
- ਪੰਜਵੀਂ,ਅੱਠਵੀਂ ਤੇ ਦਸਵੀਂ ਜਮਾਤ ਵਿੱਚੋਂ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ
ਬਰਨਾਲਾ, 1 ਅਪ੍ਰੈਲ 2025 (ਭੁਪਿੰਦਰ ਸਿੰਘ ਧਨੇਰ) : ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਬਰਨਾਲਾ ਵੱਲੋਂ ਸ਼ਹੀਦ ਰਹਿਮਤ ਅਲੀ ਵਜੀਦਕੇ ਨੂੰ ਸਮਰਪਿਤ ਕਰਵਾਈ ਗਈ ਦਸਵੀਂ ਡੀ.ਟੀ.ਐੱਫ. ਵਜ਼ੀਫਾ ਪ੍ਰੀਖਿਆ ਦਾ ਇਨਾਮ ਵੰਡ ਸਮਾਰੋਹ ਤਰਕਸ਼ੀਲ ਭਵਨ ਬਰਨਾਲਾ ਵਿਖੇ ਕੀਤਾ ਗਿਆ। ਇਸ ਮੌਕੇ ਪੰਜਵੀਂ,ਅੱਠਵੀਂ ਤੇ ਦਸਵੀਂ ਜਮਾਤ ਵਿੱਚੋਂ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚੋਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ-ਨਾਲ ਹਰ ਕੈਟਾਗਿਰੀ ਵਿੱਚੋਂ ਅਗਲੇ ਦਸ-ਦਸ ਵਿਦਿਆਰਥੀਆਂ ਦਾ ਵੀ ਸਨਮਾਨ ਕਰਕੇ ਹੌਂਸਲਾ ਅਫਜ਼ਾਈ ਕੀਤੀ ਗਈ। ਇਸ ਸਨਮਾਨ ਸਮਾਰੋਹ ਮੌਕੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਵਿਕਰਮਦੇਵ ਸਿੰਘ, ਮਹਿੰਦਰ ਕੌੜਿਆਂਵਾਲੀ, ਰਾਜੀਵ ਕੁਮਾਰ,ਨਿਰਮਲ ਚੁਹਾਣਕੇ,ਬਲਜਿੰਦਰ ਪ੍ਰਭੂ,ਸੁਖਦੀਪ ਤਪਾ, ਰਾਜਿੰਦਰ ਮੂਲੋਵਾਲ, ਸੁਖਵਿੰਦਰ ਸੁੱਖ, ਮਨਮੋਹਨ ਭੱਠਲ, ਸਰਪੰਚ ਬਲਜਿੰਦਰ ਕੌਰ ਵਜ਼ੀਦਕੇ, ਸੋਹਣ ਸਿੰਘ ਮਾਝੀ ਅਤੇ ਗੁਰਮੇਲ ਸਿੰਘ ਠੁੱਲੀਵਾਲ ਨੇ ਸਮਾਗਮ ਦੀ ਸ਼ੁਰੂਆਤ ਵਿੱਚ ਸ਼ਹੀਦ ਰਹਿਮਤ ਅਲੀ ਵਜ਼ੀਦਕੇ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਸ ਉਪਰੰਤ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨੇ ਸਿੱਖਿਆ ਖੇਤਰ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ਬਾਰੇ ਚਰਚਾ ਕਰਦਿਆਂ ਨਵੀਂ ਸਿੱਖਿਆ ਨੀਤੀ 2020 ਰਾਹੀਂ ਦੇਸ਼ ਅੰਦਰ ਅਨੇਕਤਾ ਵਿੱਚ ਏਕਤਾ ਦੇ ਸੰਕਲਪ ਨੂੰ ਖਤਰੇ ਪ੍ਰਤੀ ਸੁਚੇਤ ਕੀਤਾ ਤੇ ਇਸ ਨੀਤੀ ਦਾ ਵਿਰੋਧ ਕਰਨ ਦਾ ਸੁਨੇਹਾ ਦਿੱਤਾ। ਬੁਲਾਰੇ ਦੇ ਤੌਰ ਤੇ ਸੁਖਵਿੰਦਰ ਸੁੱਖ ਨੇ ਸ਼ਹੀਦ ਰਹਿਮਤ ਅਲੀ ਵਜੀਦਕੇ ਦੇ ਜੀਵਨ ਤੇ ਗ਼ਦਰ ਲਹਿਰ ਵਿੱਚ ਯੋਗਦਾਨ ਬਾਰੇ ਵਿਸਥਾਰ ਸਹਿਤ ਚਰਚਾ ਕਰਦੇ ਹੋਏ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਸੁਨੇਹਾ ਦਿੱਤਾ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਬਰਜਿੰਦਰਪਾਲ ਸਿੰਘ ਨੇ ਡੀਟੀਐੱਫ ਦੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਤੇ ਬੱਚਿਆਂ ਨੂੰ ਭਵਿੱਖ ਵਿੱਚ ਮੁਕਾਬਲੇ ਦੀਆਂ ਅਜਿਹੀਆਂ ਉਸਾਰੂ ਪ੍ਰੀਖਿਆਵਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ। ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਸਕੱਤਰ ਬਲਜਿੰਦਰ ਪ੍ਰਭੂ ਨੇ ਵਿਦਿਆਰਥੀਆਂ ਨੂੰ ਉਸਾਰੂ ਸਾਹਿਤ, ਨਰੋਈਆਂ ਕਦਰਾਂ ਕੀਮਤਾਂ ਨਾਲ ਜੁੜਨ ਲਈ ਮੋਬਾਈਲ ਦੀ ਅੰਨੀ ਵਰਤੋਂ ਛੱਡ ਕੇ ਪੁਸਤਕ ਸੱਭਿਆਚਾਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਨੇ ਡੀਟੀਐੱਫ ਵਜ਼ੀਫਾ ਪ੍ਰੀਖਿਆ ਦੇ ਇਤਿਹਾਸ, ਉਦੇਸ਼ਾਂ, ਪ੍ਰਾਪਤੀਆਂ, ਚੁਣੌਤੀਆਂ ਸੰਬੰਧੀ ਵਿਚਾਰ ਪ੍ਰਗਟ ਕਰਦਿਆਂ ਅਤਿ ਆਧੁਨਿਕ ਤਕਨੀਕ ਦੇ ਯੁੱਗ ਵਿੱਚ ਅਧਿਆਪਕ ਵਿਦਿਆਰਥੀ ਦੇ ਪਵਿੱਤਰ ਰਿਸ਼ਤੇ ਸੰਬੰਧੀ ਚਰਚਾ ਕੀਤੀ। ਇਸ ਮੌਕੇ ਪਿਛਲੇ ਸਮੇਂ ਵਿੱਚ ਵਿਛੜ ਚੁੱਕੇ ਡੀਟੀਐੱਫ ਦੇ ਪ੍ਰਤੀਬੱਧ ਸਾਥੀਆਂ ਦੇ ਪਰਿਵਾਰਾਂ ਅਤੇ ਕੁੱਝ ਦਾਨੀ ਸੱਜਣਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਰਮਲ ਚੁਹਾਣਕੇ ਤੇ ਮਨਮੋਹਨ ਭੱਠਲ ਵੱਲੋਂ ਸਾਂਝੇ ਰੂਪ ਵਿੱਚ ਨਿਭਾਈ ਗਈ। ਇਸ ਸਮੇਂ ਜਮਹੂਰੀ ਅਧਿਕਾਰ ਸਭਾ ਦੇ ਸੋਹਣ ਸਿੰਘ ਮਾਝੀ,ਗੁਰਮੇਲ ਸਿੰਘ ਠੁੱਲੀਵਾਲ, ਮੁਸਲਿਮ ਫਰੰਟ ਦੇ ਡਾ. ਮਿੱਠੂ ਮੁਹੰਮਦ,ਪਲਸ ਮੰਚ ਦੇ ਮਾਸਟਰ ਰਾਮ ਕੁਮਾਰ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਰਜਿੰਦਰ ਭਦੌੜ,ਇਨਕਲਾਬੀ ਕੇਂਦਰ ਪੰਜਾਬ ਦੇ ਡਾ. ਰਜਿੰਦਰਪਾਲ,ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੁਖਵਿੰਦਰ ਸਿੰਘ ਢਿੱਲਵਾਂ,ਸਰਪੰਚ ਜਗਰਾਜ ਟੱਲੇਵਾਲ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਦੀਪ ਹਥਨ,ਪ੍ਰਿੰਸੀਪਲ ਮੇਜਰ ਸਿੰਘ, ਪ੍ਰਿੰਸੀਪਲ ਸ਼੍ਰੀ ਹਰੀਸ਼ ਬਾਂਸਲ,ਹੈੱਡ ਮਾਸਟਰ ਕੁਲਦੀਪ ਸਿੰਘ, ਲਖਵੀਰ ਸਿੰਘ ਠੁੱਲੀਵਾਲ, ਸੱਤਪਾਲ ਬਾਂਸਲ, ਦਵਿੰਦਰ ਸਿੰਘ ਤਲਵੰਡੀ, ਰਘਵੀਰ ਕਰਮਗੜ੍ਹ, ਅੰਮ੍ਰਿਤ ਹਰੀਗੜ੍ਹ,ਜਗਸੀਰ ਬਖਤਗੜ੍ਹ,ਜਸਵੀਰ ਭੋਤਨਾ, ਪ੍ਰਦੀਪ ਬਖਤਗੜ੍ਹ, ਸੁਰਿੰਦਰ ਤਪਾ, ਜਗਜੀਤ ਕੌਰ ਢਿੱਲਵਾਂ, ਕੁਲਦੀਪ ਸੰਘੇੜ੍ਹਾ,ਪਲਵਿੰਦਰ ਠੀਕਰੀਵਾਲਾ,ਪੁਨੀਤ ਤਪਾ,ਸੁਖਪ੍ਰੀਤ ਬੜੀ, ਗੁਰਜੰਟ ਸਿੰਘ,ਸੁਨੀਲ ਕੁਮਾਰ,ਜਗਰੰਟ ਸਿੰਘ, ਵਰਿੰਦਰ ਕੁਮਾਰ, ਗਜਿੰਦਰ ਸਿੰਘ ਤੋਂ ਇਲਾਵਾ ਗੁਰਮੇਲ ਭੁਟਾਲ,ਰਮਨਦੀਪ ਸਦਿਓੜਾ,ਪ੍ਰੇਮਪਾਲ ਕੌਰ,ਪਰਮਜੀਤ ਕੌਰ ਸਹਿਣਾ,ਦਲਵੀਰ ਸਿੰਘ ਮਾਨ,ਜਗਜੀਤ ਸਿੰਘ ਠੀਕਰੀਵਾਲ,ਮਨਜਿੰਦਰ ਸਿੰਘ,ਚਾਨਣ ਸਿੰਘ,ਗੁਲਵੰਤ ਸਿੰਘ, ਦਰਸ਼ਨ ਸਿੰਘ ਬਦਰਾ ਅਤੇ ਵਜ਼ੀਫਾ ਪ੍ਰੀਖਿਆ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।