ਅੰਗਰੇਜ ਰਾਜ

ਅੰਗਰੇਜ਼ ਬਹੁਤ ਦੇਰ ਤੋਂ ਪੰਜਾਬ ਉੱਤੇ ਅੱਖਾਂ ਲਗਾਈ ਬੈਠੇ ਸਨ। 1828 ਈ: ਵਿੱਚ ਅੰਗਰੇਜਾਂ ਨੇ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਉਸਦੇ ਆਲੇ-ਦੁਆਲੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ। 1836 ਈ: ਵਿੱਚ ਅੰਗਰੇਜ਼ਾ ਨੇ ਸਿੰਧ ਦੇ ਅਮੀਰਾਂ ਉਤੇ ਦਬਾਅ ਪਾ ਕੇ ਇਹ ਗੱਲ ਮਨਵਾ ਲਈ ਕਿ ਉਹ ਹੈਦਰਾਬਾਦ ਵਿੱਚ ਅੰਗਰੇਜੀ ਰੈਜੀਡੈਂਟ ਰੱਖਣਗੇ । ਉਸ ਤੋਂ ਪਹਿਲਾਂ 1835 ਈ: ਵਿੱਚ ਅੰਗਰੇਜਾਂ ਨੇ ਫਿਰੋਜ਼ਪੁਰ ਉੱਤੇ ਆਪਣਾ ਅਧਿਕਾਰ ਕਰ ਲਿਆ ਸੀ ਅਤੇ ਕਾਬੁਲ ਉੱਤੇ ਆਪਣਾ ਪ੍ਰਭਾਵ ਵਧਾਉਣ ਲਈ ਸ਼ਾਹ-ਸੁਜਾ ਨੂੰ ਬਾਦਸ਼ਾਹ ਬਣਾਉਣ ਦੀ ਯੋਜਨਾ ਬਣਾਉਣੇਂ ਹੋਏ, ਰਣਜੀਤ ਸਿੰਘ ਨੂੰ ਤਿਰਪੱਖੀ ਸੰਧੀ ਕਰਨ ਲਈ ਮਜ਼ਬੂਰ ਕਰ ਦਿੱਤਾ।

ਅਜੇ ਅੰਗਰੇਜ਼ਾਂ ਦੀਆਂ ਪੰਜਾਬ ਉੱਤੇ ਹਮਲਾ ਕਰਨ ਦੀਆਂ ਵਿਉਂਤਾਂ ਸਿਰੇ ਨਹੀਂ ਚੜੀਆਂ ਸਨ ਕਿ ਅੰਗਰੇਜ਼ਾਂ ਨੂੰ ਅਫਗਾਨਿਸਤਾਨ ਦੀ ਪਹਿਲੀ ਲੜਾਈ ਵਿੱਚ ਕਾਫ਼ੀ ਨੁਕਸਾਨ ਹੋਣ ਦੀ ਖ਼ਬਰ ਮਿਲੀ। ਅੰਗਰੇਜਾਂ ਨੂੰ ਮਜ਼ਬੂਰੀ ਦੀ ਹਾਲਤ ਵਿੱਚ ਮਹਾਰਜਾ ਸ਼ੇਰ ਸਿੰਘ ਪਾਸੋ ਸਹਾਇਤਾ ਮੰਗਣੀ ਪਈ। ਸ਼ੇਰ ਸਿੰਘ ਨੇ ਆਪਣੇ ਪ੍ਰਣ ਅਨੁਸਾਰ ਗੁਲਾਬ ਸਿੰਘ ਨੂੰ ਸੱਚੇ ਦਿਲੋਂ ਜਨਰਲ ਪੋਲਕ ਅਤੇ ਕਪਤਾਨ ਮੈਕੀਸਨ ਦੀ ਅਫ਼ਗਾਨਿਸਤਾਨ ਦੀ ਮੁਹਿੰਮ ਵਿੱਚ ਸਹਾਇਤਾ ਕਰਨ ਲਈ ਲਿਖਿਆ।

                1839 ਈ: ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਉਸਦੇ ਉੱਤਰਾ ਅਧਿਕਾਰੀਆਂ ਅਤੇ ਰਿਸ਼ਤੇਦਾਰਾਂ ਨੇ ਖੂਨੀ ਘੋਲ ਸ਼ੁਰੂ ਕਰ ਦਿੱਤਾ, ਜਿਸਦੇ ਫਲਸਰੂਪ ਤਿੰਨ-ਚਾਰ ਸਾਲ ਵਿੱਚ ਹੀ ਉਸਦੇ ਰਿਸ਼ਤੇਦਾਰ ਤੇ ਪੁੱਤਰ ਮਾਰੇ ਗਏ। ਕਦੇ ਜੋ ਸੈਨਾ/ਫੌਜ ਰਣਜੀਤ ਸਿੰਘ ਲਈ ਜਿੱਤਾਂ ਪ੍ਰਾਪਤ ਕਰਦੀ ਸੀ, ਉਹ ਆਪਣੀ ਮਨਮਰਜੀ ਕਾਰਨ ਪੰਜਾਬ ਨੂੰ ਬਰਬਾਦ ਕਰਨ ਵਿੱਚ ਲੱਗੀ ਹੋਈ ਸੀ।

