ਫਾਜਿਲਕਾ 20 ਜੂਨ : ਸਹਾਇਕ ਸਿਵਲ ਸਰਜਨ ਫਾਜਿਲਕਾ ਡਾ ਬਬਿਤਾ ਨੇ ਦੱਸਿਆ ਕਿ ਵਿਭਾਗ ਵਲੋਂ ਜਿਲੇ ਵਿੱਚ ਡੇਂਗੂ ਦੀ ਰੋਕਥਾਮ ਲਈ ਅਰਬਨ ਅਤੇ ਪੇਂਡੂ ਖੇਤਰ ਵਿੱਚ ਐਂਟੀਲਾਰਵਾ ਅਤੇ ਜਾਗਰੂਕਤਾ ਗਤੀਵਿਧੀਆ ਕੀਤੀਆਂ ਜਾਰੀ ਹਨ।ਸੀਜਨ ਅਗੇਤਾ ਸ਼ੁਰੂ ਹੋਣ ਕਰਕੇ ਮੱਛਰ ਦਾ ਲਾਰਵਾ ਵੱਧਣ ਦੀ ਸੰਭਾਵਨਾ ਵੱਧ ਗਈ ਹੈ ਕਿਉਕਿ ਇਸ ਤਰਾਂ ਦਾ ਤਾਪਮਾਨ ਏਡੀਜ ਮੱਛਰ ਦੇ ਵਾਧੇ ਲਈ ਅਨਕੂਲ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਆਪਣੇ ਘਰਾਂ,ਦੁਕਾਨਾਂ,ਸਰਕਾਰੀ ਦਫਤਰਾਂ ਵਿੱਚ ਮੋਜੂਦ ਕੂਲਰ,ਗਮਲੇ,ਟਾਇਰਾਂ,ਟੈਕੀਆਂ,ਫਰਿਜ ਦੇ ਪਿੱਛੇ ਲੱਗੀ ਟ੍ਰੇਅ ਵਿੱਚੋ ਹਰ ਸ਼ੁਕਰਵਾਰ ਨੂੰ ਪਾਣੀ ਕੱਢ ਕੇ ਸੁੱਕਾ ਦੇਣ ਅਤੇ “ਹਰ ਐਤਵਾਰ ਡੇਂਗੂ ਤੇ ਵਾਰ” ਤਹਿਤ ਲੋਕ ਅਪਣੇ ਘਰਾਂ ਦੀਆਂ ਛੱਤਾਂ ਉਪਰ ਖਾਲੀ ਕਬਾੜ ਦੇ ਸਮਾਨ ਨੂੰ ਉਲਟਾ ਕਰਕੇ ਰੱਖਣ ਅਤੇ ਕਬਾੜ ਦੇ ਦੁਕਾਨਦਾਰ ਆਪਣੇ ਸਮਾਨ ਨੂੰ ਢੱਕ ਕੇ ਰੱਖਣ ਤਾਂ ਜੋ ਇਨਾ ਵਿੱਚ ਬਰਸਾਤ ਦਾ ਪਾਣੀ ਇਕੱਠਾ ਨਾ ਹੋ ਸਕੇ।ਮੱਛਰ ਦੇ ਕੱਟਣ ਤੋ ਬਚਾਅ ਲਈ ਪੂਰੀ ਬਾਜੂ ਅਤੇ ਸਰੀਰ ਨੂੰ ਢੱਕਣ ਵਾਲੇ ਕਪੜੇ ਪਾਏ ਜਾਣ,ਸੋਣ ਵੇਲੇ ਮੱਛਰਦਾਨੀ ਦੀ ਵਰਤੋ ਕੀਤੀ ਜਾਵੇ। ਕੋਈ ਵੀ ਬੁਖਾਰ ਹੋਣ ਤੇ ਸਿਵਲ ਹਸਪਤਾਲ ਫਾਜਿਲਕਾ ਅਤੇ ਅਬੋਹਰ ਦੇ ਕਮਰਾ ਨੰਬਰ 21 ਵਿੱਚ ਜਾ ਕੇ ਡੇਂਗੂ ਬੁਖਾਰ ਦਾ ਅਲਾਈਜਾ ਟੈਸਟ ਬਿਲਕੁੱਲ ਫਰੀ ਕਰਵਾ ਜਾ ਸਕਦਾ ਹੈ। ਉਹਨਾ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋ ਸ਼ਹਿਰ ਫਾਜਿਲਕਾ ਅਧੀਨ ਖਟੀਕ ਮਹੱਲਾ ਵਿੱਚ ਜਾ ਕੇ ਕਬਾੜ ਦੀਆਂ ਦੁਕਾਨਾਂ, ਕੂਲਰ, ਗਮਲੇ, ਟੈਕੀਆਂ ਅਤੇ ਖੜੇ ਪਾਣੀ ਦੇ ਸਰੋਤਾਂ ਵਿੱਚ ਮੱਛਰ ਦਾ ਲਾਰਵਾ ਚੈਕ ਕੀਤਾ।ਲਾਰਵਾ ਮਿਲਣ ਦੀ ਸੂਰਤ ਵਿੱਚ ਲਾਰਵੇ ਨੂੰ ਨਸ਼ਟ ਕੀਤਾ ਗਿਆ।ਇਸ ਟੀਮ ਵਿੱਚ ਸਿਹਤ ਕਰਮਚਾਰੀ ਰਵਿੰਦਰ ਸਰਮਾ,ਸੁਖਜਿੰਦਰ ਸਿੰਘ ਇਂਸੇਕਟ ਕਲੈਕਟਰ ਸਮੇਤ ਬ੍ਰੀਡਿੰਗ ਚੈਕਰ ਹਾਜਰ ਸਨ।