ਯੋ ਯੋ ਹਨੀ ਸਿੰਘ ਅਤੇ ਸ਼ਾਲਿਨੀ ਤਲਵਾਰ ਨੇ ਹੁਣ ਅਧਿਕਾਰਤ ਤੌਰ 'ਤੇ ਆਪਣੇ ਰਸਤੇ ਵੱਖ ਕਰ ਲਏ ਹਨ ਅਤੇ ਜੋੜੇ ਦੇ ਤਲਾਕ ਦੀ ਖਬਰ ਗਾਇਕਾਂ ਦੇ ਪ੍ਰਸ਼ੰਸਕਾਂ ਲਈ ਹੈਰਾਨੀ ਵਾਲੀ ਗੱਲ ਹੈ। ਖਬਰਾਂ ਮੁਤਾਬਕ ਯੋ ਯੋ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਤਲਾਕ ਲਈ 10 ਕਰੋੜ ਰੁਪਏ ਦੀ ਗੁਜਾਰਾ ਭੱਤਾ ਮੰਗਿਆ ਹੈ। ਹਾਲਾਂਕਿ ਦੋਵਾਂ ਵਿਚਾਲੇ 1 ਕਰੋੜ ਰੁਪਏ 'ਤੇ ਸਮਝੌਤਾ ਹੋ ਗਿਆ ਸੀ। ਸ਼ਾਲਿਨੀ ਨੇ 3 ਅਗਸਤ ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿਚ ਤਲਾਕ ਲਈ ਦਾਇਰ ਕੀਤੀ ਸੀ। ਉਸ ਨੇ ਹਨੀ ਸਿੰਘ 'ਤੇ ਦੋਸ਼....
ਮਨੋਰੰਜਨ

ਪੰਜਾਬੀ ਸਿਨੇਮਾ ਦੀ ਪਹਿਲੀ ਕ੍ਰਾਈਮ ਥ੍ਰਿਲਰ ਫ਼ਿਲਮ `ਕ੍ਰਿਮੀਨਲ` ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਫ਼ਿਲਮ 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ `ਚ ਨੀਰੂ ਬਾਜਵਾ, ਧੀਰਜ ਕੁਮਾਰ, ਪ੍ਰਿੰਸ ਕੰਵਲਜੀਤ ਸਿੰਘ, ਰਘਵੀਰ ਬੋਲੀ, ਸੁਖਵਿੰਦਰ ਚਾਹਲ, ਹਰਭਗਵਾਨ ਸਿੰਘ, ਗੁਰਨਵ ਦੀਪ ਸਿੰਘ, ਰਿਸ਼ਵ ਸ਼ਰਮਾ ਤੇ ਕਵੀ ਸਿੰਘ ਮੁੱਖ ਭੂਮਿਕਾਵਾਂ `ਚ ਨਜ਼ਰ ਆ ਰਹੇ ਹਨ। ਫ਼ਿਲਮ ਦੀ ਕਹਾਣੀ ਇੱਕ ਸੀਰੀਅਲ ਕਿੱਲਰ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆਉਂਦੀ ਹੈ, ਜੋ ਸਿਰਫ਼ ਆਪਣੇ ਮਜ਼ੇ ਲਈ ਕਤਲ ਕਰ ਰਿਹਾ ਹੈ। ਫ਼ਿਲਮ....