ਅੰਗਰੇਜ਼ਾਂ ਨੇ 1843 ਈ: ਵਿੱਚ ਸਿੰਧ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ਸੀ। ਇਸ ਨਾਲ ਇਹ ਪੂਰੀ ਤਰ੍ਹਾਂ ਸਿੱਧ ਹੋ ਚੁੱਕਾ ਸੀ ਕਿ ਅੰਗਰੇਜ਼ਾਂ ਨੇ ਸਾਮਰਾਜਵਾਦੀ ਨੀਤੀ ਅਪਣਾਈ ਹੋਈ ਸੀ। ਇਸੇ ਨੀਤੀ ਅਨੁਸਾਰ ਸਿੰਧ ਪਿਛੋ ਪੰਜਾਬ ਦੀ ਵਾਰੀ ਸੀ ਇਸ ਲਈ ਸਿੱਖ ਚੌਕੰਨੇ ਹੋ ਗਏ ਸਨ। ਇਸ ਤਰ੍ਹਾਂ ਸਿੱਖਾਂ ਨੇ ਅੰਗਰੇਜ਼ਾਂ ਨਾਲ ਟੱਕਰ ਲੈਣ ਦੀ ਸੋਚ ਲਈ ਸੀ। ਇਸ ਘਟਨਾ ਨੇ ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰਲੀ ਦਰਾਰ ਨੂੰ ਹੋਰ ਵਧਾ ਦਿੱਤਾ। ਫਿਰ ਅੰਗਰੇਜ਼ਾਂ ਅਤੇ ਸਿੱਖਾਂ ਦੀ ਪਹਿਲੀ ਲੜਾਈ ਪਿੱਛੋਂ ਇਸ ਖ਼ਜਾਨੇ ਦਾ ਵਾਰਿਸ ਗੁਲਾਬ ਸਿੰਘ ਨੂੰ ਪਰਵਾਨ ਕਰ ਲਿਆ ਸੀ। ਇਸ ਸਮੇਂ ਦੌਰਾਨ ਕਈ ਅੰਗਰੇਜ਼ ਅਫਸਰ ਆਏ ਤੇ ਗਏ, ਪਰ ਇੱਕ ਚੀਜ਼ ਨਹੀਂ ਬਦਲੀ ਉਹ ਸੀ ਅੰਗਰੇਜ਼ਾਂ ਦਾ ਪੰਜਾਬ ਉੱਤੇ ਕਬਜ਼ਾ।

ਜਦੋਂ ਰਾਜਾ ਸੁਚੇਤ ਸਿੰਘ ਮਰ ਗਿਆ,ਪਰ ਉਸਦਾ ਖਜ਼ਾਨਾ ਫਿਰੋਜ਼ਪੁਰ ਪਿਆ ਹੋਇਆ ਸੀ। ਫਿਰੋਜ਼ਪੁਰ ਪਹਿਲਾ ਹੀ ਅੰਗਰੇਜ਼ਾਂ ਦੇ ਅਧੀਨ ਸੀ। ਉਸ ਸਮੇਂ ਲਾਹੌਰ ਦਰਬਾਰ ਨੇ ਉਸ ਖਜ਼ਾਨੇ ਉੱਤੇ ਆਪਣਾ ਹੱਕ ਦੱਸਿਆ , ਕਿਉਕਿ ਸੁੱਚਾ ਸਿੰਘ ਦਾ ਕੋਈ ਵੀ ਪੁੱਤਰ ਨਹੀਂ ਸੀ । ਸੁੱਚਾ ਸਿੰਘ ਦਾ ਪੁੱਤਰ ਨਾ ਹੋਣ ਕਾਰਨ ਅੰਗਰੇਜ਼ ਸਰਕਾਰ ਇਸ ਦੇ 15 ਲੱਖ ਰੁਪਏ ਹੜੱਪਣਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਆਖਿਆ ਕਿ ਲਾਹੌਰ ਦਰਬਾਰ ਆਪਣਾ ਹੱਕ ਅੰਗਰੇਜੀ ਅਦਾਲਤ ਵਿੱਚ ਆਕੇ ਆਪਣਾ ਹੱਕ ਸਾਬਿਤ ਕਰਨ। ਇਸ ਘਟਨਾ ਅੰਗਰੇਜਾਂ ਤੇ ਸਿੱਖਾਂ ਵਿਚਕਾਰਲੀ ਦਰਾਰ ਨੂੰ ਹੋਰ ਵਧਾ ਦਿੱਤਾ। ਫਿਰ ਅੰਗਰੇਜਾਂ ਤੇ ਸਿੱਖਾਂ ਦੀ ਪਹਿਲੀ ਲੜਾਈ ਪਿੱਛੋਂ ਇਸ ਖਜਾਨੇ ਦਾ ਵਾਰਿਸ ਗੁਲਾਬ ਸਿੰਘ ਨੂੰ ਪਰਵਾਨ ਕਰ ਲਿਆ ਸੀ।

ਇਸ ਸਮੇਂ ਦੌਰਾਨ ਕਈ ਅੰਗਰੇਜ ਅਫ਼ਸਰ ਗਏ ਤੇ ਗਏ , ਪਰ ਇੱਕ ਚੀਜ਼ ਨਹੀਂ ਬਦਲੀ ਉਹ ਸੀ ਅੰਗਰੇਜਾਂ ਦਾ ਪੰਜਾਬ ਉੱਤੇ ਕਬਜਾ।

ਸਿੱਖ ਸੈਨਾ ਨੂੰ ਉਕਸਾਉਣ ਲਈ ਸਿੱਖ ਸੈਨਾ ਅੰਗਰੇਜਾਂ ਨਾਲ ਟੱਕਰ ਲੈਣ ਲਈ ਤਿਆਰ ਹੋ ਗਈ । 11 ਦਸੰਬਰ 1845 ਈ: ਨੂੰ ਖਾਲਸਾ ਫੌਜ ਨੇ ਸਤਲੁਜ ਨੂੰ ਪਾਰ ਕਰਨਾ ਸ਼ੁਰੂ ਰਕ ਦਿੱਤਾ। ਉਹਨਾਂ ਦੇ ਇਸ ਤਰ੍ਹਾਂ ਕਰਨ ਨਾਲ ਅੰਗਰੇਜਾਂ ਨੂੰ ਲੜਾਈ ਛੇੜਨ ਦਾ ਬਹਾਨਾ ਮਿਲ ਗਿਆ। ਅੰਗਰੇਜਾਂ ਨੂੰ ਚਿਰ ਤੋਂ ਇਸ ਅਫ਼ਸਰ ਦੀ ਭਾਲ ਸੀ। ਗਵਰਨਰ ਜਰਨਲ ਲਾਰਡ ਹਾਰਡਿੰਗ ਨੇ 13 ਦਸੰਬਰ ,1845 ਈ: ਨੂੰ ਸਿੱਖਾਂ ਤੇ ਅੰਗਰੇਜਾਂ ਉੱਤੇ ਹਮਲਾ ਕਰਨ ਦਾ ਝੂਠਾ ਦੋਸ਼ ਲਾ ਕੇ ਸਿੱਖਾਂ ਵਿਰੁੱਧ ਯੁੱਧ ਦੀ ਘੋਸ਼ਣਾ ਕਰ ਦਿੱਤੀ।

