‘ਪੰਜਾਬੀ ਪੜ੍ਹ , ਪੰਜਾਬੀ ਬੋਲ , ਦੀਵਾ ਬਾਲ ਪੰਜਾਬੀ ਦਾ’


                                                                                                                                ਲੇਖਕ – ਰਾਜਮਿੰਦਰਪਾਲ ਸਿੰਘ ਪਰਮਾਰ
                                                                                                                                                          ਰਾਏਕੋਟ , ਪੰਜਾਬ ।
                                                                                                                                                  ਮੋਬ. ਨੰ. 88728 21900


ਪੰਜਾਬੀ ਭਾਸ਼ਾ ਜਾਂ ਪੰਜਾਬੀ ਬੋਲੀ ਦੀ ਗੱਲ ਕਰੀਏ ਤਾਂ ਇਹ ਭਾਸ਼ਾ ਗੁਰੂਆਂ , ਪੀਰਾਂ ਦੇ ਮੁਖੋਂ ਉਚਾਰਨ ਕੀਤੀ ਭਾਸ਼ਾ ਹੈ । ਇਹ ਭਾਸ਼ਾ ਅਜੋਕੇ ਸਮੇਂ ਪੰਜਾਬ ਸੂਬੇ ਦੀ ਪ੍ਰਮੁੱਖ ਭਾਸ਼ਾ ਹੈ । ਪੰਜਾਬੀ ਭਾਸ਼ਾ ਹੋਰਨਾਂ ਭਾਸ਼ਾਵਾਂ ਤੋਂ ਵੱਖਰੀਜਾਬ , ਪੰਜਾਬੀਅਤ ਜਾਂ ਪੰਜਾਬ ਦੀ ਧਰਤੀ ਨਾਲ ਸੰਬੰਧ ਰੱਖਣ ਵਾਲੇ ਅਤੇ ਸਿੱਖ ਧਰਮ ਨਾਲ ਸੰਬੰਧਿਤ ਸਾਰੇ ਲੋਕ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਵਿੱਚ ਵਸਦੇ ਵੱਖ ਵੱਖ ਜਾਤਾਂ , ਧਰਮਾਂ ਵਿੱਚ ਵੀ ਇਸ ਭਾਸ਼ਾ ਨੂੰ ਪੜ੍ਹਨ , ਲਿਖਣ ਦੀ ਇੱਕ ਅਦੁੱਤੀ ਚਿਣਗ ਹੈ । ਜਿਸ ਸਦਕੇ ਪੰਜਾਬੀ ਭਾਸ਼ਾ ਹਰਮਨ ਪਿਆਰੀ ਹੋਣ ਕਰਕੇ ਸਹਿਜੇ ਹੀ ਲਿਖੀ ਜਾ ਸਕਦੀ ਹੈ ।


     ਪੰਜਾਬੀ ਭਾਸ਼ਾ ਨੂੰ ਸਿੱਖਣ ਦੀ ਗੱਲ ਕਰੀਏ ਤਾਂ ਭਾਸ਼ਾ ਨੂੰ ਸਿੱਖਣ ਲਈ ਉਸਦੇ ਚਾਰ ਕੌਸ਼ਲਾਂ, ਸੁਣਨਾ , ਬੋਲਣਾ, ਪੜ੍ਹਨਾ ਅਤੇ ਲਿਖਣਾ, ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ । ਕਿਸੇ ਵੀ ਕੌਸ਼ਲ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ ।ਜਿੰਨਾ ਲਿਖਣਾ ਅਤੇ ਪੜ੍ਹਨਾ ਮਹੱਤਵਪੂਰਨ ਹੁੰਦਾ ਹੈ ਉੱਨੀ ਹੀ ਤਵੱਜੋ ਸੁਣਨ ਅਤੇ ਬੋਲਣ ਨੂੰ ਵੀ ਦੇਣੀ ਚਾਹੀਦੀ ਹੈ । ਇਸ ਲਈ ਭਾਸ਼ਾ ਦੇ ਸਾਰੇ ਪੱਖਾਂ ਵੱਲ ਧਿਆਨ ਦੇਣਾ ਲਾਜ਼ਮੀ ਹੈ ।


