ਮਾਲਵਾ

ਮੇਲਾ ਮਾਘੀ ਦੌਰਾਨ ਮਿਲਿਆ ਲਾਪਤਾ ਬੱਚਾ
ਸ਼੍ਰੀ ਮੁਕਤਸਰ ਸਾਹਿਬ 22 ਜਨਵਰੀ 2025 : ਮੇਲਾ ਮਾਘੀ ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਦਿਨ ਪਹਿਲਾ ਲਾਪਤਾ ਬੱਚਾ ਮਿਲਿਆ ਹੈ, ਜਿਸਦੀ ਉਮਰ ਕਰੀਬ 10 ਸਾਲ ਹੈ ਤੇ ਆਪਣਾ ਨਾਮ ਸ਼ੇਰਾ ਵਾਸੀ ਮਦਰਾਸੀ ਜਿਲ੍ਹਾ ਅੰਮ੍ਰਿਤਸਰ ਵਿਖੇ ਦਾ ਦੱਸ ਰਿਹਾ ਹੈ। ਇਹ ਜਾਣਕਾਰੀ ਡਾ: ਸ਼ਿਵਾਨੀ ਨਾਗਪਾਲ ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦਿੱਤੀ। ਬੱਚੇ ਨੂੰ ਆਪਣੇ ਪਿਤਾ ਦਾ ਨਾਮ ਨਹੀ ਪਤਾ ਅਤੇ ਨਾ ਹੀ ਕੋਈ ਫੋਨ ਨੰਬਰ ਪਤਾ ਹੈ।ਬੱਚੇ ਦੇ ਦੱਸਣ ਅਨੁਸਾਰ ਉਸ ਦੀ ਮਾਤਾ ਦਾ ਨਾਮ ਕੰਚਨ ਹੈ ਬੱਚੇ ਦੇ ਅਨੁਸਾਰ ਉਸ ਦੀ ਸੋਤੇਲੀ ਮਾਂ ਹੈ....
ਹਲਕੇ ਦਾ ਸਰਬਪੱਖੀ ਵਿਕਾਸ ਕਰਵਾਉਣ ਲਈ ਦ੍ਰਿੜ ਸੰਕਲਪ ਹਾਂ-ਚੇਅਰਮੈਨ ਬਲਬੀਰ ਸਿੰਘ ਪਨੂੰ
ਚੇਅਰਮੈਨ ਬਲਬੀਰ ਸਿੰਘ ਪਨੂੰ ਵਲੋਂ 90 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਧੀਰ ਵਿਖੇ ਫਿਰਨੀ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਫਤਿਹਗੜ੍ਹ ਚੂੜੀਆਂ, 22 ਜਨਵਰੀ 2025 : ਹਲਕਾ ਇੰਚਾਰਜ ਅਤੇ ਪਨਸਪ ਪੰਜਾਬ ਦੇ ਚੇਅਰਮੈਨ ਸ੍ਰੀ ਬਲਬੀਰ ਸਿੰਘ ਪੰਨੂ ਵੱਲੋਂ ਪਿੰਡ ਧੀਰ ਦੀ ਫਿਰਨੀ ਦੀ ਸੜਕ ਦਾ ਨੀਹ ਪੱਥਰ ਰੱਖਿਆ ਜਿਸ ਉੱਪਰ 90 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਪਨੂੰ ਨੇ ਕਿਹਾ ਕਿ ਉਹ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਉਣ ਲਈ ਦ੍ਰਿੜ ਸੰਕਲਪ ਹਨ ਅਤੇ ਬਿਨਾਂ....
ਆਈ.ਟੀ.ਆਈ. ਲਾਡੋਵਾਲ ਐਟ ਹੁਸੈਨਪੁਰਾ 'ਚ ਗੈਸਟ ਫੈਕਲਟੀ ਇੰਸਟਰੱਕਟਰਾਂ ਦੀ ਭਰਤੀ
ਆਈ.ਟੀ.ਆਈ. ਗਿੱਲ ਰੋਡ ਵਿਖੇ 04 ਫਰਵਰੀ ਨੂੰ ਹੋਵੇਗੀ ਇੰਟਰਵਿਊ ਸੀ.ਟੀ.ਐਸ. ਸਕੀਤ ਅਧੀਨ ਕੀਤੀ ਜਾਣੀ ਹੈ ਭਰਤੀ ਲੁਧਿਆਣਾ, 22 ਜਨਵਰੀ 2025 : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਰੁਪਿੰਦਰ ਕੌਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਆਈ.ਐਮ.ਸੀ. ਉਦਯੌਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਲਾਡੋਵਾਲ ਐਟ ਹੁਸੈਨਪੁਰਾ, ਜ਼ਿਲ੍ਹਾ ਲੁਧਿਆਣਾ ਲਈ ਸੀ.ਟੀ.ਐਸ ਸਕੀਮ ਅਧੀਨ ਗੈਸਟ ਫੈਕਲਟੀ ਇੰਸਟਰੱਕਟਰਾਂ ਦੀ ਭਰਤੀ ਕੀਤੀ ਜਾਣੀ ਹੈ। ਡਿਪਟੀ....