 ਉਸ ਸਮੇਂ ਫਿਰੋਜ਼ਪੁਰ ਦੇ ਕਿਲੇ ਵਿੱਚ ਸਿਰਫ਼ ਅੱਠ ਹਜਾਰ ਹੀ ਸਿਪਾਹੀ ਹਾਜ਼ਰ ਸਨ, ਪਰ ਅੰਗਰੇਜਾਂ ਦੇ ਖਿਲਾਫ ਸਿੱਖ ਸੈਨਾ ਦੀ ਗਿਣਤੀ ਸੱਠ ਹਜਾਰ ਸੀ। ਇਸਦੇ ਬਾਵਜੂਦ ਵੀ ਸਿੱਖ ਸੈਨਾ ਗੱਦਾਰ ਲਾਲ ਸਿੰਘ ਦੀ ਗਦਾਰੀ ਕਾਰਨ ਹਾਰ ਗਈ। ਜਿਸ ਦੇ ਫਲਸਰੂਪ ਕਈ ਸਿੱਖ ਸਿੱਖ ਸੈਨਿਕ ਹਾਰ ਗਏ ਅਤੇ ਸਿੱਖਾਂ ਦੀਆਂ 17 ਤੋਪਾਂ ਅੰਗਰੇਜਾਂ ਦੇ ਹੱਥ ਲੱਗ ਗਈਆ। ਪਰ ਅੰਗਰੇਜਾਂ ਨੂੰ ਵੀ ਇਹ ਜਿੱਤ ਮਹਿੰਗੀ ਪਈ। ਉਸਤੋਂ ਬਾਅਦ ਸਿੱਖ ਅਤੇ ਅੰਗਰੇਜਾਂ ਦਾ ਟਾਕਰਾ 21 ਦਸੰਬਰ 1845 ਈ: ਨੂੰ ਫਿਰੋਜ਼ਪੁਰ ਦੇ ਸਥਾਨ ਤੇ ਹੋਇਆ, ਜਿੱਥੇ ਸਿੱਖ ਸੈਨਾ ਦੀ ਕਮਾਨ ਗੱਦਾਰ ਤੇਜਾ ਸਿੰਘ ਦੇ ਹੱਥ ਵਿੱਚ ਸੀ। ਉਸ ਦਿਨ ਅੰਗਰੇਜਾਂ ਨੇ ਸੂਰਜ ਢਲਨ ਤੋਂ ਇੱਕ ਘੰਟਾ ਪਹਿਲਾਂ ਸਿੱਖ ਫੌਜਾਂ ਤੇ ਹਮਲਾ ਰਕ ਦਿੱਤਾ, ਪਰ ਸਿੱਖ ਸੈਨਾ ਨੇ ਉਹਨਾਂ ਦਾ ਜੋਰਦਾਰ ਮੁਕਾਬਲਾ ਕਰਕੇ ਉਹਨਾਂ ਨੂੰ ਪਿਛਾਂਹ ਧੱਕ ਦਿੱਤਾ। ਇਸ ਲੜਾਈ ਵਿੱਚ ਅੰਗਰੇਜਾਂ ਨੂੰ ਸਿੱਖਾਂ ਦੀ ਅਸਲੀ ਸ਼ਕਤੀ ਦਾ ਪਤਾ ਲੱਗ ਗਿਆ। 22 ਦਸੰਬਰ ਨੂੰ ਅੰਗਰੇਜ ਹਥਿਆਰ ਸੁੱਟਣ ਲਈ ਤਿਆਰ ਸਨ। ਪਰ ਲਾਲ ਸਿੰਘ ਦੀ ਤਰ੍ਹਾਂ ਤੇਜਾ ਸਿੰਘ ਵੀ ਗੱਦਾਰ ਨਿਕਲਿਆ। ਉਸਨੇ ਸਾਰਾ ਪਾਸਾ ਹੀ ਪਲਟ ਦਿੱਤਾ। ਅੰਗਰੇਜਾਂ ਨੂੰ ਖੁਸ਼ ਕਰਨ ਲਈ ਤੇਜਾ ਸਿੰਘ ਦੌੜ ਗਿਆ। ਇਸ ਲੜਾਈ ਵਿੱਚ ਸਿੱਖਾਂ ਦੇ ਚਾਰ ਹਜਾਰ ਆਦਮੀ ਮਾਰੇ ਗਏ ਅਤੇ ਅੰਗਰੇਜਾਂ ਨੇ ਸਿੱਕਾਂ ਦੇ ਦੋ ਮੋਰਚਿਆ ਉੱਤੇ ਆਪਣਾ ਅਧਿਕਾਰ ਕਰ ਲਿਆ ਤੇ ਸਿੱਖਾਂ ਦੀਆਂ 73 ਤੋਪਾਂ ਅੰਗਰੇਜਾਂ ਦੇ ਹੱਥ ਲੱਗ ਗਈਆਂ ।ਇਸ ਲੜਾਈ ਵਿੱਚ 695 ਅੰਗਰੇਜ਼ ਮਾਰੇ ਗਏ ,ਅਤੇ 1721 ਜ਼ਖਮੀ ਹੋਏ।

