ਕਵਿਤਾ

Punjab Image

ਨਵਾਂ ਹੀ ਚੜ੍ਹਾਤਾ ਚੰਨ ਲੋਕਾਂ ਨੇ 
ਚਿੱਟਾ ਵੇਚਦੇ ਪੁਲਸੀਏ ਫੜ ਲਏ 
 ਖਬਰ ਅਖਬਾਰਾਂ ਵਿੱਚ ਛੱਪ ਗਈ 
ਤੂੰ ਵੀ ਭਗਵੰਤ ਸਿੰਹਾਂ ਇਸ ਨੂੰ ਪੜ੍ਹ ਲੈ 

ਪਹਿਲਾਂ ਵੇਚਣਾ ਤੇ ਫਿਰ ਸੀ ਫੜਨਾ 
ਪ੍ਰਮੋਸ਼ਨ ਇਹਨਾਂ ਦਾ ਸੀ ਉੱਪਰ ਚੜਨਾ  
ਢੰਗ ਇਹੋ ਜਿਹਾ ਸੀ ਇਹਨਾਂ  ਨੇ ਘੜਨਾ 
ਪੈਰ ਪੁਲਸੀਆਂ ਦੀ ਪੂਛ ਉਤੇ ਧਰ ਲੈ
ਖਬਰ ਅਖਬਾਰਾਂ ਵਿੱਚ ਛੱਪ ਗਈ 
ਤੂੰ ਵੀ ਭਗਵੰਤ ਸਿੰਹਾਂ ਇਸ ਨੂੰ ਪੜ੍ਹ ਲੈ 
ਇੱਥੇ  ਵਾੜ ਨੇ ਹੀ ਖੇਤ ਨੂੰ ਖਾ ਲਿਆ 
ਅੱਜ ਖੇਤ ਨੇ ਹੀ ਵਾੜ ਨੂੰ ਢਾਹ ਲਿਆ 
ਹੱਥ ਪੁਲਸੀਆਂ ਦੇ ਗੱਲ ਨੂੰ ਪਾ ਲਿਆ 
ਮੋਟੇ ਮੋਟੇ ਸੰਗਲ ਇਹਨਾਂ ਦੇ ਜੜ ਲੈ 
ਖਬਰ ਅਖਬਾਰਾਂ ਵਿੱਚ ਛੱਪ ਗਈ 
ਤੂੰ ਵੀ ਭਗਵੰਤ ਸਿੰਹਾਂ ਇਸ ਨੂੰ ਪੜ੍ਹ ਲੈ