ਡ੍ਰੇਨੇਜ, ਖਣਨ ਅਤੇ ਭੂ-ਵਿਗਿਆਨ ਦੇ ਅਧਿਕਾਰੀਆਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਸੁਰੱਖਿਅਤ ਰੱਖਣ ਲਈ ਪਟਿਆਲਾ ਕੀ ਰਾਓ, ਜਯੰਤੀ ਦੇਵੀ ਕੀ ਰਾਓ, ਸਿਸਵਾਂ ਨਦੀ ਅਤੇ ਘੱਗਰ ਦੀ ਡੀ ਸਿਲਟਿੰਗ ਦੀ ਸਿਫਾਰਸ਼ ਕੀਤੀ ਜ਼ਮੀਨਦੋਜ਼ ਪਾਣੀ ਨੂੰ ਰੀਚਾਰਜ ਕਰਨ ਲਈ ਜ਼ਿਲ੍ਹੇ ਵਿੱਚ 12 ਚੈੱਕ ਡੈਮਾਂ ਦਾ ਨਿਰਮਾਣ ਕੀਤਾ ਜਾਵੇਗਾ ਹੰਡੇਸਰਾ ਅੰਤਰਰਾਜੀ ਮਾਈਨਿੰਗ ਚੈਕਪੁਆਇੰਟ ‘ਤੇ ਸੁਰੱਖਿਆ/ਰਾਤ ਦੀ ਗਸ਼ਤ ਵਧਾਈ ਜਾਵੇਗੀ ਜ਼ਿਲ੍ਹੇ ਵਿੱਚ ਮਾਈਨਿੰਗ ਤੋਂ ਆਮਦਨੀ ਵਧਾਉਣ ਬਾਰੇ ਮੀਟਿੰਗ ਚ ਹੋਈ ਚਰਚਾ ਐਸ.ਏ.ਐਸ.ਨਗਰ, 31....
ਮਾਲਵਾ

ਪਟਿਆਲਾ, 31 ਜਨਵਰੀ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅੱਜ ਨਾਭਾ ਰੋਡ ‘ਤੇ ਸਥਿਤ ਡਰਾਇਵਿੰਗ ਟਰੈਕ ਦਾ ਅਚਨਚੇਤ ਨਿਰੀਖਣ ਕਰਨ ਲਈ ਪਹੁੰਚੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਆਪਣੇ ਲਾਇਸੈਂਸ ਬਣਵਾਉਣ ਤੇ ਡਰਾਇਵਿੰਗ ਟੈਸਟ ਦੇਣ ਲਈ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕੰਮਾਂ ਲਈ ਉਨ੍ਹਾਂ ਤੋਂ ਫੀਡਬੈਕ ਵੀ ਲਿਆ। ਨਿਰੀਖਣ ਦੌਰਾਨ ਡਾ. ਪ੍ਰੀਤੀ ਯਾਦਵ ਨੇ ਰੀਜ਼ਨਲ ਟਰਾਂਸਪੋਰਟ ਅਫ਼ਸਰ ਨਮਨ ਮਾਰਕੰਨ ਨੂੰ ਲੋਕਾਂ ਨੂੰ ਡਰਾਇਵਿੰਗ ਲਾਇਸੈਂਸ ਬਣਵਾਉਣ ਦੀਆਂ ਸੇਵਾਵਾਂ ਪਾਰਦਰਸ਼ੀ ਤੇ ਸਮਾਂਬੱਧ....

ਸ੍ਰੀ ਫਤਿਹਗੜ੍ਹ ਸਾਹਿਬ, 31 ਜਨਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ ਮਨੁੱਖਤਾ ਨੂੰ ਜਾਤ ਪਾਤ ਦੇ ਕੋਹੜ ਤੋਂ ਬਚਾਉਣ ਲਈ ਗੁਰਬਾਣੀ ਵਿੱਚੋਂ ਪ੍ਰਾਪਤ ਹੁੰਦੀ ਸੇਧ ਅਤੇ ਆਦਰਸ਼ ਸਬੰਧੀ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਪ੍ਰੋਫੈਸਰ ਪ੍ਰਿਤ ਪਾਲ ਸਿੰਘ ਨੇ ਕਿਹਾ ਕਿ ਇਹ ਬੇਹੱਦ ਦੁਖਦਾਈ ਅਤੇ ਸ਼ਰਮਨਾਕ ਹੈ ਕਿ ਭਗਤ ਸਾਹਿਬਾਨ....

ਸ੍ਰੀ ਫਤਿਹਗੜ੍ਹ ਸਾਹਿਬ, 31 ਜਨਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਡਾ ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਸ੍ਰੀ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਜੀ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਸਿਹਤ ਕੇਂਦਰਾਂ ਵਿੱਚ ਕੰਮ ਕਰਦੇ ਔਰਤ ਰੋਗਾਂ ਦੇ ਮਾਹਰ, ਬੱਚਿਆਂ ਦੇ ਮਾਹਿਰ, ਆਪਰੇਸ਼ਨਾਂ ਦੇ ਮਾਹਿਰ ਡਾਕਟਰਾਂ ਨੂੰ ਐਨਪੀਪੀਸੀਡੀ ("ਨੈਸ਼ਨਲ ਪ੍ਰੋਗਰਾਮ ਫਾਰ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਡੈੱਫ਼ਨੈਸ") ਤਹਿਤ ਇਕ....

ਲੁਧਿਆਣਾ 31 ਜਨਵਰੀ, 2025 : ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਨੇ ਰਾਵੇ ਪ੍ਰੋਗਰਾਮ ਅਧੀਨ ਪਿੰਡ ਹਿਮਾਯੂਪੁਰਾ ਵਿਖੇ ਦੋ ਰੋਜ਼ਾ ਸਿਖਲਾਈ ਕੈਂਪ ਆਯੋਜਿਤ ਕੀਤਾ| ਇਸ ਸਿਖਲਾਈ ਵਿਚ ਪੇਂਡੂ ਔਰਤਾਂ ਨੂੰ ਭੋਜਨ ਸੰਭਾਲਣ ਦੇ ਨਾਲ-ਨਾਲ ਡਿਜ਼ੀਟਲ ਜਾਗਰੂਕਤਾ ਦੇ ਗੁਰ ਦੱਸੇ ਗਏ| ਪ੍ਰੋਗਰਾਮ ਦਾ ਮੰਤਵ ਪਿੰਡਾਂ ਦੀਆਂ ਔਰਤਾਂ ਨੂੰ ਸਬਜ਼ੀਆਂ ਅਤੇ ਫਲਾਂ ਦੀ ਵਰਤੋਂ ਮਿਆਦ ਵਿਚ ਵਾਧਾ ਕਰਨ ਦੇ ਤਰੀਕਿਆਂ ਤੋਂ ਜਾਣੂੰ ਕਰਵਾਉਣਾ ਸੀ| ਵਿਭਾਗ ਦੇ ਵਿਦਿਆਰਥੀਆਂ ਨੇ ਇਸ....

ਲੁਧਿਆਣਾ 31 ਜਨਵਰੀ, 2025 : ਪੀ ਏ ਯੂ ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਦੀ ਅਗਵਾਈ ਵਿੱਚ ਐਨ ਐਸ ਐਸ ਦੇ ਰੈੱਡ ਰਿਬਨ ਕਲੱਬ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।ਸੰਯੁਕਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਕਮਲਜੀਤ ਸਿੰਘ ਸੂਰੀ ਨੇ ਲਗਭਗ 400 ਐੱਨ ਐੱਸ ਐੱਸ ਵਲੰਟੀਅਰਾਂ ਦੀ ਇਸ ਰੈਲੀ ਨੂੰ ਜਾਗਰੂਕਤਾ ਦੇ ਮੰਤਵ ਨਾਲ ਰਵਾਨਾ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ.ਸੂਰੀ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ੇ ਸਿਰਫ਼ ਵਿਅਕਤੀ ਨੂੰ....