ਫੇਰੂ ਸ਼ਹਿਰ ਦੀ ਲੜਾਈ ਪਿੱਛੋਂ ਪੂਰਾ ਇੱਕ ਮਹੀਨਾ ਲੜਾਈ ਬੰਦ ਰਹੀ। ਫਿਰ 21 ਜਨਵਰੀ 1846 ਈ: ਨੂੰ ਪੰਜਾਬ ਦੇ ਦੇਸ਼ ਭਾਰਤ ਤੇ ਵਫਾਦਾਰ ਸਰਦਾਰ ਰਣਜੋਧ ਸਿੰਘ ਤੇ ਅਜੀਤ ਸਿੰਘ ਨੇ ਆਪਣੇ ਸਿਪਾਹੀਆਂ ਨਾਲ ਲਾਹੌਰ ਪਾਸੋਂ ਸਤਲੁਜ ਦਰਿਆ ਪਾਰ ਰਕਰੇ ਬਾਰਾ ਹਾਰਾ ਪਿੰਡ ਵਿੱਚ ਆਪਣੇ ਡੇਰੇ ਲਾ ਲਏ ਤੇ ਲੁਧਿਆਣੇ ਦੀ ਛਾਉਣੀ ਦਾ ਕੁਝ ਹਿੱਸਾ ਫੂਕ ਸੁੱਟਿਆ। ਜਦੋਂ ਲੁਧਿਆਣੇ ਨੂੰ ਛਡਾਉਣ ਲਈ ਹਨੈਰੀ ਸਮਿਥ ਨੂੰ ਫਿਰੋਜ਼ਪੁਰ ਤੋਂ ਲੁਧਿਆਣੇ ਭੇਜਿਆ ਗਿਆ ਤਾਂ ਰਣਜੋਧ ਸਿੰਘ ਅਤੇ ਅਜੀਤ ਨੇ ਅੰਗਰੇਜੀ ਸੈਨਾ ਦੇ ਪਿੱਛਲੇ ਭਾਗਾਂ ਉੱਤੇ ਹਨਲਾ ਕਰਕੇ ਖੁਰਾਕ ਸਮੱਗਰੀ ਅਤੇ ਸ਼ਸਤਰ ਲੁੱਟ ਲਏ ।ਨਤੀਜੇ ਵਜੋਂ ਅੰਗਰੇਜੀ ਸੈਨਾ ਹਾਰ ਗਈ ।

20 ਫਰਵਰੀ 1846 ਈ: ਨੂੰ ਅੰਗਰੇਜੀ ਸੈਨਾ ਲਾਪੌਰ ਪਹੁੰਚ ਗਈ । ਤਿੰਨ ਚਾਰ ਦਿਨਾਂ ਪਿੱਛੋਂ ਅੰਗਰੇਜੀ ਸੈਨਾ ਨੇ ਸ਼ਾਹੀ ਕਿਲ੍ਹੇ ਦੇ ਕੁਝ ਹਿੱਸੇ ਵਿੱਚ ਡੇਰੇ ਲਗਾਏ ਹੋਏ ਸਨ ਲਾਹੌਰ ਦੀਆਂ ਦੇ ਸੰਧੀਆਂ ਹੋਈਆਂ ।ਪਹਿਲੀ ਲੜਾਈ ਪਿੱਛੋਂ ਜੇ ਅੰਗਰੇਜ਼ ਗਵਰਨਰ ਜਰਨਲ ਚਾਹੁੰਦਾ ਤਾਂ ਪੰਜਾਬ ਨੂੰ ਆਪਣੇ ਰਾਜ ਵਿੱਚ ਮਿਲਾ ਸਕਦਾ ਸੀ ਪਰ ਉਸਨੇ ਕਈ ਕਾਰਨਾਂ ਕਰਕੇ ਅਜਿਹਾ ਨਾ ਕਰਦੇ ਹੋਏ, ਲਾਹੋਰ ਦਰਬਾਰ ਨਾਲ 9 ਮਾਰਚ 1864 ਈ: ਨੂੰ ਇੱਕ ਸੰਧੀ ਕੀਤੀ। ਇਸਨੂੰ ਲਾਹੌਰ ਦੀ ਸੰਧੀ ਆਖਿਆ ਜਾਂਦਾ ਹੈ। ਇਸ ਉੱਤੇ ਲਾਹੌਰ ਦਰਬਾਰ ਵੱਲੋਂ ਮਹਾਰਾਜਾ ਦਲੀਪ ਸਿੰਘ ਤੇ ਸੱਪ ਹੋਰ ਸਰਦਾਰਾਂ ਦੇ ਨਾਲ ਅੰਗਰੇਜੀ ਸਰਕਾਰ ਵੱਲੋਂ ਫਰੈਡਰਿੱਕ ਕੱਰੀ ਅਤੇ ਹਨੈਰੀ ਲਾਰੈਂਸ ਨੇ ਦਸਤਖਤ ਕੀਤੇ । ਇਸ ਸੰਧੀ ਵਿੱਚ ਇਹ ਸ਼ਰਤਾਂ ਰੱਖੀਆਂ ਗਈਆਂ :-

1.) ਮਹਾਰਾਜਾ ਦਲੀਪ ਸਿੰਘ ਨੇ ਸਤਲੁਜ ਨਦੀ ਦੇ ਦੱਖਣ ਵਾਲੇ ਸਾਰੇ ਇਲਾਕਿਆਂ ਤੋਂ ਆਪਣਾ ਅਧਿਕਾਰ ਛੱਡ ਦਿੱਤਾ।

ਅਤੇ ਵਾਅਦਾ/ਬਚਨ ਦਿੱਤਾ ਕਿ ਇਹਨਾਂ ਇਲਾਕਿਆਂ ਨਾਲ ਕੋਈ ਸੰਬੰਧ ਨਹੀਂ ਰੱਖੇਗਾ।

2.) ਸਤਲੁਜ ਤੇ ਬਿਆਸ ਨਦੀਆਂ ਦੇ ਵਿਚਕਾਰਲੇ ਇਲਾਕੇ (ਜਲੰਧਰ) ਕੰਪਨੀ ਦੇ ਹਵਾਲੇ ਕਰ ਦਿੱਤੇ ਗਏ।

3.) ਸਿੱਖਾਂ ਨੇ ਅੰਗਰੇਜਾਂ ਨੂੰ ਲੜਾਈ ਦੇ ਹਜਰਾਨੇ ਦੇ ਰੂਪ ਡੇਢ ਕਰੋੜ ਰੁਪਏ ਦੇਣੇ ਸੀ। ਐਨੇ ਪੈਸੇ ਲਾਹੌਰ ਦਰਬਾਰ ਕੋਲ ਨਾ ਹੋਣ ਕਾਰਨ ਰੁਪਏ ਦੇ ਬਦਲੇ ਸਿੰਧ ਤੇ ਬਿਆਸ ਨਦੀਆਂ ਦੇ ਵਿਚਕਾਰਲਾ ਪਹਾੜੀ ਇਲਾਕਾ ਅੰਗਰੇਜਾਂ ਨੂੰ ਸੌਂਪ ਦਿੱਤਾ ਤੇ ਅੰਗਰੇਜਾਂ ਨੇ ਇਹ ਅੱਗੇ ਗੁਲਾਬ ਸਿੰਘ ਨੂੰ ਦੇ ਦਿੱਤਾ।

