ਚੌਕੀਮਾਨ, 30 ਮਈ (ਸਤਵਿੰਦਰ ਸਿੰਘ ਗਿੱਲ) : ਲੁਧਿਆਣਾ ਦੇ ਪਿੰਡ ਕੁਲਾਰ ਵਿਖੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪਿੰਡ 'ਚ ਏਅਰਟੈੱਲ ਕੰਪਨੀ ਦੇ ਲੱਗ ਰਹੇ ਟਾਵਰ ਦਾ ਪਿੰਡ ਵਾਸੀ ਅਤੇ ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਪੰਜਾਬ ਅੱਡਾ ਚੌਕੀਮਾਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ ਦੀ ਪ੍ਰਧਾਨਗੀ ਹੇਠ ਵੱਡੀ ਗਿਣਤੀ 'ਚ ਯੁਨੀਅਨ ਮੈਂਬਰਾਂ ਵੱਲੋਂ ਟਾਵਰ ਲਗਾਉਣ ਦੇ ਵਿਰੋਧ ਵਿਚ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ! ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ ਨੇ ਆਖਿਆ ਕਿ ਜੋ ਏਅਰਟੈੱਲ ਕੰਪਨੀ ਟਾਵਰ ਦਾ ਵਿਰੋਧ....
ਮਾਲਵਾ
ਮੁੱਲਾਂਪੁਰ ਦਾਖਾ 30 ਮਈ (ਸਤਵਿੰਦਰ ਸਿੰਘ ਗਿੱਲ) ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਜੀਤ ਵਿਰੁੱਧ ਦਮਨਕਾਰੀ ਨੀਤੀ ਹੇਠ ਪਹਿਲਾਂ ਸਰਕਾਰੀ ਇਸ਼ਤਿਹਾਰ ਰੋਕਿਆ, ਇਸ ਗੈਰ ਲੋਕਤੰਤਰੀ ਅਤੇ ਗੈਰ ਸੰਵਿਧਾਨਿਕ ਫ਼ੁਰਮਾਨ ਬਾਅਦ ਅਜੀਤ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਵਿਜ਼ੀਲੈਂਸ ਵਲੋਂ ਸੰਮਨ ਕਰਨ ’ਤੇ ਪੰਜਾਬ ਦੇ ਹਰ ਵਰਗ ਲੋਕਾਂ ਦਾ ਭਗਵੰਤ ਮਾਨ ਪ੍ਰਤੀ ਲਾਵਾ ਫੁੱਟਣ ਲੱਗ ਪਿਆ, ਡਾ: ਹਮਦਰਦ ਨੂੰ ਵਿਜ਼ੀਲੈਂਸ ਨੋੋਟਿਸ ਹੋਣ ’ਤੇ ਕੁਝ ਦਿਨ ਦੇ ਰੋਸ ਬਾਅਦ ਪੰਜਾਬ ਦੇ ਲੋਕ ਸੱਚ ਦੀ ਅਵਾਜ਼....
ਮੁੱਲਾਂਪੁਰ ਦਾਖਾ, 30 ਮਈ (ਸਤਵਿੰਦਰ ਸਿੰਘ ਗਿੱਲ): ਜੀ.ਐਚ.ਜੀ ਖਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ( ਲੁਧਿਆਣਾ) ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਰਵਾਈ ਗਈਆਂ ਸਮੈਸਟਰ ਤੀਜੇ ਦੀ ਪ੍ਰੀਖਿਆ ਵਿੱਚ ਆਪਣੀ ਮਿਹਨਤ ਅਤੇ ਯੋਗਤਾ ਦਾ ਸਬੂਤ ਦਿੱਤਾ। ਇਹ ਪ੍ਰੀਖਿਆ ਦਸੰਬਰ 2022 ਵਿੱਚ ਲਈ ਗਈ ਸੀ । ਜਿਸਦੇ ਐਲਾਨੇ ਗਏ ਨਤੀਜੇ ਵਿੱਚੋਂ ਤਨਵੀ ਸ਼ਰਮਾ ਨੇ 300 ਵਿੱਚੋਂ 283 (94.33 ਫੀਸਦੀ) ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਗਗਨਦੀਪ ਕੌਰ....
