ਸੱਜਣੋ ਚਿੱਟਾ ਮੁੱਕਣ ਤੇ ਨਹੀਂ ਆਇਆ, ਚਿਟਾ ਪੀਣ ਵਾਲੇ ਨੇ ਮੁੱਕ ਚਲੇ ਨੇ
ਮਹਿਲ ਬਣਾ ਲਏ ਵੇਚਣ ਵਾਲਿਆਂ ਨੇ, ਪੀਣ ਵਾਲਿਆ ਦੇ ਵਿੱਕ ਚਲੇ ਨੇ
ਸੱਜਣੋ ਚਿੱਟਾ ਮੁੱਕਣ ਤੇ ਨਹੀਂ ਆਇਆ, ਚਿਟਾ ਪੀਣ ਵਾਲੇ ਮੁੱਕ ਚਲੇ ਨੇ......
ਪੁੱਤ ਜਿਹਨਾਂ ਦੇ ਗਏ ਚਿੱਟੇ ਉਤੇ ਲੱਗ, ਉਹਨਾਂ ਦਾ ਖਤਮ ਹੋ ਗਿਆ ਏ ਜੱਗ
ਉਹਨਾਂ ਨੂੰ ਲੋੜ ਰਹੀ ਨਾ ਲੱਕੜਾਂ ਦੀ, ਸਾੜੀ ਜਾਂਦੀ ਏ ਚਿੱਟੇ ਚੰਦਰੇ ਦੀ ਅੱਗ
ਚੜੇ ਚਾਵਾਂ ਵਾਲੇ ਚੰਦ, ਅੱਖਾਂ ਸਾਹਮਣੇ ਉਹਨਾਂ ਦੇ, ਬਸ ਵੇਖੋ ਛੁੱਪ ਚਲੇ ਨੇ
ਸੱਜਣੋ ਚਿੱਟਾ ਮੁੱਕਣ ਤੇ ਨਹੀਂ ਆਇਆ, ਚਿਟਾ ਪੀਣ ਵਾਲੇ ਮੁੱਕ ਚਲੇ ਨੇ......
ਮਾਪੇ ਪਾਉਣ ਵੈਣ ਸਿਵਿਆ ਵਿੱਚ ਖੜਕੇ, ਪੈਸੇ ਲੈ ਜਾਂਦੇ ਸੀ ਸਾਥੋਂ ਲੜ੍ਹਕੇ
ਅਸੀਂ ਰੋਂਦੇ ਸੀ ਅੰਦਰ ਵੜ ਵੜਕੇ, ਰੱਖਦੇ ਸੀ ਚੀਜ਼ਾ ਨੂੰ ਜੰਦਰੇ ਜੜ ਜੜਕੇ
ਚਿੱਟਾ ਸਾਡੇ ਮੂਢੀ ਪੈ ਗਿਆ, ਹੁਣ ਸਾਡੀਆ ਪੀੜ੍ਹੀਆਂ ਦੇ ਪੱਤੇ ਸੁੱਕ ਚੱਲੇ ਨੇ
ਸੱਜਣੋ ਚਿੱਟਾ ਮੁੱਕਣ ਤੇ ਨਹੀਂ ਆਇਆ, ਚਿਟਾ ਪੀਣ ਵਾਲੇ ਮੁੱਕ ਚਲੇ ਨੇ......
ਕੀਤੇ ਵਾਅਦੇ ਵਿੱਕਣ ਨਹੀਂ ਦੇਣਾ ਚਿੱਟਾ, ਵੇਖ ਲਿਉ ਮਹੀਨੇ ਦੇ ਵਿੱਚ ਸਿੱਟਾ
ਅੱਜ ਵਿੱਕਦਾ ਪਿਆ ਸ਼ਰੇਆਮ ਜੇ ਚਿੱਟਾ, ਅਸੀਂ ਅੱਖੀਂ ਵੇਖ ਲਿਆ ਜੇ ਸਿੱਟਾ
ਹੁਣ ਜਸਵਿੰਦਰਾ ਵਾਅਦਿਆ ਵਾਲੇ, ਲੱਗਦਾ ਖੁੱਦ ਹੀ ਲੁੱਕ ਚੱਲੇ ਨੇ
ਸੱਜਣੋ ਚਿੱਟਾ ਮੁੱਕਣ ਤੇ ਨਹੀਂ ਆਇਆ, ਚਿਟਾ ਪੀਣ ਵਾਲੇ ਮੁੱਕ ਚਲੇ ਨੇ......
ਸੱਜਣੋ ਚਿੱਟਾ ਮੁੱਕਣ ਤੇ ਨਹੀਂ ਆਇਆ, ਚਿਟਾ ਪੀਣ ਵਾਲੇ ਮੁੱਕ ਚਲੇ ਨੇ।