ਅੱਜਕੱਲ ਸੋਸ਼ਲ ਮੀਡੀਆ ਉੱਤੇ ਉੱਘੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਵਾਇਰਲ ਹੋਈ ਵੀਡੀਓ ‘ਤੇ ਲੋਕ ਖ਼ੂਬ ਚਟਕਾਰੇ ਲੈ ਕੇ ਤਰਾਂ ਤਰਾਂ ਦੇ ਕੁਮੈਂਟ ਕਰ ਰਹੇ ਹਨ । ਦੁੱਖ ਦੀ ਘੜੀ ਕਿਸੇ ਨੂੰ ਪੁੱਛਕੇ ਨਹੀਂ ਆਉਂਦੀ । ਚੰਗੇ -ਬੁਰੇ ਦਿਨ ਇਨਸਾਨੀ ਜਿੰਦਗੀ ਦਾ ਇੱਕ ਸਿੱਕੇ ਦੇ ਦੋਵੇਂ ਪਾਸਿਆਂ ਵਾਂਗ ਅਟੁੱਟ ਰਿਸ਼ਤਾ ਹੈ । ਪਰ ਚੰਗਾ ਜਾਂ ਬੁਰਾ ਵਕਤ ਵਿਅਕਤੀ ਦੀ ਜਿੰਦਗੀ ਵਿੱਚ ਹਮੇਸ਼ਾਂ ਸਥਿਰ ਨਹੀਂ ਰਹਿੰਦਾ । ਕੁਝ ਲੋਕ ਆਪਣੇ ‘ਤੇ ਆਏ ਬੁਰੇ ਵਕਤ ਸਮੇਂ ਡੋਲ ਜਾਂਦੇ ਹਨ , ਅਤੇ ਕੁਝ ਪ੍ਰਮਾਤਮਾ ਦਾ ਭਾਣਾ....

ਸਰਗੁਣ ਮਹਿਤਾ, ਗੀਤਾਜ਼ ਬਿੰਦਰਖੀਆ ਦੀ ਕੈਮਿਸਟਰੀ ਨੂੰ ਪਰਿਭਾਸ਼ਿਤ ਕਰਨ ਵਾਲਾ 'ਮੋਹ' ਫਿਲਮ ਦਾ ਪਹਿਲਾ ਗੀਤ : ' ਸਬ ਕੁਛ '
ਸਰਗੁਣ ਮਹਿਤਾ ਅਤੇ ਗੀਤਾਜ਼ ਬਿੰਦਰਖੀਆ ਨੇ ਆਪਣੀ ਆਉਣ ਵਾਲੀ ਫਿਲਮ 'ਮੋਹ' ਦੇ ਟ੍ਰੇਲਰ ਦੇ ਰਿਲੀਜ਼ ਹੋਣ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਹੁਣ, ਨਿਰਮਾਤਾ ਫਿਲਮ ਦੇ ਪਹਿਲੇ ਗੀਤ 'ਸਭ ਕੁਛ' ਨਾਲ ਦਰਸ਼ਕਾਂ ਨੂੰ ਖੁਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ, ਜੋ ਫਿਲਮ ਵਿੱਚ ਗੀਤਾਜ਼ ਬਿੰਦਰਖੀਆ ਅਤੇ ਸਰਗੁਣ ਮਹਿਤਾ ਦੇ ਕਿਰਦਾਰ ਨੂੰ ਦਰਸਾਉਂਦਾ ਹੈ। ਟ੍ਰੇਲਰ ਪਹਿਲਾਂ ਹੀ ਪ੍ਰਸ਼ੰਸਕਾਂ 'ਤੇ ਇੱਕ ਪ੍ਰਭਾਵਸ਼ਾਲੀ ਟਿੱਪਣੀ ਛੱਡ ਗਿਆ ਹੈ ਜਿਸ ਵਿੱਚ ਸਰਗੁਣ ਨੇ ਪਹਿਲਾਂ ਕਦੇ ਨਾ ਵੇਖੀ ਪਰ....

ਰਣਬੀਰ ਕਪੂਰ ਦੀ ਸ਼ਮਸ਼ੇਰਾ ਫਿਲਮ 22 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਰਣਬੀਰ ਕਪੂਰ ਘੈਂਟ ਅਵਤਾਰ ਵਿੱਚ ਸੰਜੇ ਦੱਤ ਅਤੇ ਵਾਨੀ ਕਪੂਰ ਦੇ ਨਾਲ ਨਜ਼ਰ ਆਉਣਗੇ। ਇਹ ਫਿਲਮ ਹਿੰਦੀ ਦੇ ਨਾਲ ਨਾਲ ਤਾਮਿਲ ਅਤੇ ਤੇਲਗੂ ਵਿੱਚ ਵੀ ਰਿਲੀਜ਼ ਹੋਵੇਗੀ। ਰਣਬੀਰ ਬਲਾਕਬਸਟਰ ਸੰਜੂ ਨੂੰ ਪੇਸ਼ ਕਰਨ ਤੋਂ ਚਾਰ ਸਾਲ ਬਾਅਦ ਵੱਡੇ ਪਰਦੇ 'ਤੇ ਆ ਰਿਹਾ ਹੈ ਅਤੇ ਫਿਲਮਾਂ ਵਿੱਚ ਉਸਦੀ ਵਾਪਸੀ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਵਿੱਚ ਉਤਸ਼ਾਹ ਵਧਾ ਰਹੀ ਹੈ। ਸ਼ਮਸ਼ੇਰਾ ਦੀ ਕਹਾਣੀ ਕਾਜ਼ਾ ਦੇ ਕਾਲਪਨਿਕ ਸ਼ਹਿਰ ਵਿੱਚ ਸੈੱਟ....

