤੇ ਗਏ ਸੀ ਏ ਸ੍ਰੀ ਸਾਗਰ ਸੇਤੀਆ ਜੀ ਨੂੰ ਫੂਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਉਨ੍ਹਾਂ ਨਾਲ ਮੀਟਿੰਗ ਕਰਕੇ ਜਿਲ੍ਹਾ ਲੁਧਿਆਣਾ ਦੇ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ। ਜਿੰਨਾ ਵਿੱਚ ਮੁੱਖ ਤੌਰ ਤੇ 200 ਫੁਟੀ ਦੁੱਗਰੀ ਰੋਡ ਦਾ ਕੰਮ ਤੇਜ਼ੀ ਨਾਲ ਕਰਾਉਣ ਲਈ ਕਿਹਾ ਗਿਆ ਅਤੇ ਧਾਂਦਰਾ ਰੋਡ ਨੂੰ ਬਣਾਉਣ ਬਾਰੇ ਗੱਲਬਾਤ ਕੀਤੀ ਗਈ। ਇਸ ਤੋਂ....
ਬਾਜਵਾ ਬਣੇ ਪੰਜਾਬ ਗੌਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ ਯੂਨੀਅਨ ਦੇ ਸੂਬਾ ਪ੍ਰਧਾਨ
ਲੁਧਿਆਣਾ, 06 ਜੂਨ : ਪੰਜਾਬ ਗੌਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ ਯੂਨੀਅਨ ਪੰਜਾਬ ਦੀ ਇਕ ਅਤਿ ਜ਼ਰੂਰੀ ਮੀਟਿੰਗ ਮਲੇਰਕੋਟਲਾ ਕਲੱਬ, ਮਲੇਰਕੋਟਲਾ ਵਿਖੇ ਕੁਲਵੰਤ ਸਿੰਘ ਚੈਅਰਮੈਨ ਅਤੇ ਨਿਰਮਲ ਸਿੰਘ ਗਰੇਵਾਲ ਸ੍ਰਰਪਰਸਤ ਵਲੋਂ ਰੱਖੀ ਗਈ। ਇਹ ਮੀਟਿੰਗ ਸੂਬਾ ਪ੍ਰਧਾਨ ਸ਼੍ਰੀ ਜਰਨੈਲ ਸਿੰਘ ਨਥਾਣਾ ਜੀ ਦੇ ਮਿਤੀ 30-6-2023 ਨੂੰ ਸੇਵਾ ਮੁਕਤ ਹੋਨ ਕਾਰਣ ਉਨ੍ਹਾਂ ਦੀ ਜਗ੍ਹਾ ਤੇ ਨਵਾਂ ਪ੍ਧਾਨ ਦੀ ਚੋਣ ਕਰਨ ਲਈ ਰੱਖੀ ਗਈ ਸੀ। ਇਸ ਮੀਟਿੰਗ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਧਾਨ/ਜਰਨਲ ਸੱਕਤਰ....
ਕਿਲਿਆਂਵਾਲੀ ਵਿਖੇ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦੋ ਦੀ ਮੌਤ, ਇੱਕ ਗੰਭੀਰ ਜਖ਼ਮੀ
ਅਬੋਹਰ, 05 ਜੂਨ : ਕਿਲਿਆਂਵਾਲੀ ਬਾਈਪਾਸ ਤੇ ਇੱਕ ਕਾਰ ਅਤੇ ਮੋਟਰਸਾਈਕਲ ਦੀ ਹੋਈ ਟੱਕਰ ‘ਚ ਦੋ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਤਰਸ਼ੇਮ ਆਪਣੀ ਸਾਲੇਹਾਰ ਰਜਨੀ (35) ਅਤੇ ਭੂਆ ਸੱਸ ਅੰਗੂਰੀ ਦੇਵੀ ਨੂੰ ਘਰ ਛੱਡਣ ਲਈ ਜਾ ਰਿਹਾ ਸੀ, ਜਦੋਂ ਉਹ ਕਿੱਲਿਆਂਵਾਲੀ ਬਾਈਪਾਸ ਪਹੁੰਚਿਆ ਤਾਂ ਇੱਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੋਂ ਸੜਕ ਤੇ ਡਿੱਗ ਕੇ ਜਖ਼ਮੀ ਹੋ ਗਏ। ਰਾਹਗੀਂਰਾਂ ਨੇ ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ।....