ਲੁਧਿਆਣਾ 31 ਮਾਰਚ, 2025 : ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿਚ ਆਈ ਸੀ ਏ ਆਰ ਦੀ ਮਾਲੀ ਇਮਦਾਦ ਨਾਲ ਸਰਦ ਰੁੱਤ ਸਿਖਲਾਈ ਸਕੂਲ ਆਰੰਭ ਹੋਇਆ| ਇਸ ਸਿਖਲਾਈ ਦਾ ਉਦੇਸ਼ ਪ੍ਰੋਸੈਸਿੰਗ, ਪੈਕੇਜਿੰਗ ਅਤੇ ਮਿਆਰ ਪੜਚੋਲ ਦੀਆਂ ਨਵੀਨ ਤਕਨੀਕਾਂ ਰਾਹੀਂ ਸਿਹਤਮੰਦ ਭੋਜਨ ਅਤੇ ਮਨੁੱਖੀ ਅਰੋਗਤਾ ਬਾਰੇ ਸਿਖਲਾਈ ਪ੍ਰਦਾਨ ਕਰਨਾ ਹੈ| ਇਸ ਸਿਖਲਾਈ ਪ੍ਰੋਗਰਾਮ ਵਿਚ ਵਿਸ਼ੇ ਨਾਲ ਸੰਬੰਧਿਤ ਉੱਘੇ ਵਿਗਿਆਨੀ, ਅਕਾਦਮਿਕ ਮਾਹਿਰ ਅਤੇ ਖੋਜੀ ਪੂਰੇ ਦੇਸ਼ ਭਰ ਚੋਂ ਹਿੱਸਾ ਲੈਣ ਲਈ ਪਹੁੰਚੇ ਹਨ| ਸਿਖਲਾਈ....

ਫ਼ਿਰੋਜ਼ਪੁਰ, 31 ਜਨਵਰੀ 2025 : ਫ਼ਿਰੋਜ਼ਪੁਰ ਵਿੱਚ ਇੱਕ ਬੋਲੈਰੋ ਪਿਕਅੱਪ ਅਤੇ ਕੈਂਟਰ ਦੀ ਟੱਕਰ ਵਿੱਚ 9 ਵੇਟਰਾਂ ਦੀ ਮੌਤ ਹੋ ਗਈ ਹੈ। ਇਹ ਗਿਣਤੀ ਵਧਣ ਦੀ ਸੰਭਾਵਨਾ ਹੈ। ਜਦਕਿ 11 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਇਹ ਹਾਦਸਾ ਅੱਜ ਸਵੇਰੇ ਫ਼ਿਰੋਜ਼ਪੁਰ ਦੇ ਪਿੰਡ ਮੋਹਨ ਕੇ ਉਤਾੜ ਨੇੜੇ ਵਾਪਰਿਆ। ਘਟਨਾ ਦੇ ਸਮੇਂ ਪਿਕਅਪ ਵਿੱਚ 20 ਤੋਂ ਵੱਧ ਲੋਕ ਸਵਾਰ ਸਨ। ਜਿਨ੍ਹਾਂ ਨੂੰ ਰਾਹਗੀਰਾਂ ਅਤੇ ਐਂਬੂਲੈਂਸ ਦੀ ਮਦਦ ਨਾਲ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਫਿਰੋਜ਼ਪੁਰ-ਫਾਜ਼ਿਲਕਾ ਜੀਟੀ....

ਲੋਕਾਂ ਨੂੰ ਵੱਧ ਤੋਂ ਵੱਧ ਲਾਹਾ ਲੈਣ ਦੀ ਕੀਤੀ ਅਪੀਲ ਫ਼ਰੀਦਕੋਟ 31 ਜਨਵਰੀ, 2025 : ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਨਵੇਂ ਸਰਵੇ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਨਵੀਆਂ ਰਜਿਸਟ੍ਰੇਸ਼ਨਾਂ ਲਈ ਪੋਰਟਲ ਖੋਲ੍ਹਿਆ ਗਿਆ ਹੈ, ਜਿਸਦੀ ਅੰਤਿਮ ਮਿਤੀ 31 ਮਾਰਚ 2025 ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਹਰ ਪਿੰਡ ਵਿੱਚ ਵੱਖ-ਵੱਖ ਸਰਵੇਅਰ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਦੀ....

