ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜੰਮੂ-ਕਸ਼ਮੀਰ ਦੌਰੇ ਨਾਲ ਵਿਧਾਨ ਸਭਾ ਚੋਣਾਂ ਦੀ ਚਰਚਾ ਇੱਕ ਵਾਰ ਫਿਰ ਤੇਜ਼ ਹੋ ਗਈ ਹੈ। ਸੀਮਾਬੰਦੀ ਪੂਰੀ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਸੂਬੇ 'ਚ ਚੋਣਾਂ ਦੇ ਮਾਮਲੇ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਸੋਧੀ ਹੋਈ ਵੋਟਰ ਸੂਚੀ ਦੇ ਪ੍ਰਕਾਸ਼ਨ ਦੀ ਕਵਾਇਦ ਪੂਰੀ ਹੋਣ ਤੋਂ ਬਾਅਦ ਜੰਮੂ-ਕਸ਼ਮੀਰ 'ਚ ਵਿਧਾਨ ਸਭਾ....
ਰਾਸ਼ਟਰੀ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਿਹਾ ਹੈ ਕਿ ਘੱਟੋ - ਘੱਟ ਉਜਰਤ ਕਾਨੂੰਨ ਤਹਿਤ ਜਾਰੀ ਨੋਟੀਫਿਕੇਸ਼ਨ ਨੂੰ ਉਦੋਂ ਹੀ ਲਾਗੂ ਕੀਤਾ ਜਾ ਸਕਦਾ ਹੈ ਜਦੋਂ ਸੜਕ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੀ ਮਹੀਨਾਵਾਰ ਆਮਦਨ ਦੀ ਗਣਨਾ ਕਰਨ ਲਈ ਕੋਈ ਸਮੱਗਰੀ ਉਪਲਬਧ ਨਾ ਹੋਵੇ । ਉਪਰੋਕਤ ਨਿਰੀਖਣ ਕਰਦਿਆਂ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਐੱਮਐੱਮ ਸੁੰਦਰੇਸ਼ ਦੇ ਬੈਂਚ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਰੱਦ ਕਰਦਿਆਂ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ (SACT), ਕਰਨਾਲ ਦੇ ਫ਼ੈਸਲੇ ਨੂੰ ਬਹਾਲ....

ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ ਦੌਰਾਨ ਕਰਨਾਟਕਾ ਵਿਖੇ ਪਾਰਟੀ ਪ੍ਧਾਨ ਸੋਨੀਆ ਗਾਂਧੀ ਸ਼ਾਮਲ ਹੋਏ। ਸੋਨੀਆ ਗਾਂਧੀ ਨੇ ਕਰਨਾਟਕਾ ਦੇ ਜ਼ਿਲ੍ਹਾ ਮਾਂਡਿਆ ਵਿਚ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਏ।

ਦੇਹਰਾਦੂਨ : ਉੱਤਰਾਖੰਡ ਦੇ ਪੌੜੀ ਗੜ੍ਹਵਾਲ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਬਰਾਤੀਆਂ ਨਾਲ ਭਰੀ ਬੱਸ ਖਾਈ ਚ ਡਿੱਗ ਗਈ, ਜਿਸ ਚ ਹੁਣ ਤਕ 25 ਲੋਕਾਂ ਦੀ ਮੌਤ ਹੋ ਗਈ। ਸਟੇਟ ਡਿਜ਼ਾਸਟਰ ਰਿਸਪਾਸ ਫੋਰਸ (ਐੱਸਡੀਆਰਐਫ) ਅਤੇ ਪੁਲਿਸ ਕਰਮਚਾਰੀਆਂ ਅਤੇ ਪਿੰਡ ਵਾਸੀਆਂ ਨੇ ਰਾਤ ਭਰ ਬਚਾਅ ਮੁਹਿੰਮ ਚਲਾਈ ਅਤੇ ਜ਼ਖ਼ਮੀ ਹਾਲਤ ਵਿੱਚ ਵਿਆਹ ਪਾਰਟੀ ਦੇ 21 ਲੋਕਾਂ ਨੂੰ ਨੇੜਲੇ ਸਿਹਤ ਕੇਂਦਰਾਂ ਵਿੱਚ ਤਬਦੀਲ ਕਰ ਦਿੱਤਾ। ਰਾਹਤ ਕਾਰਜ ਅਜੇ ਵੀ ਜਾਰੀ ਹੈ। ਸੂਬੇ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ)....

