ਔਰਤ ਨਿਰਵਸਤਰ

   
ਅੱਜ ਫੇਰ ਮਨੀਪੁਰ ਦੇ ਵਿੱਚ ਇੱਕ
ਦਰੋਪਤੀ ਨਿਰ ਵਸਤਰ ਕੀਤੀ ਏ
ਕੌਣ ਸਾਰ ਲਵੂ ਜੱਗ ਜਨਣੀ ਦੀ
ਜੋ ਅੱਜ ਇਸ ਦੇ ਨਾਲ ਹੱਡ ਬੀਤੀ ਏ

ਗੁਰੂਆਂ ਪੀਰਾਂ ਪੈਗੰਬਰਾ ਰਾਜਿਆਂ ਨੇਂ
ਜਿਸ ਦੀ ਕੁੱਖ ਦੇ ਵਿਚੋਂ ਜਨਮ ਲਿਆ
ਪਾਲ ਪੋਸ ਕੇ ਜਿਸ ਨੇਂ ਵੱਡਾ ਕੀਤਾ
ਅਜ ਕੌਣ ਕਰ ਨਿਰਵਸਤਰ ਰਿਹਾ
ਕਿਉਂ ਘੁੰਮਾਇਆ ਗਲੀ ਬਜਾਰਾ ਚ
ਤੁਸੀ ਕਲੰਕ ਮੱਥੇ ਤੇ ਲੀਤੀ ਏ
ਅੱਜ ਫੇਰ ਮਨੀਪੁਰ ਦੇ ਵਿਚ ਇੱਕ
ਦਰੋਪਤੀ ਨਿਰਵਸਤਰ ਕੀਤੀ ਏ
ਕੌਣ ਸਾਰ ਲਵੂ ਜਗ ਜਨਣੀ ਦੀ
ਜੋ ਅੱਜ ਇਸ ਦੇ ਨਾਲ ਹੱਡ ਬੀਤੀ ਏ

ਜੱਗ ਜਨਣੀ ਦਾ ਅਪਮਾਨ ਹੋਇਆ
ਸਮੇਂ ਦੇ ਹਾਕਮ ਨੇਂ ਚੁੱਪ ਵੱਟੀ ਐ
ਸਾਰਾ ਜੱਗਤ ਇਹ ਸੁਣ ਸੜ ਰਿਹਾ
ਜੋ ਅਪਮਾਨ ਦੀ ਤਪਾਈ ਭੱਠੀ ਐ
ਤੇਰਾ ਕਨੂੰਨ ਕਦੋ ਇਹ ਸਜਾ ਦਊ
ਜੋ ਭਾਰਤ ਨਾਰੀ ਨੇਂ ਪੀੜ ਅੱਜ ਪੀਤੀ ਏ
ਅੱਜ ਫੇਰ ਮਨੀਪੁਰ ਦੇ ਵਿੱਚ ਇੱਕ
ਦਰੋਪਤੀ ਨਿਰਵਸਤਰ ਕੀਤੀ ਏ
ਕੌਣ ਸਾਰ ਲਵੂ ਜੱਗ ਜਨਣੀ ਦੀ
ਜੋ ਅੱਜ ਇਸ ਦੇ ਨਾਲ ਹੱਡ ਬੀਤੀ ਏ

ਇਹ ਕਿਹੜੇ ਕਨੂੰਨ ਬਣਾਏ ਨੇ
ਜੋ ਅਪਰਾਧੀ ਝੱਟ ਬਾਹਰ ਆ ਜਾਵਣ
ਜੇ ਫਾਂਸੀ ਵਾਲਾ ਕਨੂੰਨ ਬਣ ਜਾਵੇ
ਇਹੋ ਜਿਹੇ ਉਮਰ ਭਰ ਪਛਤਾਵਣ
ਸਖਤ ਕਨੂੰਨ ਜੇ ਬਣ ਜਾਵੇ
ਨਾਂ ਲੱਥਦੀ ਤੁਹਾਡੀ ਫੀਤੀ ਏ
ਅੱਜ ਫੇਰ ਮਨੀਪੁਰ ਦੇ ਵਿੱਚ ਇੱਕ
ਦਰੋਪਤੀ ਨਿਰਵਸਤਰ ਕੀਤੀ ਏ
ਕੌਣ ਸਾਰ ਲਵੂ ਜੱਗ ਜਨਣੀ ਦੀ
ਜੋ ਅੱਜ ਇਸ ਦੇ ਨਾਲ ਹੱਡ ਬੀਤੀ ਏ