4.) ਜੇ ਅੰਗਰੇਜਾਂ ਨੂੰ ਪੰਜਾਬ ਵਿੱਚੋਂ ਲੰਘਣ ਦੀ ਜ਼ਰੂਰਤ ਹੋਵੇਗੀ ਤਾਂ ਉਹਨਾਂ ਨੂੰ ਬਿਨਾਂ ਰੋਕ-ਟੋਕ ਦੇ ਲੰਘਣ ਦਿੱਤਾ ਜਾਵੇਗਾ।

5.)  ਮਹਾਰਾਜਾ ਦਲੀਪ ਸਿੰਘ ਦੀ ਸਿੱਖ ਸੈਨਾ ਘਟਾਕੇ 25 ਬਟਾਲੀਅਨ ਪਿਆਦਾ ਅਤੇ ਬਾਰ੍ਹਾਂ ਹਜਾਰ ਘੋੜ ਸਵਾਰ ਕਰ ਦਿੱਤੀ ਗਈ।

6.) ਅੰਗਰੇਜਾਂ ਤੇ ਸਿਖਾਂ ਦੀ ਲੜਾਈ ਦੌਰਾਨ ਸਿੱਖਾਂ ਹੱਥ ਆਈਆ ਤੋਪਾਂ ਵੀ ਵਾਪਸ ਕਰਨੀਆਂ ਪਈਆਂ।

                   ਲਾਹੌਰ ਦੀ ਦੂਜੀ ਸੰਧੀ ਪਹਿਲੀ ਸੰਧੀ ਤੋਂ ਦੋ ਦਿਨ ਬਾਅਦ 11 ਮਾਰਚ 1846 ਈ: ਨੂੰ ਹੋਈ। ਅੰਗਰੇਜਾਂ ਨੇ ਪੰਜਾਬ ਉੱਤੇ ਕਬਜਾ ਨਾ ਕਰਕੇ ਕੋਈ ਖੁੱਲ ਦਿਲੀਂ ਰਹੀ ਸਗੋਂ ਉਹਨਾਂ ਪਾਸ ਸੈਨਿਕ  ਅਤੇ ਆਰਥਿਕ ਸਾਧਨ ਪੰਜਾਬ ਨੂੰ ਪੂਰੀ ਤਰ੍ਹਾਂ ਹੜ੍ਹਪ ਕਰਨ ਲਈ ਪੂਰੇ ਨਹੀਂ ਸਨ।

                   ਇਹਨਾਂ ਸੰਧੀਆਂ ਦੁਆਰਾ ਅੰਗਰੇਜਾਂ ਨੇ ਦੁਆਬਾ,ਬਿਆਸ,ਜਲੰਧਰ,ਤੋਂ ਲੈ ਕੇ ਕਸ਼ਮੀਰ,ਕਾਂਗੜਾ ਅਤੇ ਦੇ ਇਲਾਕੇ ਨੂੰ ਵੱਖਰਾ ਕਰਕੇ ਲਾਹੌਰ ਦਰਬਾਰ ਪਾਸੋਂ ਕਾਫੀ ਧੰਨ ਲੈ ਕੇ,ਸਿੱਖ ਸੈਨਾ ਦੀ ਗਿਣਤੀ ਘਟਾਕੇ ਲਾਲਾ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਕੇ ਲਾਹੌਰ ਦਰਬਾਰ ਨੂੰ ਐਨਾ ਕਮਜੋਰ ਕਰ ਦਿੱਤਾ ਕਿ ਅੰਗਰੇਜ ਜਦੋਂ ਮਰਜੀ ਉਸ ਉੱਤੇ ਝਪੱਟਾ ਮਾਰਕੇ ਇਸ ਉੱਤੇ ਕਬਜਾ ਕਪ ਸਕਦੇ ਸੀ।

                   ਦੂਜੀ ਸੰਧੀ ਦੀ ਮੁੱਖ ਸ਼ਰਤ ਅਨੁਸਾਰ 1846 ਈ: ਦੇ ਅੰਤ ਤਾਂਈ ਅੰਗਰੇਜ ਸਰਕਾਰ ਨੇ ਲਾਹੌਰ ਤੋਂ ਚਲੀ ਜਾਣਾ ਸੀ। ਫੌਜ ਦੇ ਚਲੇ ਜਾਣ ਪਿੱਛੋਂ ਪੰਜਾਬ ਦੇ ਨਵੇਂ ਪ੍ਰਬੰਧ ਬਾਰੇ ਵਿਚਾਰ ਹੋਣਾ ਸੰਭਾਵਿਕ ਸੀ। ਇਹ ਦੋਵੇਂ ਗੱਲਾਂ ਲਾਰਡ ਹਾਰਡਿੰਗ ਦੀ ਇੱਛਾ ਦੇ ਵਿਰੁੱਧ ਸਨ । ਉਹ ਪੰਜਾਬ ਉੱਤੇ ਪੂਰੀ ਤਰ੍ਹਾਂ ਕਾਬੂ ਰੱਖਣਾ ਚਾਹੁੰਦਾ ਸੀ। ਇਸ ਲਈ ਅੰਗਰੇਜੀ ਸੈਨਾ ਪੰਜਾਬ ਵਿੱਚ ਰੱਖਣਾ ਚਾਹੁੰਦਾ ਸੀ।