ਕਿਸਾਨ ਆਗੂਆਂ ਖ਼ਿਲਾਫ਼ ਦਰਜ਼ ਕੀਤੇ ਪੁਲਿਸ ਕੇਸ ਵਾਪਸ ਲਵੋ- ਨਰਾਇਣ ਦੱਤ 
ਜਿਉਂਦ ਜ਼ਮੀਨ ਮਾਮਲਾ ਕਾਨੂੰਨੀ ਚੋਰ ਮੋਰੀਆਂ ਰਾਹੀਂ ਕਿਸਾਨਾਂ ਦੀ ਜ਼ਮੀਨ ਖੋਹਣੀ ਬੰਦ ਕਰੇ ਸਰਕਾਰ -ਮੁਖਤਿਆਰ ਪੂਹਲਾ ਮਹਿਲਕਲਾਂ 22 ਜਨਵਰੀ (ਭੁਪਿੰਦਰ ਧਨੇਰ) : ਇਨਕਲਾਬੀ ਕੇਂਦਰ, ਪੰਜਾਬ ਦੀ ਸੂਬਾ ਕਮੇਟੀ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸਮੇਤ 35 ਕਿਸਾਨ ਆਗੂਆਂ ਖ਼ਿਲਾਫ਼ ਪਿੰਡ ਜਿਉਂਦ ਦੇ ਜ਼ਮੀਨ ਮਾਮਲੇ ਸਬੰਧੀ ਕੇਸ ਦਰਜ਼ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ, ਪੁਲਿਸ ਕੇਸ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਸਬੰਧੀ ਪ੍ਰੈੱਸ ਬਿਆਨ....
ਦਾਨ ਸਿੰਘ ਵਾਲਾ ਮਜ਼ਦੂਰਾਂ ਦੇ ਘਰ ਸਾੜ੍ਹਨ ਵਾਲੇ ਦੋਸ਼ੀਆਂ ਖਿਲਾਫ਼ ਹੋਵੇ ਸਖ਼ਤ ਕਾਰਵਾਈ- ਇਨਕਲਾਬੀ ਕੇਂਦਰ ਪੰਜਾਬ 
ਦੋਸ਼ੀਆਂ ਦੀ ਪਿੱਠ ਪੂਰਨ ਵਾਲੇ ਪੁਲਿਸ ਅਧਿਕਾਰੀ ਅਤੇ ਸਿਆਸਤਦਾਨ ਦਾ ਚਿਹਰਾ ਹੋਵੇ ਬੇਨਕਾਬ - ਨਰਾਇਣ ਦੱਤ ਰਾਮਪੁਰਾ 22 ਜਨਵਰੀ (ਭੁਪਿੰਦਰ ਧਨੇਰ) ਬਠਿੰਡਾ ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ’ਚ ਬੀਤੇ ਦਿਨੀਂ ਖੇਤ ਮਜ਼ਦੂਰਾਂ ਦੇ ਘਰ ਸਾੜੇ ਜਾਣ ਦੀ ਇਨਕਲਾਬੀ ਕੇਂਦਰ ਪੰਜਾਬ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਸੂਬਾ ਆਗੂ ਮੁਖਤਿਆਰ ਪੂਹਲਾ ਨੇ ਘਟਨਾ ਦਾ ਵਿਸਥਾਰ ਦੱਸਦਿਆਂ ਕਿਹਾ ਕਿ 8-10 ਮਜਦੂਰ....
