ਤੀਲਾ ਤੀਲਾ ਕਰਕੇ ਇਕੱਠਾ ਚਿੜੀ ਆਲ੍ਹਣਾ ਬਣਾਉਂਦੀ ਰਹੀ
ਢਿੱਡੋ ਭੁੱਖੀ ਭਾਨੀ ਰਹਿਕੇ ਟਾਹਣੀ ਵਿੱਚ ਜੁਗਾੜ ਲਾਉਂਦੀ ਰਹੀ
ਚੁੰਝ ਨਾਲ ਪੱਤੇ ਕਰਕੇ ਪਾਸੇ ਕੰਡਿਆਂ ਵਿੱਚ ਸਿਰ ਫਸਾਉਂਦੀ ਰਹੀ
ਆਲ੍ਹਣੇ ਦੇ ਵਿੱਚ ਰੱਖੇ ਆਂਡੇ ਕਾਵਾਂ ਕੋਲੋਂ ਬਚਾਉਂਦੀ ਰਹੀ
ਪਤਾ ਨਾ ਲੱਗਾ ਵਕਤ ਚੰਦਰੇ ਦਾ, ਕੋਈ ਟਾਹਣੀ ਵੱਢ ਕੇ ਲੈ ਗਿਆ
ਟੁੱਟ ਗਏ ਆਂਡੇ ਥਲੇ ਡਿੱਗ ਕੇ ਆਲ੍ਹਣਾ ਤੀਲਾ ਤੀਲਾ ਹੋ ਗਿਆ
ਚਿੜੀ ਨਾਲ ਨਾ ਕਿਸੇ ਅਫਸੋਸ ਕੀਤਾ ਨਾ ਕਿਸੇ ਦੁੱਖ ਵੰਡਾਇਆ
ਚਿੜੀ ਵਿਚਾਰੀ ਬੇ ਸਹਾਰੀ ਦਾ ਖੂਹ ਵਿੱਚ ਪੈ ਗਿਆ ਕੀਤਾ ਕਰਾਇਆ
ਆਪਣੇ ਸੀਨੇ ਦੁੱਖ ਜ਼ਰ ਲਏ ਪੈਰ ਕਿਸੇ ਹੋਰ ਦੇ ਆਲ੍ਹਣੇ ਵਿੱਚ ਨਾ ਪਾਇਆ
ਜਿਉਂਦੀ ਰਹੀ ਤਾਂ ਆਲ੍ਹਣਾ ਹੋਰ ਬਣਾ ਲਉ ਨਹੀਂ ਲੈਣਾ ਹੱਕ ਪਰਾਇਆ
ਜਸਵਿੰਦਰਾ ਤੇਰੇ ਨਾਲੋਂ ਚਿੜੀ ਏ ਚੰਗੀ ਜਿਹੜੀ ਇੰਨੀ ਗੱਲ ਕਹਿ ਗਈ
ਇਨਸਾਨ ਇਨਸਾਨ ਦੇ ਹੱਕ ਖੋਹੀ ਜਾਂਦੇ ਅੰਨੀ ਲੁੱਟ ਹੈ ਪੈ ਗਈ
ਇਨਸਾਨਾਂ ਨਾਲੋਂ ਚਿੜੀ ਹੈ ਚੰਗੀ ਜਿਹੜੀ ਇੰਨੀ ਗੱਲ ਹੈ ਕਹਿ ਗਈ
ਬੇੜੀ ਲਾਲਚ ਦੀ ਬਹਿ ਗਈ ਲੋਕੋਂ ਬੇੜੀ ਲਾਲਚ ਦੀ ਬਹਿ ਗਈ।