                   ਮਹਾਰਾਣੀ ਜਿੰਦਾਂ ਬਹੁਤ ਸਮਝਦਾਰ ਸੀ। ਮਹਾਰਾਣੀ ਅਤੇ ਹੋਰ ਸਰਦਾਰਾਂ ਨੂੰ ਅੰਗਰੇਜੀ ਸਰਕਾਰ ਦੀ ਇੱਛਾ ਦਾ ਪਤਾ ਲੱਗ ਗਿਆ। ਲਾਰਡ ਹਾਰਡਿੰਗ ਹਰ ਤਰ੍ਹਾਂ ਨਾਲ ਮਹਾਰਾਣੀ ਜਿੰਦਾਂ ਦੇ ਸਾਰੇ ਅਧਿਕਾਰ ਖੋਹਣੇ ਚਾਹੁੰਦਾ ਸੀ। ਇਸ ਲਈ 7 ਸਤੰਬਰ 1846 ਈ: ਨੂੰ ਆਪਣੇ ਸਕੱਤਰ ਕਰੀ ਜੋ ਬਿਆਸੋਂ ਪਾਰ ਰਹਿੰਦਾ ਸੀ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਉਸਨੇ ਕਿਹਾ ਸੀ ਕਿ ਲਾਹੌਰ ਵਿੱਚ ਟਿਕੇ ਰਹਿਣ ਲਈ ਜੋ ਵੀ ਅਗਲੀ ਸੰਧੀ ਹੋਵੇ ਉਸ ਵਿੱਚ ਮਹਾਰਾਣੀ ਦੇ ਅਧਿਕਾਰ ਖੋਹਣ ਦੀ ਵੀ ਸ਼ਰਤ ਰੱਖੀ ਜਾਵੇ। ਅੰਗਰੇਜ ਗਵਰਨਰ ਨੇ ਹਰ ਢੰਗ ਨਾਲ ਸਿੱਖ ਸਰਦਾਰਾਂ ਨੂੰ ਆਪਣੇ ਵੱਲ ਕਰਨ ਦੇ ਯਤਨ ਕੀਤੇ। ਕੁੱਝ ਨੂੰ ਜਾਗੀਰਾਂ ਦਾ ਲਾਲਚ ਦੇ ਦਿੱਤਾ ਤੇ ਕੁੱਝ ਨੂੰ ਡਰਾਉਣ ਲਈ ਸੋਚਿਆ ਸੀ। ਬਹੁਤ ਸਾਰੇ ਸਿੱਖ ਸਰਦਾਰ ਕਰੀ ਦੇ ਜੇਲ ਵਿੱਚ ਅੰਗਰੇਜਾਂ ਨਾਲ ਮਿਲ ਗਏ। ਰਾਣੀ ਜਿੰਦਾਂ ਨੇ ਆਜਾਦ ਰਾਜ ਕਾਇਮ ਕਰਨ ਲਈ ਸਰਦਾਰਾਂ ਨੂੰ ਆਪਣੇ ਨਾਲ ਮਿਲਾਣ ਦੇ ਯਤਨ ਕੀਤੇ ਪਰ ਉਸਨੂੰ ਨਾ ਹੋਈ। ਰਾਣੀ ਜਿੰਦਾਂ ਨਾਲ ਰਾਜਾ ਦਾਨਾ ਨਾਥ ਸੀ।

                   ਭੈਰੋਵਾਲ ਦੀ ਸੰਧੀ 16 ਦਸੰਬਰ 1846 ਈ: ਨੂੰ ਸਰਦਾਰਾਂ ਨੇ ਦਸਤਖ਼ਤ ਕਰ ਦਿੱਤੇ ਸਨ। ਜਿਸ ਸਮੇਂ ਸੰਧੀ ਹੋਈ ਤਾਂ ਖੁਸ਼ੀ ਵਿੱਚ ਤੋਪਾਂ ਚਲਾਈਆਂ ਗਈਆਂ ਸਨ ।ਸਿਆਣੇ ਲੋਕ ਇਹਨਾਂ ਤੋਪਾਂ ਦੀਆਂ ਆਵਾਜਾਂ ਨੂੰ ਬਲਵਾਨ ਕੌਮ ਦੇ ਜਾ ਰਹੇ ਰਾਜ ਦੀਆਂ ਮਾਤਮੀ ਘੰਟੀਆਂ ਆਖਦੇ ਸਨ।

ਇਸ ਸੰਧੀ ਦੀਆਂ ਸ਼ਰਤਾਂ-

1. ਰਾਣੀ ਜਿੰਦਾਂ ਦੀਆਂ ਸਾਰੀਆਂ ਸ਼ਕਤੀਆਂ ਖ਼ਤਮ ਕਰਕੇ ਡੇਢ ਲੱਖ ਰੁਪਏ ਪੈਨਸ਼ਨ ਲਗਾ ਦਿੱਤੀ।

2. ਅੰਗਰੇਜੀ ਰੈਜੀਡੈਂਟ ਨੂੰ ਹਰ ਖੇਤਰ ਵਿੱਚ ਅਧਿਕਾਰ ਦੇ ਦਿੱਤੇ ਗਏ।

3.ਗਵਰਨਰ ਜਰਨਲ ਨੂੰ ਕਿਸੇ ਵੀ ਕਿਲੇ ਵਿੱਚ ਸੈਨਾ ਰੱਖਣ ਦਾ ਅਧਿਕਾਰ ਮਿਲ ਗਿਆ।

4. ਮਹਾਰਾਜਾ ਦਲੀਪ ਸਿੰਘ ਦੀ ਰੱਖਿਆ ਲਈ ਅੰਗਰੇਜੀ ਸੈਨਾ ਲਾਹੌਰ ਰਹੇਗੀ।

5.ਅੰਗਰੇਜ ਆਪਣੀ ਮਰਜੀ ਨਾਲ ਕਿਸੇ ਵੀ ਕਿਲ੍ਹੇ ਤੇ ਆਪਣਾ ਅਧਿਕਾਰ ਕਰ ਸਕਦੇ ਸਨ।

6.ਲਾਹੋਰ ਦਰਬਾਰ ਅੰਗਰੇਜੀ ਸੇਨਾ ਦੇ ਖਰਚ ਲਈ 22 ਲੱਖ ਰੁਪਏ ਵਾਰਸ਼ਿਕ ਅੰਗਰੇਜੀ ਸਰਕਾਰ ਨੂੰ ਦੇਵੇਗਾ।

