ਬਾਲ ਗੀਤ

ਖੁੱਲ੍ਹ ਗਏ ਸਕੂਲ ਹੁਣ ਸਾਡੇ,
ਮੁੜ ਪਰਤ ਰੌਣਕਾਂ ਆਈਆਂ।
ਕੋਵਿਡ ਮਹਾਂਮਾਰੀ ਨੇ ਸੀ,
ਸਾਡੀਆਂ ਨੀਂਦਾਂ ਦੂਰ ਭਜਾਈਆਂ।
ਖੁੱਲ੍ਹ ਗਏ........................

ਹੋਗੀ ਚਾਹੇ ਆਨਲਾਈਨ ਪੜ੍ਹਾਈ,
ਬਿਨ ਸਕੂਲ ਤੋਂ ਘਰੇ ਚੈਨ ਨਹੀਂ ਆਈ।
ਹੁਣ ਵੜ ਕੇ ਵਿੱਦਿਆ ਅਦਾਰੇ ਵਿੱਚ,
ਜਾਣ ਨਾ ਖ਼ੁਸ਼ੀਆਂ ਸਮਾਈਆਂ।
ਖੁੱਲ੍ਹ ਗਏ........................

ਕਈ ਵਰ੍ਹਿਆਂ ਬਾਦ ਜਾਣੀਂ ਸਕੂਲ ਗਏ ਸਾਂ,
ਮੁਰਝਾਏ ਫੁੱਲਾਂ ਵਾਂਗ ਜਾਣੀਂ ਅਸੀਂ ਪਏ ਸਾਂ।
ਹਿੰਮਤ ਨਾ ਜੋ ਕਦੇ ਹਾਰਦੇ ਬੱਚਿਓ,
ਉਨ੍ਹਾਂ ਹੀ ਮਹਾਨ ਮੰਜ਼ਿਲਾਂ ਨੇ ਪਾਈਆਂ।
ਖੁੱਲ੍ਹ ਗਏ........................

ਸਲਾਨਾ ਪ੍ਰੀਖਿਆ ਸਿਰ ਤੇ ਆਈ ਬੱਚਿਓ,
ਸੁਬਹਾ ਸ਼ਾਮ ਕਰੋ ਹੁਣ ਦੱਬ ਕੇ ਪੜ੍ਹਾਈ ਬੱਚਿਓ।
‘ਘਲੋਟੀ’ ਆਏ ਫਸਟ ਡਿਵੀਜਨਾਂ ’ਚ ਉਹ,
ਗੱਲਾਂ ਸਰਾਂ ਦੀਆਂ ਜਿਨ੍ਹਾਂ ਮਨ ਵਿੱਚ ਪਾਈਆਂ।
ਖੁੱਲ੍ਹ ਗਏ........................