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ, ਡਰਾਫਟ ਵੋਟਰ ਸੂਚੀ 'ਤੇ 24 ਜਨਵਰੀ ਤੱਕ ਅਪੀਲ ਤੇ ਇਤਰਾਜ਼ ਦਾਇਰ ਕੀਤੇ ਜਾ ਸਕਦੇ ਹਨ
ਲੁਧਿਆਣਾ, 22 ਜਨਵਰੀ 2025 : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵੋਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਚੋਣਾਂ ਲਈ ਪ੍ਰਕਾਸ਼ਿਤ ਡਰਾਫਟ ਵੋਟਰ ਸੂਚੀ 'ਤੇ 24 ਜਨਵਰੀ ਤੱਕ ਸਬੰਧਤ ਰਿਵਾਈਜ਼ਿੰਗ ਅਧਿਕਾਰੀਆਂ ਕੋਲ ਅਪੀਲ ਤੇ ਇਤਰਾਜ਼ ਦਾਇਰ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਜੋਰਵਾਲ ਨੇ ਦੱਸਿਆ ਕਿ ਇਹ ਡਰਾਫਟ ਵੋਟਰ ਸੂਚੀ 21 ਅਕਤੂਬਰ, 2023 ਅਤੇ 15 ਦਸੰਬਰ, 2024 ਵਿਚਕਾਰ ਪ੍ਰਾਪਤ ਹੋਏ ਫਾਰਮਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਸੀ। ਇਹ ਸੂਚੀ....
ਗਣਤੰਤਰ ਦਿਵਸ ਦੇ ਮੱਦੇਨਜ਼ਰ ਸਭਿਆਚਾਰਕ ਪ੍ਰੋਗਰਾਮ ਦੀ ਦੂਜੀ ਰਿਹਰਸਲ ਦਾ ਹੋਇਆ ਆਯੋਜਨ
ਸ਼੍ਰੀ ਮੁਕਤਸਰ ਸਾਹਿਬ, 22 ਜਨਵਰੀ 2025 : 26 ਜਨਵਰੀ ਨੂੰ ਗਣਤੰਤਰ ਦਿਵਸ ਦੌਰਾਨ ਪੇਸ਼ ਕੀਤੇ ਜਾਣ ਵਾਲੇ ਸਭਿਆਚਾਰਕ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ ਸਭਿਆਚਾਰਕ ਪ੍ਰੋਗਰਾਮ ਦੀ ਦੂਜੀ ਰਿਹਰਸਲ ਦੌਰਾਨ ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਨੇ ਜਿਥੇ ਹਰੇਕ ਆਈਟਮ ਦਾ ਜਾਇਜਾ ਲਿਆ ਉਥੇ ਆਈਟਮ ਇੰਚਾਰਜਾਂ ਨੂੰ ਲੋੜੀਂਦੇ ਸੁਝਾਅ ਵੀ ਦਿੱਤੇ। ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ. ਨੇ....
ਜ਼ਿਲ੍ਹਾ ਐਸ.ਏ.ਐਸ ਨਗਰ ਦੀ ਟ੍ਰੈਫਿਕ ਪੁਲਿਸ ਵੱਲੋਂ 10 ਜਨਵਰੀ ਤੋਂ 31 ਜਨਵਰੀ ਤੱਕ ਕੀਤਾ ਲੋਕਾਂ ਨੂੰ ਸੜਕੀ ਨਿਯਮਾਂ ਬਾਰੇ ਕੀਤਾ ਜਾ ਰਿਹਾ ਜਾਗਰੂਕ 
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਜਨਵਰੀ 2025 : ਸ੍ਰੀ ਦੀਪਕ ਪਾਰਿਕ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ.ਨਗਰ ਵੱਲੋ ਕੌਮੀ ਰੋਡ ਸੇਫਟੀ ਮਹੀਨਾ 01 ਜਨਵਰੀ 31 ਜਨਵਰੀ 2025) ਤਹਿਤ ਹਰ ਸਾਲ ਦੀ ਤਰ੍ਹਾ ਜ਼ਿਲ੍ਹਾ ਐਸ.ਏ.ਐਸ ਨਗਰ ਦੀ ਟ੍ਰੈਫਿਕ ਪੁਲਿਸ ਵੱਲੋਂ ਮਨਾਇਆ ਜਾ ਰਿਹਾ ਹੈ, ਜਿਸ ਦੀ ਲੜੀ ਵਿੱਚ 21 ਜਨਵਰੀ ਨੂੰ ਸ. ਕਰਨੈਲ ਸਿੰਘ, ਪੀ.ਪੀ.ਐਸ, ਉਪ ਕਪਤਾਨ, ਪੁਲਿਸ ਟੈ੍ਫਿਕ ਵੱਲੋਂ ਸੀ.ਜੀ.ਸੀ, ਲਾਂਡਰਾ ਕਾਲਜ ਦੇ ਵਿਦਿਆਰਥੀਆਂ ਨਾਲ ਫੇਜ਼ 3/5 ਦੀਆਂ ਲਾਈਟਾਂ ਅਤੇ ਹੋਰ ਵੱਖ-ਵੱਖ....
