ਇੱਕ ਧੀ ਦੀ ਮਾਂ ਅੱਗੇ ਫਰਿਆਦ

ਮਾਂ ਤੂੰ ਮੈਨੂੰ ਵਿਆਹੀ ਇਹੋ ਜਿਹੇ ਸ਼ਹਿਰ ਨੀ
ਜਿੱਥੇ ਕਿਸੇ ਨਾਲ ਹੁੰਦਾ ਨਾ ਹੋਵੇ ਕਹਿਰ ਨੀ
ਭਰਾ ਭਰਾਵਾਂ ਨਾਲ ਨਾ ਰੱਖਦੇ ਹੋਣ ਵੈਰ ਨੀ
ਦਿਨ ਰਾਤ ਹੀ ਰੱਬ ਤੋਂ ਮੰਗਦੇ ਹੋਣ ਖੈਰ ਨੀ
ਮਾਂ ਤੂੰ ਮੈਨੂੰ ਵਿਆਹੀ ਇਹੋ ਜਿਹੇ ਸ਼ਹਿਰ ਨੀ
ਜਿੱਥੇ ਰਲ ਮਿਲ ਕੇ ਇੱਕਠੇ ਬਹਿੰਦੇ ਹੋਵਣ
ਜਿਹੜੇ ਇੱਕ ਦੂਜੇ ਦੀ ਗੱਲ ਸਾਹਿੰਦੇ ਹੋਵਣ
ਨਸ਼ਿਆਂ ਦੇ ਵਿੱਚ ਗਭਰੂ ਗਰਕ ਨਾ ਹੋਵਣ
ਨਾ ਪੀਂਦੇ ਹੋਣ ਕਿਸੇ ਤਰਾਂ ਦੀ ਜ਼ਹਿਰ ਨੀ
ਮਾਂ ਤੂੰ ਮੈਨੂੰ ਵਿਆਹੀ ਇਹੋ ਜਿਹੇ ਸ਼ਹਿਰ ਨੀ
ਇੱਕ ਦੂਜੇ ਦਾ ਦੁੱਖ ਸੁੱਖ ਵੰਡਾਉਂਦੇ ਹੋਵਣ
ਵਾਤਾਵਰਨ ਲਈ ਰੁੱਖ ਲਾਉਂਦੇ ਹੋਵਣ
ਝੂਠ ਬੋਲ ਕੇ ਨਾ ਮੁੱਖ ਲੁਕਾਉਂਦੇ ਹੋਵਣ
ਧੀਆਂ ਕੁੱਖ ਵਿੱਚ ਨਾ ਮਰਵਾਉਂਦੇ ਹੋਵਣ
ਨਾਮ ਰੱਬ ਦਾ ਲੈਂਦੇ ਹੋਵਣ ਅੱਠੇ ਪਹਿਰ ਨੀ
ਮਾਂ ਤੂੰ ਮੈਨੂੰ ਵਿਆਹੀ ਇਹੋ ਜਿਹੇ ਸ਼ਹਿਰ ਨੀ
ਮੈ ਵੀ ਪੈਰ ਸਾਰੇ ਟੱਬਰ ਦੇ ਧੋ ਧੋ ਪੀਵਾਂਗੀ
ਪਰਿਵਾਰ ਨਾਲ ਰਲ ਕੇ ਜਿੰਦਗੀ ਜੀਵਾਂਗੀ
ਮੈ ਉਹਨਾਂ ਦੇ ਪਏ ਜਖਮਾਂ ਨੂੰ ਵੀ ਸੀਵਾਂਗੀ
ਮੈ ਇਹੋ ਜਿਹੀ ਚੱਕੀ ਨਾਲ ਆਟਾ ਪੀਵਾਂਗੀ
ਜਸਵਿੰਦਰ ਵਰਗੇ ਤੱਕਣਗੇ ਠਹਿਰ ਠਹਿਰ ਨੀ
ਮਾਂ ਤੂੰ ਮੈਨੂੰ ਵਿਆਹੀ ਇਹੋ ਜਿਹੇ ਸ਼ਹਿਰ ਨੀ