ਮੁੜ ਬਿੱਗ ਬੌਸ ਦੇ ਘਰ ਨਜ਼ਰ ਆਏਗੀ ਸਿਧਾਰਥ ਤੇ ਸ਼ਹਿਨਾਜ਼ ਦੀ ਜੋੜੀ

Punjab Image

 

ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ 13 ਵਿੱਚ ਬਹੁਤ ਵਧੀਆ ਕੁਨੈਕਸ਼ਨ ਸ਼ੇਅਰ ਕੀਤਾ ਸੀ। ਦੋਵੇਂ ਆਪਣੀਆਂ ਲੜਾਈਆਂ ਤੇ ਗੱਲਾਂਬਾਤਾਂ ਨਾਲ ਲੋਕਾਂ ਦਾ ਬਹੁਤ ਮਨੋਰੰਜਨ ਕਰਦੇ ਸਨ। ਇਸ ਜੋੜੀ ਬਾਰੇ ਤਹਾਨੂੰ ਹੁਣ ਕੁਝ ਦਿਲਚਸਪ ਜਾਣਕਾਰੀ ਦੇ ਰਹੇ ਹਾਂ। ਰਿਪੋਰਟਸ ਦੇ ਅਨੁਸਾਰ, ਸਿਧਾਰਥ ਤੇ ਸ਼ਹਿਨਾਜ਼ ਵੀਕੈਂਡ ਸਪੈਸ਼ਲ ਸ਼ੂਟ ਲਈ ਬਿੱਗ ਬੌਸ ਓਟੀਟੀ ਵਿੱਚ ਸ਼ਾਮਲ ਹੋਣਗੇ ਤੇ ਸ਼ੋਅ ਦੇ ਹੋਸਟ ਕਰਨ ਜੌਹਰ ਦੇ ਨਾਲ ਜੁੜਨਗੇ।

ਦੋਵੇਂ ਮਹਿਮਾਨ ਕੁਨੈਕਸ਼ਨ ਦੇ ਰੂਪ ਵਿੱਚ ਘਰ 'ਚ ਐਂਟਰ ਹੋਣਗੇ ਤੇ ਕੋਨਟੈਸਟੈਂਟਸ ਨੂੰ ਦੁਬਾਰਾ ਬਣਾਉਣ ਕੁਨੈਕਸ਼ਨ ਬਣਾਉਣ ਦੇ ਲਈ ਕੁਝ ਦਿਲਚਸਪ ਟਾਸਕ ਦੇਣਗੇ। ਹਾਲ ਹੀ ਵਿੱਚ, ਵੂਟ ਹੈਂਡਲ ਨੇ ਟਵੀਟ ਕੀਤਾ ਕਿ 'ਬਿੱਗ ਬੌਸ ਦਾ ਪਹਿਲਾ ਰਵਿਵਾਰ ਵਾਰ ਹੋਣ ਵਾਲਾ ਹੈ। ਇਸ ਸ਼ੋਅ ਵਿੱਚ ਮਨੋਰੰਜਨ ਉਦੋਂ ਆਵੇਗਾ ਜਦੋਂ ਬਿੱਗ ਬੌਸ ਦੀ ਪਸੰਦੀਦਾ ਜੋੜੀ ਇਸ ਘਰ ਵਿੱਚ ਐਂਟਰ ਕਰੇਗੀ। ਵੂਟ 'ਤੇ ਬਿੱਗ ਬੌਸ ਓਟੀਟੀ ਦਾ ਨਵਾਂ ਐਪੀਸੋਡ ਆਪ ਸਭ ਵੇਖ ਸਕਦੇ ਹੋ।

ਜਦੋ ਤੋਂ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਬਿਗ ਬੌਸ ਦੇ ਨਵੇਂ ਐਪੀਸੋਡ ਵਿੱਚ ਜਾਣ ਦੀ ਗੱਲ ਸਾਹਮਣੇ ਆਈ ਹੈ। ਉਸ ਨਾਲ ਦੋਹਾਂ ਦੇ ਫੈਨ ਸਿਡਨਾਜ਼ ਵਿੱਚ ਕਾਫੀ ਐਕਸਾਈਟਮੈਂਟ ਹੈ। ਹਰ ਕੋਈ ਇਸ ਜੋੜੀ ਨੂੰ ਮੁੜ ਬਿੱਗ ਬੌਸ ਦੇ ਘਰ ਵਿੱਚ ਦੇਖਣ ਨੂੰ ਬੇਤਾਬ ਹੈ। ਸ਼ਹਿਨਾਜ਼ ਤੇ ਸਿਧਾਰਥ ਦੀ ਜੋੜੀ ਹੀ ਐਸੀ ਜੋੜੀ ਰਹੀ ਹੈ ਜਿਸ ਨੂੰ ਬਿਗ ਬੌਸ ਘਰ ਤੋਂ ਬਾਹਰ ਆਉਣ ਤੋਂ ਬਾਅਦ ਕਾਫੀ ਵੱਡੀ ਫੈਨ ਫੌਲੋਵਿੰਗ ਮਿਲ਼ੀ ਹੈ।