ਮੁੱਲਾਂਪੁਰ ਦਾਖਾ 30 ਮਈ (ਸਤਵਿੰਦਰ ਸਿੰਘ ਗਿੱਲ) : ਪਿੰਡ ਬੋਪਾਰਾਏ ਦੀ ਸਥਿਤ ਵੇਰਕਾ ਡੇਅਰੀ ਵਿੱਚ ਦੁੱਧ ਦੇ ਤੋਲ ਦੀ ਖ੍ਰੀਦ ਵਿੱਚ ਹੋਈ ਹੇਰ-ਫੇਰ ਨੂੰ ਲੈ ਕੇ ਪਿੰਡ ਦੇ ਹੀ ਦੋ ਨੌਜਵਾਨ ਸਿਖਰ ਦੁਪਹਿਰੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ, ਜਿਸ ਨਾਲ ਪੁਲਿਸ ਪ੍ਰਸ਼ਾਸਨ ਨੂੰ ਹੱਥਾ ਪੈਰਾਂ ਦੀ ਪੈ ਗਈ। ਇਸ ਤੋਂ ਪਹਿਲਾ ਇਨ੍ਹਾਂ ਦੋਵਾਂ ਦੁੱਧ ਉਤਪਾਦਕਾ ਨੇ ਡੇਅਰੀ ਨੂੰ ਜਿੰਦਰਾ ਜੜ੍ਹ ਦਿੱਤਾ ਸੀ, ਪਿੰਡ ਦੇ ਸਰਪੰਚ ਲਖਵੀਰ ਸਿੰਘ ਦੇ ਦੱਸਣ ਅਨੁਸਾਰ ਪਿਛਲੇ ਇੱਕ ਹਫਤੇ ਤੋਂ ਇਹ ਦੋਵੇਂ ਨੌਜਵਾਨ ਪਿੰਡ ਵਾਸੀਆਂ....
ਫਰੀਦਕੋਟ, 30 ਮਈ : ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਅੱਜ ਪੰਜਾਬ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਫਰੀਦਕੋਟ ਅਦਾਲਤ ‘ਚ ਪੇਸ਼ ਹੋਏ। ਇਸ ਦੌਰਾਨ ਬਾਦਲ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ, ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪੁਲਿਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਆਪਣੀਆਂ ਨਾਕਾਮੀਆਂ ਨੂੰ ਛੁਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 14 ਜੂਨ ਨੂੰ....
ਮੈਰਿਟ ਹਾਸਲ ਕਰਨ ਵਾਲੇ 5 ਹੋਣਹਾਰ ਵਿਦਿਆਰਥੀਆਂ ਨੂੰ 5100-5100 ਰੁਪਏ ਦੇ ਨਗਦ ਪੁਰਸਕਾਰ ਦਿੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਰਕਾਰੀ ਸਕੂਲਾਂ ’ਚ ਵਿਸ਼ਵ ਪੱਧਰੀ ਵਿਦਿਅਕ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ: ਅਮਨ ਅਰੋੜਾ ਸੁਨਾਮ, 30 ਮਈ : ਵਿਧਾਨ ਸਭਾ ਹਲਕਾ ਸੁਨਾਮ ਵਿੱਚ ਇੱਕ ਹੋਰ ਨਿਵੇਕਲੀ ਪਿਰਤ ਪਾਉਂਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਹਲਕੇ ਦੇ ਸਰਕਾਰੀ ਸਕੂਲਾਂ ਦੇ ਬੋਰਡ ਪ੍ਰੀਖਿਆਵਾਂ ਵਿੱਚ ਮੈਰਿਟ ਹਾਸਲ ਕਰਨ ਵਾਲੇ ਪੰਜ ਹੋਣਹਾਰ ਵਿਦਿਆਰਥੀਆਂ ਸਮੇਤ....
ਕਰ ਵਿਭਾਗ ਦੀਆਂ 8 ਕਾਰਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ ਐੱਸ.ਏ.ਐੱਸ. ਨਗਰ, 30 ਮਈ : ਵਿੱਤ, ਯੋਜਨਾ, ਪ੍ਰੋਗਰਾਮ ਲਾਗੂਕਰਨ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਟੈਕਸ ਇੰਟੈਲੀਜੈਂਸ ਯੂਨਿਟ ਦੁਆਰਾ ਰਾਜ ਦੇ ਜੀਐਸਟੀ ਅਧਿਕਾਰੀਆਂ ਲਈ ਵਿਕਸਤ ਟੈਕਸ ਇੰਟੈਲੀਜੈਂਸ ਪੋਰਟਲ ਲਾਂਚ ਕੀਤਾ। ਇਸ ਮੌਕੇ ਉਨ੍ਹਾਂ ਕਰ ਵਿਭਾਗ ਦੀਆਂ 8 ਇਨੋਵਾ ਕਾਰਾਂ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਵੀ ਕੀਤਾ। ਇੱਥੇ ਆਬਕਾਰੀ ਤੇ ਕਰ ਭਵਨ ਵਿਖੇ ਟੈਕਸ ਇੰਟੈਲੀਜੈਂਸ ਪੋਰਟਲ ਦੀ ਸ਼ੁਰੂਆਤ ਕਰਦਿਆਂ ਆਬਕਾਰੀ....