ਬਿਲਾਸਪੁਰ : ਹਿਮਾਂਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਸਥਿਤ ਆਲ ਇੰਡੀਆ ਇੰਸਟੀਚਿਉਠ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ। ਇਸ ਮੌਕੇ ਜੇਪੀ ਨੱਡਾ, ਮੁੱਖ ਮੰਤਰੀ ਜੈ ਰਾਮ ਠਾਕੁਰ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਮੋਦੀ ਨੇ ਅਕਤੂਬਰ 2017 ਵਿੱਚ ਇਸ ਦਾ ਨੀਂਹ ਪੱਥਰ ਰੱਖਿਆ ਸੀ। ਇਸ ਦੀ ਸਥਾਪਨਾ ਕੇਂਦਰੀ ਸੈਕਟਰ ਯੋਜਨਾ ਪ੍ਰਧਾਨ ਮੰਤਰੀ ਸਵਾਸਥ ਸੁਰੱਖਿਆ ਦੇ ਤਹਿਤ ਕੀਤੀ ਗਈ ਹੈ। ਏਜ਼ਮ ਬਿਲਾਸਪੁਰ 1470 ਕਰੋੜ....

ਮੁੰਬਈ : ਰਾਸ਼ਟਰੀ ਸਵੈ ਸੇਵਕ ਸੰਘ ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਕਿਹਾ ਹੈ ਕਿ ਕਿਸੇ ਵੀ ਦੇਸ਼ ’ਚ ਅਬਾਦੀ ਅਸੰਤੁਲਨ ਉਸ ਦੇਸ਼ ਦੀ ਵੰਡ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਲਗਾਤਾਰ ਦੂਜੇ ਸਾਲ ਸੰਘ ਦੀ ‘ਵਿਜੇ ਦਸ਼ਮੀ ਰੈਲੀ’ ’ਚ ਅਬਾਦੀ ਅਸੰਤੁਲਨ ਦੇ ਖ਼ਤਰਿਆਂ ਬਾਰੇ ਚੌਕਸ ਕੀਤਾ ਹੈ। ਮੋਹਨ ਭਾਗਤਵ ਨੇ ਨਾਗਪੁਰ ਸਥਿਤ ਆਰਐੱਸਐੱਸ ਦੇ ਹੈੱਡਕੁਆਰਟਰ ’ਚ ਸੰਘ ਦੀ ਰਵਾਇਤੀ ਦੁਸਹਿਰਾ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਅਬਾਦੀ ਅਸੰਤੁਲਨ ਦਾ ਨਤੀਜਾ ਇਕ ਵਾਰ ਭੁਗਤ ਚੁੱਕੇ ਹਨ। ਅਜਿਹਾ ਸਿਰਫ਼ ਸਾਡੇ ਨਾਲ ਹੀ....

