- ਖਿਡਾਰੀ ਵਧੇਰੇ ਜਾਣਕਾਰੀ ਲਈ ਆਪਣੇ ਬਲਾਕ ਦੇ ਕੋਚਾਂ ਨਾਲ ਕਰ ਸਕਦੇ ਹਨ ਸੰਪਰਕ-ਜ਼ਿਲ੍ਹਾ ਖੇਡ ਅਫ਼ਸਰ
- ਬਲਾਕ ਪੱਧਰੀ ਖੇਡਾਂ ਦੀ ਆਨਲਾਈਨ ਰਜਿਸਟ੍ਰੇਸ਼ਨ 30 ਅਗਸਤ ਤੱਕ,ਮੌਕੇ 'ਤੇ ਮੈਨੂਅਲ ਵੀ ਹੋ ਸਕੇਗੀ ਰਜਿਸਟ੍ਰੇਸ਼ਨ
ਮੋਗਾ, 29 ਅਗਸਤ : ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਖੇਡ ਸੱਭਿਆਚਾਰ ਪੈਦਾ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਸ਼ੁਰੂ ਕੀਤੀਆਂ ਗਈਆਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਪਹਿਲੇ ਸਾਲ ਦੀ ਸਫ਼ਲਤਾ ਤੋਂ ਬਾਅਦ ਇਸ ਸਾਲ ਵੀ ਸੀਜ਼ਨ-2 ਖੇਡਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਮੋਗਾ ਸ੍ਰੀਮਤੀ ਨਵਦੀਪ ਜਿੰਦਲ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ 1 ਸਤੰਬਰ ਤੋਂ 10 ਸਤੰਬਰ ਤੱਕ 'ਖੇਡਾਂ ਵਤਨ ਪੰਜਾਬ ਦੀਆਂ-2023' ਦੇ ਬਲਾਕ ਪੱਧਰੀ ਮੁਕਾਬਲੇ ਆਯੋਜਿਤ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਧਰਮਕੋਟ ਬਲਾਕ ਦੀਆਂ ਖੇਡਾਂ 1 ਤੋਂ 3 ਸਤੰਬਰ ਤੱਕ ਸ਼ਹੀਦ ਜੈਮਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਗਲੋਟੀ (ਅਮੋਲ ਫੁੱਟਬਾਲ ਅਕੈਡਮੀ) ਧਰਮਕੋਟ ਵਿਖੇ, ਬਾਘਾਪੁਰਾਣਾ ਬਲਾਕ ਦੀਆਂ ਖੇਡਾਂ 1 ਤੋਂ 3 ਸਤੰਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ.ਟੀ.ਬੀ. ਗੜ੍ਹ ਰੋਡੇ ਵਿਖੇ, ਬਲਾਕ ਨਿਹਾਲ ਸਿੰਘ ਵਾਲਾ ਦੀਆਂ ਖੇਡਾਂ 4 ਤੋਂ 6 ਸਤੰਬਰ ਤੱਕ ਅਕਾਲੀ ਕਰਤਾਰ ਸਿੰਘ ਖੇਡ ਸਟੇਡੀਅਮ ਬਿਲਾਸਪੁਰ ਵਿਖੇ, ਬਲਾਕ ਮੋਗਾ-1 ਅਤੇ 2 ਦੀਆਂ ਖੇਡਾਂ 7 ਤੋਂ 10 ਸਤੰਬਰ ਤੱਕ ਗੋਧੇਵਾਲਾ ਇੰਨਡੋਰ ਸਟੇਡੀਅਮ ਤੇ ਗੁਰੂ ਨਾਨਕ ਕਾਲਜ ਮੋਗਾ ਵਿਖੇ ਕਰਵਾਈਆਂ ਜਾ ਰਹੀਆਂ ਹਨ। ਬਲਾਕ ਪੱਧਰੀ ਖੇਡਾਂ ਵਿੱਚ ਐਥਲੈਟਿਕਸ, ਫੁੱਟਬਾਲ, ਖੋ-ਖੋ, ਕਬੱਡੀ ਸਰਕਲ, ਕਬੱਡੀ ਨੈਸ਼ਨਲ, ਵਾਲੀਵਾਲ ਸ਼ੂਟਿੰਗ, ਵਾਲੀਵਾਲ ਸਮੈਸਿੰਗ, ਰੱਸਾਕੱਸੀ ਖੇਡਾਂ ਸ਼ਾਮਿਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਖੇਡਾਂ ਨਾਲ ਸਬੰਧਤ ਜੇਕਰ ਕਿਸੇ ਵੀ ਖਿਡਾਰੀ ਨੂੰ ਵਧੇਰੇ ਜਾਣਕਾਰੀ ਚਾਹੀਦੀ ਹੈ ਤਾਂ ਉਹ ਬਲਾਕ ਪੱਧਰੀ ਖੇਡ ਕੋਚਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਧਰਮਕੋਟ ਬਲਾਕ ਨਾਲ ਸਬੰਧਤ ਖਿਡਾਰੀ ਨਵਤੇਜ ਸਿੰਘ ਫੁੱਟਬਾਲ ਕੋਚ ਨਾਲ ਮੋਬਾਇਲ 99144-91678 ਉੱਪਰ, ਬਾਘਾਪੁਰਾਣਾ ਬਲਾਕ ਸਬੰਧਤ ਖਿਡਾਰੀ ਕਬੱਡੀ ਕੋਚ ਸ੍ਰੀਮਤੀ ਸਰਬਜੀਤ ਕੌਰ ਨਾਲ ਮੋਬਾਇਲ 96532-19793 ਉੱਪਰ, ਬਲਾਕ ਨਿਹਾਲ ਸਿੰਘ ਵਾਲਾ ਅਤੇ ਮੋਗਾ-1 ਨਾਲ ਸਬੰਧਤ ਖਿਡਾਰੀ ਫੁੱਟਬਾਲ ਕੋਚ ਹਰਦੀਪ ਸਿੰਘ ਨਾਲ ਮੋਬਾਇਲ 99882-34501 ਉੱਪਰ ਅਤੇ ਮੋਗਾ-2 ਨਾਲ ਸਬੰਧਤ ਖਿਡਾਰੀ ਕਬੱਡੀ ਕੋਚ ਮਿਸ ਅਮਨਦੀਪ ਕੌਰ ਨਾਲ ਮੋਬਾਇਲ 78371-72589 ਉੱਪਰ ਸੰਪਰਕ ਕਰਕੇ ਖੇਡਾਂ ਨਾਲ ਸਬੰਧਤ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਦੀ ਆਨਲਾਈਨ ਰਜਿਸਟ੍ਰੇਸ਼ਨ 30 ਅਗਸਤ, 2023 ਤੱਕ ਰੱਖੀ ਗਈ ਹੈ ਪ੍ਰੰਤੂ ਖਿਡਾਰੀ ਮੌਕੇ ਉੱਪਰ ਵੀ ਖੇਡਾਂ ਵਾਲੇ ਦਿਨ ਮੈਨੂਅਲ ਰਜਿਸਟ੍ਰੇਸ਼ਨ ਦਾ ਲਾਹਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਦੀ ਉਮਰ ਨਿਯਮ ਅਤੇ ਸ਼ਰਤਾਂ ਅਤੇ ਹੋਰ ਜਾਣਕਾਰੀ ਪੋਰਟਲ www.khedanwatanpunjabdia.com ਤੋਂ ਹਾਸਲ ਕੀਤੀ ਜਾ ਸਕਦੀ ਹੈ।ਜਿਕਰਯੋਗ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 26 ਸਤੰਬਰ ਤੋਂ 6 ਅਕਤੂਰ, 2023 ਤੱਕ ਅਤੇ ਰਾਜ ਪੱਧਰੀ ਮੁਕਾਬਲੇ 10 ਅਕਤੂਬਰ ਤੋਂ 25 ਅਕਤੂਬਰ ਤੱਕ ਆਯੋਜਿਤ ਕਰਵਾਏ ਜਾ ਰਹੇ ਹਨ