ਜ਼ਿਲ੍ਹਾ ਐਸ.ਏ.ਐਸ ਨਗਰ ਦੀ ਟ੍ਰੈਫਿਕ ਪੁਲਿਸ ਵੱਲੋਂ 10 ਜਨਵਰੀ ਤੋਂ 31 ਜਨਵਰੀ ਤੱਕ ਕੀਤਾ ਲੋਕਾਂ ਨੂੰ ਸੜਕੀ ਨਿਯਮਾਂ ਬਾਰੇ ਕੀਤਾ ਜਾ ਰਿਹਾ ਜਾਗਰੂਕ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਜਨਵਰੀ 2025 : ਸ੍ਰੀ ਦੀਪਕ ਪਾਰਿਕ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ.ਨਗਰ ਵੱਲੋ ਕੌਮੀ ਰੋਡ ਸੇਫਟੀ ਮਹੀਨਾ 01 ਜਨਵਰੀ 31 ਜਨਵਰੀ 2025) ਤਹਿਤ ਹਰ ਸਾਲ ਦੀ ਤਰ੍ਹਾ ਜ਼ਿਲ੍ਹਾ ਐਸ.ਏ.ਐਸ ਨਗਰ ਦੀ ਟ੍ਰੈਫਿਕ ਪੁਲਿਸ ਵੱਲੋਂ ਮਨਾਇਆ ਜਾ ਰਿਹਾ ਹੈ, ਜਿਸ ਦੀ ਲੜੀ ਵਿੱਚ 21 ਜਨਵਰੀ ਨੂੰ ਸ. ਕਰਨੈਲ ਸਿੰਘ, ਪੀ.ਪੀ.ਐਸ, ਉਪ ਕਪਤਾਨ, ਪੁਲਿਸ ਟੈ੍ਫਿਕ ਵੱਲੋਂ ਸੀ.ਜੀ.ਸੀ, ਲਾਂਡਰਾ ਕਾਲਜ ਦੇ ਵਿਦਿਆਰਥੀਆਂ ਨਾਲ ਫੇਜ਼ 3/5 ਦੀਆਂ ਲਾਈਟਾਂ ਅਤੇ ਹੋਰ ਵੱਖ-ਵੱਖ....
ਚਾਈਨਾ ਡੋਰ ਪੰਛੀਆਂ ਅਤੇ ਇਨਸਾਨਾਂ ਲਈ ਖਤਰਨਾਕ ਹੈ, ਇਸ ਦੀ ਵਰਤੋਂ ਨਾ ਕਰੋ : ਐਸਐਚਓ ਕਰਮਜੀਤ ਸਿੰਘ
ਥਾਣਾ ਸਿਟੀ ਪੁਲਿਸ ਨੇ ਚਾਈਨਾ ਡੋਰ ਨੂੰ ਲੈ ਕੇ ਸ਼ਹਿਰ ਵਿੱਚ ਚਲਾਈ ਤਲਾਸੀ ਮੁਹਿੰਮ ਰਾਏਕੋਟ, 22 ਜਨਵਰੀ (ਰਘਵੀਰ ਸਿੰਘ ਜੱਗਾ) : ਚਾਈਨਾ ਡੋਰ ਨੂੰ ਲੈ ਕੇ ਪੰਜਾਬ ਪੁਲਿਸ ਲਗਾਤਾਰ ਪੱਬਾਂ ਭਾਰ ਹੈ, ਚਾਈਨਾ ਡੋਰ ਦੀ ਰੋਕਥਾਮ ਲਈ ਥਾਂ ਥਾਂ ਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਅੱਜ ਥਾਣਾ ਸਿਟੀ ਪੁਲਿਸ ਵੱਲੋਂ ਐਸਐਚਓ ਕਰਮਜੀਤ ਸਿੰਘ ਦੀ ਅਗਵਾਈ ਹੇਠ ਰਾਏਕੋਟ ਦੇ ਵੱਖ ਵੱਖ ਬਜ਼ਾਰਾਂ ਵਿੱਚ ਚਾਈਨਾ ਡੋਰ ਸਬੰਧੀ ਦੁਕਾਨਾਂ ਦੀ ਤਲਾਸੀ ਲਈ ਗਈ ਹੈ। ਇਸ ਮੌਕੇ ਐਸਐਚਓ ਕਰਮਜੀਤ ਸਿੰਘ ਨੇ....
