
ਲੁਧਿਆਣਾ 31 ਜਨਵਰੀ, 2025 : ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਨੇ ਰਾਵੇ ਪ੍ਰੋਗਰਾਮ ਅਧੀਨ ਪਿੰਡ ਹਿਮਾਯੂਪੁਰਾ ਵਿਖੇ ਦੋ ਰੋਜ਼ਾ ਸਿਖਲਾਈ ਕੈਂਪ ਆਯੋਜਿਤ ਕੀਤਾ| ਇਸ ਸਿਖਲਾਈ ਵਿਚ ਪੇਂਡੂ ਔਰਤਾਂ ਨੂੰ ਭੋਜਨ ਸੰਭਾਲਣ ਦੇ ਨਾਲ-ਨਾਲ ਡਿਜ਼ੀਟਲ ਜਾਗਰੂਕਤਾ ਦੇ ਗੁਰ ਦੱਸੇ ਗਏ| ਪ੍ਰੋਗਰਾਮ ਦਾ ਮੰਤਵ ਪਿੰਡਾਂ ਦੀਆਂ ਔਰਤਾਂ ਨੂੰ ਸਬਜ਼ੀਆਂ ਅਤੇ ਫਲਾਂ ਦੀ ਵਰਤੋਂ ਮਿਆਦ ਵਿਚ ਵਾਧਾ ਕਰਨ ਦੇ ਤਰੀਕਿਆਂ ਤੋਂ ਜਾਣੂੰ ਕਰਵਾਉਣਾ ਸੀ| ਵਿਭਾਗ ਦੇ ਵਿਦਿਆਰਥੀਆਂ ਨੇ ਇਸ ਉਦੇਸ਼ ਨਾਲ ਭੋਜਨ ਸੰਭਾਲ ਬਾਰੇ ਭਾਸ਼ਣ ਦੇਣ ਦੇ ਨਾਲ-ਨਾਲ ਸੌਖੀ ਤਰ੍ਹਾਂ ਸਮਝਾਉਣ ਲਈ ਚਾਰਟ ਬਣਾ ਕੇ ਆਪਣੀ ਗੱਲ ਕਹੀ| ਇਸਦੇ ਨਾਲ-ਨਾਲ ਸੇਬਾਂ ਦਾ ਜੈਮ, ਔਲੇ ਦੀ ਚਟਣੀ ਅਤੇ ਨਿੰਬੂ ਸੁਕੈਸ਼ ਤੋਂ ਬਿਨਾਂ ਟਮਾਟਰਾਂ ਦੀ ਚਟਣੀ ਬਨਾਉਣ ਦੇ ਤਰੀਕੇ ਵੀ ਦੱਸੇ ਗਏ| ਵੱਖ-ਵੱਖ ਸਮੱਗਰੀਆਂ ਬਾਰੇ ਬਣਾਏ ਚੁਵਰਕੇ ਆਮ ਲੋਕਾਂ ਨੂੰ ਵੰਡੇ| ਇਹਨਾਂ ਵਿਅੰਜਨਾਂ ਦਾ ਸਵਾਦ ਆਮ ਲੋਕਾਂ ਨੂੰ ਚਖਾ ਕੇ ਉਹਨਾਂ ਨੂੰ ਪ੍ਰੇਰਿਤ ਕੀਤਾ ਗਿਆ| ਸਿਖਲਾਈ ਦੇ ਇਕ ਹਿੱਸੇ ਵਜੋਂ ਡਿਜ਼ੀਟਲ ਉਪਕਰਨਾਂ ਦੀ ਵਰਤੋਂ ਦੇ ਆਦਤ ਬਣ ਜਾਣ ਸੰਬੰਧੀ ਵਿਸ਼ੇਸ਼ ਭਾਸ਼ਣ ਦਿੱਤਾ ਗਿਆ| ਸਿਖਲਾਈ ਪ੍ਰੋਗਰਾਮ ਵਿਚ ਸੌਰ ਊਰਜਾ ਦੀ ਵਰਤੋਂ ਨਾਲ ਡਰਾਈ ਤਕਨੀਕਾਂ ਬਾਰੇ ਵੀ ਦੱਸਿਆ ਗਿਆ| 40 ਦੇ ਕਰੀਬ ਔਰਤਾਂ ਇਸ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਹਿੱਸਾ ਬਣੀਆਂ| ਇਸ ਸਿਖਲਾਈ ਪ੍ਰੋਗਰਾਮ ਦੇ ਨਿਗਰਾਨ ਡਾ. ਪ੍ਰੀਤੀ ਸ਼ਰਮਾ ਅਤੇ ਡਾ. ਸੁਖਦੀਪ ਕੌਰ ਸਨ| ਅੰਤ ਵਿਚ ਫਲਾਂ ਅਤੇ ਸਬਜ਼ੀਆਂ ਦੀ ਸੰਭਾਲ ਬਾਰੇ ਸਾਹਿਤ ਵੀ ਪੇਂਡੂ ਔਰਤਾਂ ਨੂੰ ਤਕਸੀਮ ਕੀਤਾ ਗਿਆ|