ਮਾਲਵਾ

ਖ਼ੁਰਾਕ ਪਦਾਰਥ ਬਣਾਉਣ ਤੇ ਵੇਚਣ ਵਾਲਿਆਂ ਕੋਲ ਫ਼ੂਡ ਸੇਫ਼ਟੀ ਲਾਇਸੰਸ ਹੋਣਾ ਲਾਜ਼ਮੀ : ਜ਼ਿਲ੍ਹਾ ਸਿਹਤ ਅਫ਼ਸਰ
ਸਮੁੱਚੀ ਪ੍ਰਕਿਰਿਆ ਆਨਲਾਈਨ; ਸਿਹਤ ਵਿਭਾਗ ਦੇ ਦਫ਼ਤਰ ਜਾਣ ਦੀ ਲੋੜ ਨਹੀਂ ਐਸ.ਏ.ਐਸ. ਨਗਰ , 2 ਜੂਨ : ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਨੇ ਖਾਣ-ਪੀਣ ਦੀਆਂ ਚੀਜ਼ਾਂ ਦੇ ਕਾਰੋਬਾਰੀਆਂ/ਦੁਕਾਨਦਾਰਾਂ/ਰੇਹੜੀ-ਫੜ੍ਹੀ ਵਾਲਿਆਂ ਨੂੰ ਇਕ ਵਾਰ ਫਿਰ ਅਪੀਲ ਕਰਦਿਆਂ ਆਖਿਆ ਹੈ ਕਿ ਉਨ੍ਹਾਂ ਲਈ ਜ਼ਿਲ੍ਹਾ ਸਿਹਤ ਵਿਭਾਗ ਦੇ ਫ਼ੂਡ ਸੇਫ਼ਟੀ ਵਿੰਗ ਕੋਲੋਂ ਰਜਿਸਟਰੇਸ਼ਨ ਸਰਟੀਫ਼ੀਕੇਟ ਜਾਂ ਲਾਇਸੰਸ ਬਣਵਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇ ਕਾਰੋਬਾਰੀ ਦੇ ਸਾਮਾਨ ਦੀ ਸਾਲਾਨਾ ਵਿਕਰੀ 12 ਲੱਖ ਰੁਪਏ ਤੋਂ ਉਪਰ ਹੈ ਜਾਂ....
ਪੁਲਿਸ ਵੱਲੋ ਪੈਟਰੋਲ ਪੰਪ ਤੇ ਹੋਈ 40.79 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਕੀਤਾ ਟਰੇਸ, ਸਾਬਕਾ ਮੈਨੇਜਰ ਹੀ ਨਿਕਲਿਆ ਮਾਸਟਰਮਾਈਂਡ
ਫ਼ਤਹਿਗੜ੍ਹ ਸਾਹਿਬ, 03 ਜੂਨ : ਸ੍ਰੀਮਤੀ ਡਾ. ਰਵਜੋਤ ਗਰੇਵਾਲ ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਡੀ ਜੀ ਪੀ ਸ੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹੇ ਵਿੱਚ ਮਿਤੀ 29 ਮਈ ਨੂੰ ਪੈਟਰੋਲ ਪੰਪ ਦੇ ਨੇੜੇ ਬਾ-ਹੱਦ ਪਿੰਡ ਭੱਟਮਾਜਰਾ ਤੋਂ ਹਥਿਆਰਾਂ ਦੀ ਨੋਕ ਤੇ ਹੋਈ ਸਨਸਨੀਖੇਜ਼ 40.79 ਲੱਖ ਰੁਪਏ ਦੀ ਵਾਰਦਾਤ ਨੂੰ ਮਹਿਜ 48 ਘੰਟਿਆਂ ਵਿੱਚ ਹੀ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ।ਜਿਸ ਨੂੰ ਟਰੇਸ ਕਰਨ ਲਈ ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਫਤਿਹਗੜ੍ਹ....
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 05 ਜੂਨ ਨੂੰ
ਫਤਹਿਗੜ੍ਹ ਸਾਹਿਬ, 03 ਜੂਨ : ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਤਿਹਗੜ੍ਹ ਸਾਹਿਬ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆਂ ਕਰਵਾਉਣ ਲਈ 05 ਜੂਨ ਦਿਨ ਸੋਮਵਾਰ ਨੂੰ ਪਲੇਸਮੈਂਟ ਕੈਂਪ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਫਤਿਹਗੜ੍ਹ ਸਾਹਿਬ ਕਮਰਾ ਨੰਬਰ 122 ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜਗਾਰ ਅਫਸਰ ਸ੍ਰੀਮਤੀ ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਜਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਸਬੰਧਤ ਪ੍ਰਾਈਵੇਟ ਕੰਪਨੀਆਂ ਵੱਲੋਂ ਭਾਗ ਲਿਆ ਜਾਣਾ ਹੈ।....
ਬਾਲ ਮਜਦੂਰੀ ਕਰਵਾਉਣ ਵਾਲਿਆਂ ਖਿਲਾਫ ਕੀਤੀ ਜਾਵੇ ਕਾਨੂੰਨੀ ਕਾਰਵਾਈ - ਅਨੁਪ੍ਰੀਤਾ ਜੋਹਲ 
ਫਤਹਿਗੜ੍ਹ ਸਾਹਿਬ, 03 ਜੂਨ : ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਹੁਕਮਾਂ ਅਨੁਸਾਰ ਮਹੀਨਾ ਜੂਨ ਵਿੱਚ ਬਾਲ ਮਜੂਦਰੀ ਰੋਕੋ ਮਹੀਨਾ ਮਨਾਇਆ ਜਾਣਾ ਹੈ ਜਿਸ ਤਹਿਤ ਪੂਰੇ ਜਿਲ੍ਹੇ ਵਿੱਚ ਬਾਲ ਮਜਦੂਰੀ ਰੋਕਣ ਸਬੰਧੀ ਅਚਨਚੇਤ ਚੈਕਿੰਗ ਦਾ ਐਕਸਨ ਪੈਲਾਨ ਤਿਆਰ ਕੀਤਾ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਨੂਪ੍ਰਿਤਾ ਜੌਹਲ ਨੇ ਜਿਲ੍ਹਾ ਲੇਬਰ ਟਾਸਕ ਫੋਰਸ ਕਮੇਟੀ ਦੀਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੋ ਵੀ ਦੁਕਾਨਦਾਰ, ਵਿਅਕਤੀ ਜਾਂ ਮਾਤਾ....
ਵਿਧਾਇਕ ਛੀਨਾ ਵਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੂੰ ਸੌਂਪਿਆ ਮੰਗ ਪੱਤਰ
ਲੋਹਾਰਾ ਪੁੱਲ ਨੂੰ ਚੌੜਾ ਕਰਨ ਲਈ ਫੰਡ ਮੁਹੱਈਆ ਕਰਵਾਉਣ ਦੀ ਕੀਤੀ ਅਪੀਲ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਲੋਂ ਭਰੋਸਾ, ਜਲਦ ਸਮੱਸਿਆ ਦਾ ਕੀਤਾ ਜਾਵੇਗਾ ਨਿਪਟਾਰਾ ਸਿੱਧਵਾਂ ਨਹਿਰ ਦੀ ਬੁਰਜੀ 50184 'ਤੇ ਪੈਂਦਾ ਹੈ ਪੁੱਲ ਪੁੱਲ ਦੀ ਚੌੜਾਈ ਵੱਧਣ ਨਾਲ ਇਲਾਕੇ ਦੇ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਤੋਂ ਮਿਲੇਗੀ ਰਾਹਤ - ਰਾਜਿੰਦਰ ਪਾਲ ਕੌਰ ਛੀਨਾ ਲੁਧਿਆਣਾ, 02 ਜੂਨ : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੂੰ....
