ਗੁਰਬਾਣੀ  ਚੈਨਲ


ਗੁਰਬਾਣੀ ਕੀਰਤਨ ਸੁਣੇਗਾ ਬੰਦਿਆ
ਆਉਣਾ ਬਹੁਤ ਚੈਨਲਾ ਉਤੇ
ਹੋਊ ਜੀਵਨ ਸਫਲ ਤੇਰਾ
ਭਾਗ ਜਾਗ ਪੈਣਗੇ ਸੁੱਤੇ

ਕਿੱਡੀ ਉਚੀ ਤੇ ਸੁੱਚੀ ਸੋਚ ਹੋਊ
ਜੇ ਚੈਨਲ ਗੁਰੂ ਘਰ ਦਾ ਆਪਣਾ ਹੋਵੇ
ਨਹੀਂ ਕੋਈ ਨਿਜੀ ਫਾਇਦਾ ਉਠਾਊਗਾ
ਨਾਂ ਆਪਣੀ ਪਛਾਣ ਨੂੰ ਦੂਸਰਾ ਖੋਵੇ
ਸਭ ਅਮਿਰਤ ਵੇਲੇ ਉਠਣਗੇ
ਜੋ ਪਹਿਲੀ ਰਾਤ ਦੇ ਸੁੱਤੇ
ਗੁਰਬਾਣੀ ਕੀਰਤਨ ਸੁਣੇਗਾ ਬੰਦਿਆ
ਆਉਣਾ ਬਹੁਤ ਚੈਨਲਾਂ ਉਤੇ

ਉਠ ਅਮਿਰਤ ਵੇਲੇ
ਕਰ ਇਸ਼ਨਾਨ ਉਠ ਨਹਾ ਲੈ
ਮੁੱਖੋਂ ਵਾਹਿਗੁਰੂ ਵਾਹਿਗੁਰੂ ਜਪਦਾ
ਗੁਰਬਾਣੀ ਵਾਲਾ ਚੈਨਲ ਲਾ ਲੈ
ਪਰਮਾਤਮਾਂ ਨਾਲ ਜੁੜ ਜਾਣਗੇ
ਜੋ ਅਮਿਰਤ ਵੇਲੇ ਉਠੇ
ਗੁਰਬਾਣੀ ਕੀਰਤਨ ਸੁਣੇਗਾ ਬੰਦਿਆ
ਆਉਣਾ ਬਹੁਤ ਚੈਨਲਾਂ ਉਤੇ

ਹੱਕ ਇੱਕ ਚੈਨਲ ਦਾ ਨਹੀਂ ਰਹਿਣਾ
ਹੁਣ ਭੇਦ ਖੁੱਲ ਗਿਆ ਸਾਰਾ
ਵਧੀਆ ਮਾਣ ਮਰਿਆਦਾ ਬਣ ਜਾਣੀ
ਹੁਣ ਵਧੀਆ ਹੋਊ ਪਰਸਾਰਣ ਪਸਾਰਾ
ਜੀਵਨ ਤੇਰਾ ਸਫਲ ਹੋ ਜਾਊ
ਜਦੋ ਰਾਮ ਨਾਮ ਦੇ ਬੁੱਲੇ ਲੁੱਟੇ
ਗੁਰਬਾਣੀ ਕੀਰਤਨ ਸੁਣੇਗਾ ਬੰਦਿਆ
ਆਉਣਾ ਬਹੁਤ ਚੈਨਲਾਂ ਉਤੇ

ਗੁਰਚਰਨ ਸਿੰਘ ਧੰਜੂ
ਪਟਿਆਲਾ