‘ਰੱਬ ਦਾ ਰੂਪ’ Harbhajan Maan ਨੇ Maa ਲਈ ਗਾਇਆ ਭਾਵੁਕ ਗੀਤ, ਸੁਣਕੇ ਚੇਤੇ ਆਵੇਗਾ ‘ਮਮਤਾ ਦਾ ਮੋਹ’

6 ਮਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ਮਾਂ ਦਾ ਪਹਿਲਾ ਗੀਤ ਰੱਬ ਦਾ ਰੂਪ ਗੀਤ ਰਿਲੀਜ਼ ਕੀਤਾ ਗਿਆ ਹੈ । ਇਹ ਗੀਤ ਮਾਂ ਦੇ ਪਿਆਰ ਬਾਰੇ ਹੈ । ਮਾਵਾਂ ਦੇ ਪਿਆਰ ਨੂੰ ਸਮਰਪਿਤ ਇਸ ਗੀਤ ਨੂੰ ਮਸ਼ਹੂਰ ਗਾਇਕ ਹਰਭਜਨ ਮਾਨ ਨੇ ਗਾਇਆ ਹੈ ਹੈਪੀ ਰਾਏਕੋਟੀ ਨੇ ਲਿਖਿਆ ਹੈ ਤੇ ਇਸਦਾ ਮਿਊਜਿਕ ਜੇ.ਕੇ. ਦੁਆਰਾ ਕੀਤਾ ਗਿਆ ਹੈ । ਸਾਗਾ ਹਿਟਸ ਯੂ ਟਿਉਬ ਦੇ ਚੈਨਲ ਤੇ ਰਿਲ਼ੀਜ ਇਸ ਗੀਤ ਦਾ ਹਰ ਸ਼ਬਦ ਮਾਂ ਨੂੰ, ਮਾਂ ਦੇ ਅਣਸ਼ਰਤੇ ਪਿਆਰ ਨੂੰ ਅਤੇ ਸਾਡੀ ਜਿੰਦਗੀ ਵਿੱਚ ਮਾਂ ਦੀ ਮਹੱਤਤਾ ਨੂੰ ਬਿਆਨ ਕਰਦਾ ਹੈ । ਇਸ ਗੀਤ ਵਿੱਚ ਬੱਬਲ ਰਾਏ, ਗਿੱਪੀ ਗਰੇਵਾਲ ਅਤੇ ਦਿਵਿਆ ਦੱਤਾ ਖਾਸ ਤੌਰ ਤੇ ਨਜ਼ਰ ਆ ਰਹੇ ਹਨ । ਇਸ ਵੀਡੀਉ ਵਿੱਚ ਮਾਂ ਪੁੱਤ ਦੇ ਰਿਸ਼ਤੇ ਦੇ ਨਾਲ-ਨਾਲ ਭਰਾਵਾਂ ਦੇ ਰਿਸ਼ਤੇ ਨੂੰ ਵੀ ਬੜੀ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ । ਬਲਜੀਤ ਸਿੰਘ ਦਿਉਲ ਦੁਆਰਾ ਨਿਰਦੇਸ਼ਿਤ ਇਸ ਫਿਲਮ ਨੂੰ ਰਾਣਾ ਰਣਬੀਰ ਨੇ ਲਿਖਿਆ ਹੈ ।

                ਫਿਲਮ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ , ਦਿਵਿਆ ਦੱਤਾ , ਪ੍ਰਿੰਸ ਕਵਰਜੀਤ, ਰਘਵੀਰ ਬੋਲੀ, ਬੱਬਲ ਰਾਏ, ਵੱਡਾ ਗਰੇਵਾਲ, ਆਰੂਸ਼ੀ ਜਿਹੇ ਸ਼ਾਨਦਾਰ ਸਿਤਾਰੇ ਸ਼ਾਮਿਲ ਹਨ । ਇਸਤੋਂ ਇਲਾਵਾ ਮਸ਼ਹੂਰ ਅਦਾਕਾਰ ਸਰਦੂਲ ਸਿਕੰਦਰ ਵੀ ਵਿਸ਼ੇਸ ਭੂਮਿਕਾ ਵਿੱਚ ਨਜ਼ਰ ਆਉਂਣਗੇ । ਫਿਲਮ ਨੂੰ ਗਿੱਪੀ ਗਰੇਵਾਲ ਅਤੇ ਰਮਨੀਤ ਕੌਰ ਗਰੇਵਾਲ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ

                        ਰੱਬ ਦਾ ਰੂਪ ਗੀਤ ਬਾਰੇ ਗੱਲ ਕਰਦੇ ਹੋਏ ਗਿੱਪੀ ਗਰੇਵਾਲ ਨੇ ਗੱਲ ਕਰਦੇ ਹੋਏ ਕਿਹਾ ਕਿ ਮਾਂ ਦਾ ਪਿਆਰ ਕਦੇ ਬਿਆਨ ਨਹੀਂ ਕੀਤਾ ਜਾ ਸਕਦਾ । ਉਸਤੋਂ ਬਿਨਾਂ ਦੁਨੀਆਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਇਹ ਫਿਲਮ ਹਮੇਸ਼ਾ ਤੋਂ ਹੀ ਮੇਰੇ ਜੈਅਨ ਵਿੱਚ ਸੀ । ਉਮੀਦ ਹੈ ਕਿ ਇਹ ਗੀਤ ਹਰ ਇੱਕ ਦੇ ਦਿਲ ਨੂੰ ਜ਼ਰੂਰ ਛੂਹੇਗਾ ।