
ਸ੍ਰੀ ਫਤਿਹਗੜ੍ਹ ਸਾਹਿਬ, 21 ਜਨਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਮਹਾਦੀਆਂ ਵਿਖੇ ਗ੍ਰਾਮ ਪੰਚਾਇਤ ਵੱਲੋਂ ਆਮ ਇਜਲਾਸ ਸੱਦਿਆ ਗਿਆ। ਜਿਸ ਵਿੱਚ ਪਿੰਡ ਦੀ ਬਿਹਤਰੀ ਲਈ ਵੱਡੇ ਮਤੇ ਪਾਸ ਕੀਤੇ ਅਤੇ ਪਿੰਡ ਦੇ ਬੱਚਿਆਂ ਨੂੰ ਵੱਡੇ ਅਫਸਰ ਬਣਾਉਣ ਲਈ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ । ਪੰਚਾਇਤ ਸਕੱਤਰ ਖੁਸ਼ਵਿੰਦਰ ਸਿੰਘ ਅਤੇ ਸਰਪੰਚ ਕੁਲਦੀਪ ਸਿੰਘ ਨੇ ਕਿਹਾ ਕਿ ਸਾਡੇ ਬੱਚੇ ਰੁਜ਼ਗਾਰ ਦੀ ਤਲਾਸ਼ ਲਈ ਵਿਦੇਸ਼ਾਂ ਵੱਲ ਤੁਰੇ ਹੋਏ , ਜਿਨ੍ਹਾਂ ਨੂੰ ਮੁੜ ਆਪਣੇ ਸੂਬੇ ਵਿੱਚ ਰਹਿ ਕੇ ਸੂਬੇ ਦੀ ਤਰੱਕੀ ਤੇ ਸੇਵਾ ਕਰਨ ਲਈ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੇ ਬੱਚਿਆਂ ਨੂੰ ਆਈਏਐਸ ਤੇ ਪੀਸੀਐਸ ਦੀ ਪੜ੍ਹਾਈ ਕਰਵਾਉਣ ਦਾ ਬੇੜਾ ਚੁੱਕਿਆ ਗਿਆ ਹੈ ਤਾਂ ਜੋ ਸਾਡੇ ਬੱਚੇ ਵਿਦੇਸ਼ ਜਾਨ ਦੀ ਬਜਾਏ ਸੂਬੇ ਵਿੱਚ ਰਹਿ ਕੇ ਹੀ ਵੱਡੇ ਅਫਸਰ ਬਣ ਕੇ ਸੂਬੇ ਤੇ ਦੇਸ਼ ਦੀ ਸੇਵਾ ਕਰਨ। ਸਰਪੰਚ ਕੁਲਦੀਪ ਸਿੰਘ ਨੇ ਕਿਹਾ ਕਿ ਉਹ ਸਰਪੰਚ ਇਸੇ ਲਈ ਬਣੇ ਸਨ ਤਾਂ ਜੋ ਉਹ ਪਿੰਡ ਦੇ ਬੱਚਿਆਂ ਨੂੰ ਵਿਧੇਰੇ ਸਿੱਖਿਅਤ ਕਰਕੇ ਅਫਸਰ ਬਣਾ ਸਕਣ । ਸੈਕਟਰੀ ਖੁਸ਼ਵਿੰਦਰ ਸਿੰਘ ਅਤੇ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਆਮ ਇਜਲਾਸ ਸੱਦਿਆ ਗਿਆ ਜਿਸ ਵਿੱਚ ਪਿੰਡ ਦੀ ਬੇਹਤਰੀ ਲਈ ਲਾਇਬਰੇਰੀ ,ਕਮਿਊਨਿਟੀ ਸੈਂਟਰ, ਚੋਏ ਤੇ ਰੈਲਿੰਗ ,ਪਾਰਕ ਦੀ ਉਸਾਰੀ , ਖੇਡ ਗਰਾਊਂਡ, ਡਿਸਪੈਂਸਰੀ, ਪੰਚਾਇਤ ਘਰ, ਆਂਗਣਵਾੜੀ ਦੀ ਬਿਲਡਿੰਗ, ਲੰਗਰ ਲਈ ਸੈਡ, ਤੇ ਹੋਰ ਵੱਡੇ ਮਤੇ ਪਾਸ ਕੀਤੇ ਗਏ, ਤਾਂ ਜੋ ਪਿੰਡ ਨੂੰ ਸੁੰਦਰ ਦਿੱਖ ਦਿੱਤੀ ਜਾ ਸਕੇ। ਇਸ ਤੋਂ ਇਲਾਵਾ ਪਿੰਡ ਦੀਆਂ ਲੜਕੀਆਂ ਤੇ ਲੜਕਿਆਂ ਨੂੰ ਆਈਏਐਸ ਦੇ ਪੀਸੀਐਸ ਦੀ ਕੋਚਿੰਗ ਕਰਵਾਉਣ ਲਈ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ ਹੈ ।ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਵਿੱਚ ਵਿਧੇਰੇ ਵਿਕਾਸ ਕਾਰਜ ਕਰਵਾਏ ਜਾਣਗੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ।ਵਿਦਿਆਰਥਨ ਸੁਖਦੀਪ ਕੌਰ ਤੇ ਉਸਦੀ ਮਾਤਾ ਨੇ ਕਿਹਾ ਕਿ ਪੰਚਾਇਤ ਵੱਲੋਂ ਪੰਚਾਇਤ ਦੇ ਪਾਏ ਮਤੇ ਦੀ ਸ਼ਲਾਘਾ ਕੀਤੀ ਇਹ ਕਿਹਾ ਕਿ ਉਹ ਆਈਏਐਸ ਤੇ ਪੀਸੀਐਸ ਦੀ ਪੜ੍ਹਾਈ ਕਰਨਾ ਚਾਹੁੰਦੀ ਸੀ ਪਰੰਤੂ ਗਰੀਬੀ ਕਾਰਨ ਉਹ ਨਹੀਂ ਕਰ ਸਕਦੀ ਸੀ ਪਰ ਪੰਚਾਇਤ ਵੱਲੋਂ ਜੋ ਫੈਸਲਾ ਲਿਆ ਗਿਆ ਉਸ ਨਾਲ ਉਸ ਦਾ ਸੁਪਨਾ ਪੂਰਾ ਹੋਵੇਗਾ ਤੇ ਇਸ ਮਤੇ ਨਾਲ ਪਿੰਡ ਦੇ ਬੱਚੇ ਅਫਸਰ ਬਣ ਕੇ ਆਪਣੀ ਮੰਜ਼ਿਲ ਹਾਸਿਲ ਕਰ ਸਕਣਗੇ । ਸੁਖਦੀਪ ਕੌਰ ਨੇ ਦੱਸਿਆ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸਿਟੀ ਵਿੱਚ ਐਮਏ ਦੀ ਪੜ੍ਹਾਈ ਕਰ ਰਹੀ ਹੈ ਤੇ ਉਸਦੇ ਮਾਤਾ ਪਿਤਾ ਉਸ ਨੂੰ ਪੂਰਨ ਸਹਿਯੋਗ ਕਰਦੇ ਹਨ ।ਇਸ ਮੌਕੇ ਤੇ ਸੁਖਦੀਪ ਦੀ ਮਾਤਾ ਵੱਲੋਂ ਵੀ ਪੰਚਾਇਤ ਦੇ ਫੈਸਲੇ ਤੇ ਸ਼ਲਾਘਾ ਕੀਤੀ। ਇਸ ਮੌਕੇ ਤੇ ਭਿੰਦਰ ਸਿੰਘ ਪੰਚ ਹਰਮੀਤ ਕੌਰ ਸੁਰਿੰਦਰ ਕੌਰ ਜਸਪਾਲ ਕੌਰ ਅਮਨਦੀਪ ਕੌਰ ਗੁਰਮਨਜੀਤ ਸਿੰਘ ਪੰਚ ਜਸਬੀਰ ਸਿੰਘ ਕਨਾਕ ਪੰਚ ਤੇ ਪਿੰਡ ਵਾਸੀ ਅਤੇ ਹੋਰ ਮੌਜੂਦ ਸਨ।