ਰਿਸ਼ਵਤ ਖੋਰ


ਰਿਸ਼ਵਤ ਦਾ ਕੋਹੜ ਕੁਣ ਵਾਂਗ ਲੱਗਾ
ਜੋ ਵਿੱਚੇ ਵਿੱਚ ਪੰਜਾਬ ਨੂੰ ਖਾ ਰਿਹਾ ਏ
ਕਿਸੇ ਨਾਂ ਕੱਢਿਆ ਹੱਲ ਇਸ ਬਿਮਾਰੀ ਦਾ
ਜੋਰ ਤਿੰਨਾਂ ਧਿਰਾਂ ਨੇਂ ਲਾ ਲਿਆ ਹੈ

ਮੋਟੀਆਂ ਤਨਖਾਹਾਂ ਨਾਲ ਨਾਂ ਢਿੱਡ ਭਰਦਾ
ਦਾਗ ਉਚੇ ਰੁਤਬੇ ਵਾਲੀ ਕੁਰਸੀ ਨੂੰ ਲਾਈ ਜਾਂਦੇ
ਰਿਸ਼ਵਤ ਲੈਣ ਦੇ ਢੰਗ ਨਵੇਂ ਅਪਨਾ ਕੇ
ਦੋ ਤਿੰਨਾਂ ਰਾਹੀਂ ਇਹ ਰਿਸ਼ਵਤ ਖਾਈ ਜਾਂਦੇ

ਰਿਸ਼ਵਤ ਜੇ ਨਾਂ ਮਿਲੇ ਕੰਮ ਕਰਨ ਵਾਲਿਆਂ ਨੂੰ
ਬਿਨਾਂ ਵਜਾ ਹੀ ਗੇੜੇ ਮਰਵਾਈ ਜਾਂਦੇ
ਜਦੋ ਰਿਸ਼ਵਤ ਦਾ ਕੋਡ ਵਰਡ ਆ ਜਾਂਦਾ
ਫਿਰ ਲਾਈਨ ਚ ਸਾਰਿਆਂ ਨੂੰ ਲਾਈ ਜਾਂਦੇ

ਗਰੀਬ ਖੂਨ ਪਸੀਨੇਂ ਦੀ ਕਮਾਈ ਚੋਂ ਦਵੂ ਕਿਵੇਂ
ਮਸਾਂ ਬੱਚਿਆ ਦਾ ਢਿੱਡ ਪਾਲਦਾ ਏ
ਚੁੱਪ ਵੱਟਕੇ ਬੈਠੇ ਸਭ ਸਮੇਂ ਦੇ ਹਾਕਮ
ਪਤਾ ਲੱਗਦਾ ਨਾਂ ਏ ਗੁੱਝੀ ਚਾਲ ਦਾ ਏ

ਕੌਣ ਸਾਰ ਲਵੂ ਪੰਜਾਬ ਮੇਰੇ ਰੰਗਲੇ ਦੀ
ਧਿਆਨ ਰਿਸ਼ਵਤ ਖੋਰਾਂ ਵੱਲੋ ਹਟਾ ਲਿਆ ਏ
ਵੱਡੇ ਵੱਡੇ ਦਾਵੇ ਕੀਤੇ ਸਨ ਹਾਕਮਾਂ ਨੇ
ਰਿਸ਼ਵਤ ਖੋਰਾਂ ਨੇਂ ਵੀ ਵੱਖਰਾ ਢੰਗ ਅਪਨਾ ਲਿਆ ਏ

ਗੁਰਚਰਨ ਸਿੰਘ ਧੰਜੂ