ਬਿਹਾਰ : ਬਿਹਾਰ ਵਿਚ ਦੁਰਗਾ ਪੂਜਾ ਮੇਲੇ ਵਿਚ ਜਲੇਬੀਆਂ ਤੇ ਸਮੋਸੇ ਖਾਣ ਨਾਲ ਕਈ ਪਿੰਡਾਂ ਦੇ ਲੋਕ ਬਿਮਾਰ ਹੋ ਗਏ। ਇਹ ਸਾਰੇ ਲੋਕ ਮੰਗਲਵਾਰ ਸ਼ਾਮ ਨੂੰ ਮੇਲੇ ਵਿਚ ਗਏ ਸਨ। ਰਾਤ ਅੱਠ ਵਜੇ ਤੋਂ ਹੀ ਮਰੀਜ਼ ਸਦਰ ਹਸਪਤਾਲ ਪੁੱਜਣੇ ਸ਼ੁਰੂ ਹੋ ਗਏ। ਇਸ ਮਾਮਲੇ ’ਚ ਹੁਣ ਤਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਸਾਰੇ ਲੋਕ ਅਰਵਲ ਜ਼ਿਲ੍ਹੇ ਦੇ ਓਲਦਾਜ਼ ਬਾਜ਼ਾਰ ਅਤੇ ਰੋਹਾਈ ਪਿੰਡ ’ਚ ਮੇਲਾ ਦੇਖਣ ਗਏ ਸਨ। ਓਲਦਾਜ਼ ਦੁਰਗਾ ਪੂਜਾ ਮੇਲੇ ’ਚ ਜ਼ਹਿਰੀਲਾ ਭੋਜਨ ਖਾਣ ਨਾਲ ਪਿਓ-ਪੁੱਤ ਦੀ ਮੌਤ ਹੋ ਗਈ। ਉੱਥੇ ਹੀ ਜ਼ਹਿਰੀਲਾ....

ਭੋਪਾਲ, ਚੱਲਦੀ ਟਰੇਨ 'ਚ ਇਕ ਯਾਤਰੀ ਵੱਲੋਂ ਲਟਕਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 12652 ਹਜ਼ਰਤ ਨਿਜ਼ਾਮੂਦੀਨ-ਮਦੁਰਾਈ ਸੁਪਰਫਾਸਟ ਐਕਸਪ੍ਰੈੱਸ 'ਚ ਵਾਪਰੀ, ਜਿਸ 'ਚ ਸਫਰ ਕਰ ਰਹੇ ਇਕ ਯਾਤਰੀ ਨੇ ਕੋਚ ਦੇ ਪੱਖੇ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਲਿਆ। ਰੇਲਵੇ ਪੁਲਿਸ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਬੀਬਗੰਜ ਜੀਆਰਪੀ ਸਟੇਸ਼ਨ ਇੰਚਾਰਜ ਐਮਐਸ ਸੋਮਵੰਸ਼ੀ ਨੇ ਦੱਸਿਆ ਕਿ ਟਰੇਨ ਮੰਗਲਵਾਰ ਸ਼ਾਮ ਕਰੀਬ 4 ਵਜੇ ਭੋਪਾਲ ਤੋਂ ਰਵਾਨਾ ਹੋਈ ਸੀ। ਮੰਡੀਦੀਪ 'ਚ ਇਕ ਯਾਤਰੀ ਦੀ....

ਦਿੱਲੀ : ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਵਿੱਤੀ ਮਾਮਲਿਆਂ ਬਾਰੇ ਸੰਸਦ ਦੀ ਸਥਾਈ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਹ ਕਮੇਟੀ ਬਹੁਤ ਅਹਿਮ ਹੈ ਅਤੇ ਇਸ ਵਿੱਚ ਰਾਘਵ ਚੱਢਾ ਦਾ ਸ਼ਾਮਲ ਹੋਣਾ ਵੀ ਪੰਜਾਬ ਲਈ ਅਹਿਮ ਹੈ। 33 ਸਾਲਾ ਰਾਘਵ ਚੱਢਾ ਸਭ ਤੋਂ ਘੱਟ ਉਮਰ ਦੇ ਰਾਜ ਸਭਾ ਮੈਂਬਰ ਹਨ। ਉਹ ਵਿੱਤੀ ਮਾਮਲਿਆਂ ਵਿੱਚ ਚੰਗੀ ਤਰ੍ਹਾਂ ਜਾਣੂ ਮੰਨਿਆ ਜਾਂਦਾ ਹੈ ਅਤੇ ਪੇਸ਼ੇ ਤੋਂ ਇੱਕ ਚਾਰਟਰਡ ਅਕਾਊਂਟੈਂਟ ਹੈ। ਇਹ ਅਹੁਦਾ ਹਾਸਲ ਕਰਨ ਤੋਂ ਬਾਅਦ, ਉਹ ਹੁਣ ਤਿੰਨ....

