ਗਜ਼ਲ 

ਇਹ ਕੈਸਾ  ਵੱਕਤ  ਆ ਰਿਹਾ।
ਬੰਦਾ ਖੁਦ ਤੋਂ ਘਬਰਾ ਰਿਹਾ।

ਹਰ ਇਕ ਫੋਕੀ ਸ਼ੋਹਰਤ ਵਿਚ,
ਅਪਣਾ ਪਣ ਭੁਲਦਾ ਜਾ ਰਿਹਾ।

ਮੋਹ ਮੁਹੱਬਤ ਦੇ ਰਿਸ਼ਤਿਆਂ, 
ਨੂੰ ਇਹ ਪੈਸਾ ਹੀ ਖਾ ਰਿਹਾ।

ਗੀਤ ਸੁਰ ਅਵਾਜੋਂ ਸੱਖਣਾ,
ਗਾਇਕ ਟੀ ਵੀ ਤੇ ਗਾ ਰਿਹਾ।

ਅਨਪੜ੍ਹ ਲੀਡਰ ਬਣ ਮੰਤਰੀ,
ਅਫ਼ਸਰ ਤੇ ਰੋਵ੍ਹ ਜਮਾ ਰਿਹਾ।

ਨੇਤਾ  ਭੁੱਲ ਫਰਜ ਆਪਣਾ,
ਹੈ ਚਿੱਟਾ ਖੂਬ ਵਿਕਾ ਰਿਹਾ।

ਮਾੜੇ ਤਾਈਂ ਵੇਖ ਤੱਕੜਾ,
ਉਗਲਾਂ ਦੇ ਉਪਰ ਨਚਾ ਰਿਹਾ।

ਮਾਂ ਪਿਉ ਦੀ ਇੱਜਤ ਘੱਟਗੀ,
ਬਿਰਧ ਘਰੀਂ ਤਾਂ ਹੀ ਜਾ ਰਿਹਾ।

ਲੋਕ ਕਹਿਣ ਵੱਡਾ ਹੋ ਗਿਆ,
ਆਖਰ ਦਿਨ ਨੇੜੇ ਆ ਰਿਹਾ।

ਰੀਤ ਰਿਵਾਜਾਂ ਦੇ ਨਾਲ ਹੀ,
ਬੰਦਾ ਵੀ ਬਦਲੀ ਜਾ ਰਿਹਾ।

ਚਾਵਾਂ ’ਚ ਵਸਦੇ ਲੋਕਾਂ ਲਈ,
ਇਹ ਨਫ਼ਰਤ ਕੌਣ ਵਧਾ ਰਿਹਾ।