ਫ਼ਰੀਦਕੋਟ 31 ਜਨਵਰੀ, 2025 : ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੱਧਰੀ ਸੜਕ ਸੁਰੱਖਿਆ ਮਹੀਨਾ ਤਹਿਤ ਜ਼ਿਲ੍ਹਾ ਟਰਾਸਪੋਰਟ ਵਿਭਾਗ ਅਤੇ ਪੁਲਿਸ ਵਿਭਾਗ ਵੱਲੋ ਸੁਖਦੇਵ ਸਿੰਘ ਪ੍ਰਧਾਨ ਬਾਬਾ ਫਰੀਦ ਟੈਕਸੀ ਡਰਾਈਵਰ ਯੂਨੀਅਨ ਅਤੇ ਬਖਸ਼ੀਸ਼ ਸਿੰਘ ਪ੍ਰਧਾਨ ਆਟੋ ਰਿਕਸ਼ਾ ਦੇ ਸਹਿਯੋਗ ਨਾਲ ਬਾਬਾ ਫਰੀਦ ਟੈਕਸੀ ਡਰਾਈਵਰ ਯੂਨੀਅਨ ਫਰੀਦਕੋਟ ਵਿਖੇ ਰੋਡ ਸੇਫਟੀ ਜਾਗਰੂਕਤਾ ਸਬੰਧੀ ਟੈਕਸੀ, ਈ-ਰਿਕਸ਼ਾ ਅਤੇ ਆਟੋ ਰਿਕਸ਼ਾ ਡਰਾਈਵਰਾਂ ਨਾਲ ਨੁੱਕੜ ਮੀਟਿੰਗ ਕੀਤੀ ਗਈ। ਇਸ ਮੌਕੇ ਸਹਾਇਕ ਰਿਜਨਲ ਟਰਾਂਸਪੋਰਟ ਅਫਸਰ....

ਫ਼ਰੀਦਕੋਟ 31 ਜਨਵਰੀ,2025 : ਜਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ (ਵੱਖ-ਵੱਖ ਸਕੀਮਾਂ ਦੇ ਕਰਜਾ ਕੇਸਾਂ ਦੀ ਮੰਨਜੂਰੀ ਸਬੰਧੀ) ਮੀਟਿੰਗ ਸ. ਗੁਰਮੀਤ ਸਿੰਘ ਬਰਾੜ, ਜਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫਸਰ, ਫਰੀਦਕੋਟ ਕਮ-ਚੇਅਰਮੈਨ ਜਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਪ੍ਰਧਾਨਗੀ ਹੇਠ ਡਾ.ਬੀ.ਆਰ.ਅੰਬੇਦਕਰ ਭਵਨ ਫਰੀਦਕੋਟ ਵਿਖੇ ਹੋਈ। ਮੀਟਿੰਗ ਵਿੱਚ ਸ੍ਰੀਮਤੀ,ਦਲਜੀਤ ਕੌਰ ਸਿੱਧੂ ਜਿਲ੍ਹਾ ਮੈਨੇਜਰ ਪੰਜਾਬ ਐਸ.ਸੀ.ਐਫ.ਸੀ, ਫਰੀਦਕੋਟ ਵੱਲੋਂ ਮੀਟਿੰਗ ਦਾ ਏਜੰਡਾ ਜਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਵਿੱਚ....

ਜਾਗਰੂਕਤਾ ਕੈਂਪ ਦੌਰਾਨ 179 ਤੋਂ ਵੱਧ ਮਹਿਲਾਵਾਂ ਦੀ ਸਿਹਤ ਜਾਂਚ, 140 ਯੋਗ ਇਸਤਰੀ ਉਮੀਦਞਾਰਾਂ ਨੂੰ ਨਿਯੁਕਤੀ ਪੱਤਰ ਤਕਸੀਮ ਮਾਲੇਰਕੋਟਲਾ, 31 ਜਨਵਰੀ 2025 : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਸਰਕਾਰ ਵਲੋਂ ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੀਆਂ ਔਰਤਾਂ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਣ ਅਤੇ ਲੋਕ ਭਲਾਈ ਸਕੀਮਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਅੱਜ ਪੰਜਾਬ ਉਰਦੂ ਅਕਾਦਮੀ ਵਿਖੇ ਵਿਸੇ਼ਸ਼ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ । ਇਸ....

