ਮਾਲਵਾ

ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ : ਮੁੱਖ ਮੰਤਰੀ ਮਾਨ 
ਭਗਵੰਤ ਮਾਨ ਨੇ ਟਰਾਈਡੈਂਟ ਗਰੁੱਪ ਦੇ ਪਲਾਂਟ ਕੰਪਲੈਕਸ ਦਾ ਕੀਤਾ ਦੌਰਾ ਟਰਾਈਡੈਂਟ ਗਰੁੱਪ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹੈ ਬਰਨਾਲਾ, 17 ਅਗਸਤ 2024 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦੇਸ਼ ਦੇ ਉੱਘੇ ਉਦਯੋਗਿਕ ਘਰਾਣੇ ਟਰਾਈਡੈਂਟ ਗਰੁੱਪ ਵਿਖੇ ਪੁੱਜੇ, ਜਿੱਥੇ ਗਰੁੱਪ ਦੇ ਚੇਅਰਮੈਨ ਅਤੇ ਯੋਜਨਾ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਪਦਮ ਸ਼੍ਰੀ ਰਾਜਿੰਦਰ ਗੁਪਤਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਜਿੰਦਰ ਗੁਪਤਾ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ....
ਦੇਸੀ ਬੰਬ ਦੇ ਫਟਣ ਕਾਰਨ ਸਹਿਮੇ ਲੋਕ, ਪੁਲਿਸ ਨੇ 10 ਹੋਰ ਦੇਸੀ ਬੰਬ ਕੀਤੇ ਬਰਾਮਦ
ਜਲਾਲਾਬਾਦ, 17 ਅਗਸਤ 2024 : ਜਲਾਲਾਬਾਦ ਦੇ ਥਾਣਾ ਵੈਰੋ ਕਾ ਦੇ ਅਧੀਨ ਪੈਂਦੇ ਪਿੰਡ ਬਾਹਮਣੀ ਵਾਲਾ ’ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇਕ ਵਿਅਕਤੀ ਨਾਲ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਕ ਵਿਅਕਤੀ ਜਦੋਂ ਪਿੰਡ ਦੀ ਰੂੜੀ ਕੋਲੋਂ ਲੰਘਿਆ ਤਾਂ ਉੱਥੇ ਇੱਕਦਮ ਧਮਾਕਾ ਹੋ ਗਿਆ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਉਹ ਵਿਅਕਤੀ ਡਰ ਨਾਲ ਬੇਹੋਸ਼ ਹੋ ਗਿਆ। ਇਸ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਿੰਡ ਦਾ ਇੱਕ ਵਿਅਕਤੀ ਜੋ ਮਿਸਤਰੀ ਦਾ ਕੰਮ ਕਰਦਾ ਉਸ ਵੱਲੋਂ ਆਟੇ ਦੇ ਨਾਲ ਦੇਸੀ ਬੰਬ....
ਕਪੂਰਥਲਾ ਨੇੜੇ ਪਿੰਡ ਭਗਵਾਨਪੁਰ ‘ਚ ਹੋਈ ਬੇਅਦਬੀ, ਚੜਿਆ ਦੋਸ਼ੀ ਦਾ ਕੁਟਾਪਾ 
ਕਪੂਰਥਲਾ, 17 ਅਗਸਤ 2024 : ਕਪੂਰਥਲਾ ਦੇ ਨਜ਼ਦੀਕ ਪਿੰਡ ਭਗਵਾਨਪੁਰ ‘ਚ ਬੀਤੇ ਕੱਲ੍ਹ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੁਪਹਿਰ ਦੇ ਤਕਰੀਬਨ 3 ਵਜੇ ਇਕ ਵਿਅਕਤੀ ਨੇ ਗੁਰਦੁਆਰਾ ਸਾਹਿਬ ‘ਚ ਦਾਖਿਲ ਹੋ ਕੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਉਸ ‘ਤੇ ਇਲਜ਼ਾਮ ਲੱਗੇ ਹਨ ਕਿ ਉਸ ਦੁਆਰਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਨੂੰ ਨੁਕਸਾਨ ਪਹੁੰਚਿਆ ਗਿਆ ਅਤੇ ਹੋਰ ਸਮਾਨ ਦੀ ਵੀ ਬੇਅਦਬੀ ਕੀਤੀ ਗਈ ਹੈ। ਮੌਕੇ ‘ਤੇ ਗ੍ਰੰਥੀ ਸਿੰਘ ਵਲੋਂ ਦੋਸ਼ੀ ਨੂੰ....
