ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਸਿਰੇ ਤੋਂ ਨਕਾਰਿਆ

ਚੰਡੀਗੜ੍ਹ : ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆ ਆਪਣਾ ਪੱਖ ਪੇਸ਼ ਕੀਤਾ।ਜਿਕਰਯੋਗ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਪਿਛਲੇ ਮਹੀਨੇ 5 ਕਰੋੜ ਰੁਪਏ ਦੇ ਸੋਨੇ ਅਤੇ ਹੋਰ ਵਸਤਾਂ ਦੇ ਰੂਪ ਵਿੱਚ ਦਾਨ ਵਿੱਚ ਗਬਨ ਕਰਨ ਦੇ ਇਲਜ਼ਾਮ ਲੱਗਣ ਮਗਰੋਂ ਉਨ੍ਹਾਂ ਨੂੰ ਤਨਖਾਹੀਆ ਐਲਾਨਿਆ ਗਿਆ ਸੀ। ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਮੇਰੇ ਤੇ ਲੋਗ ਸਾਰੇ ਇਲਜ਼ਾਮ ਬੇਬੁਨਿਆਦ ਹਨ ਅਤੇ ਮੈਂ ਅੱਜ ਇਨ੍ਹਾਂ ਦਾ ਖੁਲਾਸਾ ਕਰਨ ਦਾ ਫੈਸਲਾ ਕੀਤਾ ਹੈ।ਉਨ੍ਹਾਂ ਦੱਸਿਆ ਕਿ ਅਖੌਤੀ ਡਾ. ਗੁਰਵਿੰਦਰ ਸਿੰਘ ਸਮਰਾ, ਕਰਤਾਰ ਪੁਰ ਨਿਵਾਸੀ ਨੇ ਕੁੱਝ ਸਾਮਾਨ ਸਨੇ ਦਾ ਕਹਿ ਕੇ ਜਿਨ੍ਹਾਂ ਵਿੱਚ ਪੀੜਾ ਸਾਹਿਬ, ਸ੍ਰੀ ਸਾਹਿਬ ਤੇ ਚੌਰ ਸਾਹਿਬ ਤੇ ਕੁੱਝ ਹੋਰ ਵਸਤੂਆਂ ਤਖ਼ਤ ਸ੍ਰੀ ਪਟਨਾ ਸਾਹਿਬ ਭੇਂਟ ਕੀਤੀਆਂ। ਉਸਦੇ ਵਿੱਚ ਉਨ੍ਹਾਂ ਨੇ ਇੱਕ ਕਿਰਪਾਨ ਬਾਰ ਕਿਹਾ ਕਿ ਇਸ ਉੱਤੇ ਸਵਾ ਹੋਰ ਸੋਨਾ ਲੱਗਿਆ ਹੋਇਆ ਹੈ।ਉਨ੍ਹਾਂ ਨੇ ਕਿਹਾ ਕਿ ਅਸੀਂ ਇਨ੍ਹਾਂ ਨੂੰ ਸਵਾ ਸੇਰ ਲੱਗਿਆ ਸੋਨਾ ਕਿਰਪਾਨ ਲਈ ਮਾਣ ਪੱਤਰ ਤਖਤ ਸਾਹਿਬ ਤੋਂ ਦਿੱਤਾ।ਉਸਦਾ ਅਸਲੀ ਕਾਰਨ ਇਹ ਸੀ ਕਿ ਅਸੀਂ ਕਿਸੇ ਨੂੰ ਗੁਰਦੁਆਰਾ ਸਾਹਿਬ ਵਿਖੇ ਕੋਈ ਵੀ ਵਸਤੂ ਭੇਂਟ ਕਰਨ ਤੇ ਉਸ ਉਤੇ ਸ਼ੱਕ ਨਹੀਂ ਕਰ ਸਕਦੇ। ਇਨ੍ਹਾਂ ਵਲੋਂ ਹੋਰ ਵੀ ਕਾਫੀ ਵਸਤੂਆ ਸਨ ਦੀਆਂ ਕਹਿ ਕੇ ਗੁਰਦੁਆਰਾ ਸਾਹਿਬ ਭੇਂਟ ਕੀਤੀਆਂ। ਇਨ੍ਹਾਂ ਵਲੋਂ ਜਿਹੜੀਆਂ ਵੀ ਚੀਜਾਂ ਭੇਟ ਕੀਤੀਆਂ ਗਈਆਂ। ਉਨ੍ਹਾਂ ਨੂੰ ਚੈਕ ਕਰਵਾਉਣ ਤੇ ਪਤਾ ਲੰਗਾ ਕਿ ਉਨ੍ਹਾਂ ਉਤੇ ਸੋਨਾ ਨਹੀਂ ਲੱਗਿਆ ਹੈ। ਜੋ ਕਿ ਸਾਰਾ ਸੋਨਾ ਕਹਿ ਕੇ ਦਿੱਤੀਆਂ ਗਈਆਂ ਸਨ। ਜਿਸਦੀ ਪੜਤਾਲ ਹੋਈ ਤੇ ਸਾਰਾ ਸਾਮਾਨ ਨਕਲੀ ਸਾਬਤ ਹੋਇਆ। ਉਨ੍ਹਾਂ ਨੇ ਅੱਗੇ ਕਿਹਾ ਕਿ ਮਾਣ ਦੇਣ ਵਾਲਾ ਕਦੇ ਗਲਤ ਨਹੀਂ ਹੁੰਦਾ, ਨਕਲੀ ਸਮਾਨ ਦੇਣ ਵਾਲਾ ਗਲਤ ਹੁੰਦਾ ਹੈ | ਜਦੋਂ ਭੇਂਟ ਕੀਤੀਆਂ ਗਈਆਂ ਵਸਤਾਂ ਨਕਲੀ ਪਾਈਆਂ ਗਈਆਂ ਤਾਂ ਇਨ੍ਹਾਂ ਵਲੋਂ ਮੇਰੇ ਉੱਤੇ ਹੋਰ ਵੀ ਬਹੁਤ ਸਾਰੇ ਝੂਠੇ ਇਲਜ਼ਾਮ ਲਗਾਏ ਗਏ। ਜਿਸ ਵਿੱਚ ਡਾ. ਸਮਰਾ ਨੇ ਕਿਹਾ ਕਿ ਗਿਆਨੀ ਰਣਜੀਤ ਸਿੰਘ ਮੇਰੇ ਤੇ 70 ਲੱਖ ਰੁਪਏ ਲੈ ਕੇ ਗਏ ਹਨ। ਜਿਸਦਾ ਕੋਈ ਵੀ ਸਬੂਤ ਡਾ. ਸਮਰਾ ਦੇ ਕੋਲ ਨਹੀਂ ਹੈ। ਇਸ ਤੋਂ ਬਾਅਦ ਇਨ੍ਹਾਂ ਨੇ ਮੈਨੂੰ ਇੱਕ 25 ਲੱਖ ਰੁਪਏ ਦੀ ਲਈ ਭੇਂਟ ਕਰਨ ਦੀ ਗੱਲ ਆਖੀ। ਜਿਸਦਾ ਕਿ ਇਨ੍ਹਾਂ ਵਲੋਂ ਇਸ ਲਈ ਨੂੰ ਖਰੀਦ ਕਰਨ ਦਾ ਕੋਈ ਵੀ ਬਿੱਲ ਦਿਖਾਇਆ ਨਹੀਂ ਗਿਆ।ਇਨ੍ਹਾਂ ਵਲੋਂ ਤਖਤ ਸ੍ਰੀ ਪਟਨਾ ਸਾਹਿਬ ਨੂੰ 10 ਕਰੋੜ ਰੁਪਏ ਦਾ ਚੈੱਕ ਦੇਣ ਦੀ ਫੋਟੋ ਵੀ ਮੈਨੂੰ ਮੋਬਾਇਲ ਤੇ ਭੇਜੀ ਗਈ ਜਿਸ ਨੂੰ ਦੇਣ ਲਈ ਇਹ ਬਾਅਦ ਵਿੱਚ ਮੁੱਕਰ ਗਿਆ। ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਅੱਗੇ ਦੱਸਿਆ ਕਿ ਡਾ. ਸਮਰਾ ਵਲੋਂ ਮੇਰੇ ਤੇ ਇੱਕ ਕਰੋੜ 24 ਲੱਖ ਮੈਨੂੰ ਦਿੱਤੇ ਹੋਣ ਦਾ ਝੂਠਾ ਇਲਜਾਮ ਲਗਾਇਆ।ਜਿਸ ਦਾ ਕਈ ਵੀ ਸਬੂਤ ਇਨ੍ਹਾਂ ਕੋਲ ਨਹੀਂ ਹੈ।