ਫਾਜਿ਼ਲਕਾ 24 ਅਗਸਤ : ਫਾਜਿ਼ਲਕਾ ਦੇ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿਚ ਹੜ੍ਹ ਦਾ ਪਾਣੀ ਜਿੱਥੇ ਉਤਰਨਾ ਸ਼ੁਰੂ ਹੋ ਗਿਆ ਹੈ ਉਥੇ ਹੀ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਸਮੱਗਰੀ ਦੀ ਵੰਡ ਲਗਾਤਾਰ ਜਾਰੀ ਹੈ। ਫਾf਼ਜਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈ ਏ ਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਹੁਣ ਤੱਕ 6712 ਕੁਇੰਟਲ ਹਰਾ ਚਾਰਾ, 3330 ਬੈਗ ਕੈਟਲ ਫੀਡ, 5128 ਤਰਪਾਲਾਂ ਤੇ 10765 ਰਾਸ਼ਨ ਕਿੱਟਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਪਿੱਛਲੇ 24 ਘੰਟਿਆਂ ਦੌਰਾਨ ਵੀ 134 ਕੁਇੰਟਲ ਚਾਰਾ, 289 ਬੈਗ ਕੈਟਲ ਫੀਡ, 110 ਤਰਪਾਲਾਂ ਤੇ 345 ਰਾਸ਼ਨ ਕਿੱਟਾਂ ਦੀ ਵੰਡ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ 1545 ਲੋਕ ਰਾਹਤ ਕੈਂਪਾਂ ਵਿਚ ਰਹਿ ਰਹੇ ਹਨ ਜਦ ਕਿ 1537 ਲੋਕਾਂ ਨੂੰ ਕਿਸਤੀਆਂ ਰਾਹੀਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਜਿਲ਼੍ਹਾ ਪ੍ਰਸ਼ਾਸਨ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਸਹਾਇਤਾਂ ਲਈ ਕੰਮ ਕਰ ਰਿਹਾ ਹੈ ਅਤੇ ਸਥਿਤੀ ਪੂਰੀ ਤਰਾਂ ਨਾਲ ਆਮ ਵਾਂਗ ਹੋਣ ਤੱਕ ਪ੍ਰਸ਼ਾਸਨ ਇਸੇ ਤਰਾਂ ਰਾਹਤ ਕਾਰਜ ਜਾਰੀ ਰੱਖੇਗਾ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਹੈ ਕਿ ਜ਼ੇਕਰ ਕਿਸੇ ਨੂੰ ਹੜ੍ਹ ਸਬੰਧੀ ਕੋਈ ਮੁਸਕਿਲ ਹੋਵੇ ਤਾਂ ਲੋਕ 24 ਘੰਟੇ ਚੱਲਣ ਵਾਲੇ ਹੜ੍ਹ ਕੰਟਰੋਲ ਰੂਮ ਦੇ ਫੋਨ ਨੰਬ0 01638—262153 ਤੇ ਸੰਪਰਕ ਕਰ ਸਕਦੇ ਹਨ।