7.ਇਹ ਸੰਧੀ ਮਹਰਾਜਾ ਦਲੀਪ ਸਿੰਘ ਦੇ ਬਾਲਗ ਹੋਣ ਤੱਕ ਲਾਗੂ ਰਹੇਗੀ।

                   ਭੈਰੋਵਾਲ ਦੀ ਸੰਧੀ ਪੰਜਾਬ ਉੱਤੇ ਅਧਿਕਾਰ ਕਰਨ ਵਿੱਚ ਬਹੁਤ ਮਹੱਤਤਾ ਰੱਖਦੀ ਹੈ । ਇਸ ਸੰਧੀ ਨਾਲ ਅੰਗਰੇਜ ਪੰਜਾਬ ਦੇ ਸੁਆਮੀ ਬਣ ਗਏ । ਇਸ ਸੰਧੀ ਨਾਲ ਪੰਜਾਬ ਦੀਆਂ ਸਾਰੀਆਂ ਸ਼ਕਤੀਆਂ ਅੰਗਰੇਜਾਂ ਦੇ ਹੱਥ ਵਿੱਚ ਚਲੀਆਂ ਗਈਆਂ।

                   ਪਹਿਲੀ ਲੜਾਈ ਪਿੱਛੋਂ ਅੰਗਰੇਜਾਂ ਨੇ ਸੇਨਾ ਦੀ ਘਾਟ ਕਾਰਨ ਪੰਜਾਬ ਉੱਤੇ ਆਪਣਾ ਅਧਿਕਾਰ ਨਹੀਂ ਕੀਤਾ ਸੀ । ਪਰ ਜਦ ਲਾਰਡ ਡਲਹੌਜੀ ਭਾਰਤ ਦਾ ਗਵਰਨਰ ਜਨਰਲ ਬਣਕੇ ਪਹਿਲੀ ਪਹਿਲੀ ਨੀਤੀ ਬਦਲ ਕੇ ਰੱਖ ਦਿੱਤੀ । ਉਸਦੇ ਆਉਣ ਤੱਕ ਅੰਗਰੇਜਾਂ ਨੂੰ ਪੰਜਾਬ ਦੇ ਸਾਰੇ ਸਾਧਨਾਂ ਦਾ ਪੂਰੀ ਤਰ੍ਹਾਂ ਗਿਆਨ ਹੋ ਚੁੱਕਾ ਸੀ । ਉਹ ਪੰਜਾਬ ਉੱਤੇ ਅਧਿਕਾਰ ਨੂੰ ਕਮਜ਼ੋਰੀ ਦੀ ਥਾਂ ਸ਼ਕਤੀ ਦਾ ਸੋਮਾ ਸਮਝਦਾ ਸੀ । ਇਸ ਲਈ ਅੰਗਰੇਜਾਂ ਨੇ ਪੰਜਾਬ ਉੱਤੇ ਅਧਿਕਾਰ ਕਰਨ ਲਈ ਵਿਉਂਤ ਬਣਾਈ । ਅਸਲ ਵਿੱਚ ਲਾਰਡ ਡਲਹੌਜੀ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਹਿੰਦੂਸਤਾਨ ਦੀਆਂ ਸਾਰੀਆਂ ਰਿਆਸਤਾਂ ਨੂੰ ਖਤਮ ਕਰਕੇ ਆਪਣੇ ਅਧਿਕਾਰ ਹੇਠ ਲਿਆਉਣਾ ਚਾਹੁੰਦਾ ਸੀ।