ਸੇਫ ਸਕੂਲ ਵਾਹਨ ਪਾਲਿਸੀ ਦੀ ਸਖਤੀ ਨਾਲ ਪਾਲਣਾ ਬਣਾਈ ਜਾਵੇ ਯਕੀਨੀ
ਐਸ.ਡੀ.ਐਮ. ਇਸ਼ਮਿਤ ਵਿਜੈ ਸਿੰਘ ਨੇ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਬਣੀ ਜ਼ਿਲ੍ਹਾ ਪੱਧਰੀ ਵਿਭਾਗੀ ਕਮੇਟੀ ਦੀ ਕੀਤੀ ਮੀਟਿੰਗ ਫ਼ਤਹਿਗੜ੍ਹ ਸਾਹਿਬ, 17 ਅਗਸਤ, 2024 : ਸੇਫ ਸਕੂਲ ਵਾਹਨ ਪਾਲਿਸੀ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਮੰਤਵ ਨਾਲ ਗਠਿਤ ਕੀਤੀ ਗਈ ਜ਼ਿਲ੍ਹਾ ਪੱਧਰੀ ਵਿਭਾਗੀ ਕਮੇਟੀ ਦੀ ਮੀਟਿੰਗ ਉਪ ਮੰਡਲ ਮੈਜਿਸਟਰੇਟ ਸ਼੍ਰੀਮਤੀ ਇਸ਼ਮਿਤ ਵਿਜੈ ਸਿੰਘ ਦੀ ਪ੍ਰਧਾਨਗੀ ਹੇਠ ਸਬ ਡਵੀਜ਼ਨਲ ਕੰਪਲੈਕਸ ਵਿਖੇ ਹੋਈ। ਜਿਸ ਵਿੱਚ ਸਹਾਇਕ ਟਰਾਂਸਪੋਰਟ ਅਫਸਰ ਸ਼੍ਰੀ ਪ੍ਰਦੀਪ ਕੁਮਾਰ, ਜ਼ਿਲ੍ਹਾ ਸਿੱਖਿਆ ਅਫਸਰ....
ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਮੋੜ ਕੇ ਖੇਡ ਮੈਦਾਨ ਵੱਲ ਲੈ ਕੇ ਆਉਣ ਦੇ ਉਦੇਸ਼ ਨਾਲ ਕੰਮ ਕਰ ਰਿਹਾ ਹੈ ਮੰਡੀ ਬੋਰਡ : ਹਰਚੰਦ ਸਿੰਘ ਬਰਸਟ
ਆਫ਼ ਸੀਜ਼ਨ ਦੌਰਾਨ ਰਾਮਪੁਰਾ ਫੂਲ, ਸੁਲਤਾਨਪੁਰ ਲੋਧੀ ਸਮੇਤ ਮਲੋਟ ਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਮੰਡੀਆਂ ਵਿੱਚ ਚੱਲ ਰਹੀ ਹੈ ਖੇਡਾਂ ਦੀ ਸਿਖਲਾਈ ਵੱਖ - ਵੱਖ ਜਿਲਿਆਂ ਵਿੱਚ ਐਨ.ਜੀ.ਓਜ਼, ਹੋਰ ਸੰਸਥਾਵਾਂ ਤੇ ਰਿਟਾਅਰ ਕੋਚਾਂ ਨਾਲ ਚੱਲ ਰਹੀ ਹੈ ਗੱਲਬਾਤ ਮੋਹਾਲੀ, 17 ਅਗਸਤ, 2024 : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਪੰਜਾਬ ਮੰਡੀ ਬੋਰਡ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਵਿਕਸਤ ਕਰਨ, ਬੱਚਿਆਂ ਦੇ ਚੰਗੇ ਭਵਿੱਖ ਅਤੇ ਨਸ਼ੇ ਦੇ ਖਾਤਮੇ ਲਈ ਵਿਸ਼ੇਸ਼ ਉਪਰਾਲੇ....
