ਚੌਂਕੀਮਾਨ, 20 ਜੂਨ (ਸਤਵਿੰਦਰ ਸਿੰਘ ਗਿੱਲ) : ਦਸਮੇਸ਼ ਕਿਸਾਨ ਮਜਦੂਰ ਯੁਨੀਅਨ ਪੰਜਾਬ ਅੱਡਾ ਚੌਕੀਮਾਨ ਦੀ ਅਹਿਮ ਮੀਟਿੰਗ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਮੌਕੇ ਲੋਕਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਵਾਲੇ ਯੂਨੀਅਨ ਜੁਝਾਰੂ ਆਗੂ ਵੀ ਹਾਜਰ ਸਨ। ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕਰਦੇ ਹਾਂ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ ਨੇ ਆਖਿਆ ਕਿ ਪਟਿਆਲਾ ਵਿਖੇ ਸਮੂਹ ਕਿਸਾਨ, ਮਜ਼ਦੂਰ ਜੱਥੇਬੰਦੀਆਂ ਦੇ ਵੱਡੇ ਸਹਿਯੋਗ ਨਾਲ ਕਿਸਾਨਾਂ ਦੀਆਂ ਹੱਕੀ ਮੰਗਾਂ ਤੇ ਜਿੱਤ ਪ੍ਰਾਪਤ ਹੋਈ ਮੰਗਾਂ ਜਿਵੇਂ ਕਿ ਹੁਣ ਕੋਈ ਵੀ ਕਿਸਾਨ ਆਪਣੀ ਮੋਟਰ ਦਾ ਕੁਨੈਕਸ਼ਨ ਜਦੋਂ ਚਾਹੇ ਕਿਸੇ ਵੀ ਨਾਮ ਤੇ ਬਦਲੀ ਕਰਵਾ ਸਕਦੇ ਹਨ। ਆਪਣੇ ਘਰਾਂ ਵਿਚ ਦੁੱਧਾਧਾਰੀ ਪਸ਼ੂ ਪਾਲਣ ਤੇ ਕੋਈ ਵੱਖਰਾ ਚਾਰਜ ਨਹੀਂ ਲੱਗੇਗਾ। ਬਾਕੀ ਜਿਨ੍ਹਾਂ ਕਿਸਾਨਾਂ ਨੇ ਮੋਟਰ ਦੇ ਕੁਨੈਕਸ਼ਨ ਲਗਵਾਊਣ ਲਈ ਪੈਸੇ ਜਮ੍ਹਾਂ ਕਰਵਾਏ ਸਨ ਜੇਕਰ ਉਹ ਹੁਣ ਆਪਣਾ ਕੁਨੈਕਸ਼ਨ ਨਹੀਂ ਲਗਾਉਣਾ ਚਾਹੁੰਦੇ ਤਾਂ ਉਨ੍ਹਾਂ ਦੇ ਪੈਸੇ ਵਿਆਜ ਸਮੇਤ ਵਾਪਸ ਹੋਣਗੇ। ਜਮੀਨ ਦਾ ਮੋਟਰ ਕੁਨੈਕਸ਼ਨ ਜਮੀਨ ਦੀ ਰਜਿਸਟਰੀ ਅਤੇ ਫਰਦ ਕਾਪੀ ਦੇ ਅਧਾਰ ਤੇ ਜ਼ਮੀਨ ਦੇ ਅਸਲੀ ਵਾਰਿਸ ਦੇ ਨਾਮ ਤੇ ਲੱਗ ਜਾਵੇਗਾ। ਭਰਾਵਾਂ ਦੀ ਵੰਡ ਸੁਖਾਲੀ ਕਰਨ ਲਈ ਇਕ ਕਮੇਟੀ ਗਠਿਤ ਕੀਤੀ। ਵੀ ਡੀ ਐਸ ਲੋਡ ਵਧਾ ਚੁੱਕੇ ਕਿਸਾਨਾਂ ਦੇ ਟਰਾਂਸਫਾਰਮਰ ਜਲਦ ਹੋਣਗੇ ਵੱਡੇ। ਅਕਾਲੀ ਸਰਕਾਰ ਮੌਕੇ ਕਿਸਾਨਾਂ ਵੱਲੋਂ ਆਪਣੇ ਖਰਚ ਤੇ ਲਗਵਾਏ ਟਰਾਂਸਫਾਰਮ ਨੂੰ ਪਾਵਰਕੌਮ ਨੂੰ ਆਪਣੇ ਅਧਿਕਾਰ ਖੇਤਰ ਵਿਚ ਲਗਾਉਣ ਤੇ ਕੋਈ ਫੀਸ ਨਹੀਂ ਹੋਵੇਗੀ। ਟਰਾਂਸਫਾਰਮ ਖਰਾਬ ਹੋਣ ਤੇ 24 ਘੰਟਿਆਂ ਵਿੱਚ ਠੀਕ ਕਰਕੇ ਲਗਵਾਉਣ ਦੀ ਜ਼ੁੰਮੇਵਾਰੀ ਐਸ ਡੀ ਓ ਦੀ ਹੋਵੇਗੀ । ਉਹਨਾਂ ਨੇ ਆਖਰ ਵਿਚ ਆਖਿਆ ਕੇ ਜਗਰਾਉਂ ਦੀ ਵਿਧਾਇਕਾ ਵੱਲੋਂ ਐਨ ਆਰ ਆਈ ਨਾਲ ਕੀਤੀਆਂ ਵਧੀਕੀਆਂ ਦੇ ਖਿਲਾਫ ਰੋਸ ਮਾਰਚ 26 ਜੂਨ ਠੀਕ 10 ਵਜੇ । ਐਸ ਐਸ ਪੀ ਜਗਰਾਉਂ ਦੇ ਦਫ਼ਤਰ ਨੇੜੇ ਪੱਲ ਵਾਲੇ ਚੌਂਕ ਤੋਂ ਸ਼ੁਰੂ ਕਰ ਕੇ ਐਨ ਆਰ ਆਈ ਦੀ ਕੋਠੀ ਪਾਰਕ ਤੱਕ ਰੋਸ ਰੈਲੀ ਕੀਤਾ ਜਾਵੇਗੀ। ਜਿਸ ਵਿਚ ਸਾਰੀਆਂ ਹੀ ਕਿਸਾਨ, ਮਜਦੂਰ, ਨੌਜਵਾਨ, ਇਨਕਲਾਬੀ, ਧਾਰਮਿਕ ਜਥੇਬੰਦੀਆਂ ਨੂੰ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਗਿਆ। ਇਸ ਸਮੇਂ ਜੂਨੀਆਂ ਦੇ ਖਜਾਨਚੀ ਮਾਸਟਰ ਆਤਮਾ ਸਿੰਘ ਚੌਂਕੀਮਾਨ, ਗੁਰਚਰਨ ਸਿੰਘ ਇਟਲੀ, ਰਣਜੋਧ ਸਿੰਘ ਜੱਗਾ, ਪੰਚ ਕਲਵੰਤ ਸਿੰਘ ਮਲਕ, ਤੇਜਾ ਸਿੰਘ ਜਗਤਾਰ ਸਿੰਘ ਮਲਕ, ਕੈਪਟਨ ਸੁਖਦੇਵ ਸਿੰਘ ਮਲਕ, ਸ਼ਮਸ਼ੇਰ ਸਿੰਘ ਮਾਲਕ, ਬਹਾਦਰ ਸਿੰਘ ਪੱਬੀਆਂ, ਜਗਦੀਪ ਸਿੰਘ ਸਿੱਧਵਾਂ ਖੁਰਦ, ਗੁਰਮੇਲ ਸਿੰਘ ਚੌਂਕੀਮਾਨ, ਹਰਦੇਵ ਸਿੰਘ ਚੌਂਕੀਮਾਨ, ਖੁਸ਼ਕਿਸਮਤ ਸਿੰਘ ਚੌਕੀਮਾਨ, ਕਰਮ ਸਿੰਘ ਚੌਕੀਮਾਨ, ਜਸਮਿੰਦਰ ਸਿੰਘ ਸਿਧਵਾਂ ਖੁਰਦ, ਅਮਰਜੀਤ ਸਿੰਘ ਸਿਧਵਾਂ ਖੁਰਦ, ਨਿਰਮਲ ਸਿੰਘ ਅਲੀਗੜ੍ਹ, ਸੁਖਵਿੰਦਰ ਸਿੰਘ ਅਲੀਗੜ੍ਹ, ਅਜੀਤ ਸਿੰਘ ਗੁੜੇ, ਨਿਰਮਲ ਸਿੰਘ ਕੋਠੇ ਹਾਂਸ, ਬਲਵਿੰਦਰ ਸਿੰਘ ਕੋਠੇ ਹਾਂਸ, ਮਾਸਟਰ ਗੁਰਮਿੰਦਰ ਸਿੰਘ ਦਾਖਾ, ਹਰੀ ਸਿੰਘ ਗੁੜੇ, ਮੁਖਤਿਆਰ ਸਿੰਘ ਗੁੜੇ, ਬਲਰਾਜ ਸਿੰਘ ਸਿੱਧਵਾਂ ਖੁਰਦ, ਹਰਜੀਤ ਸਿੰਘ ਆਦਿ ਵੱਡੀ ਗਿਣਤੀ ਆਗੂ ਹਾਜਰ ਸਨ।