ਆਪਣੀ ਫਿਲਮ 'ਕੋਕਾ' ਨਾਲ ਸਾਰਿਆਂ ਦਾ ਦਿਲ ਜਿੱਤਣ ਤੋਂ ਬਾਅਦ ਹੁਣ ਗੁਰਨਾਮ ਭੁੱਲਰ ਨੇ ਆਪਣੀ ਅਗਲੀ ਪੰਜਾਬੀ ਫਿਲਮ 'ਖਿਡਾਰੀ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਗੁਰਨਾਮ ਭੁੱਲਰ ਨੇ ਹੁਣ ਤੱਕ ਆਪਣੀਆਂ ਰੋਮਾਂਟਿਕ ਭੂਮਿਕਾਵਾਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ ਅਤੇ ਆਪਣੀ ਹਰ ਭੂਮਿਕਾ ਨੂੰ ਬਾਖੂਬੀ ਨਿਭਾਇਆ ਹੈ ਪਰ ਹੁਣ ਉਹ ਫਿਲਮ 'ਖਿਡਾਰੀ' 'ਚ ਇਕ ਵੱਖਰੇ ਰੂਪ 'ਚ ਨਜ਼ਰ ਆਉਣਗੇ। ਇਹ ਇੱਕ ਐਕਸ਼ਨ ਫਿਲਮ ਹੋਣ ਜਾ ਰਹੀ ਹੈ। ਫਿਲਹਾਲ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਐਕਸ਼ਨ ਸੀਨ....

ਟੇਸਲਾ ਦੇ CEO ਐਲੋਨ ਮਸਕ ਟਵਿੱਟਰ ਦੇ ਨਵੇਂ ਮਾਲਕ ਬਣ ਗਏ ਹਨ । ਮਸਕ ਨੇ ਇਸ ਮਾਈਕ੍ਰੋ ਬਲਾਗਿੰਗ ਸਾਈਟ ਨੂੰ ਖਰੀਦਣ ਲਈ 44 ਬਿਲੀਅਨ ਡਾਲਰ ਯਾਨੀ 3368 ਅਰਬ ਰੁਪਏ ਦੀ ਡੀਲ ਕੀਤੀ ਹੈ। ਟਵਿੱਟਰ ਦੇ ਇੰਡੀਪੈਂਡੈਂਟ ਬੋਰਡ ਦੇ ਚੇਅਰਮੈਨ ਬ੍ਰੈਟ ਟੇਲਰ ਨੇ ਭਾਰਤੀ ਸਮੇਂ ਅਨੁਸਾਰ ਰਾਤ 12.24 ਵਜੇ ਇੱਕ ਪ੍ਰੈਸ ਰਿਲੀਜ਼ ਵਿੱਚ ਮਸਕ ਨਾਲ ਸੌਦੇ ਬਾਰੇ ਜਾਣਕਾਰੀ ਦਿੱਤੀ। ਮਸਕ ਨੂੰ ਟਵਿੱਟਰ ਦੇ ਹਰ ਸ਼ੇਅਰ ਲਈ 54.20 ਡਾਲਰ (4148 ਰੁਪਏ) ਚੁਕਾਉਣੇ ਹੋਣਗੇ। ਮਸਕ ਕੋਲ ਪਹਿਲਾਂ ਹੀ ਟਵਿੱਟਰ ਵਿੱਚ 9% ਦੀ ਹਿੱਸੇਦਾਰੀ....

