- ਚੈਕਿੰਗ ਦੌਰਾਨ 15 ਵੱਖ-ਵੱਖ ਗੱਡੀਆਂ ਦੇ ਕੀਤੇ ਗਏ ਚਲਾਨ ਅਤੇ ਇੰਮਪਾਊਂਡ
ਲੁਧਿਆਣਾ, 29 ਅਗਸਤ : ਸਕੱਤਰ ਆਰ.ਟੀ.ਏ.ਲੁਧਿਆਣਾ ਅਤੇ ਜੀ.ਐਮ. ਰੋਡਵੇਜ਼ ਜਗਰਾਉਂ ਐਸ.ਐਸ. ਗਰੇਵਾਲ ਅਤੇ ਉਹਨਾਂ ਦੇ ਸਹਿਕਰਮੀਆਂ ਵੱਲੋਂ ਲੁਧਿਆਣਾ ਦੀ ਹਦੂਦ ਅੰਦਰ ਆਉਂਦੀ ਤਹਿਸੀਲ ਜਗਰਾਉਂ ਵਿਖੇ ਸਿਧਵਾਂ ਬੇਟ ਅਤੇ ਮੁਲਾਂਪੁਰ ਦਾਖਾ ਦੀਆਂ ਸੜਕਾਂ ਤੇ ਅਚਾਣਕ ਚੈਕਿੰਗ ਦੌਰਾਨ 06 ਗੱਡੀਆਂ ਨੂੰ ਧਾਰਾ 207 ਅੰਦਰ ਬੰਦ ਕੀਤਾ ਗਿਆ ਅਤੇ 09 ਗੱਡੀਆਂ ਦੇ ਚਲਾਨ ਕੀਤੇ, ਜਿਨਾਂ ਵਿੱਚੋਂ 01 ਕੈਂਟਰ, 01 ਸਟੇਜ਼ ਕੈਰਿਜ ਬਸ, 04 ਟਰੱਕ ਬਿਨਾਂ ਦਸਤਾਵੇਜ਼ਾਂ ਬਿਨਾਂ ਟੈਕਸ,ਬਾਡੀ ਆਲਟਰੇਸ਼ਨ, ਓਵਰਲੋਡ ਅਤੇ ਹੋਰ ਕਈ ਕਾਨੂੰਨੀ ਨੀਯਮਾਂ ਦੀ ਉਲੰਘਣਾ ਕਰਦੇ ਪਾਏ ਜਿਨਾਂ ਨੂੰ ਧਾਰਾ 207 ਅੰਦਰ ਬੰਦ ਕੀਤਾ ਗਿਆ।ਇਹਨਾਂ ਤੋਂ ਇਲਾਵਾ 02 ਕੈਂਟਰ, 05 ਸਟੇਜ਼ ਕੈਰਿਜ ਬੱਸ . 01 ਸਕੂਲ ਵੈਨ ਅਤੇ ਹੋਰ 01 ਲੁਧਿਆਣਾ ਤੋਂ ਰਾਜੇਸਥਾਨ ਜਾਣ ਵਾਲੀ ਟੂਰਿਸਟ ਸਲੀਪਰ ਬੱਸ ਦਾ ਚਲਾਨ ਵੱਧ ਸਵਾਰੀਆਂ ਲੱਗੋਜ਼, ਕਰਟੇਨਜ਼,ਪੈਸ਼ਰ ਹਾਰਨ ਅਤੇ ਕਾਗਜ਼ ਪੂਰੇ ਨਾ ਹੋਣ ਕਰਕੇ ਕੀਤਾ ਗਿਆ। ਆਰ.ਟੀ.ਏ. ਸਕੱਤਰ ਲੁਧਿਆਣਾ ਵੱਲੋਂ ਪਹਿਲਾਂ ਵੀ ਸਮੇਂ-ਸਮੇਂ ਤੇ ਦਿਸ਼ਾ ਨਿਰਦੇਸ਼ ਨਿਰਦੇਸ਼ ਜਾਰੀ ਕੀਤੇ ਜਾਂਦੇ ਰਹੇ ਹਨ ਕਿ ਕੋਈ ਵੀ ਮੋਟਰ ਵਹੀਕਲ ਐਕਟ 1988 ਮੁਤਾਬਿਕ ਜਾਰੀ ਕੀਤੇ ਨੀਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਉਂਕਿ ਆਏ ਦਿਨ ਓਵਰਲੋਡਿੰਗ ਜਾਂ ਟ੍ਰੈਫਿਕ ਨੀਯਮਾਂ ਦੀ ਉਲੰਘਣਾ ਕਾਰਨ ਸੜਕ ਹਾਦਸਿਆਂ ਦੀ ਤਦਾਦ ਦਿਨ ਪ੍ਰਤੀ ਦਿਨ ਵੱਧ ਰਹੀ ਹੈ ।ਜੋ ਕਿ ਚਿੰਤਾ ਦਾ ਵਿਸ਼ੇ ਹੈ। ਇਸਲਈ ਸਕੱਤਰ ਆਰ.ਟੀ.ਏ ਵੱਲੋਂ ਫੇਰ ਇਹ ਚੇਤਾਵਨੀ ਦਿੱਤੀ ਗਈ ਕਿ ਸੜਕ ਚਾਲਕਾਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ,ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਟਰਾਂਸਪੋਰਟ ਯੂਨੀਅਨ ਨੂੰ ਵੀ ਕਿਹਾ ਗਿਆ ਕਿ ਉਹ ਆਪਣੀ ਗੱਡੀਆਂ ਦੇ ਕਾਗਜ ਅਤੇ ਬਣਦੇ ਟੈਕਸ ਪੂਰੇ ਰੱਖਣ ਅਤੇ ਅਸਲ ਦਸਤਾਵੇਜ਼ ਸਮੇਂ ਸਿਰ ਅਪਡੇਟ ਕਰਵਾਉਣ । ਬਿਨਾਂ ਦਸਤਾਵੇਜ਼ਾਂ ਤੋਂ ਕੋਈ ਵੀ ਗੱਡੀ ਸੜਕਾਂ ਤੇ ਚਲਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਏਗਾ ਅਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜੋ ਆਏ ਦਿਨ ਹੋ ਰਹੇ ਹਾਦਸਿਆਂ ਕਾਰਨ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।