ਮਾਂ ਬੋਲੀ ਪੰਜਾਬੀ ਦਾ ਵਿਛੋੜਾ

ਮਾਰ ਕੇ ਛਾਲਾਂ ਲੰਘ ਗਈ ਸੱਤ ਸਮੁੰਦਰੋਂ ਤੋਂ ਪਾਰ ਪੰਜਾਬੀ ਏ
ਮਾਂ ਦਿਆਂ ਪੁੱਤਰਾਂ ਰਲ ਮਿਲ ਕੱਢਤੀ ਘਰੋਂ ਬਾਹਰ ਪੰਜਾਬੀ ਏ
         ਮਾਰ ਕੇ ਛਾਲਾਂ ਲੰਘ ਗਈ ਸੱਤ ਸਮੁੰਦਰੋਂ ਤੋਂ ਪਾਰ ਪੰਜਾਬੀ ਏ ...
ਅੱਜਕਲ ਮਾਂ ਬੋਲੀ ਪੰਜਾਬੀ ਨੂੰ ਭੁਲਦੇ ਜਾਂਦੇ ਪੁੱਤ ਧਨਾਢਾਂ ਦੇ
ਜਿਹੜੀ ਤੋੜੇ ਰਿਸਤੇ ਨਾਤੇ ਕੀ ਕਰਨਾ ਇਹੋ ਜਿਹੀਆਂ ਕਾਢਾਂ ਦੇ
ਸਿੱਧੀਆਂ ਗੁਰੂਆਂ ਨਾਲ ਕਰਾਉਂਦੀ ਗੱਲਾਂ ਇੱਕਤਾਰ ਪੰਜਾਬੀ ਏ
         ਮਾਰ ਕੇ ਛਾਲਾਂ ਲੰਘ ਗਈ ਸੱਤ ਸਮੁੰਦਰੋਂ ਤੋਂ ਪਾਰ ਪੰਜਾਬੀ ਏ...
ਸੁਣਿਆ ਨਹੀਂ ਹੁਣ ਕਿਸੇ ਨੂੰ ਕਹਿੰਦੇ ਬੇਬੇ ਬਾਪੂ ਨਾਨਾ ਨਾਨੀ ਏ
ਭੂਆ, ਮਾਸੀ, ਚਾਚੀ, ਤਾਈ ਅੰਗਰੇਜ਼ੀ ਨੇ ਕਰ ਦਿਤੀ ਬਿਗਾਨੀ ਏ
ਬਸ ਆਂਟੀ ਅੰਕਲ ਦੋ ਅੱਖਰਾਂ ਨੇ ਦਿਤੀ ਵਿਸਾਰ ਪੰਜਾਬੀ ਏ
         ਮਾਰ ਕੇ ਛਾਲਾਂ ਲੰਘ ਗਈ ਸੱਤ ਸਮੁੰਦਰੋਂ ਤੋ ਪਾਰ ਪੰਜਾਬੀ ਏ।
ਬੋਹੜਾਂ ਥੱਲਿਉ ਉੱਠ ਗਏ ਬਾਬੇ ਹੋ ਗਏ ਘਰਾਂ ਦੇ ਘਰ ਖਾਲੀ ਨੇ
ਬਾਗ਼ ਵੱਢ ਕੇ ਸ਼ਹਿਰ ਵਸਾਤੇ ਤਾਹੀਉ ਵਿਹਲੇ ਹੋ ਗਏ ਮਾਲੀ ਨੇ
ਸਾਰੇ ਰਲ ਮਿਲ ਸੋਚੀਏ ਸਜਣੋ ਕਿਉਂ ਖਾ ਗਈ ਮਾਰ ਪੰਜਾਬੀ ਏ
         ਮਾਰ ਕੇ ਛਾਲਾਂ ਲੰਘ ਗਈ ਸੱਤ ਸਮੁੰਦਰੋਂ ਤੋਂ ਪਾਰ ਪੰਜਾਬੀ ਏ।
ਬਾਬੇ ਨਾਨਕ ਵੇਲੇ ਤੋਂ ਹੁੰਦਾ ਆ ਰਿਹਾ ਸੀ ਬੜਾ ਪਸਾਰ ਪੰਜਾਬੀ ਦਾ
ਦੁਨੀਆਂ ਵਿੱਚ ਦਸਵੇਂ ਨੰਬਰ ਤੇ ਹੋ ਗਿਆ ਸੀ ਸਤਿਕਾਰ ਪੰਜਾਬੀ ਦਾ
ਹੁਣ ਤੂੰ ਹੀ ਦਸ ਜਸਵਿੰਦਰਾਂ ਕਿਹੜੀ ਗੱਲੋ ਖਾ ਚਲੀ ਹਾਰ ਪੰਜਾਬੀ ਏ
         ਮਾਰ ਕੇ ਛਾਲਾਂ ਲੰਘ ਗਈ ਸੱਤ ਸਮੁੰਦਰੋਂ ਤੋਂ ਪਾਰ ਪੰਜਾਬੀ ਏ
ਬਿਰਧ ਆਸ਼ਰਮਾਂ ਦੇ ਵਿੱਚ ਮਾਂ ਪਿਉ ਛੱਡਣ ਦਾ
ਰਿਵਾਜ਼ ਪੈ ਗਿਆ ਏ ਵਿਲਕਦੇ ਨੇ
ਜਿਹੜੇ ਨੰਗੇ ਪੈਰੀ ਕਦੇ ਨਾ ਤੁਰੇ ਆਖਿਰ ਉਹੀ ਤਿਲਕਦੇ ਨੇ
ਮਾਂ ਬੋਲੀ ਨੂੰ ਭੁਲਣ ਵਾਲਾ ਅਕ੍ਰਿਤਘਣ ਗਦਾਰ ਪੰਜਾਬੀ ਏ
         ਮਾਰ ਕੇ ਛਾਲਾਂ ਲੰਘ ਗਈ ਸੱਤ ਸਮੁੰਦਰੋਂ ਤੋਂ ਪਾਰ ਪੰਜਾਬੀ ਏ..।