      ਪੰਜਾਬੀ ਭਾਸ਼ਾ ਦੀ ਲਿੱਪੀ ‘ਗੁਰਮੁੱਖੀ ਲਿੱਪੀ’ ਹੈ । ਜਿਸਦੀ ਸੁਰੂਆਤ  'ੳ' ਅੱਖਰ ਤੋਂ ਹੁੰਦੀ ਹੈ । ੳ  ਤੋਂ  ੜ  ਤੱਕ ਇਹ 35 ਅੱਖਰ ਆਪਣੇ ਅੰਦਰ ਕਦੇ ਨਾ ਮੁੱਕਣ ਵਾਲਾ ਸਮੁੰਦਰ ਹੈ । ਪੰਜਾਬੀ ਭਾਸ਼ਾ ਨੂੰ ਸਿੱਖਣ ਦੀ ਅਜੋਕੀ ਵਿਧੀ ਅਨੁਸਾਰ ਆਪਾਂ ਪਹਿਲਾਂ ਔਖੇ ਅੱਖਰਾਂ , ਇੱਕੋ ਜਿਹੇ ਜਾਂ ਮਿਲਦੇ ਜੁਲਦੇ ਅੱਖਰਾਂ ਦੀ ਧੁਨੀ ਅਤੇ ਪਛਾਣ ਨੂੰ ਪਰਪੱਕ ਕਰਾਂਗੇ ।


      ਸਭ ਤੋਂ ਪਹਿਲਾਂ ਵਰਣਮਾਲਾ ਦਾ ਪੰਜਵਾਂ ਅੱਖਰ ਹ  ( ਹਾਹਾ ) ਦੀ ਪੱਕੀ ਪਛਾਣ ਕਰਨ ਲਈ  ਹ  (ਹਾਹੇ ) ਅੱਖਰ ਤੋਂ ਬਣਦੀਆਂ ਵਸਤੂਆਂ , ਜਾਨਵਰਾਂ ਆਦਿ ਦੇ ਨਾਵਾਂ ਤੋਂ ਜਾਣੂ ਹੁੰਦੇ ਹੋਏ  ਹ  ( ਹਾਹੇ ) ਅੱਖਰ ਦੀ ਪਛਾਣ ਆਪਣੇ ਅੰਦਰ ਪੱਕੀ ਕਰਾਂਗੇ । ਜਿਵੇਂ ਹ  = ਹਾਰ ਅਤੇ ਹ = ਹਾਥੀ। ਕਿਸੇ ਵੀ ਅੱਖਰ ਦੀ ਪਛਾਣ ਅਤੇ ਧੁਨੀ ਦਾ ਉਚਾਰਣ ਆਪਣੇ ਮਸਤਕ ਵਿੱਚ ਪਰਪੱਕ ਹੋਣ ਉਪਰੰਤ ਇਸ ਅੱਖਰ ਨੂੰ ਲਿਖਣ ਦਾ ਅਭਿਆਸ ਸ਼ੁਰੂ ਹੁੰਦਾ ਹੈ ।
ਹ ( ਹਾਹੇ ) ਅੱਖਰ ਤੋਂ ਬਾਦ ਕਿਸੇ ਢੰਗ ਨਾਲ ਅਸੀਂ ਹ (ਹਾਹੇ ) ਅੱਖਰ ਨਾਲ ਮਿਲਦੇ ਜੁਲਦੇ ਅੱਖਰਾਂ ਵੱਲ ਵਧਾਂਗੇ ਜਿਵੇਂ ਹ (ਹਾਹਾ ) ਰ (ਰਾਰਾ ) ਗ (ਗੱਗਾ) ਮ ( ਮੱਮਾ ) ਸ ( ਸੱਸਾ ) ਆਉਂਦੇ ਹਨ । ਦੂਜੀ ਲੜੀ ਵਿੱਚ ਟ  (ਟੈਂਕਾ) ਫ ( ਫੱਫਾ ) ਨ ( ਨੱਨਾ ) ਠ ( ਠੱਠ੍ਹਾ) ਅੱਖਰ ਆਉਂਦੇ ਹਨ। ਤੀਜੀ ਲੜੀ ਵਿੱਚ ਤ (ਤੱਤਾ ) ਡ (ਡੱਡਾ) ਭ (ਭੱਭਾ)ਕ (ਕੱਕਾ)ਅਤੇ ਚੌਥੀ ਲੜੀ ਵਿੱਚ ਪ (ਪੱਪਾ) ਧ (ਧੱਧਾ) ਖ (ਖੱਖਾ) ਅਤੇ ਥ (ਥੱਥਾ) ਆ ਜਾਂਦੇ ਹਨ । ਇਸਤੋਂ ਅੱਗੇ ਪੰਜਵੀਂ ਲੜੀ ਵਿੱਚ ਅਸੀਂ ਵਰਣਮਾਲਾ ਦੇ ਬਾਕੀ ਰਹਿੰਦੇ ੳ ਅ ਅਤੇ ੲ ਅੱਖਰਾਂ ਨੂੰ ਬੋਲਣਾ-ਲਿਖਣਾ ਸਿੱਖਾਂਗੇ । ਇਸ ਤਰ੍ਹਾਂ ਸਾਨੂੰ ਸਾਰੀ ਵਰਣਮਾਲਾ ਦਾ ਗਿਆਨ ਪ੍ਰਾਪਤ ਹੋ ਜਾਵੇਗਾ ।