ਮੁੱਖ ਖੇਤੀਬਾੜੀ ਅਫ਼ਸਰ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਖੇਤਾਂ ਦਾ ਕੀਤਾ ਨਿਰੀਖਣ ਪਟਿਆਲਾ, 30 ਮਈ : ਪੰਜਾਬ ਸਰਕਾਰ ਵੱਲੋਂ ਚਲਾਈ ਗਈ ਝੋਨੇ ਦੀ ਸਿੱਧੀ ਬਿਜਾਈ ਮੁਹਿੰਮ ਤਹਿਤ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਗੁਰਨਾਮ ਸਿੰਘ ਵੱਲੋਂ ਬਲਾਕ ਭੂਨਰਹੇੜੀ ਦੇ ਪਿੰਡ ਫ਼ਤਿਹਪੁਰ ਰਾਜਪੂਤਾਂ ਦੇ ਕਿਸਾਨ ਹਰਜਿੰਦਰ ਸਿੰਘ ਦੇ 40 ਏਕੜ ਅਤੇ ਭੁਪਿੰਦਰ....
ਗ਼ੈਰ-ਹਾਜਰ ਪਾਏ ਮੁਲਾਮਜਾਂ ਨੂੰ ਨੋਟਿਸ ਜਾਰੀ, ਸਮੇਂ ਦੇ ਪਾਬੰਦ ਰਹਿਣ ਦੇ ਆਦੇਸ਼ ਰਾਜਪੁਰਾ, 30 ਮਈ : ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ ਨੇ ਨਗਰ ਕੌਸਲ, ਫਾਇਰ ਬ੍ਰਿਗੇਡ, ਪੈਪਸੂ ਟਾਊਨ ਡਿਵੈਲਪਮੈਂਟ ਬੋਰਡ ਅਤੇ ਪੰਜਾਬ ਵਾਕਫ ਬੋਰਡ ਦੇ ਦਫ਼ਤਰ ਵਿਖੇ ਸਵੇਰੇ 7.30 ਵਜੇ ਤੋਂ 8 ਵਜੇ ਤੱਕ ਹਾਜਰੀ ਦੀ ਪੜਤਾਲ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਸਮੂਹ ਦਫ਼ਤਰਾਂ ਤੇ ਬੋਰਡਾਂ ਤੇ ਨਿਗਮਾਂ ਦਾ ਸਮਾਂ ਤਬਦੀਲ ਕਰਕੇ ਸਵੇਰੇ 7.30 ਤੋਂ....
ਪਟਿਆਲਾ, 30 ਮਈ : ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਦੀ ਅਰੰਭੀ ਮੁਹਿੰਮ ਨੂੰ ਪਟਿਆਲਾ ਜ਼ਿਲ੍ਹੇ ਅੰਦਰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਲੋੜੀਂਦੀ ਕਾਰਵਾਈ ਅਮਲ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਅਮਨਦੀਪ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਵਧੀਕ ਮੁੱਖ ਸਕੱਤਰ ਕੇ. ਸ਼ਿਵਾ ਪ੍ਰਸਾਦ ਦੀ ਦੇਖ....
ਪਟਿਆਲਾ, 30 ਮਈ : ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਰੁਪਿੰਦਰਜੀਤ ਚਹਿਲ ਅਤੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ -ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਮਾਨੀ ਅਰੋੜਾ ਵੱਲੋਂ ਕੇਂਦਰੀ ਜੇਲ੍ਹ ਪਟਿਆਲਾ, ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਅਤੇ ਓਪਨ ਜੇਲ੍ਹ, ਨਾਭਾ ਦਾ ਅਚਾਨਕ ਨਿਰੀਖਣ ਕੀਤਾ ਗਿਆ। ਇਸ ਮੌਕੇ ਜੱਜ ਸਾਹਿਬਾਨ ਨੇ ਉਕਤ ਜੇਲ੍ਹ ਵਿਚ ਰਹਿ ਰਹੇ ਕੈਦੀਆਂ ਤੋਂ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਕਿਸੇ ਤਰਾਂ ਦੀ ਸ਼ਿਕਾਇਤ ਹੋਣ ਸਬੰਧੀ ਗੱਲਬਾਤ....