ਹਿੰਦ ਪਾਕਿ ਸਦੀਵੀ ਪਿਆਰ ਦਾ ਰਾਹ ਵਪਾਰ ਵਿੱਚੋਂ ਹੀ ਨਿਕਲੇਗਾ : ਡਾ. ਇਸ਼ਤਿਆਕ ਅਹਿਮਦ
ਲੁਧਿਆਣਾ, 2 ਜੂਨ : ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਨੇ ਇੱਕ ਸਵੀਡਨ ਵੱਸਦੇ ਰਾਜਨੀਤੀ ਸ਼ਾਸਤਰੀ ਅਤੇ ਇਤਿਹਾਸ ਪ੍ਰਤੀ ਵਿਸ਼ਲੇਸ਼ਣੀ ਅੱਖ ਰੱਖਣ ਵਾਲੇ ਪਾਕਿਸਤਾਨੀ ਮੂਲ ਦੇ ਪ੍ਰਬੁੱਧ ਲੇਖਕ ਡਾ. ਇਸ਼ਤਿਆਕ ਅਹਿਮਦ ਨਾਲ ਭਾਰਤ ਪਾਕਿ ਪੰਜਾਬਃ ਵਿਰਸਾ ਤੇ ਵਰਤਮਾਨ ਵਿਸ਼ੇ ਤੇ ਵਿਸ਼ੇਸ਼ ਭਾਸ਼ਨ ਤੇ ਵਿਚਾਰ ਵਟਾਂਦਰਾ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਅਰਥ ਸ਼ਾਸਤਰੀ ਅਤੇ ਸਾਬਕਾ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ ਡਾ.ਐਸ.ਐਸ.ਜੌਹਲ ਨੇ ਕੀਤੀ। ਸਮਾਗਮ ਵਿੱਚ ਵਿਚ ਪ੍ਰੋ....
ਲੁਧਿਆਣਾ ਦੇ ਸੀਵਰੇਜ ਅਤੇ ਸਫ਼ਾਈ ਕਰਮਚਾਰੀ ਤਨਖ਼ਾਹ ਨੂੰ ਤਰਸੇ
ਲੁਧਿਆਣਾ ਪ੍ਰਸ਼ਾਸਨ ਇੱਕ ਮਹੀਨੇ ਵਿੱਚ ਬਕਾਇਆ ਤਨਖਾਹ ਜਾਰੀ ਕਰੇ: ਸਾਂਪਲਾ ਲੁਧਿਆਣਾ ਪ੍ਰਸ਼ਾਸਨ ਪੁਲਿਸ ਵੈਰੀਫਿਕੇਸ਼ਨ ਅਤੇ ਹੋਰ ਕਾਰਵਾਈਆਂ ਪੂਰੀਆਂ ਕਰ ਕੇ 2 ਜੁਲਾਈ ਤੱਕ ਬਕਾਇਆ ਤਨਖ਼ਾਹ ਜਾਰੀ ਕਰੇ: ਸਾਂਪਲਾ ਲੁਧਿਆਣਾ, 2 ਜੂਨ : ਲੁਧਿਆਣਾ ਵਿੱਚ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਸਾਰੀਆਂ ਵੇਰਿਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ 2 ਜੁਲਾਈ ਤੱਕ ਲੁਧਿਆਣਾ....
ਵਲੰਟੀਅਰ ਸਾਥੀਆਂ ਦਾ ਮਾਰਕਿਟ ਕਮੇਟੀ ਚੇਅਰਮੈਨ ਲੱਗਣਾ ਹਲਕਾ ਦਾਖਾ ਲਈ ਮਾਣ ਵਾਲੀ ਗੱਲ- ਅਮਨਦੀਪ ਮੋਹੀ
ਸਰਕਾਰ ਪਾਰਟੀ ਵਲੰਟੀਅਰਾਂ ਨੂੰ ਦੇ ਰਹੀ ਅਹਿਮ ਜਿੰਮੇਵਾਰੀਆਂ - ਸ਼ਰਨਪਾਲ ਮੱਕੜ ਮੁੱਲਾਂਪੁਰ ਦਾਖਾ, 2 ਜੂਨ (ਸਤਵਿੰਦਰ ਸਿੰਘ ਗਿੱਲ) : ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਅੱਜ ਪੰਜਾਬ ਦੇ 5 ਨਗਰ ਸੁਧਾਰ ਟਰੱਸਟ ਅਤੇ 66 ਮਾਰਕਿਟ ਕਮੇਟੀਆਂ ਦੇ ਚੇਅਰਮੈਨ ਦਾ ਐਲਾਨ ਕੀਤਾ ਜਿਸ ਵਿੱਚ ਹਲਕਾ ਦਾਖਾ ਦੇ ਮਾਰਕਿਟ ਕਮੇਟੀ ਦਾਖੇ ਤੋਂ ਹਰਨੇਕ ਸਿੰਘ ਸੇਖੋਂ ਅਤੇ ਸਿੱਧਵਾਂ ਬੇਟ ਤੋਂ ਬਲੌਰ ਸਿੰਘ ਮੁੱਲਾਂਪੁਰ ਨੂੰਚੇਅਰਮੈਨ ਲਗਾਇਆ ਗਿਆ। ਅੱਜ ਹੋਇਆਂ ਨਿਯੁਕਤੀਆਂ ਬਾਰੇ ਦੱਸਦੇ ਹੋਏ ਪੰਜਾਬ....
ਹੰਬੜਾਂ-ਭੱਟੀਆਂ ਹੱਦ ਤੇ ਬਣੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
ਬੇਖੌਫ ਹੋ ਕੇ ਚੋਰਾਂ ਨੇ ਘਰੋਂ ਕੀਤਾ ਕੀਮਤੀ ਸਮਾਨ ਚੋਰੀ ਮੁੱਲਾਂਪੁਰ ਦਾਖਾ 02 ਜੂਨ (ਸਤਵਿੰਦਰ ਸਿੰਘ ਗਿੱਲ) : ਲੁਧਿਆਣਾ ਪੁਲਿਸ ਕਮਿਸ਼ਨਰ ਇਲਾਕੇ ਅੰਦਰ ਪੈਂਦੇ ਕਸਬਾ ਹੰਬੜ੍ਹਾ ਦੀ ਹੱਦ ਤੇ ਵਸੇ ਹੰਬੜ੍ਹਾ-ਭੱਟੀਆਂ ਢਾਹਾ ਵਿਚਾਲੇ ਇੱਕ ਸੁੰਨੇ ਘਰ ਨੂੰ ਬੀਤੀ ਰਾਤ ਚੋਰਾਂ ਨੇ ਨਿਸ਼ਾਨਾ ਬਣਾਉਦਿਆਂ ਘਰ ਅੰਦਰ ਪਿਆ ਕੀਮਤੀ ਸਮਾਨ ਚੋਰੀ ਕਰ ਲਿਆ । ਇਸਦਾ ਪਤਾ ਘਰ ਦੀ ਮਾਲਕਣ ਦੇ ਆਉਣ ਤੇ ਲੱਗਾ, ਜਦ ਉਸਨੇ ਘਰ ਦਾ ਮੁੱਖ ਗੇਟ ਟੁੱਟਿਆ ਦੇਖਿਆ ਤਾਂ ਉਸਦੇ ਹੋਸ਼ ਉੱਡ ਗਏ, ਕਿਉਂਕਿ ਘਰ ਅੰਦਰ ਪਿਆ ਸਮਾਨ ਖਿਲਰਿਆ ਪਿਆ....
ਆੜ੍ਹਤੀਆ ਐਸੋਸੀਏਸ਼ਨ ਪ੍ਰਧਾਨ ਵੱਲੋਂ ਚੇਅਰਰਮੈਨ ਸੇਖੋਂ ਅਤੇ ਚੇਅਰਮੈਨ ਮੁੱਲਾਂਪੁਰ ਦਾ ਮੂੰਹ ਮਿੱਠਾ ਕਰਵਾਇਆ
ਮੁੱਲਾਂਪੁਰ ਦਾਖਾ, 02 ਜੂਨ (ਸਤਵਿੰਦਰ ਸਿੰਘ ਗਿੱਲ) : ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ ਤੋਂ ਚੇਅਰਮੈਨ ਹਰਨੇਕ ਸਿੰਘ ਸੇਖੋਂ ਅਤੇ ਮਾਰਕੀਟ ਕਮੇਟੀ ਸਿੱਧਵਾਂ ਬੇਟ ਚੇਅਰਮੈਨ ਬਲੌਰ ਸਿੰਘ ਮੁੱਲਾਂਪੁਰ ਦਾ ਮੰਡੀਂ ਮੁੱਲਾਂਪੁਰ ਦਾਖਾ ਦੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਮਾਜਰੀ ਅਤੇ ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ ਸਮੇਤ ਹੋਰ ਆੜ੍ਹਤੀ ਸਾਹਿਬਾਨਾਂ ਨੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ । ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਮਾਜਰੀ ਨੇ....
