ਅਹਿਸਾਸ

ਮੰਜ਼ਿਲ 'ਤੇ ਪਹੁੰਚ ਕੇ ਮਿਹਤਨ ਦਾ ਅਹਿਸਾਸ ਹੋ ਜਾਂਦਾ ਹੈ।
ਕਰਕੇ ਮੁਸੱਕਤ ਜਦ ਕੋਈ ਇਮਤਿਹਾਂ `ਚੋਂ ਪਾਸ ਹੋ ਜਾਂਦਾ ਹੈ।
ਫਿਤਰਤ ਹੈ ਮਨੁੱਖ ਦੀ ਭੁੱਖ ਨੂੰ ਦੂਰ ਦੂਰ ਤੱਕ ਖਿਲਾਰਨਾ,
ਜਦ ਇਹ ਮਿਟਦੀ ਨਹੀਂ ਤਾਂ ਫਿਰ ਉਹ ਨਿਰਾਸ ਹੋ ਜਾਂਦਾ ਹੈ।
ਦੁਨੀਆ ਦੀ ਭੀੜ ਵਿਚ ਆਮ ਤੌਰ ਸਭ ਆਮ ਹੀ ਹੁੰਦੇ ਨੇ,
ਵੱਖਰਾ ਕੋਈ ਕੁਝ ਕਰੇ ਤਾਂ ਉਹ ਫਿਰ ਖਾਸ ਹੋ ਜਾਂਦਾ ਹੈ।
ਪੱਥਰਾਂ ਤੋਂ ਭਗਵਾਨ ਤਦ ਹੀ ਬਣ ਸਕਦਾ ਹੈ ਮੇਰੇ ਦੋਸਤ ,

ਜਦ ਬੁੱਤਘਾੜੇ ਦੇ ਹੱਥਾਂ ਵਿੱਚ ਆ ਕੇ ਉਹ ਤਰਾਸ ਹੋ ਜਾਂਦਾ ਹੈ।
ਮਨ ਨੂੰ ਭਾਉਂਦਾ ਕੱਪੜਾ ਪਹਿਨ ਕੇ ਨਿਕਲਦਾ ਹੈ ਜਦ ਕੋਈ,
ਦੁਨੀਆ ਦੀ ਨਜਰ ਵਿਚ ਇਕ ਸੋਹਣਾ ਲਿਬਾਸ ਹੋ ਜਾਂਦਾ ਹੈ।
ਜਦ ਕਾਇਆਂ ਦਾ ਹੱਡੀਆਂ ਤੋਂ ਮਾਸ ਢਿਲਕਣ ਲਗ ਜਾਏ,
ਲਾਂਬੜਾ ਫਿਰ ਢਲ ਰਹੀ ਉਮਰ ਦਾ ਬੰਦੇ ਨੂੰ ਅਹਿਸਾਸ ਹੋ ਜਾਂਦਾ ਹੈ।