ਨਵੀਂ ਦਿੱਲੀ : ਕਰਨਾਟਕ 'ਚ ਸਕੂਲਾਂ 'ਚ ਹਿਜਾਬ 'ਤੇ ਪਾਬੰਦੀ 'ਤੇ ਸੁਪਰੀਮ ਕੋਰਟ ਦਾ ਫੈਸਲਾ ਅਗਲੇ ਹਫਤੇ ਆਉਣ ਦੀ ਸੰਭਾਵਨਾ ਹੈ। ਕੇਸ ਦੀ ਸੁਣਵਾਈ ਕਰ ਰਹੇ ਬੈਂਚ ਦੇ ਜੱਜ ਹੇਮੰਤ ਗੁਪਤਾ 16 ਅਕਤੂਬਰ ਨੂੰ ਸੇਵਾਮੁਕਤ ਹੋ ਰਹੇ ਹਨ, ਇਸ ਲਈ ਜਸਟਿਸ ਗੁਪਤਾ ਦੇ ਸੇਵਾਮੁਕਤ ਹੋਣ ਤੋਂ ਪਹਿਲਾਂ ਫੈਸਲਾ ਆਉਣ ਦੀ ਉਮੀਦ ਹੈ। ਇਸ ਮਾਮਲੇ ਦੀ ਸੁਣਵਾਈ ਜਸਟਿਸ ਹੇਮੰਤ ਗੁਪਤਾ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਦੇ ਦੋ ਮੈਂਬਰੀ ਬੈਂਚ ਨੇ ਕੀਤੀ। 10 ਦਿਨਾਂ ਤੱਕ ਚੱਲੀ ਮੈਰਾਥਨ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ 22....

ਯਮੁਨਾਨਗਰ : ਸ੍ਰੀ ਸਨਾਤਨ ਧਰਮ ਸਭਾ ਮਾਡਲ ਟਾਊਨ ਨੇ ਰਾਵਣ ਦਾ 80 ਫੁੱਟ ਦਾ ਪੁਤਲਾ ਤਿਆਰ ਕਰਾਇਆ ਸੀ। ਪੁਤਲਾ ਸਾੜਨ ਦੇ ਬਾਅਦ ਧਾਰਮਿਕ ਮਾਨਤਾ ਦੇ ਮੁਤਾਬਕ ਲੋਕ ਸੜੀ ਹੋਈ ਲੱਕੜ ਲੈਣ ਲਈ ਪੁਤਲੇ ਦੇ ਨਜ਼ਦੀਕ ਪਹੁੰਚੇ। ਤਦੇ ਰਾਵਣ ਦਾ ਪੁਤਲਾ ਲੋਕਾਂ ਦੇ ਉੱਪਰ ਡਿੱਗ ਗਿਆ ਤੇ ਕਈ ਲੋਕ ਉਸ ਹੇਠਾਂ ਦੱਬ ਗਏ। ਪੁਲਿਸ ਤੇ ਲੋਕਾਂ ਨੇ ਉਨ੍ਹਾਂ ਨੂੰ ਪੁਤਲੇ ਦੇ ਥੱਲਿਓਂ ਕੱਢਿਆ। ਹਾਲਾਂਕਿ ਕਿਸੇ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਯਮੁਨਾਨਗਰ 'ਚ ਦੁਸਹਿਰਾ ਸਮਾਰੋਹ 'ਚ ਕਈ ਲੋਕ ਰਾਵਣ....