ਕੈਬਨਿਟ ਮੰਤਰੀ ਅਰੋੜਾ ਨੇ ਲੌਂਗੋਵਾਲ ਵਿਖੇ 7.58 ਕਰੋੜ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ
3.96 ਕਰੋੜ ਦੀ ਲਾਗਤ ਵਾਲਾ ਖੇਡ ਸਟੇਡੀਅਮ ਛੇ ਮਹੀਨਿਆਂ ਅੰਦਰ ਹੋਵੇਗਾ ਮੁਕੰਮਲ 3.62 ਕਰੋੜ ਨਾਲ ਬਣੇਗੀ ਸਰਕਾਰੀ ਕੰਨਿਆ ਸਕੂਲ ਦੀ ਮੰਜ਼ਿਲ ਲੌਂਗੋਵਾਲ, 05 ਜੂਨ : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਲੌਂਗੋਵਾਲ ਵਿਖੇ 7.58 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ।ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਲੌਂਗੋਵਾਲ ਦੇ ਨਿਵਾਸੀਆਂ ਨਾਲ ਕੀਤੇ ਗਏ ਵਾਅਦੇ ਨੂੰ ਤਰਜੀਹੀ ਆਧਾਰ ਉੱਤੇ ਪੂਰਾ ਕਰਨ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ। ਪੁਲਿਸ ਥਾਣਾ ਲੌਂਗੋਵਾਲ....
ਵਿੱਤ ਮੰਤਰੀ ਚੀਮਾ ਨੇ 41 ਲੋੜਵੰਦਾਂ ਨੂੰ ਪੱਕੇ ਮਕਾਨਾਂ ਦੀ ਉਸਾਰੀ ਲਈ ਗਰਾਂਟ ਪ੍ਰਵਾਨਗੀ ਪੱਤਰ ਸੌਂਪੇ 
ਦਿੜ੍ਹਬਾ, 05 ਜੂਨ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਦਿੜ੍ਹਬਾ ਦੇ 41 ਲੋੜਵੰਦ ਪਰਿਵਾਰਾਂ ਨੂੰ ਪੱਕੇ ਮਕਾਨਾਂ ਦੀ ਉਸਾਰੀ ਲਈ ਕਰੀਬ 72 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਪ੍ਰਵਾਨਗੀ ਪੱਤਰ ਸੌਂਪੇ। ਇਸ ਸਬੰਧੀ ਆਯੋਜਿਤ ਸਮਾਗਮ ਦੌਰਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਹਰੇਕ ਵਰਗ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ ਲਈ ਵਚਨਬੱਧ ਹੈ ਅਤੇ ਜਿਹੜੇ ਲੋਕ ਆਰਥਿਕ ਵਸੀਲਿਆਂ ਦੀ ਕਮੀ ਕਾਰਨ ਮਕਾਨ ਦੀ ਉਸਾਰੀ ਕਰਨ ਵਿਚ ਵੀ ਅਸਮਰੱਥ ਹਨ ਉਨ੍ਹਾਂ ਨੂੰ ਸਮੇਂ....
11 ਲੁਟੇਰਿਆਂ ਤੇ ਡਰੱਗ ਸਮਗਲਰਾਂ ਨੂੰ 2 ਪਿਸਟਲ, 3 ਰੋਂਦ, ਖੋਹ ਕੀਤੇ 80 ਮੋਬਾਇਲ ਫੋਨ, 300 ਗ੍ਰਾਮ ਹੈਰੋਇਨ (ਡਰੱਗ), 6 ਚੋਰੀ/ਖੋਹ ਕੀਤੇ ਮੋਟਰਾਇਕਲਾ ਅਤੇ 2 ਲਗਜਰੀ ਕਾਰਾ ਸਮੇਤ ਗ੍ਰਿਫਤਾਰ 
ਐਸ ਏ ਐਸ ਨਗਰ 05 ਜੂਨ : ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ ਸਾਹਿਬ ਵੱਲੋ ਡਰੱਗ ਸਮਗਲਰਾ, ਐਂਟੀ ਸਨੈਚਿੰਗ ਅਤੇ ਗੈਂਗਸਟਰਾ ਵਿਰੁੱਧ ਚਲਾਈ ਮੋਹਿੰਮ ਦੋਰਾਨ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ ਇੰਸ: ਸ਼ਿਵ....
ਕੈਬਿਨਟ ਮੰਤਰੀ ਮਾਨ ਨੇ ਖਰੜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
ਐਸ.ਏ.ਐਸ ਨਗਰ, 05 ਜੂਨ : ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਲੇਬਰ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਾਹੁਣਚਾਰੀ ਮੰਤਰੀ ਅਨਮੋਲ ਗਗਨ ਮਾਨ ਨੇ ਸੋਮਵਾਰ ਨੂੰ ਖਰੜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ। ਇਸ ਮੌਕੇ ਖਰੜ ਦੇ ਵਸਨੀਕਾਂ ਨੇ ਅਪਣੀਆਂ ਵੱਖ ਵੱਖ ਮੁਸਕਲਾਂ ਬਾਰੇ ਮੰਤਰੀ ਨੂੰ ਜਾਣੂੰ ਕਰਵਾਇਆ। ਮੰਤਰੀ ਨੇ ਲੋਕਾਂ ਦੀ ਮੁਸਕਲਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਹੁਤੀਆਂ ਸਮੱਸਿਆਵਾਂ ਨੂੰ ਮੌਕੇ ਤੇ ਹੀ ਹੱਲ ਕਰ ਦਿੱਤਾ। ਇਸ ਤੋਂ ਇਲਾਵਾ ਰਹਿੰਦੀਆਂ ਮੁਸ਼ਕਲਾਂ....