ਸਰਕਾਰੀ ਹਾਈ ਸਕੂਲ ਆਂਡਲੂ ਦੇ ਸਟਾਫ ਵੱਲੋਂ ਗ੍ਰਾਂਮ ਪੰਚਾਇਤ ਦਾ ਸਨਮਾਨ
ਰਾਏਕੋਟ, 22 ਜਨਵਰੀ (ਰਘਵੀਰ ਸਿੰਘ ਜੱਗਾ) : ਨੇੜਲੇ ਪਿੰਡ ਆਂਡਲੂ ਵਿਖੇ ਸਰਕਾਰੀ ਹਾਈ ਸਕੂਲ ਦੇ ਸਮੂਹ ਸਟਾਫ ਵੱਲੋਂ ਨਵੀਂ ਚੁਣੀ ਪੰਚਾਇਤ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਸਕੂਲ ਇੰਚਾਰਜ ਰਮਨਦੀਪ ਸਿੰਘ ਨੇ ਸਮੁੱਚੀ ਪੰਚਾਇਤ ਨੂੰ ਸਕੂਲ ਵਿੱਚ ਆਉਣ ਤੇ ਜੀ ਆਇਆ ਕਿਹਾ ਗਿਆ ਅਤੇ ਸਕੂਲ ਦੀਆਂ ਮੁੱਖ ਲੋੜਾਂ ਅਤੇ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ ਗਿਆ। ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਨੇ ਸਕੂਲ ਸਟਾਫ ਨੂੰ ਭਰੋਸਾ ਦਿਵਾਇਆ ਕਿ ਸਕੂਲ ਦੀਆਂ ਜੋ ਵੀ ਮੁੱਖ ਲੋੜਾਂ ਤੇ ਸਮੱਸਿਆਵਾਂ ਹਨ, ਉਨ੍ਹਾਂ ਦਾ....
ਬੱਸ ਅਤੇ ਅਰਟਿਗਾ ਕਾਰ ਵਿਚਾਲੇ ਹੋਈ ਟੱਕਰ, 2 ਲੋਕਾਂ ਦੀ ਮੌਤ, 6 ਜ਼ਖਮੀ
ਨੰਗਲ, 21 ਜਨਵਰੀ 2025 : ਨੰਗਲ-ਚੰਡੀਗੜ੍ਹ ਮੁੱਖ ਮਾਰਗ 'ਤੇ ਬੱਸ ਅਤੇ ਅਰਟਿਗਾ ਕਾਰ ਵਿਚਾਲੇ ਆਹਮੋ-ਸਾਹਮਣੇ ਦੀ ਟੱਕਰ ਹੋ ਗਈ। ਇਸ ਹਾਦਸੇ 'ਚ 6 ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਇਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀ 5 ਗੰਭੀਰ ਜ਼ਖਮੀਆਂ ਨੂੰ ਪੁਲਸ ਅਤੇ ਐਂਬੂਲੈਂਸ ਦੀ ਮਦਦ ਨਾਲ ਨੰਗਲ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਗੰਭੀਰ ਜ਼ਖਮੀ 18 ਸਾਲਾ ਨੌਜਵਾਨ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਪਰ ਹਸਪਤਾਲ ਪਹੁੰਚਦਿਆਂ ਹੀ....
ਪਿੰਡ ਮਹਾਦੀਆ ਦੀ ਪੰਚਾਇਤ ਨੇ ਬੱਚਿਆਂ ਨੂੰ ਆਈਏਐਸ ਤੇ ਪੀਸੀਐਸ ਦੀ ਪੜ੍ਹਾਈ ਦਾ ਚੁੱਕਿਆ ਬੇੜਾ 
ਸ੍ਰੀ ਫਤਿਹਗੜ੍ਹ ਸਾਹਿਬ, 21 ਜਨਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਮਹਾਦੀਆਂ ਵਿਖੇ ਗ੍ਰਾਮ ਪੰਚਾਇਤ ਵੱਲੋਂ ਆਮ ਇਜਲਾਸ ਸੱਦਿਆ ਗਿਆ। ਜਿਸ ਵਿੱਚ ਪਿੰਡ ਦੀ ਬਿਹਤਰੀ ਲਈ ਵੱਡੇ ਮਤੇ ਪਾਸ ਕੀਤੇ ਅਤੇ ਪਿੰਡ ਦੇ ਬੱਚਿਆਂ ਨੂੰ ਵੱਡੇ ਅਫਸਰ ਬਣਾਉਣ ਲਈ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ । ਪੰਚਾਇਤ ਸਕੱਤਰ ਖੁਸ਼ਵਿੰਦਰ ਸਿੰਘ ਅਤੇ ਸਰਪੰਚ ਕੁਲਦੀਪ ਸਿੰਘ ਨੇ ਕਿਹਾ ਕਿ ਸਾਡੇ ਬੱਚੇ ਰੁਜ਼ਗਾਰ ਦੀ ਤਲਾਸ਼ ਲਈ ਵਿਦੇਸ਼ਾਂ ਵੱਲ ਤੁਰੇ ਹੋਏ , ਜਿਨ੍ਹਾਂ ਨੂੰ ਮੁੜ ਆਪਣੇ....
