ਪੱਗ

ਪੱਗ ਹੁੰਦੀ ਉਚੇ ਕਿਰਦਾਰ ਦੀ ਨਿਸ਼ਾਨੀ
ਜਦੋਂ ਲੱਥ ਦੀ ਪੱਲੇ ਨਾਂ ਕੱਖ ਰਹਿੰਦਾ
ਜਦੋਂ ਦੂਸਰਾ ਲਾਵੇ ਬੇਜਤੀ ਮਹਿਸੂਸ ਕਰਦਾ
ਇਸ ਵਿੱਚ ਰਤਾ ਵੀ ਕੋਈ ਨਾਂ ਛੱਕ ਰਹਿੰਦਾ

ਪੱਗ ਦਾ ਮੁੱਲ ਪਾਉਂਦੇ ਬੰਦੇ ਅਣਖ ਵਾਲੇ
ਜਿੰਦਗੀ ਜਿਊਣ ਨਾਲੋ ਮਰਨਾ ਕਬੂਲ ਕਰਦੇ
ਡੂੰਘੇ ਜਖਮ ਨਾਂ ਬੇਇਜ਼ਤੀ ਦੇ ਸਹਾਰ ਹੁੰਦੇ
ਆਪਣੀ ਜਾਨ ਨੂੰ ਤਲੀ  ਤੇ ਫਿਰਨ ਧਰਦੇ 

ਕਲੇਸ਼ ਘਰਾਂ ਦੇ ਭਾਂਬੜ ਬਣ ਮੱਚਣ ਜਦੋਂ
ਬੋਲ ਕਬੋਲ ਡਾਗਾਂ ਸੋਟਿਆਂ ਨਾਲ ਲੜਨ
ਭਰੀ ਪੰਚਾਇਤ ਚ ਕਲੇਸ਼ ਆਕੇ ਮੁੱਕ ਜਾਂਦਾ
ਜਦੋਂ ਸਿਆਣੇ ਬੰਦੇ ਪੱਗ ਨੂੰ ਪੈਰਾਂ ਉਤੇ ਧਰਨ

ਪੱਗ ਦੀ ਲਾਜ ਰੱਖ ਲੈਂਦੇ ਸੀ ਪੁਰਾਣੇ ਸਮਿਆ ’ਚ
ਅੱਜਕਲ ਪੱਗ ਦੀ ਅਹਿਮਤ ਨੂੰ ਭੁੱਲ ਗਏ ਨੇ
ਜਦੋਂ ਆਪਦੀ ਪੱਗ ਨੂੰ ਕੋਈ ਹੱਥ ਪਾਵੇ
ਫਿਰ ਪੱਗ ਦੀ ਅਹਿਮਤ ਦੇ ਭੇਦ ਖੁੱਲ ਗਏ ਨੇ।