Mandeep_Singh_Sunam 14, November 2023 ਕੋਈ ਬਾਲ ਦੀਵਾ ਐਸਾ ਤੂੰ ਦੂਰ ਅਗਿਆਨਤਾ ਦਾ ਅੰਧਕਾਰ ਹੋਜੇ। ਹਰ ਪਾਸੇ ਪਿਆਰ ਹੀ ਪਿਆਰ ਹੋਵੇ ਦੂਰ ਫੋਕਾ ਸਾਡਾ ਇਹ ਹੰਕਾਰ ਹੋਜੇ। ਸਭ ਧਰਮਾਂ ਦੀ ਹੈ ਇੱਕੋ ਸਿੱਖਿਆ ਬਸ ਏਸੇ ਗੱਲ ਦਾ ਪਸਾਰ ਹੋਜੇ। “ਸੁਨਾਮ” ਵਾਲਿਆ ਜਗਾ ਦੀਪ ਐਸਾ ਬਿਨਾਂ ਨਫਰਤਾਂ ਦਾ ਇਹ ਸੰਸਾਰ ਹੋਜੇ।