ਹਰ ਇਨਸਾਨ ਬਹੁਤ ਜਲਦੀ ਗੁੱਸੇ ਦਾ ਸ਼ਿਕਾਰ ਹੈ। ਇਸੇ ਕਰਕੇ ਮਾਨਸਿਕ ਤੰਦਰੁਸਤੀ ਦੂਰ ਭੱਜ ਰਹੀ ਹੈ। ਕਈ ਵਾਰ ਛੋਟੀ ਛੋਟੀ ਗੱਲਾਂ ’ਤੇ ਗੁੱਸਾ ਕਰਕੇ ਇਨਸਾਨ ਦੀ ਮਾਨਸਿਕ ਤੇ ਸਰੀਰਕ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ...
ਅੱਜ ਹਰ ਇਨਸਾਨ ਗੁੱਸੇ ਦਾ ਸ਼ਿਕਾਰ ਹੈ। ਇਸੇ ਕਰਕੇ ਮਾਨਸਿਕ ਤੰਦਰੁਸਤੀ ਦੂਰ ਭੱਜ ਰਹੀ ਹੈ। ਕਈ ਵਾਰ ਛੋਟੀ ਛੋਟੀ ਗੱਲਾਂ ’ਤੇ ਗੁੱਸਾ ਕਰਕੇ ਇਨਸਾਨ ਦੀ ਮਾਨਸਿਕ ਤੇ ਸਰੀਰਕ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਗੁੱਸੇ ਕਾਰਨ ਆਪਣੇ ਰਿਸ਼ਤੇਦਾਰਾਂ ਨਾਲ ਦੂਰੀਆਂ ਵੱਧ ਜਾਂਦੀਆਂ ਹਨ। ਗੁੱਸਾ ਅਜਿਹੀ ਗਲਤੀ ਹੈ ਜਿਸ ਨਾਲ ਮਨੁੱਖ ਆਪ ਤਾਂ ਪਰੇਸ਼ਾਨ ਹੁੰਦਾ ਹੈ, ਗੁੱਸੇ ਦੀ ਬਲਦੀ ਅੱਗ ਵਿਚ ਸੜਦਾ ਹੈ। ਕਈ ਵਾਰ ਤਾਂ ਮਾਹੌਲ ਅਜਿਹਾ ਸਿਰਜ ਜਾਂਦਾ ਹੈ ਕਿ ਸਾਹਮਣੇ ਵਾਲਾ ਵੀ ਪ੍ਰੇਸ਼ਾਨ ਹੋ ਜਾਂਦਾ ਹੈ। ਗੁੱਸਾ ਅਕਲ ਨੂੰ ਖਾ ਜਾਂਦਾ ਹੈ ਅਸੀਂ ਸਮਾਜ ਵਿਚਰਦੇ ਹਾਂ। ਕਈ ਅਜਿਹੇ ਇਨਸਾਨ ਹੁੰਦੇ ਹਨ ਜਿਨ੍ਹਾਂ ਨੂੰ ਛੋਟੀ ਛੋਟੀ ਗੱਲਾਂ ਤੇ ਹੀ ਗੁੱਸਾ ਆ ਜਾਂਦਾ ਹੈ। ਅਜਿਹੇ ਇਨਸਾਨਾਂ ਵਿੱਚ ਬਰਦਾਸ਼ਤ ਸ਼ਕਤੀ, ਨਿਮਰਤਾ, ਸਹਿਣਸ਼ੀਲਤਾ ਬਿਲਕੁਲ ਵੀ ਨਹੀਂ ਹੁੰਦੀ ਹੈ। ਘਰ ਦਾ ਮਾਹੌਲ ਵੀ ਨਰਕ ਬਣਾ ਲੈਂਦੇ ਹਨ। ਪਤਾ ਨਹੀਂ ਇਨਸਾਨ ਗੁੱਸੇ ਵਿਚ ਆ ਕੇ ਕੀ-ਕੀ ਬੋਲ ਦਿੰਦਾ ਹੈ। ਰਿਸ਼ਤੇ ਕਈ ਵਾਰ ਟੁੱਟਣ ਦੀ ਕਗਾਰ ਤੱਕ ਪੁੱਜ ਜਾਂਦੇ ਹਨ। ਸਿਆਣੇ ਅਕਸਰ ਕਹਿੰਦੇ ਹਨ ਕਿ ਤਲਵਾਰ ਦਾ ਜ਼ਖ਼ਮ ਤਾਂ ਭਰ ਜਾਂਦਾ ਹੈ, ਪਰ ਜ਼ਬਾਨੋਂ ਨਿਕਲੇ ਬੋਲ ਕਦੇ ਵੀ ਦੂਰੀਆਂ ਨੂੰ ਮਿਟਾ ਨਹੀਂ ਸਕਦੇ। ਜਦੋਂ ਰਿਸ਼ਤਾ ਟੁੱਟ ਜਾਂਦਾ ਹੈ ਫਿਰ ਪਲਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਫਿਰ ਇਨਸਾਨ ਬਹੁਤ ਬੁਰਾ ਲੱਗਦਾ ਹੈ ਕਿ ਮੈਂ ਗੁੱਸੇ ਵਿਚ ਇਹ ਕੀ ਕਰ ਦਿੱਤਾ ਹੈ। ਕਈ ਇਨਸਾਨ ਇੰਨੇ ਸਹਿਣਸ਼ੀਲ ਹੁੰਦੇ ਹਨ ਕਿ ਜੇ ਗੁੱਸੇ ਵਿੱਚ ਉਨ੍ਹਾਂ ਨੂੰ ਕੋਈ ਕੁਝ ਕਹਿ ਰਿਹਾ ਹੁੰਦਾ ਹੈ ਤਾਂ ਉਹ ਬਿਲਕੁਲ ਵੀ ਅੱਗੇ ਜਵਾਬ ਤੱਕ ਨਹੀਂ ਦਿੰਦੇ ਹਨ। ਅੱਜ ਦੇ ਸਮੇਂ ਵਿੱਚ ਜੇ ਬੱਚਿਆਂ ਦੀ ਗੱਲ ਕਰੀਏ ਤਾਂ ਉਹਨਾਂ ’ਚ ਬਰਦਾਸ਼ਤ ਸ਼ਕਤੀ ਬਿਲਕੁਲ ਵੀ ਨਹੀਂ ਹੈ। ਮਾਂ ਬਾਪ ਨੇ ਆਪਣੇ ਬੱਚਿਆਂ ਨੂੰ ਟੋਕਣਾ ਤਾਂ ਹੈ, ਜੇ ਉਹ ਗਲਤ ਚੱਲ ਰਹੇ ਹਨ। ਮਾਂ ਬਾਪ ਦੀਆਂ ਝਿੜਕਾਂ ਤੱਕ ਬਰਦਾਸ਼ਤ ਨਹੀਂ ਕਰਦੇ। ਗੁੱਸੇ ਵਿਚ ਆ ਕੇ ਕੋਈ ਅਜਿਹਾ ਕਦਮ ਚੁੱਕ ਲੈਂਦੇ ਹਨ ਫਿਰ ਸਾਰੀ ਜਿੰਦਗੀ ਦਾ ਪਛਤਾਵਾ ਰਹਿ ਜਾਂਦਾ ਹੈ। ਜੇ ਪਰਿਵਾਰਾਂ ਦੀ ਗੱਲ ਕਰੀਏ ਤਾਂ ਪਰਿਵਾਰਾਂ ਵਿੱਚ ਛੋਟੀ-ਛੋਟੀ ਗੱਲਾਂ ਕੇ ਤਕਰਾਰ ਹੋ ਜਾਂਦਾ ਹੈ। ਕਈ ਵਾਰ ਪਰਿਵਾਰ ਵਿੱਚ ਅਜਿਹਾ ਮੈਂਬਰ ਹੁੰਦਾ ਹੈ ਜੋ ਛੋਟੀ ਛੋਟੀ ਗੱਲ ’ਤੇ ਲੜਾਈ ਝਗੜਾ ਕਰਨ ਨੂੰ ਤਿਆਰ ਹੋ ਜਾਂਦਾ ਹੈ। ਇਨਸਾਨ ਵਿੱਚ ਪਿਆਰ, ਸਤਿਕਾਰ, ਨਿਮਰਤਾ ਤਾਂ ਬਿਲਕੁਲ ਵੀ ਨਹੀਂ ਹੁੰਦੀ। ਆਪਣੀ ਹੀ ਅੱਗ ਵਿਚ ਸੜਦਾ ਰਹਿੰਦਾ ਹੈ। ਭੈੜੀ ਸ਼ਕਲ ਦੇਖਣ ਨੂੰ ਦਿਲ ਨਹੀਂ ਕਰਦਾ। ਕਈ ਵਾਰ ਘਰਾਂ ਵਿੱਚ ਸਵੇਰੇ ਸਵੇਰੇ ਤਕਰਾਰ ਤੱਕ ਹੋ ਜਾਂਦਾ ਹੈ, ਕਿ ਫਲਾਣੀ ਚੀਜ਼ ਕਿੱਥੇ ਹੈ ਜਾਂ ਮੇਰਾ ਬੈਗ ਕਿੱਥੇ ਹੈ। ਛੋਟੀ ਗੱਲ ਪਿੱਛੇ ਹੀ ਘਰ ਦਾ ਮਾਹੌਲ ਨਰਕ ਬਣ ਜਾਂਦਾ ਹੈ। ਜੇ ਸਵੇਰੇ ਹੀ ਘਰ ਵਿੱਚ ਗੁੱਸੇ ਨਾਲ ਲੜਾਈ ਝਗੜਾ ਹੋ ਜਾਂਦਾ ਹੈ ਤੇ ਸਾਰਾ ਦਿਨ ਹੀ ਉਦਾਸ ਨਿਕਲਦਾ ਹੈ। ਦਫ਼ਤਰਾਂ ਵਿੱਚ ਵੀ ਇੱਕ ਦੋ ਅਜਿਹੇ ਬੰਦੇ ਹੁੰਦੇ ਹਨ ਜਿਨ੍ਹਾਂ ਵਿੱਚ ਬਰਦਾਸ਼ਤ ਸ਼ਕਤੀ ਬਿਲਕੁਲ ਵੀ ਨਹੀਂ ਹੁੰਦੀ ਹੈ। ਜੇ ਕੰਮ ਸਮੇਂ ’ਤੇ ਟੇਬਲ ’ਤੇ ਕਰਕੇ ਨਹੀਂ ਪੁੱਜਿਆ ਜਾਂ ਕਈ ਵਾਰ ਛੋਟੀ ਛੋਟੀ ਗੱਲ ਤੇ ਹੀ ਦਫ਼ਤਰ ਵਿੱਚ ਤੂਫ਼ਾਨ ਖੜ੍ਹਾ ਕਰ ਦਿੰਦੇ ਹਨ। ਅਜਿਹੇ ਇਨਸਾਨ ਨੂੰ ਫਿਰ ਦਫ਼ਤਰ ਵਿਚ ਵੀ ਕੋਈ ਪਸੰਦ ਨਹੀਂ ਕਰਦਾ ਹੈ। ਦੁੱਖ ਵਿੱਚ ਕੋਈ ਕੋਲ ਤੱਕ ਵੀ ਨਹੀਂ ਖੜ੍ਹਦਾ। ਕਈ ਵਾਰ ਅਜਿਹੇ ਇਨਸਾਨ ਅਜਿਹੇ ਗੰਦੇ ਸ਼ਬਦਾਂ ਦੀ ਵਰਤੋਂ ਕਰਦਾ ਹੈ ਕਿ ਸਾਹਮਣੇ ਵਾਲੇ ਦਾ ਮਰਨਾ ਹੋ ਜਾਂਦਾ ਹੈ। ਫਿਰ ਅਜਿਹੇ ਬੰਦੇ ਦੀ ਕੋਈ ਵੀ ਇੱਜ਼ਤ ਨਹੀਂ ਕਰਦਾ। ਚੰਗੀ ਕਿਤਾਬ ਪੜ੍ਹੋ। ਪਾਰਕ ਵਿਚ ਸੈਰ ਕਰੋ। ਜਿਸ ਵੀ ਧਾਰਮਿਕ ਸਥਾਨ ’ਤੇ ਤੁਸੀਂ ਜਾਂਦੇ ਹੋ, ਉਸ ਦਾ ਸਿਮਰਣ ਕਰੋ। ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰੋ। ਨਕਰਾਤਮਕ ਵਿਚਾਰਾਂ ਨੂੰ ਨੇੜੇ ਨਾਂ ਢੁੱਕਣ ਦਿਓ।