ਗਰਾਮ ਪੰਚਾਇਤ ਚੋਣਾਂ: ਸਾਰੇ ਯੋਗ ਵੋਟਰਾਂ ਦਾ ਨਾਮ ਦਰਜ ਕਰਨ ਲਈ 20,21 ਤੇ 22 ਅਗਸਤ ਨੂੰ ਚੱਲੇਗੀ ਵਿਸ਼ੇਸ਼ ਮੁਹਿੰਮ- ਡਿਪਟੀ ਕਮਿਸ਼ਨਰ
ਕਿਹਾ, ਵੋਟਾਂ ਬਣਾਉਣ, ਵੋਟਾਂ ਕੱਟਣ ਤੇ ਵੋਟਾਂ ‘ਚ ਕਿਸੇ ਸੋਧ ਸਬੰਧੀ ਇਤਰਾਜ ਵਾਸਤੇ ਸਾਰੇ ਯੋਗ ਵੋਟਰ ਮੁਹਿੰਮ ਦਾ ਲਾਭ ਜਰੂਰ ਲੈਣ ਪਟਿਆਲਾ, 17 ਅਗਸਤ 2024 : ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਹੈ ਕਿ ਰਾਜ ਵਿੱਚ ਹੋਣ ਵਾਲੀਆਂ ਗਰਾਮ ਪੰਚਾਇਤ ਚੋਣਾਂ ਲਈ ਰਾਜ ਚੋਣ ਕਮਿਸ਼ਨ ਵਲੋਂ ਪ੍ਰਬੰਧ ਕੀਤੇ ਜਾ ਰਹੇ ਹਨ। ਰਾਜ ਚੋਣ ਕਮਿਸ਼ਨ, ਪੰਜਾਬ ਦੀਆਂ ਹਦਾਇਤਾਂ ‘ਤੇ ਇਨ੍ਹਾਂ ਚੋਣਾਂ ਲਈ ਵੋਟਰ ਸੂਚੀਆਂ ਵਿੱਚ ਸਾਰੇ ਯੋਗ ਵੋਟਰਾਂ ਦਾ ਨਾਮ ਦਰਜ ਕਰਨ ਲਈ 20,21 ਤੇ 22 ਅਗਸਤ ਨੂੰ....
ਜਿਵੇਂ ਵੋਟਾਂ ਮੰਗਣ ਆਏ ਸੀ, ਉਸੇ ਤਰ੍ਹਾਂ ਕੰਮ ਕਰਨ ਲਈ ਲੋਕਾਂ ਕੋਲ ਵੀ ਜਾਵਾਂਗੇ : ਡਾ. ਬਲਬੀਰ ਸਿੰਘ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਰੰਭੇ 'ਤੁਹਾਡਾ ਐਮ.ਐਲ.ਏ. ਤੁਹਾਡੇ ਵਿੱਚਕਾਰ' ਪ੍ਰੋਗਰਾਮ ਤਹਿਤ ਪਿੰਡਾਂ 'ਚ ਪੁੱਜੇ ਸਿਹਤ ਮੰਤਰੀ ਕਿਹਾ, ਪਿੰਡ ਵਾਸੀਆਂ ਦੀ ਵਿਕਾਸ ਕੰਮਾਂ ਦੀ ਹਰੇਕ ਮੰਗ 'ਤੇ ਕੰਮ ਹੋਵੇਗਾ ਕੋਲਕਾਤਾ ਮੈਡੀਕਲ ਕਾਲਜ 'ਚ ਮੈਡੀਕਲ ਵਿਦਿਆਰਥਣ ਨਾਲ ਦਰਿੰਦਗੀ ਦੀ ਨਿਖੇਧੀ, ਪੰਜਾਬ ਦੇ ਡਾਕਟਰਾਂ ਨਾਲ ਮੀਟਿੰਗ ਸੱਦੀ ਭਾਦਸੋਂ/ਪਟਿਆਲਾ, 17 ਅਗਸਤ 2024 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ....