                    ਲਾਹੌਰ ਦੀ ਸੰਧੀ ਤੋਂ ਬਾਅਦ ਅੰਗਰੇਜ਼ ਸੈਨਾ ਲਾਹੌਰ ਵਿੱਚ ਹੀ ਟਿੱਕ ਗਈ । 21 ਅਪ੍ਰੈਲ 1846ਈ: ਦੀ ਗੱਲ ਦੀ ਬ੍ਰਿਟਿਸ਼ ਸੈਨਾ ਦੇ ਇੱਕ ਤੋਪਚੀ ਦਾ ਰਾਹ ਕੁਝ ਗਊਆਂ ਨੇ ਰੋਕ ਲਿਆ । ਤੋਪਚੀ ਨੂੰ ਗਊਆਂ ਤੇ ਬਹੁਤ ਗੁੱਸਾ ਆਇਆ ਤੇ ਉਸਨੇ ਤਲਵਾਰ ਨਾਲ ਤਿੰਨ-ਚਾਰ ਗਊਆਂ ਨੂੰ ਜਖਮੀ ਕਰ ਦਿੱਤਾ । ਗਊਆਂ ਜਖਮੀ ਹੋਣ ਦੀ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ ਤੇ ਹਿੰਦੂ-ਸਿੱਖਾਂ ਨੇ ਇਸ ਗੱਲ ਦਾ ਬਹੁਤ ਬੁਰਾ ਮਨਾਇਆ ਕਿਉਕਿ ਦੋਹਾਂ ਲਈ ਗਊ ਪਵਿੱਤਰ ਪਸ਼ੂ ਸੀ । ਦੋਵੇ ਧਰਮ ਭੜਕ ਉੱਠੇ ਤੇ ਰੋਸ ਪ੍ਰਦਰਸ਼ਨ ਲਈ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ । ਬ੍ਰਿਟਿਸ਼ ਏਜੰਟ ਤੇ ਉਸਦੇ ਕੁਝ ਕਰਮਚਾਰੀ ਸ਼ਹਿਰ ਵਿੱਚ ਗਏ, ਤਾਂ ਲੋਕਾਂ ਨੇ ਘਰਾਂ ਚੋ ਉਹਨਾਂ ਉੱਪਰ ਇੱਟਾਂ ਸੁੱਟੀਆਂ । ਅੰਗਰੇਜ਼ ਕਰਮਚਾਰੀਆਂ ਨੂੰ ਬਹੁਤ ਗੁੱਸਾ ਆਇਆ ਤੇ ਉਹਨਾਂ ਇੱਟਾਂ ਸੁੱਟਣ ਵਾਲੇ ਲੋਕਾਂ ਨੂੰ ਕਾਬੂ ਕਰ ਕੇ ਅੱਲਗ-ਅੱਲਗ ਸਜਾਵਾਂ ਦਿੱਤੀਆਂ । ਦੱਤ ਨਾਂ ਦੇ ਇੱਕ ਬ੍ਰਾਹਮਣ ਨੂੰ ਇਸੇ ਦੋਸ਼ ਲਈ ਮੌਤ ਦੀ ਸਜਾ ਮਿਲੀ ।ਭੈਰੋਵਾਲ ਦੀ ਸੰਧੀ ਨਾਲ ਅੰਗਰੇਜਾਂ ਨੇ ਰਾਣੀ ਜਿੰਦਾਂ ਤੋਂ ਸਾਰੇ ਅਧਿਕਾਰ ਖੋਹ ਲਏ ।ਰਾਣੀ ਜਿੰਦਾਂ ਆਪਣੇ ਦੇਸ਼ ਵਿੱਚ ਵੱਧਦੀ ਅੰਗਰੇਜਾਂ ਦੀ ਸ਼ਕਤੀ ਦੇਖੀ ਨਹੀਂ ਜਾ ਸਕਦੀ ਸੀ ।ਭਾਵੇਂ ਰਾਣੀ ਨੇ ਅੰਗਰੇਜਾਂ ਖਿਲਾਫ ਕੋਈ ਸਾਜਿਸ਼ ਨਹੀਂ ਕੀਤੀ ਪਰ ਫਿਰ ਵੀ ਅੰਗਰੇਜਾਂ ਨੂੰ ਰਾਣੀ ਜਿੰਦਾਂ ਉੱਪਰ ਸ਼ੱਕ ਸੀ ।ਇਸ ਲਈ ਉਹਨਾਂ ਨੇ ਰਾਣੀ ਜਿੰਦਾਂ ਨੂੰ ਸਦਾ ਲਈ ਪੰਜਾਬ ਤੋਂ ਦੂਰ ਕਰਨ ਦਾ ਫੈਸਲਾ ਲੈ ਲਿਆ ਤੇ ਅਗਸਤ 1847 ਈ: ਨੂੰ ਰਾਣੀ ਨੂੰ ਸ਼ੇਖੂਪੁਰਾ ਦੇ ਕਿਲ੍ਹੇ ਵਿੱਚ ਬੰਦ ਕਰ ਦਿੱਤਾ ਅਤੇ ਉਸ ਦੀ ਪੈਨਸ਼ਨ ਵੀ ਘਟਾ ਦਿੱਤੀ ਰਾਣੀ ਦੀ ਸ਼ਿਕਾਇਤ ਅਨੁਸਾਰ ਰਾਣੀ ਨੂੰ ਵਾਲਾਂ ਤੋਂ ਫੜ ਕੇ ਘੜੀਸਿਆਂ ਗਿਆਂ ਤੇ ਕਿਲ੍ਹੇ ਵਿੱਚ ਬੰਦ ਕਰ ਦਿੱਤਾ ਗਿਆ ।ਉਸਨੇ ਕਿਲ੍ਹੇ ਵਿੱਚੋਂ ਹੀ ਲਾਹੌਰ ਦੇ ਰੈਜੀਡੈਂਟ ਨੂੰ ਪੱਤਰ ਲਿਖਿਆ ਕਿ ਤੂੰ ਮੈਨੂੰ ਗੱਦਾਰਾਂ ਦੇ ਉਕਲਾਉਣ ਨਾਲ ਦੇਸ਼ ਨਿਕਾਲਾ ਦੇ ਦਿੱਤਾ। ਜਿਹੜਾ ਵਿਵਹਾਰ ਤੂੰ ਮੇਰੇ ਨਾਲ ਕੀਤਾ,ਉਹ ਤਾਂ ਕਾਤਲਾਂ ਨਾਲ ਵੀ ਨਹੀਂ ਕੀਤਾ ਜਾਂਦਾ ।ਜਿਵੇਂ-ਜਿਵੇਂ ਅੰਗਰੇਜੀ ਸਰਕਾਰ ਉਸ ਉੱਤੇ ਅੱਤਿਆਚਾਰ ਕਰਦੀ ਤਿਵੇਂ-ਤਿਵੇਂ ਪੰਜਾਬੀਆਂ ਦੇ ਦਿਲਾਂ ਵਿੱਚ ਉਸਦੇ ਲਈ ਸਤਿਕਾਰ ਵਧਦਾ ਜਾਂਦਾ ।ਰਾਣੀ ਜਿੰਦਾਂ ਦਾ ਅਪਮਾਨ ਸਿੱਖਾਂ ਪਾਸੋਂ ਸਹਾਰਿਆ ਨਹੀਂ ਜਾਂਦਾ,ਇਸ ਲਈ ਫਿਰ ਅੰਗਰੇਜਾਂ ਨਾਲ ਦੋ-ਦੋ ਹੱਥ ਕਰਨ ਦੀ ਸੋਚੀ।

          ਅੰਗਰੇਜ਼ ਕਿਸੇ ਵੀ ਕੀਮਤ ਉੱਤੇ ਪੰਜਾਬ ਨੂੰ ਛੱਡਣਾ ਨਹੀਂ ਸੀ ਚਾਹੁੰਦੇ ।ਉਹ ਕਿਸੇ ਵੀ ਬਹਾਨੇ ਨਾਲ ਉਸ ਉੱਤੇ ਆਪਣਾ ਅਧਿਕਾਰ ਕਰਨਾ ਚਾਹੁੰਦੇ ਸਨ ।ਉਹਨਾਂ ਦੇ ਦੀਵਾਨ ਮੂਲਰਾਜ ਨਾਲ ਵਿਵਹਾਰ ਹੀ ਅਜਿਹਾ ਕੀਤਾ ਕਿ ਉਹ ਵਿਦਰੋਹ ਲਈ ਮਜ਼ਬੂਰ ਹੋਗਿਆ।