ਅਹਿਮਦਾਬਾਦ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸੋਮਵਾਰ ਨੂੰ ਸਾਬਰਮਤੀ ਸਥਿਤ ਮਹਾਤਮਾ ਗਾਂਧੀ ਆਸ਼ਰਮ ਪਹੁੰਚੀ। ਇਸ ਦੌਰਾਨ ਉਸ ਨੇ ਚਰਖਾ ਵੀ ਕੱਤਿਆ। ਆਪਣੀ ਪਹਿਲੀ ਗੁਜਰਾਤ ਫੇਰੀ ਦੌਰਾਨ ਰਾਸ਼ਟਰਪਤੀ ਨੇ ਗੁਜਰਾਤ ਨੂੰ 1,330 ਕਰੋੜ ਰੁਪਏ ਦੇ ਪ੍ਰੋਜੈਕਟ ਪੇਸ਼ ਕੀਤੇ। ਰਾਸ਼ਟਰਪਤੀ ਨੇ ਆਪਣੇ ਗੁਜਰਾਤ ਦੌਰੇ ਦੀ ਸ਼ੁਰੂਆਤ ਗਾਂਧੀ ਆਸ਼ਰਮ ਤੋਂ ਕੀਤੀ। ਇੱਥੇ ਉਨ੍ਹਾਂ ਆਸ਼ਰਮ ਪਰਿਸਰ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ’ਤੇ ਫੁੱਲ ਦੇ ਹਾਰ ਭੇਟ ਕੀਤੇ। ਗੈਸਟ ਬੁੱਕ ਵਿੱਚ, ਰਾਸ਼ਟਰਪਤੀ ਨੇ ਹਿੰਦੀ ਵਿੱਚ ਲਿਖਿਆ, ਉਸ....

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਆਜ਼ਾਦੀ ਘੁਲਾਟੀਏ ਸ਼ਿਆਮਜੀ ਕ੍ਰਿਸ਼ਨ ਵਰਮਾ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ 'ਤੇ ਪੀਐੱਮ ਮੋਦੀ ਨੇ ਟਵੀਟ ਕੀਤਾ ਅਤੇ ਕਿਹਾ, 'ਬਹਾਦਰ ਸ਼ਿਆਮਜੀ ਕ੍ਰਿਸ਼ਨ ਵਰਮਾ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ। ਮਾਂ ਭਾਰਤੀ ਦੇ ਇਸ ਨਿਡਰ ਪੁੱਤਰ ਨੇ ਭਾਰਤ ਨੂੰ ਆਜ਼ਾਦ ਕਰਾਉਣ ਅਤੇ ਸਾਡੇ ਲੋਕਾਂ ਵਿੱਚ ਮਾਣ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ।' ਜ਼ਿਕਰਯੋਗ ਹੈ ਕਿ ਸ਼ਿਆਮਜੀ....

ਚੰਡੀਗੜ੍ਹ : ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆ ਆਪਣਾ ਪੱਖ ਪੇਸ਼ ਕੀਤਾ।ਜਿਕਰਯੋਗ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਪਿਛਲੇ ਮਹੀਨੇ 5 ਕਰੋੜ ਰੁਪਏ ਦੇ ਸੋਨੇ ਅਤੇ ਹੋਰ ਵਸਤਾਂ ਦੇ ਰੂਪ ਵਿੱਚ ਦਾਨ ਵਿੱਚ ਗਬਨ ਕਰਨ ਦੇ ਇਲਜ਼ਾਮ ਲੱਗਣ ਮਗਰੋਂ ਉਨ੍ਹਾਂ ਨੂੰ ਤਨਖਾਹੀਆ ਐਲਾਨਿਆ ਗਿਆ ਸੀ। ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ....

ਮੈਸੂਰ, ਏਜੰਸੀ : ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਹੁਣ ਕਰਨਾਟਕ ਦੇ ਵੱਖ-ਵੱਖ ਸ਼ਹਿਰਾਂ ’ਚੋਂ ਲੰਘ ਰਹੀ ਹੈ। ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਮੈਸੂਰ ਤੋਂ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੇ 26ਵੇਂ ਦਿਨ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਅਤੇ ਕਰਨਾਟਕ ਕਾਂਗਰਸ ਪ੍ਰਧਾਨ ਡੀਕੇ ਸ਼ਿਵ ਕੁਮਾਰ ਵੀ ਮੌਜੂਦ ਸਨ। ਸੁਤੂਰ ਮੱਠ ਪਹੁੰਚੇ ਰਾਹੁਲ ਗਾਂਧੀ ਉੱਥੇ ਹੀ ਭਾਰਤ ਜੋੜੋ ਯਾਤਰਾ....