6 ਮਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ਮਾਂ ਦਾ ਪਹਿਲਾ ਗੀਤ ਰੱਬ ਦਾ ਰੂਪ ਗੀਤ ਰਿਲੀਜ਼ ਕੀਤਾ ਗਿਆ ਹੈ । ਇਹ ਗੀਤ ਮਾਂ ਦੇ ਪਿਆਰ ਬਾਰੇ ਹੈ । ਮਾਵਾਂ ਦੇ ਪਿਆਰ ਨੂੰ ਸਮਰਪਿਤ ਇਸ ਗੀਤ ਨੂੰ ਮਸ਼ਹੂਰ ਗਾਇਕ ਹਰਭਜਨ ਮਾਨ ਨੇ ਗਾਇਆ ਹੈ ਹੈਪੀ ਰਾਏਕੋਟੀ ਨੇ ਲਿਖਿਆ ਹੈ ਤੇ ਇਸਦਾ ਮਿਊਜਿਕ ਜੇ.ਕੇ. ਦੁਆਰਾ ਕੀਤਾ ਗਿਆ ਹੈ । ਸਾਗਾ ਹਿਟਸ ਯੂ ਟਿਉਬ ਦੇ ਚੈਨਲ ਤੇ ਰਿਲ਼ੀਜ ਇਸ ਗੀਤ ਦਾ ਹਰ ਸ਼ਬਦ ਮਾਂ ਨੂੰ, ਮਾਂ ਦੇ ਅਣਸ਼ਰਤੇ ਪਿਆਰ ਨੂੰ ਅਤੇ ਸਾਡੀ ਜਿੰਦਗੀ ਵਿੱਚ ਮਾਂ ਦੀ ਮਹੱਤਤਾ ਨੂੰ ਬਿਆਨ ਕਰਦਾ ਹੈ । ਇਸ ਗੀਤ....

ਰਾਜ ਸਰਕਾਰ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਨਿਆਜ਼ ਖਾਂ ਨੇ ਦ ਕਸ਼ਮੀਰ ਫਾਇਲਜ਼ ਜੋ ਹਾਲ ਹੀ ਵਿੱਚ ਨਵੀਂ ਫ਼ਿਲਮ ਰਲੀਜ਼ ਹੋਈ ਹੈ ਉਸ ਉੱਪਰ ਵਿਵਦਿਕ ਟਵੀਟ ਕੀਤਾ ਸੀ ਜਿਸ ਕਾਰਨ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੇ ਉਸ ਟਵੀਟ ਕਰਨ ਤੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ ਹਫਤੇ ਦੀ ਟਵੀਟ ਵਿੱਚ ਨਿਆਜ਼ ਖਾਂ ਨੇ ਫ਼ਿਲਮ ਦੇ ਨਿਰਮਾਤਾਵਾਂ ਨੂੰ ਕਿਹਾ ਸੀ ਕਿ ਦੇਸ਼ ਭਰ ਵਿੱਚ ਮੁਸਲਮਾਨਾਂ ਦੇ ਕਤਲੇਆਮ ਨੂੰ ਪੇਸ਼ ਕਰਨ ਲਈ ਇਕ ਫ਼ਿਲਮ ਬਣਾਈ ਜਾਣੀ ਚਾਹੀਦੀ ਹੈ ਅਤੇ ਇਹ ਵੀ ਕਿਹਾ....

ਆਪਣੀ ਸੁਰੀਲੀ ਆਵਾਜ਼ ਨਾਲ ਦੇਸ਼ - ਦੁਨੀਆ 'ਤੇ ਦਹਾਕਿਆਂ ਤੱਕ ਰਾਜ ਕਰਨ ਵਾਲੀ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। 'ਭਾਰਤ ਰਤਨ' ਨਾਲ ਸਨਮਾਨਿਤ ਮਸ਼ਹੂਰ ਗਾਇਕਾ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਜਨਵਰੀ ਵਿੱਚ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਬਾਅਦ ਵਿਚ ਉਸ ਨੂੰ ਨਿਮੋਨੀਆ ਹੋ ਗਿਆ। ਉਨ੍ਹਾਂ ਦੀ ਹਾਲਤ ਵਿਗੜਨ ਤੋਂ ਬਾਅਦ ਉਸ ਨੂੰ ਵੈਂਟੀਲੇਟਰ 'ਤੇ....