ਇਥੋਂ ਤੱਕ ਕਿ ਮੇਰੇ ਉਤੇ ਲੜਕੀ ਛੇੜਨ ਦਾ ਝੂਠਾ ਇਲਜ਼ਾਮ ਇਨ੍ਹਾਂ ਵਲੋਂ ਲਗਾਇਆ ਗਿਆ। ਮੇਰੇ ਤੇ ਬਲਾਤਕਾਰ ਅਤੇ ਅਬਰਸ਼ਨ ਕਰਵਾਉਣ ਵਰਗੇ ਝੂਠੇ ਤੇ ਨੀਚ ਇਲਜਾਮ ਵੀ ਲਗਾਏ ਗਏ। ਡਾ. ਸਮਰਾ ਵੱਲੋਂ ਪੰਜ ਪਿਆਰਿਆਂ ਨੂੰ ਆਪਣੇ ਵਲੋਂ ਝੂਠੇ ਕਾਗਜ ਦਿਖਾ ਕੇ ਅਤੇ ਵਰਗਲਾਅ ਕੇ ਮੇਰੇ ਖਿਲਾਫ ਇਹ ਸਭ ਕੁੱਝ ਕੀਤਾ ਗਿਆ ਹੈ| ਡਾ. ਸਮ' ਨੇ ਪੰਜ ਪਿਆਰਿਆਂ ਨੂੰ ਜੋ ਕਾਗਜ ਦਿਖਾਏ ਹਨ ਉਨ੍ਹਾਂ ਉਤੇ ਇਨ੍ਹਾਂ ਵਲੋਂ ਮੇਰੇ ਜਾਅਲੀ ਸਾਇਨ ਕਿਸੇ ਹੋਰ ਕਾਗਜ ਤੋਂ ਕਾਪੀ ਪੇਸਟ ਕੀਤੇ ਗਏ ਹਨ। ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਦੱਸਿਆ ਕਿ ਡਾ. ਸਮਰਾ ਪਹਿਲਾਂ ਵੀ ਮਾੜੇ ਅਨਸਰਾਂ ਨਾਲ ਮਿਲੇ ਹੋਏ ਸਨ। ਇਨ੍ਹਾਂ ਵਲੋਂ ਪੰਜਾਬ ਪੁਲਿਸ ਦੇ ਇੱਕ ਵੱਡੇ ਪੁਲਿਸ ਅਫਸਰ ਨੂੰ ਵੀ ਗਲਤ ਕੇਸ ਵਿੱਚ ਫਸਾਉਣ ਦੀ ਕੋਸਿਸ ਕੀਤੀ ਗਈ ਸੀ। ਜੋ ਬਾਅਦ ਵਿੱਚ ਝੂਠਾ ਪਾਇਆ ਗਿਆ। ਡਾ. ਸਮਰਾ ਵਲੋਂ ਹੋਰ ਵੀ। ਕਈ ਲੋਕਾਂ ਨਾਲ ਜਾਅਲੀ ਫਾਗਜ ਤਿਆ ਕਰਕੇ ਠੱਗੀ ਮਾਰੀ ਗਈ ਹੈ। ਕਈ ਕੇਸਾਂ ਵਿੱਚ ਇਨ੍ਹਾਂ ਨੂੰ ਸਜਾ ਵੀ ਹੋ ਚੁੱਕੀ ਹੈ। ਇਨ੍ਹਾਂ ਦਾ ਸ਼ੁਰੂ ਤੋਂ ਹੀ ਮਾੜੇ ਕੰਮ ਕਰਨ ਦਾ ਖਾਨਦਾਨੀ ਕੀਤਾ ਚਲਿਆ ਆ ਰਿਹਾ ਹੈ। ਡਾ. ਸਮਰਾ ਤੇ ਇਸ ਟਾਇਮ ਵੀ 40 ਤੋਂ ਵੱਧ ਕੰਮ ਚੱਲ ਰਹੇ ਹਨ। ਜਿਨ੍ਹਾਂ ਵਿੱਚ ਬਹੁਤ ਸਾਰੇ ਕੇਸਾਂ ਵਿੱਚ ਇਨ੍ਹਾਂ ਨੂੰ ਸਜਾ ਹੋ ਚੁੱਕੀ ਹੈ। ਇਥੋਂ ਤੱਕ ਕਿ ਇਨ੍ਹਾਂ ਕੋਲੋਂ ਆਰਡੀਐਕਸ ਵਰਗੀ ਧਮਾਕੇਖੋਜ ਸਮੱਗਰੀ ਦੀ ਬਰਾਮਦਗੀ ਵੀ ਹੋ ਚੁੱਕੀ ਹੈ। ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਡਾ. ਸਮਰਾ ਦੀ ਇੱਕ ਹੋਰ ਠੱਗੀ ਉਜਾਗਰ ਕਰਦੇ ਹੋਏ ਦੱਸਿਆ ਕਿ ਇਸ ਨੇ ਕਰਤਾਰ ਪੁਰ ਨਿਵਾਸੀ ਵਰਿੰਦਰ ਧੀਮਾਨ ਦੀ 15 ਕਨਾਲ 19 ਮਰਲੇ ਜਮੀਨ ਝੂਠੇ ਕਾਗਜ ਤਿਆਰ ਕਰਕੇ ਆਪਣੇ ਨਾਮ ਕਰਵਾ ਲਈ ਸੀ। ਇਹ ਜਮੀਨ ਬਾਅਦ ਵਿੱਚ ਵਰਿੰਦਰ ਧੀਮਾਨ ਨੂੰ ਵਾਪਿਸ ਕਰਨੀ ਪਈ। ਜਿਸ ਦਾ ਕੇਸ ਵੀ ਡਾ. ਸਮਰਾ ਉੱਤੇ ਚੱਲਿਆ। ਇਸ ਦੇ ਨਾਲ ਹੀ ਡਾ. ਸਮਰਾ ਨੇ ਇੱਕ ਠੰਗੀ ਆਪਣੀ ਸਕੀ ਭੈਣ ਦੇ ਨਾਲ ਵੀ ਮਾਰੀ ਜਿਸ ਵਿੱਚ ਡਾ. ਸਮਰਾ ਨੇ ਆਪਣੀ ਭੈਣ ਦੀ ਜਮੀਨ ਪਿੰਡ ਛੱਜਲਵੰਡੀ ਜਿਲ੍ਹਾ ਅੰਮਿ੍ਤਸਰ ਦੀ 6 ਏਕੜ ਜਮੀਨ ਹੜੱਪ ਕਰ ਲਈ। ਜਿਸ ਸਬੰਧ ਵਿੱਚ ਡਾ. ਸਮਰਾ ਨੂੰ ਕੈਦ ਵੀ ਹੋਈ। ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਡਾ . ਗੁਰਵਿੰਦਰ ਸਿੰਘ ਸਮਰਾ ਦੀ ਡਾਕਟਰੀ ਡਿਗਰੀ ਨੂੰ ਜਾਅਲੀ ਦੱਸਦਿਆਂ ਪੰਜਾਬ ਮੈਡੀਕਲ ਐਸੋਸੀਏਸ਼ਨ ਨੂੰ ਇਸਦੀ ਡਿਗਰੀ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਜਥੇਦਾਰ ਜੀ ਨੇ ਅੱਗੇ ਕਿਹਾ ਕਿ ਡਾ. ਸਮਰਾ ਵਲੋਂ ਸ਼ੋਸ਼ਲ ਮੀਡੀਆ ਉੱਤੇ ਮੇਰੇ ਉਤੇ ਝੂਠੇ ਇਲਜ਼ਾਮ ਲਗਾ ਕੇ ਮੇਰੀ ਸ਼ਾਖ ਨੂੰ ਬਹੁਤ ਠਾਹ ਲਾਈ ਹੈ|ਇਨ੍ਹਾਂ ਵਲੋਂ ਪੰਜ ਪਿਆਰਿਆਂ ਨੂੰ ਵਰਗਲਾਅ ਕੇ ਇਹ ਸਭ ਕੁੱਝ ਕੀਤਾ ਗਿਆ ਹੈ। ਜਥੇਦਾਰ ਜੀ ਨੇ ਦੱਸਿਆ ਗਿਆ ਇਨ੍ਹਾਂ ਪੰਜ ਪਿਆਰਿਆ ਵਲੋਂ ਪਿਛਲੇ ਸਮੇਂ ਵਿੱਚ ਗੁਰਮੀਤ ਰਾਮ ਰਹੀਮ ਦੇ ਪੱਖ ਵਿੱਚ ਹੁਕਮਨਾਮਾ ਜਾਰੀ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਪੰਜ ਪਿਆਰਿਆਂ ਵਲੋਂ ਜੋ ਮੈਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਹ ਇਕ ਪਾਸੜ ਫੈਸਲਾ ਹੈ। ਜਿਸ ਵਿੱਚ ਮੇਰਾ ਪੱਖ ਨਹੀਂ ਸੁਣਿਆ ਗਿਆ ਹੈ। ਸਿਰਫ ਡਾ. ਸਮਰਾ ਦੇ ਲਗਾਏ ਗਏ ਝੂਠੇ ਇਲਜ਼ਾਮਾ ਨੂੰ ਮੰਨ ਕੇ ਇਹ ਕਾਰਵਾਈ ਕੀਤੀ ਗਈ ਹੈ।ਜੋ ਕਿ ਸਰਾਸ਼ਨ ਗਲਤ ਹੈ ਅਤੇ ਨਿੰਦਣਯੋਗ ਹੈ।