ਮੁੱਖ ਮੰਤਰੀ ਮਾਨ ਵੱਲੋਂ ਰੱਖੜੀ ਦੇ ਤਿਉਹਾਰ ਮੌਕੇ ਔਰਤਾਂ ਨੂੰ ਤੋਹਫਾ, ਆਂਗਣਵਾੜੀ ਵਰਕਰਾਂ ਦੀਆਂ 3000 ਨਵੀਆਂ ਅਸਾਮੀਆਂ ਭਰਨ ਦਾ ਐਲਾਨ
ਰੱਖੜੀ ਦੇ ਤਿਉਹਾਰ ਮੌਕੇ ਬਰਨਾਲਾ ਵਿਖੇ ਰਾਜ ਪੱਧਰੀ ਸਮਾਗਮ ਵਿੱਚ ਕੀਤੀ ਸ਼ਿਰਕਤ ਮਹਿਲਾਵਾਂ ਦੇ ਵੱਧ ਅਧਿਕਾਰਾਂ ਲਈ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਅੱਗ ਬੁਝਾਊ ਸਟਾਫ ਵਿੱਚ ਮਹਿਲਾਵਾਂ ਨੂੰ ਭਰਤੀ ਕਰਨ ਲਈ ਨਿਯਮਾਂ ਵਿੱਚ ਹੋਣਗੀਆਂ ਲੋੜੀਂਦੀਆਂ ਸੋਧਾਂ ਸੁਪਰਵਾਈਜ਼ਰਾਂ ਨੂੰ ਸੌਂਪੇ ਨਿਯੁਕਤੀ ਪੱਤਰ ਨਵ-ਨਿਯੁਕਤ ਮੁਲਾਜ਼ਮ ਨੇ ਨੌਕਰੀ ਲਈ ਸ਼ੁਕਰਾਨੇ ਵਜੋਂ ਮੁੱਖ ਮੰਤਰੀ ਦੇ ਬੰਨ੍ਹੀ ਰੱਖੜੀ ਬਰਨਾਲਾ, 17 ਅਗਸਤ 2024 : ਰੱਖੜੀ ਦੇ ਤਿਉਹਾਰ ਮੌਕੇ ਪੰਜਾਬ ਦੀਆਂ ਮਹਿਲਾਵਾਂ ਨੂੰ ਵੱਡੀ ਸੌਗਾਤ ਦਿੰਦਿਆਂ ਮੁੱਖ ਮੰਤਰੀ....
ਜ਼ਿਲ੍ਹਾ ਸੰਗਰੂਰ ਵਿੱਚ ਰੱਖੜੀ ਵਾਲੇ ਦਿਨ ਸਵੇਰੇ 11 ਵਜੇ ਖੁੱਲ੍ਹਣਗੇ ਸੇਵਾ ਕੇਂਦਰ
ਸੰਗਰੂਰ, 17 ਅਗਸਤ 2024 : ਪੰਜਾਬ ਸਰਕਾਰ ਨੇ 19 ਅਗਸਤ, 2024 (ਦਿਨ ਸੋਮਵਾਰ) ਨੂੰ ਰੱਖੜੀ ਦੇ ਤਿਉਹਾਰ ਮੌਕੇ ਰਾਜ ਭਰ ਦੇ ਸੇਵਾ ਕੇਂਦਰਾਂ ਦੇ ਕੰਮਕਾਜ ਦੇ ਸਮੇਂ ਵਿੱਚ ਬਦਲਾਵ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਰੱਖੜੀ ਵਾਲੇ ਦਿਨ 19 ਅਗਸਤ ਨੂੰ ਜ਼ਿਲ੍ਹਾ ਸੰਗਰੂਰ ਦੇ ਸਾਰੇ ਸੇਵਾ ਕੇਂਦਰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਕਾਰਜਸ਼ੀਲ ਰਹਿਣਗੇ ਅਤੇ ਸਰਕਾਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਲੋਕਾਂ ਨੂੰ 19 ਅਗਸਤ ਨੂੰ....
ਡਿਪਟੀ ਕਮਿਸ਼ਨਰ ਵੱਲੋਂ ਫਿਊਚਰ ਟਾਈਕੂਨਜ਼ ਸਟਾਰਟਅੱਪ ਚੁਣੌਤੀ ਬਾਰੇ ਮਹਿਲਾ ਉੱਦਮੀਆਂ ਦੇ ਫੋਰਮ (ਸੀਸੂ) ਨਾਲ ਗੱਲਬਾਤ
ਪ੍ਰੋਜੈਕਟ ਦਾ ਉਦੇਸ਼ ਸਮਾਜ ਦੇ ਹਾਸ਼ੀਏ 'ਤੇ ਪਏ ਵਰਗਾਂ ਨੂੰ ਉਹਨਾਂ ਦੇ ਆਪਣੇ ਉਦਯੋਗ ਸ਼ੁਰੂ ਕਰਨ ਵਿੱਚ ਸਹਾਇਤਾ ਕਰਨਾ ਹੈ ਲੁਧਿਆਣਾ, 17 ਅਗਸਤ 2024 : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸੀ.ਆਈ.ਸੀ.ਯੂ. ਦੇ ਮਹਿਲਾ ਉੱਦਮੀਆਂ ਦੇ ਫੋਰਮ ਦੇ ਮੈਂਬਰਾਂ ਨਾਲ ਫਿਊਚਰ ਟਾਈਕੂਨਜ਼ ਸਟਾਰਟਅਪ ਚੈਲੇਂਜ ਪ੍ਰੋਗਰਾਮ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਕੈਬਨਿਟ ਮੰਤਰੀ ਬਲਕਾਰ ਸਿੰਘ ਵੱਲੋਂ ਕੱਲ੍ਹ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ ਜੋ ਕਿ ਸੂਬੇ ਵਿੱਚ ਸਟਾਰਟਅੱਪ ਈਕੋਸਿਸਟਮ ਨੂੰ....