       ਦੂਜੇ ਚਰਣ ਵਿੱਚ ਅਸੀਂ ਅੱਖਰਾਂ ਤੋਂ ਸ਼ਬਦਾਂ ਵੱਲ ਵਧਾਂਗੇ । ਅਸੀਂ ਪਹਿਲਾਂ ਦੋ ਵੱਖ-ਵੱਖ ਮੁਕਤਾ ਸ਼ਬਦ ਵਾਲੇ ਅੱਖਰਾਂ ਨੂੰ ਜੋੜਕੇ ਪੜ੍ਹਾਂਗੇ ਅਤੇ ਉਹਨਾਂ ਦਾ ਉਚਾਰਨ ਕਰਾਂਗੇ। ਮੁਕਤਾ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਨੂੰ ਕੋਈ ਲਗਾ-ਮਾਤਰਾ ਨਹੀਂ ਲੱਗਦੀ ਹੈ ।    
ਜਿਵੇਂ – ਘ + ਰ = ਘਰ , ਤ + ਰ = ਤਰ
 ਜ + ਲ = ਜਲ, ਭ + ਰ = ਭਰ
ਇਸ ਤਰਾਂ ਤਿੰਨ ਅਤੇ ਚਾਰ ਅੱਖਰਾਂ ਨੂੰ ਜੋੜਕੇ ਪੜ੍ਹਾਂਗੇ ਅਤੇ ਉੱਚੀ ਉਚਾਰਣ ਕਰਾਂਗੇ ਤਾਂ ਕਿ ਉਚਾਰਣ ਸ਼ੁੱਧ ਹੋਵੇ। ਜਿਵੇਂ – ਕ + ਲ + ਮ = ਕਲਮ , ਸ + ੜ + ਕ = ਸੜਕ
ਗ + ਰ + ਦ + ਨ = ਗਰਦਨ, ਕ + ਸ + ਰ + ਤ = ਕਸਰਤ 


     ਤੀਸਰੇ ਚਰਨ ਵਿੱਚ ਅਸੀਂ ਲਗਾ-ਮਾਤਰਾ ਵਾਲੇ ਸ਼ਬਦਾਂ ਨੂੰ ਪੜ੍ਹਨਾ ਸਿੱਖਾਂਗੇ । ਇਸ ਲਈ ਸਾਨੂੰ ਪਹਿਲਾਂ  ‘ਮੁਹਾਰਨੀ’ ਸਿੱਖਣੀ ਪਵੇਗੀ ਅਤੇ ਫਿਰ ਹੀ ਅਸੀਂ ਲਗਾ-ਮਾਤਰਾ ਵਾਲੇ ਸ਼ਬਦ ਪੜ੍ਹ ਸਕਦੇ ਹਾਂ ਜਿਵੇਂ ਸਿਰ , ਪੈਰ ,
ਰੋਟੀ ਅਤੇ ਕੋਟੀ ਆਦਿ ।
ਮੁਹਾਰਨੀ : ਆਓ ਕੁਝ ਅੱਖਰਾਂਦੀ ਮੁਹਾਰਨੀ ਪੜ੍ਹੀਏ ਅਤੇ ਯਾਦ ਕਰੀਏ –
ਕ , ਕਾ , ਕਿ , ਕੀ , ਕੁ , ਕੂ , ਕੇ , ਕੈ , ਕੋ ,ਕੌ , ਕੰ , ਕਾਂ ।
ਸ , ਸਾ , ਸਿ , ਸੀ ,ਸੁ, ਸੂ,  ਸਿ , ਸੀ , ਸੇ ,ਸੈ , ਸੋ , ਸੌ , ਸੰ , ਸਾਂ ।
ਰ , ਰਾ , ਰਿ , ਰੀ , ਰਿ , ਰੀ , ਰੁ, ਰੂ, ਰੇ , ਰੈ , ਰੋ , ਰੌ , ਰੰ , ਰਾਂ ।
ਇਸ ਤਰ੍ਹਾਂ ਅਸੀਂ ਗੁਰਮੁੱਖੀ ਲਿੱਪੀ ਦੇ ਸਾਰੇ ਵਰਣਾ ਦੀ ਮੁਹਾਰਨੀ ਬਣਾਕੇ ਪੜ੍ਹ ਸਕਦੇ ਹਾਂ ਅਤੇ ਅਭਿਆਸ ਕਰਦੇ ਕਰਦੇ ਔਖੇ ਤੋਂ ਔਖੇ , ਵੱਡੇ ਤੋਂ ਵੱਡੇ ਅੱਖਰ ਪੜ੍ਹਨ ਦੇ ਯੋਗ ਹੋ ਸਕਦੇ ਹਾਂ ।
    

ਉਪਰੋਕਤ ਤਿੰਨੇ ਚਰਨਾਂ ਦਾ ਅਭਿਆਸ ਕਰਨ ਉਪਰੰਤ ਚੌਥੇ ਚਰਨ ਵਿੱਚ ਅਸੀਂ ਸ਼ਬਦਾਂ ਨੂੰ ਜੋੜਕੇ ਪਹਿਲਾਂ ਛੋਟੇ ਵਾਕ ਅਤੇ ਫਿਰ ਵੱਡੇ ਵਾਕ ਪੜ੍ਹਨ ਦੇ ਯੋਗ ਹੋਵਾਂਗੇ । ਜਿਵੇਂ ਸ਼ਬਦ ‘ਕਿਤਾਬ’ ਤੋਂ ਵਾਕ ਵੱਲ ਵਧਿਆ ਜਾਵੇ ਤਾਂ –
  ਕਿਤਾਬ ।
  ਮੇਰੀ ਕਿਤਾਬ ।
  ਮੇਰੀ ਸੋਹਣੀ ਕਿਤਾਬ ।
  ਇਹ ਮੇਰੀ ਸੋਹਣੀ ਕਿਤਾਬ ।
  ਇਹ ਮੇਰੀ ਸੋਹਣੀ ਪੰਜਾਬੀ ਕਿਤਾਬ ।
  ਇਹ ਮੇਰੀ ਸੋਹਣੀ ਪੰਜਾਬੀ ਭਾਸ਼ਾ ਦੀ ਕਿਤਾਬ ।
      ਇਸ ਤਰ੍ਹਾਂ ਸ਼ਬਦ ਤੋਂ ਵਾਕ , ਵਾਕ ਲੜੀਆਂ ਨਾਲ ਜਿੱਥੇ ਵਾਰ – ਵਾਰ ਦੁਹਰਾਅ ਨਾਲ ਸ਼ਬਦ ਦੇ ਉਚਾਰਣ ਅਤੇ ਲਿਖਣ ਵਿੱਚ ਪ੍ਰਪੱਕਤਾ ਅਵੇਗੀ ਉਥੇ ਅਸੀਂ ਪੰਜਾਬੀ ਭਾਸ਼ਾ ਆਸਾਨੀ ਨਾਲ ਸਿੱਖ ਲਵਾਂਗੇ ।
     ਸੋ ਦੋਸਤੋ , ਉਪਰੋਕਤ ਚਰਨਾਂ ਦੀ ਵਰਤੋਂ ਅਨੁਸਾਰ ਅਸੀਂ ਪੰਜਾਬੀ ਭਾਸ਼ਾ ਨੂੰ ਅਸੀਂ ਆਸਾਨੀ ਨਾਲ ਸਿੱਖਣ ਅਤੇ ਸਿਖਾਉਣ ਦੇ ਯੋਗ ਹੋ ਸਕਦੇ ਹਾਂ । ਆਓ ਪੰਜਾਬੀਓ , ਪੰਜਾਬੀ ਸਿੱਖੀਏ , ਪੰਜਾਬੀ ਪੜ੍ਹੀਏ , ਪੰਜਾਬੀ ਪੜ੍ਹਾਈਏ ਅਤੇ ਪੰਜਾਬੀ ਨੂੰ ਅੱਗੇ , ਹੋਰ ਅੱਗੇ ਵਧਾਈਏ ।