ਭਰਤੀ ਮੁਹਿੰਮ ਦਾ ਮੁੱਖ ਉਦੇਸ਼ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨਾ ਹੈ : ਬਿਕਰਮਜੀਤ ਸਿੰਘ ਖਾਲਸਾ 
ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਭਰਤੀ ਮੁਹਿੰਮ ਸ਼ੁਰੂ ਕੀਤੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁੱਲਾਂ ਦੀ ਰੱਖਿਆ ਕਰਨ ਲਈ ਸਮਰਪਿਤ ਰਹੀ ਹੈ : ਢਿੱਲੋਂ ਫਤਿਹਗੜ੍ਹ ਸਾਹਿਬ, 21 ਜਨਵਰੀ 2025 : ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਅੱਜ ਭਰਤੀ ਮੁਹਿੰਮ ਦੀ ਸ਼ੁਰੂਆਤ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਤੇ ਜਗਤ ਮਾਤਾ ਗੁਜਰੀ ਜੀ ਦੇ ਅਸ਼ੀਰਵਾਦ ਉਪਰੰਤ ਵਰਕਰਾਂ ਤੇ ਆਗੂਆਂ ਦੀ ਭਰਵੀਂ ਮੀਟਿੰਗ ਕਰਕੇ....
ਲੋੜਵੰਦਾਂ ਦੀ ਮਦਦ ਤੋਂ ਕੋਈ ਹੋਰ ਵੱਡਾ ਪੁੰਨ ਦਾ ਕਾਰਜ ਕੋਈ ਨਹੀਂ : ਸਾਬਕਾ ਸਰਪੰਚ ਬਲਵੰਤ ਸਿੰਘ ਮਹਾਦੀਆਂ
ਸ੍ਰੀ ਫ਼ਤਹਿਗੜ੍ਹ ਸਾਹਿਬ, 21 ਜਨਵਰੀ 2025 : (ਹਰਪ੍ਰੀਤ ਸਿੰਘ ਗੁੱਜਰਵਾਲ) : ਪਿੰਡ ਮਹਾਦੀਆਂ ਵਿਖੇ ਬਾਬਾ ਫਰੀਦ ਸਰਬ ਧਰਮ ਸੇਵਾ ਸੁਸਾਇਟੀ ਅਤੇ ਮਿਰਜਾ ਮੁਲਤਾਨੀ ਵੈਲਫੇਅਰ ਸੁਸਾਇਟੀ ਵੱਲੋਂ ਸੰਸਥਾ ਦੇ ਚੇਅਰਮੈਨ ਹਾਜੀ ਬਾਬਾ ਦਿਲਸ਼ਾਦ ਅਹਿਮਦ ਦੀ ਅਗਵਾਈ ਵਿੱਚ ਲੋੜਵੰਦਾਂ ਨੂੰ ਸੂਟ ਵੰਡੇ ਗਏ। ਇਸ ਮੌਕੇ ਮੁੱਖ ਮਹਿਮਾਨ ਸਮਾਜ ਸੇਵਕ ਸਾਬਕਾ ਸਰਪੰਚ ਬਲਵੰਤ ਸਿੰਘ ਮਹਾਦੀਆ ਸਮੂਹ ਵਿੱਚ ਸ਼ਾਮਿਲ ਹੋਏ। ਸਮਾਜ ਸੇਵਕ ਸਾਬਕਾ ਸਰਪੰਚ ਬਲਵੰਤ ਸਿੰਘ ਮਹਾਦੀਆਂ ਨੇ ਕਿਹਾ ਕਿ ਹਾਜੀ ਬਾਬਾ ਹਮੇਸ਼ਾ ਹੀ ਜਿੱਥੇ ਲੋੜਵੰਦ....