ਨਗਰ ਨਿਗਮ ਅਬੋਹਰ ਵੱਲੋਂ 19 ਤੋਂ 23 ਅਗਸਤ ਤੱਕ ਸ਼ਹਿਰ ਵਿੱਚ ਚਲਾਈ ਜਾਵੇਗੀ ਵਿਸ਼ੇਸ਼ ਸਫਾਈ ਮੁਹਿੰਮ-ਸੇਨੂ ਦੁੱਗਲ
ਸ਼ਹਿਰ ਦੀ ਦਿਖ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਉਪਰਾਲੇ ਜਾਰੀ-ਕਮਿਸ਼ਨਰ ਲੋਕਾਂ ਨੂੰ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਕੀਤੀ ਅਪੀਲ ਅਬੋਹਰ 16 ਅਗਸਤ 2024 : ਨਗਰ ਨਿਗਮ ਕਮਿਸ਼ਨਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਾਫ-ਸਫਾਈ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ। ਇਸੇ ਲੜੀ ਤਹਿਤ 19 ਤੋਂ 23 ਅਗਸਤ 2024 ਤੱਕ ਨਗਰ ਨਿਗਮਾਂ ਵਿਖੇ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾਣੀ ਹੈ।....
ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਿਹਤ ਅਤੇ ਸਿੱਖਿਆ ਖੇਤਰ ਨੂੰ ਹੁਲਾਰਾ ਦਿੱਤਾ ਜਾਵੇਗਾ : ਮੁੱਖ ਮੰਤਰੀ ਮਾਨ
ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਭੇਟ ਕੋਚਾਂ ਅਤੇ ਸਹਾਇਕ ਸਟਾਫ਼ ਦੀ ਲਾਪਰਵਾਹੀ ਕਾਰਨ ਵਿਨੇਸ਼ ਫੋਗਾਟ ਮੈਡਲ ਤੋਂ ਖੁੰਝੀ ਚੰਗੀ ਦਿੱਖ ਵਾਲੇ ਦੂਰਅੰਦੇਸ਼ ਅਤੇ ਕੱਦਾਵਰ ਆਗੂਆਂ ਦਾ ਆਪ ਵਿੱਚ ਹਮੇਸ਼ਾ ਸਵਾਗਤ ਸਰਕਾਰ ਦੀਆਂ ਨੀਤੀਆਂ ਕਾਰਨ ਸੂਬੇ ਦੇ ਵਿੱਦਿਅਕ ਅਦਾਰਿਆਂ ਵਿੱਚ ਦਾਖ਼ਲਿਆਂ ਵਿੱਚ ਭਾਰੀ ਵਾਧਾ ਈਸੜੂ, 16 ਅਗਸਤ 2024 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਹਾਨ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਰਕਾਰ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਦੇ....
ਮੁੱਖ ਮੰਤਰੀ ਵੱਲੋਂ 14 ਅਤਿ-ਆਧੁਨਿਕ ਜਨਤਕ ਪੇਂਡੂ ਲਾਇਬ੍ਰੇਰੀਆਂ ਲੋਕਾਂ ਨੂੰ ਸਮਰਪਿਤ 
ਪੇਂਡੂ ਲਾਇਬ੍ਰੇਰੀਆਂ ਦੇ ਸੂਬੇ ‘ਚ ਵਿਕਾਸ ਅਤੇ ਖੁਸ਼ਹਾਲੀ ਦੇ ਧੁਰੇ ਵਜੋਂ ਕੰਮ ਕਰਨ ਦੀ ਉਮੀਦ ਪ੍ਰਗਟਾਈ ਈਸੜੂ, 16 ਅਗਸਤ 2024 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਵਿੱਚ ਪੜ੍ਹਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਅਤੇ ਉਨ੍ਹਾਂ ਨੂੰ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਭਾਈਵਾਲ ਬਣਾਉਣ ਦੇ ਉਦੇਸ਼ ਨਾਲ ਅੱਜ ਇਥੇ 14 ਅਤਿ ਆਧੁਨਿਕ ਪੇਂਡੂ ਲਾਇਬ੍ਰੇਰੀਆਂ ਲੋਕਾਂ ਨੂੰ ਸਮਰਪਿਤ ਕੀਤੀਆਂ। ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਪੇਂਡੂ ਲਾਇਬ੍ਰੇਰੀਆਂ ਸੂਬੇ ਦੇ ਵਿਕਾਸ ਅਤੇ....
