ਭਾਰਤ ਉੱਤੇ ਬ੍ਰਿਟਿਸ਼ ਰਾਜ ਸਮੇਂ ਸਰ ਮੈਕਸ ਆਰਥਰ ਮੈਕਲਫ ਨਾਮਕ ਅੰਗਰੇਜ਼ ਅਫਸਰ ਦੇ ਦਿਲ ਵਿੱਚ ਸਿੱਖ ਧਰਮ ਪ੍ਰਤੀ ਬਹੁਤ ਸਤਿਕਾਰ , ਇੱਜ਼ਤ ਅਤੇ ਸ਼ਰਧਾ ਦੀ ਭਾਵਨਾ ਸੀ । ਉੱਨ੍ਹਾਂ ਨੇ ਸਿੱਖ ਧਰਮ ਦੇ ਮਹਾਨ ਗ੍ਰੰਥ , ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਵਿੱਚ ਸਿੱਖ ਗੁਰੂਆਂ ਅਤੇ ਭਗਤ ਕਵੀਆਂ ਦੇ ਆਪਣੀਆਂ ਰਚਨਾਵਾਂ ਦੁਆਰਾ ਸਮੁੱਚੀ ਮਾਨਵਤਾ ਲਈ ਦਿੱਤੇ ਸੰਦੇਸ਼ ਨੂੰ ਸੰਸਾਰ ਦੇ ਲੋਕਾਂ ਤੱਕ ਪਹੁੰਚਾਉਣ ਲਈ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਦਾ ਅੰਗਰੇਜ਼ੀ ਭਾਸ਼ਾ ਵਿੱਚ ਅਨੁਵਾਦ ਕੀਤਾ ।
ਸਰ ਮੈਕਸ ਸਿੱਖ ਧਰਮ ਵਾਰੇ ਆਪਣੀ ਅੰਗਰੇਜ਼ੀ ਭਾਸ਼ਾ ਵਿੱਚ ਪੁਸਤਕ “ ਦਾ ਸਿੱਖ ਰਿਲੀਜ਼ਨ “ ( The Sikh Relogion ) 1899 ਈ. ਨੂੰ 200 ਸਾਲਾ ਦਿਵਸ ਉੱਤੇ ਲੋਕ ਅਰਪਣ ਕਰਨਾ ਚਾਹੁੰਦੇ ਸਨ, ਪਰ 6 ਜਿਲਦਾਂ ਵਿੱਚ ਹੋਣ ਕਰਕੇ ਇਹ ਕਾਰਜ ਵੱਡਾ ਸੀ ਅਤੇ ਬਹੁਤ ਸਮਾਂ ਲੱਗਦਾ ਹੋਣ ਕਾਰਨ ਸਰ ਮੈਕਸ ਅਰਥਰ ਨੇ ਆਪਣੀ ਜਾਇਦਾਦ ਦਾ ਇੱਕ ਵੱਡਾ ਹਿੱਸਾ ਵੇਚਕੇ ਸਿੱਖ ਧਰਮ ਨਾਲ ਸਬੰਧਤ ਇਸ ਪੁਸਤਕ ਨੂੰ ਸਰ ਮੈਕਸ ਨੇ 200 ਸਾਲਾ ਦਿਵਸ ‘ਤੇ ਅੰਗਰੇਜ਼ੀ ਜ਼ੁਬਾਨ ਵਿੱਚ ਛਪਵਾਕੇ ਸਮੁੱਚੇ ਵਿਸ਼ਵ ਨੂੰ ਸਿੱਖ ਧਰਮ ਦੇ ਸਿੱਖੀ ਸਿਧਾਂਤਾਂ ਵਾਰੇ ਜਾਣੂ ਕਰਵਾਇਆ ।
ਸਰ ਮੈਕਸ ਆਰਥਰ ਮੈਕਲਫ ਦੀ ਗੁਰਬਾਣੀ ਪ੍ਰਤੀ ਇੰਨੀ ਸ਼ਰਧਾ ਅਤੇ ਪਿਆਰ ਸੀ ਕਿ ਉਹ ਆਪਣੀ ਮੌਤ ਤੋਂ ਸਿਰਫ 10 ਮਿੰਟ ਪਹਿਲਾਂ ਹੀ 15 ਮਾਰਚ 1913 ਈਸਵੀ ਨੂੰ ਗੁਰਬਾਣੀ ਦਾ ਆਪਣਾ “ ਨਿੱਤਨੇਮ” ਪੂਰਾ ਕਰਕੇ ਇਸ ਫ਼ਾਨੀ ਸੰਸਾਰ ਤੋਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਆਪਣੇ ਪ੍ਰਾਣ ਤਿਆਗ ਗਏ ਸਨ ।