ਤੈਨੂੰ ਤੀਆਂ ਤੇ ਮਿਲਣ ਮੈਂ ਆਵਾਂ
ਜੇ ਗਲ ਲੱਗ ਮਿਲੇ ਸੋਹਣਿਆਂ
ਬਾਹਾਂ ਘੁੱਟ ਕੇ ਗਲੇ ਦੇ ਵਿੱਚ ਪਾਵਾਂ
ਜੇ ਗਲ ਲੱਗ ਮਿਲੇਂ ਸੋਹਣਿਆਂ
ਮਹੀਨਾਂ ਸਾਉਣ ਦਾ ਤੇ ਰੁੱਤ ਆਈ ਪਿਆਰ ਦੀ
ਇਹ ਤੇਰੀਆਂ ਯਾਦਾਂ ਨੂੰ ਵਾਜਾਂ ਮਾਰਦੀ
ਜਦੋ ਗਿੱਧੇ ਵਿੱਚ ਨੱਚਾਂ ਵੇ ਮੈਂ ਅੱਗ ਬਣ ਮੱਚਾਂ
ਬੋਲੀ ਤੇਰੇ ਵੇ ਮੈਂ ਨਾਂ ਤੇ ਪਾਵਾਂ
ਜੇ ਗਲ ਲੱਗ ਮਿਲੇਂ ਸੋਹਣਿਆਂ
ਤੈਨੂੰ ਤੀਆਂ ਤੇ ਮਿਲਣ ਮੈਂ ਆਵਾਂ
ਜੇ ਗਲ ਲੱਗ
ਪੀਂਘ ਸੱਥ ਚ ਪਿੱਪਲ ਤੇ ਪਾਈ ਵੇ
ਹੁਲਾਰਿਆਂ ਨਾਲ ਮੈਂ ਅੰਬਰੀ ਚੜਾਈ ਵੇ
ਜਦੋ ਮਾਰਾਂ ਮੈਂ ਹੁਲਾਰਾ ਟਾਹਣਾਂ ਹਿਲ ਜਾਵੇ ਸਾਰਾ
ਗੀਤ ਤੇਰੇ ਵੇ ਪਿਆਰ ਦੇ ਮੈਂ ਗਾਵਾਂ
ਜੇ ਗਲ ਲੱਗ ਮਿਲੇਂ ਸੋਹਣਿਆਂ
ਤੈਨੂੰ ਤੀਆਂ ਤੇ ਮਿਲਣ ਮੈਂ ਆਵਾਂ
ਜੇ ਗਲ ਲੱਗ
ਅੱਜ ਪੁੱਛਦੀਆਂ ਮੈਥੋਂ ਮੇਰੀਆਂ ਵੰਗਾਂ ਵੇ
ਹੋ ਜਾਣ ਦਰਸ਼ਣ ਨਾਂ ਨੀਵੀਂ ਪਾ ਕੇ ਲੰਘਾਂ ਵੇ
ਸੋਹਣੇ ਸੁਨੱਖਿਆ ਵੇ ਯਾਰਾ ਝੂਠਾ ਲਾਈਂ ਨਾਂ ਵੇ ਲਾਰਾ
ਸੌਂਹ ਤੇਰੇ ਵੇ ਪਿਆਰ ਦੀ ਖਾਵਾਂ
ਜੇ ਗਲ ਲੱਗ ਮਿਲੇਂ ਸੋਹਣਿਆਂ
ਤੈਨੂੰ ਤੀਆਂ ਤੇ ਮਿਲਣ ਮੈਂ ਆਵਾਂ
ਜੇ ਗਲ ਲੱਗ ਮਿਲੇਂ ਸੋਹਣਿਆਂ
ਬਾਹਾਂ ਘੁਟਕੇ ਗਲੇ ਦੇ ਵਿੱਚ ਪਾਵਾਂ
ਜੇ ਗਲ ਲੱਗ