ਕੁਰਬਾਨੀ ਦੇਣ ਵਾਲੇ ਕਰਨਲ ਮਨਪ੍ਰੀਤ ਸਿੰਘ ਕੀਰਤੀ ਚੱਕਰ ਨਾਲ ਸਨਮਾਨਿਤ, ਮਾਂ ਨੇ ਕਿਹਾ- ਆਪਣੇ ਬੇਟੇ ‘ਤੇ ਮਾਣ ਹੈ
ਮੋਹਾਲੀ,16 ਅਗਸਤ 2024 : ਕਰਨਲ ਮਨਪ੍ਰੀਤ ਸਿੰਘ, ਜੋ ਸਤੰਬਰ 2023 ਵਿੱਚ ਜੰਮੂ ਅਤੇ ਕਸ਼ਮੀਰ ਦੇ ਅਨੰਤਨਾਗ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਸਨ, ਨੂੰ ਮਰਨ ਉਪਰੰਤ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਜਾਵੇਗਾ ।ਮਨਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਨੇ ਕਿਹਾ ਕਿ ਇੱਕ ਪਾਸੇ ਮੈਨੂੰ ਚੰਗਾ ਲੱਗਦਾ ਹੈ ਅਤੇ ਦੂਜੇ ਪਾਸੇ ਨਹੀਂ। ਮੈਨੂੰ ਆਪਣੇ ਬੇਟੇ ਕਰਨਲ ਮਨਪ੍ਰੀਤ ਸਿੰਘ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਮੈਂ ਸਰਕਾਰ ਦਾ ਧੰਨਵਾਦ ਕਰਦੀ ਹਾਂ। ਮੈਂ ਕੀਰਤੀ ਚੱਕਰ ਪ੍ਰਾਪਤ ਕਰਨ ਲਈ ਆਪਣੀ....
ਵਿਧਾਇਕ ਕੁਲਵੰਤ ਸਿੰਘ ਵੱਲੋਂ 2.62 ਕਰੋੜ ਰੁਪਏ ਦੀ ਲਾਗਤ ਨਾਲ ਸੀਵਰ ਲਾਈਨਾਂ ਪਾਉਣ ਦੇ ਕੰਮ ਦੀ ਸ਼ੁਰੂਆਤ
ਫੇਜ਼-4 ਵਿਖੇ 365 ਮੀ. ਸੀਵਰ ਲਾਈਨ ਅਤੇ ਫੇਜ਼-3ਬੀ1 ਅਤੇ ਫੇਜ਼-3ਬੀ2 ਦੀ ਡਿਵਾਈਡਿੰਗ ਰੋਡ ‘ਤੇ ਪਾਈ ਜਾ ਰਹੀ ਹੈ 135 ਮੀ. ਲੰਬੀ ਸੀਵਰ ਲਾਈਨ ਨਿਕਾਸੀ ਸਬੰਧੀ ਦਿੱਕਤਾਂ ਹੋਣਗੀਆਂ ਦੂਰ ਐੱਸ.ਏ.ਐੱਸ. ਨਗਰ, 16 ਅਗਸਤ 2024 : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਹੱਲ ਕਰ ਰਹੀ ਹੈ। ਇਸੇ ਲੜੀ ਤਹਿਤ ਐੱਸ.ਏ.ਐਸ. ਨਗਰ ਸ਼ਹਿਰ ਵਿਖੇ ਸੀਵਰ ਸਿਸਟਮ ਅਤੇ ਸਟਾਰਮ ਵਾਟਰ ਪਾਈਪ ਲਾਈਨਾਂ ਵਿੱਚ ਆਈਆਂ ਖਰਾਬੀਆਂ ਨੂੰ ਠੀਕ ਕਰਨ ਲਈ ਸ. ਕੁਲਵੰਤ ਸਿੰਘ....