ਪੰਜਾਬ ਦੇ ਸੀਨੀਅਰ ਵੈਟਸ ਨੇ ਹਿਮਾਚਲ ਦੇ ਭਵਿੱਖ ਵਿੱਚ ਭਰਤੀ ਡਾਕਟਰਾਂ ਦਾ ਐਨਪੀਏ ਵਾਪਸ ਲੈਣ ਦੀ ਕੀਤੀ ਨਿਖੇਧੀ।
ਮੋਹਾਲੀ, 2 ਜੂਨ : ਪੰਜਾਬ ਸੀਨੀਅਰ ਵੈਟਸ ਐਸੋਸੀਏਸ਼ਨ ਨੇ ਅੱਜ ਇੱਥੇ ਹੋਈ ਇੱਕ ਹੰਗਾਮੀ ਮੀਟਿੰਗ ਵਿੱਚ ਨਵੀਂ ਬਣੀ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਭਵਿੱਖ ਵਿੱਚ ਨਿਯੁਕਤ ਕੀਤੇ ਜਾਣ ਵਾਲੇ ਮੈਡੀਕਲ ਡਾਕਟਰਾਂ, ਵੈਟਰਨਰੀਅਨਾਂ, ਆਯੁਰਵੈਦਿਕ ਅਤੇ ਹੋਮਿਓਪੈਥਿਕ ਡਾਕਟਰਾਂ ਨੂੰ ਦਿੱਤੀ ਜਾਣ ਵਾਲੀ ਨਾਨ ਪ੍ਰੈਕਟਿਸਿੰਗ ਭੱਤੇ ਦੀ ਸਹੂਲਤ ਵਾਪਸ ਲੈਣ ਦੇ ਗਲਤ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ। ਡਾ: ਗੁਰਿੰਦਰ ਸਿੰਘ ਵਾਲੀਆ, ਮੈਂਬਰ ਪੰਜਾਬ ਸਟੇਟ ਵੈਟਰਨਰੀ ਕੌਂਸਲ ਅਤੇ ਸਾਬਕਾ ਸੰਯੁਕਤ ਡਾਇਰੈਕਟਰ ਪਸ਼ੂ ਪਾਲਣ....
ਪੰਜਾਬ ਸਰਕਾਰ ਵੱਲੋਂ ਯੁਵਕਾਂ ਨੂੰ ਫਿਜ਼ੀਕਲ ਦੀ ਮੁਫ਼ਤ ਤਿਆਰੀ ਲਈ ਆਖ਼ਰੀ ਮੌਕਾ
ਫਾਜਿਲਕਾ 2 ਜੂਨ : ਸੀ-ਪਾਈਟ ਕੈਂਪ, ਹਕੂਮਤ ਸਿੰਘ ( ਫਿਰੋਜ਼ਪੁਰ ) ਦੇ ਕੈਂਪ ਇੰਨਚਾਰਜ ਸ਼੍ਰੀ ਦਵਿੰਦਰ ਪਾਲ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਜੋ ਯੁਵਕ ਫੌਜ਼ ਦੀ ਮਿਤੀ : 17 ਅਪ੍ਰੈਲ 2023 ਨੂੰ ਹੋਈ ਲਿਖਤੀ ਪ੍ਰੀਖਿਆ ਵਿੱਚੋ ਪਾਸ ਹੋ ਗਏ ਹਨ । ਉਨ੍ਹਾਂ ਯੁਵਕਾਂ ਦੀ ਫਿਜ਼ੀਕਲ ਦੀ ਤਿਆਰੀ 25 ਮਈ 2023 ਤੋਂ ਚੱਲ ਰਹੀ ਹੈ।ਫਿਜ਼ੀਕਲ ਦੀ ਤਿਆਰੀ ਕਰਨ ਦੇ ਲਈ ਫਾਜਿਲਕਾ, ਫਿਰੋਜ਼ਪੁਰ, ਮੁਕਤਸਰ, ਫਰੀਦਕੋਟ ਅਤੇ ਮੋਗਾ ਜਿਲ੍ਹੇ ਦੇ ਚਾਹਵਾਨ ਯੁਵਕ ਜਲਦੀ ਤੋਂ....
ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ  
ਖਰੜ, 02 ਜੂਨ : ਜ਼ਿਲ੍ਹੇ ਦੇ ਬਲਾਕ ਮਾਜਰੀ ਦੇ ਪਿੰਡ ਜੈਅੰਤੀ ਮਾਜਰੀ ਵਿਖੇ ਜਨ ਸੁਰੱਖਿਆ ਮੁਹਿੰਮ ਤਹਿਤ ਕੈਂਪ ਲਗਾਇਆ ਗਿਆ। ਇਸ ਦਾ ਪ੍ਰਬੰਧ ਆਈ.ਡੀ.ਬੀ. ਆਈ. ਬੈਂਕ ਅਤੇ ਕੋਆਪਰੇਟਿਵ ਬੈਂਕ ਦੇ ਅਧਿਕਾਰੀਆਂ ਨੇ ਕੀਤਾ। ਵੇਰਵੇ ਦਿੰਦਿਆਂ ਐਲ.ਡੀ.ਐਮ ਐਸ.ਏ.ਐਸ.ਨਗਰ ਸ਼੍ਰੀ ਐਮ.ਕੇ. ਭਾਰਦਵਾਜ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਲੋਕਾਂ ਨੂੰ ਦੋ ਸਕੀਮਾਂ ਜਿਵੇਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਬਾਰੇ ਜਾਗਰੂਕ ਕੀਤਾ ਗਿਆ। ਦੋਵਾਂ ਸਕੀਮਾਂ ਵਿੱਚ....
ਜ਼ਿਲ੍ਹੇ ਦੇ ਹਰ ਆਂਗਨਵਾੜੀ ਸੈਂਟਰ ਨੂੰ ਡਾਟਾ ਪੈਕੇਜ ਲਈ ਹਰ ਸਾਲ ਮਿਲਣਗੇ ਦੋ ਹਜ਼ਾਰ ਰੁਪਏ: ਡਿਪਟੀ ਕਮਿਸ਼ਨਰ
ਪੋਸ਼ਣ ਟਰੈਕਰ ਐਪ ਲਈ ਸਲਾਨਾਂ ਦਿੱਤੇ ਜਾਣਗੇ 13 ਲੱਖ 98 ਹਜ਼ਾਰ ਰੁਪਏ ਪੰਜਾਬ ਸਰਕਾਰ ਵੱਲੋਂ ਪੋਸ਼ਣ ਅਭਿਆਨ ਨੂੰ ਪਾਰਦਰਸ਼ਤਾ ਨਾਲ ਲਾਗੂ ਕਰਨ ਲਈ ਜਾਰੀ ਕੀਤੇ ਗਏ ਆਦੇਸ਼ ਫ਼ਤਹਿਗੜ੍ਹ ਸਾਹਿਬ, 02 ਜੂਨ : ਆਂਗਨਵਾੜੀ ਵਰਕਰਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਪੰਜਾਬ ਸਰਕਾਰ ਨੇ ਹਰੇਕ ਆਂਗਨਵਾੜੀ ਕੇਂਦਰ ਨੂੰ 2 ਹਜ਼ਾਰ ਰੁਪਏ ਪ੍ਰਤੀ ਸਾਲ ਮੋਬਾਇਲ ਡਾਟਾ ਪੈਕੇਜ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਤਹਿਤ ਜ਼ਿਲ੍ਹੇ ਦੇ 699 ਆਂਗਨਵਾੜੀ ਕੇਂਦਰਾਂ ਨੂੰ 13 ਲੱਖ 98 ਹਜ਼ਾਰ ਰੁਪਏ....
ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਕੀਤੀ ਗਈ ਚੈਕਿੰਗ
ਫ਼ਤਹਿਗੜ੍ਹ ਸਾਹਿਬ, 02 ਜੂਨ : ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਵੱਲੋਂ ਜ਼ਿਲ੍ਹੇ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖਤੀ ਨਾਲ ਲਾਗੂ ਕਰਨ ਲਈ ਬਣਾਈ ਗਈ ਕਮੇਟੀ ਵੱਲੋਂ ਚਾਵਲਾ ਚੌਂਕ ਵਿਖੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ ਖਾਮੀਆਂ ਪਾਈਆਂ ਜਾਣ ਵਾਲੀਆਂ ਤਿੰਨ ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਨੇ ਸਕੂਲ ਪ੍ਰਿੰਸੀਪਲਾਂ ਨੂੰ ਕਿਹ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਕੂਲੀ ਬੱਸਾਂ ਸਕੂਲਾਂ ਵਿੱਚ ਹੀ ਖੜ੍ਹੀਆਂ....