ਈਦ ਉਲ ਫਿਤਰ ਦਾ ਤਿਉਹਾਰ ਧਾਰਮਿਕ ਮਰਯਾਦਾ ਅਨੁਸਾਰ ਮਨਾਇਆ ਗਿਆ

ਰਾਏਕੋਟ, 31 ਮਾਰਚ (ਚਮਕੌਰ ਸਿੰਘ ਦਿਓਲ) : ਸਥਾਨਕ ਬੱਸੀਆਂ ਰੋਡ ਰਾਏਕੋਟ ਵਿਖੇ ਸਥਿਤ ਵੱਡੀ ਈਦਗਾਹ ਵਿੱਚ ਅੱਜ ਮੁਸਲਿਮ ਭਾਈਚਾਰੇ ਵੱਲੋਂ ਈਦ ਉਲ ਫਿਤਰ ਦਾ ਤਿਉਹਾਰ ਧਾਰਮਿਕ ਮਰਿਯਾਦਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇੱਕ ਦੂਜੇ ਨੂੰ ਗਲੇ ਮਿਲਕੇ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਈਦ ਦੀ ਨਮਾਜ਼ ਅਦਾ ਕੀਤੀ ਗਈ। ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਰਾਏਕੋਟ ਵੱਲੋਂ ਬ੍ਰੈਡ ਅਤੇ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਨਮਾਜੀਆ ਨੂੰ ਸੰਬੋਧਨ ਕਰਦਿਆਂ ਇਮਾਮ ਮੁਹੰਮਦ ਇਸਫਾਕ ਨੇ ਕਿਹਾ ਕਿ ਈਦ ਦਾ ਦਿਨ ਸਾਨੂੰ ਰਮਜ਼ਾਨ ਦੇ ਇੱਕ ਮਹੀਨੇ ਦੇ ਰੋਜ਼ੇ ਰੱਖਣ ਦਾ ਅੱਲਾਹ ਵੱਲੋਂ ਇਨਾਮ ਵਜੋਂ ਮਿਲਿਆ ਹੈ ਇਸ ਦਿਨ ਅੱਲਾਹ ਦੀਆ ਰਹਿਮਤਾਂ ਦੀ ਬਾਰਿਸ਼ ਹੁੰਦੀ ਹੈ ਇਸ ਲਈ ਈਦ ਦੀ ਨਮਾਜ਼ ਵੀ ਖੁੱਲੇ ਆਸਮਾਨ ਹੇਠ ਇਕੱਠੇ ਹੋ ਕੇ ਈਦਗਾਹ ਵਿਖੇ ਪੜ੍ਹੀ ਜਾਂਦੀ ਹੈ। ਇਸ ਲਈ ਵੱਧ ਤੋਂ ਵੱਧ ਮਨੁੱਖਤਾ ਦੀ ਭਲਾਈ ਅਤੇ ਗਰੀਬਾਂ, ਯਤੀਮਾ ਦੀ ਹਰ ਪੱਖੋ ਮਦਦ ਅਤੇ ਦਾਨ ਪੁੰਨ ਕਰਨਾ ਚਾਹੀਦਾ ਹੈ! ਇਸ ਮੌਕੇ ਵਿਸ਼ੇਸ ਤੌਰ ਤੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਪੁੱਜੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਕਿਹਾ ਕਿ ਆਪਾਂ ਨੂੰ ਇਹੋ ਜਿਹੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਸਾਡਾ ਸਦੀਆਂ ਤੋਂ ਚੱਲਦਾ ਆ ਰਿਹਾ ਆਪਸੀ ਭਾਈਚਾਰਾ ਕਾਇਮ ਰਹੇ, ਉਨ੍ਹਾਂ ਅੱਗੇ ਕਿਹਾ ਕਿ ਮੁਸਲਿਮ ਭਾਈਚਾਰੇ ਦੀ ਤਰੱਕੀ ਅਤੇ ਸੇਵਾ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਮੁਹੰਮਦ ਪ੍ਰਧਾਨ ਇਕਬਾਲ. ਮੁਹੰਮਦ ਜਾਫਰ. ਮੁਹੰਮਦ ਆਦਿਲ, ਮੁਹੰਮਦ ਯਾਸੀਨ, ਮੁਹੰਮਦ ਇਕਬਾਲ, ਮੁਹੰਮਦ ਅਖਤਰ ਜੁਬੇਰੀ, ਮੁਹੰਮਦ ਆਦਿਲ, ਰਾਮ ਕੁਮਾਰ ਛਾਪਾ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ, ਚੇਅਰਮੈਨ ਗੁਰਵਿੰਦਰ ਸਿੰਘ ਤੂਰ, ਇਸ਼ੂ ਪਾਸੀ, ਮਨਸਾ ਖਾਨ ਨੱਥੋਵਾਲ, ਬਾਬਾ ਇਰਫਾਨ ਸਾਬਰੀ,ਮੁਹੰਮਦ ਮੱਖਣ, ਹਾਜੀ ਮੁਹੰਮਦ ਸਮਸ਼ਾਦ, ਮੁਹੰਮਦ ਜਹਾਂਗੀਰ, ਮੁਹੰਮਦ ਸੁਰਾਜ, ਮੁਹੰਮਦ ਸੈਫ, ਮੁਹੰਮਦ ਅਨਵਰ, ਮੰਜਰ ਆਲਮ, ਖਵਾਜਾ ਦੀਨ, ਅਵਤਾਰ ਸਿੰਘ ਸੋਮਾ, ਪੱਪੂ ਜੌਹਲਾਂ ਰੋਡ, ਕਾਕਾ ਪੰਡਿਤ, ਉਲਵਿੰਦਰ ਸਿੰਘ, ਸਾਬਰ ਅਲੀ, ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।