ਅਹਿਮਦਗੜ੍ਹ, 31 ਜਨਵਰੀ 2025 : ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਬ ਡਵੀਜਨ ਅਹਿਮਦਗੜ੍ਹ ਦੇ ਪਿੰਡ ਕੁੱਪ ਕਲਾਂ ਅਤੇ ਲਸੋਈ ਵਿਖੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸਵੈ ਸਹਾਇਤਾ ਗਰੁੱਪਾਂ ਦੀਆਂ ਔਰਤਾਂ ਨੂੰ ਖੁੰਭਾਂ ਦੀ ਕਾਸ਼ਤ ਸਬੰਧੀ ਦੋ ਰੋਜਾ ਵਿਸ਼ੇਸ ਟਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ । ਸਬ ਇੰਸਪੈਕਟਰ ਬਾਗਵਾਨੀ ਵਿਭਾਗ ਮਾਲੇਰਕੋਟਲਾ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਖੁੰਭਾਂ ਦੀ ਖੇਤੀ ਲਈ ਜਨਵਰੀ ਮਹੀਨਾ ਲਾਹੇਵੰਦ ਹੁੰਦਾ ਹੈ ਅਤੇ ਇਸ ਮਹੀਨੇ ਵਿੱਚ ਖੁੰਭਾਂ ਲਗਾ....

ਸ੍ਰੀ ਫ਼ਤਹਿਗੜ੍ਹ ਸਾਹਿਬ, 30 ਜਨਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਹਿਗੜ੍ਹ ਸਾਹਿਬ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ (ਆਈਕਿਊਏਸੀ) ਨੇ "ਨੇਵੀਗੇਟਿੰਗ ਦਾ ਪਾਥ ਆਫ ਇਨੋਵੇਸ਼ਨ" ਵਿਸ਼ੇ ਤੇ ਸੈਮੀਨਾਰ ਦਾ ਸਫਲ ਆਯੋਜਨ ਕੀਤਾ। ਸੈਮੀਨਾਰ ਵਿੱਚ ਰਾਸ ਇੰਟੈਲੈਕਟ ਸੋਲੂਸ਼ਨਜ਼ ਪ੍ਰਾਈਵੇਟ ਲਿਮਿਟਡ ਦੇ ਡਾਇਰੈਕਟਰ ਅਤੇ ਸੀਈਓ ਸ਼੍ਰੀਮਤੀ ਰੁਚੀ ਸਿੰਗਲਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਹਨਾਂ ਪੇਟੈਂਟ ਫਾਈਲਿੰਗ ਪ੍ਰਕਿਰਿਆਵਾਂ, ਕਾਨੂੰਨੀ....

ਸ੍ਰੀ ਫ਼ਤਹਿਗੜ੍ਹ ਸਾਹਿਬ, 30 ਜਨਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ " ਨੈਸ਼ਨਲ ਲੈਪਰੋਸੀ ਅਰੈਡੀਕੇਸ਼ਨ ਪ੍ਰੋਗਰਾਮ" ਤਹਿਤ ਜ਼ਿਲ੍ਹਾ ਸਿਹਤ ਵਿਭਾਗ ਫਤਿਹਗਡ਼੍ਹ ਸਾਹਿਬ ਦੇ ਸਮੂਹ ਅਧਿਕਾਰੀਆਂ /ਕਰਮਚਾਰੀਆਂ ਵੱਲੋਂ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ "ਕੁਸ਼ਟ ਨਿਵਾਰਨ ਦਿਵਸ" ਮਨਾਇਆ ਗਿਆ।ਇਸ ਮੌਕੇ ਤੇ ਡਾ ਦਵਿੰਦਰਜੀਤ ਕੌਰ ਵੱਲੋਂ ਸਮੂਹ....