ਪੰਜਾਬੀ ਗਾਇਕ ਦਲੇਰ ਮਹਿੰਦੀ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਦਲੇਰ ਮਹਿੰਦੀ ਦਾ ਜਨਮ 18 ਅਗਸਤ 1967 ਨੂੰ ਪਟਨਾ ਬਿਹਾਰ ਵਿੱਚ ਹੋਇਆ ਸੀ। ਦਲੇਰ ਮਹਿੰਦੀ ਗੀਤਕਾਰ,ਲੇਖਕ ਅਤੇ ਰਿਕਾਰਡ ਨਿਰਮਾਤਾ ਦੇ ਨਾਲ-ਨਾਲ ਇੱਕ ਗਾਇਕ ਹਨ। ਦਲੇਰ ਮਹਿੰਦੀ ਨੇ ਭੰਗੜੇ ਨੂੰ ਪੂਰੀ ਦੁਨੀਆ ਵਿੱਚ ਪ੍ਰਸਿੱਧ ਬਣਾਇਆ। ਉਹ ਬਚਪਨ ਤੋਂ ਹੀ ਸੰਗੀਤ ਵਿੱਚ ਦਿਲਚਸਪੀ ਰੱਖਦੇ ਸਨ। ਦਲੇਰ ਮਹਿੰਦੀ ਨਾਂ ਦੇ ਪਿੱਛੇ ਇੱਕ ਬਹੁਤ ਹੀ ਦਿਲਚਸਪ ਕਹਾਣੀ ਹੈ। ਦਰਅਸਲ ਉਸ ਸਮੇਂ ਦੇ ਡਾਕੂ ਦਲੇਰ ਸਿੰਘ ਦੇ ਨਾਂ ਤੋਂ ਪ੍ਰਭਾਵਿਤ ਉਸਦੇ ਮਾਪਿਆਂ ਨੇ....

ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ 13 ਵਿੱਚ ਬਹੁਤ ਵਧੀਆ ਕੁਨੈਕਸ਼ਨ ਸ਼ੇਅਰ ਕੀਤਾ ਸੀ। ਦੋਵੇਂ ਆਪਣੀਆਂ ਲੜਾਈਆਂ ਤੇ ਗੱਲਾਂਬਾਤਾਂ ਨਾਲ ਲੋਕਾਂ ਦਾ ਬਹੁਤ ਮਨੋਰੰਜਨ ਕਰਦੇ ਸਨ। ਇਸ ਜੋੜੀ ਬਾਰੇ ਤਹਾਨੂੰ ਹੁਣ ਕੁਝ ਦਿਲਚਸਪ ਜਾਣਕਾਰੀ ਦੇ ਰਹੇ ਹਾਂ। ਰਿਪੋਰਟਸ ਦੇ ਅਨੁਸਾਰ, ਸਿਧਾਰਥ ਤੇ ਸ਼ਹਿਨਾਜ਼ ਵੀਕੈਂਡ ਸਪੈਸ਼ਲ ਸ਼ੂਟ ਲਈ ਬਿੱਗ ਬੌਸ ਓਟੀਟੀ ਵਿੱਚ ਸ਼ਾਮਲ ਹੋਣਗੇ ਤੇ ਸ਼ੋਅ ਦੇ ਹੋਸਟ ਕਰਨ ਜੌਹਰ ਦੇ ਨਾਲ ਜੁੜਨਗੇ। ਦੋਵੇਂ ਮਹਿਮਾਨ ਕੁਨੈਕਸ਼ਨ ਦੇ ਰੂਪ ਵਿੱਚ ਘਰ 'ਚ ਐਂਟਰ ਹੋਣਗੇ ਤੇ....