ਪਟਿਆਲਾ, 30 ਮਈ : ਪਟਿਆਲਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ 'ਚ ਉਦਮੀਆਂ ਲਈ 'ਏਕੀਕ੍ਰਿਤ ਕਮਿਊਨਿਟੀ ਸਾਇੰਸ ਤੇ ਤਕਨਾਲੋਜੀ' ਵਿਸ਼ੇ 'ਤੇ 24 ਤੋਂ 30 ਮਈ ਤੱਕ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ ਪਟਿਆਲਾ ਜ਼ਿਲ੍ਹੇ ਦੇ ਚੌਰਾ, ਰਾਏਪੁਰ ਮੰਡਲਾਂ, ਹਿਆਣਾ ਕਲਾਂ, ਨਾਭਾ ਅਤੇ ਬਹਾਦਰਗੜ੍ਹ ਦੀਆਂ 22 ਕਿਸਾਨ ਔਰਤਾਂ ਨੇ ਭਾਗ ਲਿਆ। ਇਸ ਮੌਕੇ ਐਸੋਸੀਏਟ ਪ੍ਰੋਫੈਸਰ (ਗ੍ਰਹਿ ਵਿਗਿਆਨ) ਗੁਰਉਪਦੇਸ਼ ਕੌਰ ਨੇ ਸਜਾਵਟੀ ਕੱਪੜਿਆਂ ਦੇ ਵੱਖ-ਵੱਖ ਤਰ੍ਹਾਂ ਦੇ ਹੱਥ ਦੀ ਕਢਾਈ ਦੇ ਟਾਂਕੇ, ਫੈਬਰਿਕ ਪੇਂਟਿੰਗ....
ਬਲਾਕ ਭਾਦਸੋਂ ਅਤੇ ਦੁਧਨਸਾਧਾ ਨੂੰ ਕਰਵਾਇਆ ਜਾ ਚੁੱਕਾ ਹੈ ਮੋਤੀਆ ਮੁਕਤ ਤੀਸਰੇ ਫ਼ੇਜ਼ ਵਿੱਚ ਬਲਾਕ ਕੌਲੀ, ਰਾਜਪੁਰਾ ਅਤੇ ਤ੍ਰਿਪੜੀ ਨੂੰ ਕਰਵਾਇਆ ਜਾਵੇਗਾ ਮੋਤੀਆ ਮੁਕਤ: ਨੋਡਲ ਅਫ਼ਸਰ ਪਟਿਆਲਾ 30 ਮਈ : ਰਾਸ਼ਟਰੀ ਨੇਤਰ ਜਯੋਤੀ ਅਭਿਆਨ ਤਹਿਤ ਜ਼ਿਲ੍ਹਾ ਪਟਿਆਲਾ ਨੂੰ ਮੋਤੀਆ ਮੁਕਤ ਕਰਨ ਲਈ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਾਸ਼ਟਰੀ ਪ੍ਰੋਗਰਾਮ ਫ਼ਾਰ ਕੰਟਰੋਲ ਆਫ਼ ਬਲਾਈਂਡਨੈਸ ਡਾ. ਐਸ.ਜੇ. ਸਿੰਘ ਵੱਲੋਂ ਸਿਵਲ ਸਰਜਨ ਡਾ. ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਅਪਥਾਲਮਿਕ ਅਫ਼ਸਰਾਂ ਦੀ....
ਸੌ ਫ਼ੀਸਦੀ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਲਾਉਣ ਦਾ ਟੀਚਾ ਹੋਇਆ ਪੂਰਾ ਪਟਿਆਲਾ, 30 ਮਈ : ਸਬ ਰਾਸ਼ਟਰੀ ਪਲਸ ਪੋਲੀਓ ਦਿਵਸ ਤਹਿਤ ਪਲਸ ਪੋਲੀਓ ਮੁਹਿੰਮ ਦੇ ਤੀਜੇ ਅਤੇ ਅੰਤਿਮ ਦਿਨ ਤੱਕ ਪਟਿਆਲਾ ਜ਼ਿਲ੍ਹੇ ਵਿਚ 0-5 ਸਾਲ ਤੱਕ ਦੇ 1,85,862 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਪੋਲੀਓ ਮੁਹਿੰਮ ਦੇ ਅੰਤਿਮ ਅਤੇ ਤੀਜੇ ਦਿਨ ਸਿਹਤ ਟੀਮਾਂ ਵੱਲੋਂ 1,37,962 ਘਰਾਂ ਦਾ ਦੌਰਾ ਕਰਕੇ 31,315 ਬੱਚਿਆਂ ਨੂੰ ਪੋਲੀਓ....
ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਰੋਜਾਨਾ ਮਿਡ ਡੇ ਮੀਲ ਤਹਿਤ ਮੁਹੱਈਆ ਕਰਵਾਇਆ ਜਾਂਦਾ ਹੈ ਮੁਫਤ ਪੌਸ਼ਟਿਕ ਖਾਣਾ ਫਾਜ਼ਿਲਕਾ 30 ਮਈ : ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਤਹਿਤ ਪੰਜਾਬ ਸਰਕਾਰ ਦੇ ਵਿਭਾਗਾਂ ਵੱਲੋਂ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਯੋਗ ਲਾਭਪਾਤਰੀ ਭੋਜਨ ਤੇ ਹੋਰ ਸਹੂਲਤਾਂ ਤੋਂ ਵਾਂਝੇ ਨਾ ਰਹਿਣ। ਇਸ ਤੋਂ ਇਲਾਵਾ ਕਮਿਸ਼ਨ ਯੋਗ....