ਮੇਲਾ ਮਾਘੀ ਦੌਰਾਨ ਮਿਲਿਆ ਲਾਪਤਾ ਬੱਚਾ

ਸ਼੍ਰੀ ਮੁਕਤਸਰ ਸਾਹਿਬ 22 ਜਨਵਰੀ 2025 : ਮੇਲਾ ਮਾਘੀ ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਦਿਨ ਪਹਿਲਾ  ਲਾਪਤਾ ਬੱਚਾ  ਮਿਲਿਆ ਹੈ,  ਜਿਸਦੀ  ਉਮਰ ਕਰੀਬ  10 ਸਾਲ ਹੈ ਤੇ ਆਪਣਾ ਨਾਮ ਸ਼ੇਰਾ ਵਾਸੀ ਮਦਰਾਸੀ  ਜਿਲ੍ਹਾ ਅੰਮ੍ਰਿਤਸਰ ਵਿਖੇ ਦਾ ਦੱਸ ਰਿਹਾ ਹੈ। ਇਹ ਜਾਣਕਾਰੀ ਡਾ: ਸ਼ਿਵਾਨੀ ਨਾਗਪਾਲ ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦਿੱਤੀ। ਬੱਚੇ ਨੂੰ ਆਪਣੇ ਪਿਤਾ ਦਾ ਨਾਮ ਨਹੀ ਪਤਾ ਅਤੇ ਨਾ ਹੀ ਕੋਈ ਫੋਨ ਨੰਬਰ ਪਤਾ ਹੈ।ਬੱਚੇ  ਦੇ ਦੱਸਣ ਅਨੁਸਾਰ ਉਸ ਦੀ ਮਾਤਾ ਦਾ ਨਾਮ ਕੰਚਨ ਹੈ ਬੱਚੇ ਦੇ ਅਨੁਸਾਰ ਉਸ ਦੀ ਸੋਤੇਲੀ ਮਾਂ ਹੈ, ਜੇਕਰ ਇਸ ਬੱਚੇ ਬਾਰੇ ਕਿਸੇ ਨੂੰ ਕੋਈ ਵੀ ਸੂਚਨਾ ਮਿਲਦੀ ਹੈ ਹੇਠ ਲਿਖੇ ਨੰਬਰਾ ਤੇ ਸੂਚਨਾ ਦੇਣ ਦੀ ਖੇਚਲ ਕੀਤੀ ਜਾਵੇ।