ਮਸ਼ਹੂਰ ਕਾਮੇਡੀ ਸ਼ੋਅ ' ਦ ਕਪਿਲ ਸ਼ਰਮਾ ਸ਼ੋਅ ' ਦੇ ਨਵੇਂ ਸੀਜ਼ਨ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਜਲਦੀ ਹੀ ਕਪਿਲ ਸ਼ਰਮਾ ਆਪਣੀ ਟੀਮ ਨਾਲ ਲੋਕਾਂ ਨੂੰ ਹਸਾਉਣ ਲਈ ਵਾਪਸ ਆ ਰਹੇ ਹਨ ਪਰ ਸਾਹਮਣੇ ਆਈਆਂ ਤਸਵੀਰਾਂ ਤੇ ਟੀਜ਼ਰ ਵਿੱਚ ਇੱਕ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ ਤੇ ਉਹ ਨਾਂ ਹੈ ਸੁਮੋਨਾ ਚਕ੍ਰਵਰਤੀ ਦਾ। ਸੁਮੋਨਾ ਪ੍ਰੋਮੋ ਦੀ ਰਿਲੀਜ਼ ਤੋਂ ਮਗਰੋਂ ਹੀ ਸੁਰਖੀਆਂ ਵਿੱਚ ਹੈ। ਦਰਅਸਲ , ਇਸ ਪ੍ਰੋਮੋ ' ਚ ਸੁਮੋਨਾ ਚੱਕਰਵਰਤੀ ਦਿਖਾਈ ਨਹੀਂ ਦੇ ਰਹੀ ਹੈ। ਇਸ ਤੋਂ ਬਾਅਦ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ....

ਕਰਾਚੀ (ਪਾਕਿਸਤਾਨ) ਦੀ ਰਹਿਣ ਵਾਲੀ ਸੁਮਨ ਰੈਨੀਤਾਲ ਨੂੰ ਗੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਨਿਵਾਸੀ ਅਮਿਤ ਨਾਲ ਫੇਸਬੁੱਕ 'ਤੇ ਪਿਆਰ ਹੋ ਗਿਆ। ਦੋਵਾਂ ਦੇ ਪਰਿਵਾਰ ਵੀ ਇਕ-ਦੂਜੇ ਨੂੰ ਪਸੰਦ ਕਰਦੇ ਹਨ। ਪਰ ਕੋਰੋਨਾ ਕਾਰਨ ਭਾਰਤ-ਪਾਕਿ ਸਰਹੱਦ ਬੰਦ ਹੋਣ ਕਾਰਨ ਉਹ ਵੀਜ਼ਾ ਪ੍ਰਾਪਤ ਕਰਨ ਵਿੱਚ ਅਸਮਰਥ ਰਿਹਾ। ਇਸ ਨਾਲ ਦੋਵੇਂ ਪਰਿਵਾਰ ਨਿਰਾਸ਼ ਹੋ ਗਏ। ਦੋਵੇਂ ਪਰਿਵਾਰ ਸੋਚਦੇ ਸੀ ਕਿ ਵਿਆਹ ਸ਼ਾਇਦ ਹੀ ਹੋ ਸਕੇ। ਪਰ ਇਸ ਦੌਰਾਨ ਅਮਿਤ ਨੇ ਕਾਦੀਆਂ ਦੇ ਮਕਬੂਲ ਅਹਿਮਦ ਨਾਲ ਸੰਪਰਕ ਕੀਤਾ ਅਤੇ ਸੁਮਨ ਰੈਨੀਤਾਲ....

ਬਾਲੀਵੁੱਡ ਐਕਟਰਸ ਉਰਵਸ਼ੀ ਰਾਉਤੇਲਾ ਨੂੰ ਹਾਲ ਹੀ ਵਿਚ 'ਇਸਤਰੀ ਸ਼ਕਤੀ ਰਾਸ਼ਟਰੀ ਪੁਰਸਕਾਰ 2021' ਨਾਲ ਸਨਮਾਨਤ ਕੀਤਾ ਗਿਆ। ਉਸ ਨੇ ਅੱਗੇ ਵਧ ਕੇ ਲੌਕਡਾਊਨ ਦੌਰਾਨ ਵੱਖ-ਵੱਖ ਤਰੀਕਿਆਂ ਨਾਲ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ। ਉਰਵਸ਼ੀ ਨੂੰ ਮਹਾਰਾਸ਼ਟਰ ਅਤੇ ਗੋਆ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਰਾਜ ਭਵਨ ਵਿਖੇ ਸਨਮਾਨਿਤ ਕੀਤਾ। ਅਦਾਕਾਰਾ ਨੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਫੈਨਸ ਉਨ੍ਹਾਂ ਨੂੰ ਬਹੁਤ ਪਸੰਦ ਕਰ ਰਹੇ ਹਨ।ਉਰਵਸ਼ੀ ਹਮੇਸ਼ਾ ਦੀ ਤਰ੍ਹਾਂ....