ਨਵਾਂ ਸਾਲ ਮੁਬਾਰਕ

ਮੁਬਾਰਕਾਂ ! ਮੁਬਾਰਕਾਂ !! ਮਬਾਰਕਾਂ !!!

ਨਵੇਂ ਸਾਲ ਦੀਆਂ ਸਭ ਨੂੰ ਮੁਬਾਰਕਾਂ !!!

ਹੋਵੇ ਨੇਕ ਇਨਸਾਨ ਬਣ ਜਾਵੇ ਗੁਣਵਾਨ

ਕਰੋ ਕੋਝੀਆਂ ਨਾ ਕੋਈ ਵੀ ਸਰਾਰਤਾਂ

ਨਵੇਂ ਸਾਲ ਵਿਚ ਨਵੀਂ ਸੋਚ ਲੈ ਸਭ ਦਾ ਭਲਾ ਮਨਾਈਏ

ਦੁੱਖ ਸੱਖ ਦੇ ਵਿਚ ਪਾ ਕੇ ਸਾਂਝਾਂ ਸਭ ਨੂੰ ਗਲੇ ਲਗਾਈਏ

ਦਿਲ ਹੋਵੇ ਖਸਹਾਲ, ਮਨ ਪ੍ਰੀਤਮਾ ਦੇ ਨਾਲ

ਸਾਂਝੀਵਾਲਤਾ ਦੇ ਝੰਡੇ ਥੱਲੇ ਦੁਨੀਆ ਇਕ ਹੋ ਜਾਵੇ

ਆਪਣੇ ਹੀ ਮਤਲਬ ਦੇ ਖਾਤਰ ਨਾ ਕੋਈ ਦਗਾ ਕਮਾਵੇ

ਗੱਲ ਨਫਰਤ ਵਾਲੀ ਨਹੀਓ ਜਾਣੀ ਕੋਈ ਸਹਾਰੀ

ਰੱਜਵੀਂ ਰੋਟੀ ਹਰ ਕੋਈ ਖਾਵੇ ਨਾ ਕੋਈ ਭੁੱਖਾ ਰੋਵੇ

ਕੰਮ ਧੰਦੇ ਵਿਚ ਹਰ ਇਕ ਦਾ ਦਿਲ ਆਪਣਾ ਲਗਦਾ ਹੋਵੇ

ਨਾ ਕੋਈ ਰਹੇ ਅਣਜਾਣ, ਸਭ ਅੱਗੇ ਵਧ ਜਾਣ

ਫਿਰ ਹਾਸਲ ਉਹ ਕਰਨ ਮੁਹਾਰਤਾਂ

ਦੰਗੇ, ਝਗੜੇ, ਖੁਨ ਖਰਾਬੇ ਦੁਸਮਣ ਮਾਨਵਤਾ ਦੇ

ਮਦੀ ਹੋਊ ਅਖੀਰ ਲਾਂਬੜਾਸਭ ਨੂੰ ਇਹ ਸਮਝਾ ਦੇ

ਜਾਗੋ ਉੱਠੋ ਤੇ ਵਿਚਾਰੋ, ਝਾਤ ਉਨ੍ਹਾਂ ਵੱਲ ਮਾਰੋ

ਜੋ ਵੀ ਕੁਦਰਤ ਭੇਜਦੀ ਨਿਆਮਤਾਂ

ਮੁਬਾਰਕਾ...